ਸ਼ਤਰੰਜ ਵਿਸ਼ਵ ਚੈਂਪੀਅਨ ਪੰਜਾਬ ਸਰਕਾਰ ਤੋਂ ਨਿਰਾਸ਼, ਨੌਕਰੀ ਤੇ ਕੋਚ ਦੀ ਕੀਤੀ ਮੰਗ
ਇਹ ਇੱਕ ਦੁਖਦਾਈ ਹਕੀਕਤ ਹੈ ਕਿ ਬਹੁਤ ਸਾਰੇ ਅਥਲੀਟ ਅਤੇ ਖਿਡਾਰੀ ਜਿਨ੍ਹਾਂ ਨੇ ਸਾਡੇ ਦੇਸ਼ ਦਾ ਨਾਂਅ ਰੌਸ਼ਨ ਕੀਤਾ ਹੈ, ਉਹ ਜਾਂ ਤਾਂ ਗਰੀਬੀ ਵਿੱਚ ਫਸੇ ਹੋਏ ਹਨ ਜਾਂ ਬੇਰੁਜ਼ਗਾਰੀ ਨਾਲ ਜੂਝ ਰਹੇ ਹਨ
ਜਲੰਧਰ: ਇਹ ਇੱਕ ਦੁਖਦਾਈ ਹਕੀਕਤ ਹੈ ਕਿ ਬਹੁਤ ਸਾਰੇ ਅਥਲੀਟ ਅਤੇ ਖਿਡਾਰੀ ਜਿਨ੍ਹਾਂ ਨੇ ਸਾਡੇ ਦੇਸ਼ ਦਾ ਨਾਂਅ ਰੌਸ਼ਨ ਕੀਤਾ ਹੈ, ਉਹ ਜਾਂ ਤਾਂ ਗਰੀਬੀ ਵਿੱਚ ਫਸੇ ਹੋਏ ਹਨ ਜਾਂ ਬੇਰੁਜ਼ਗਾਰੀ ਨਾਲ ਜੂਝ ਰਹੇ ਹਨ। ਜਦੋਂ ਸਾਡੇ ਕ੍ਰਿਕਟਰ ਨਾਮ, ਪ੍ਰਸਿੱਧੀ ਅਤੇ ਧਨ ਦਾ ਆਨੰਦ ਮਾਣਦੇ ਹਨ, ਦੂਜੇ ਅਥਲੀਟ ਛੇਤੀ ਹੀ ਭੁੱਲਾਏ ਜਾਂਦੇ ਹਨ।ਅਜਿਹੀ ਹੀ ਸਥਿਤੀ ਤੋਂ ਜਲੰਧਰ ਦੀ ਇੱਕ ਅਪਾਹਜ ਸ਼ਤਰੰਜ ਖਿਡਾਰਨ ਹੈ ਜਿਸਨੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਮੁਕਾਬਲਿਆਂ ਵਿੱਚ ਕਈ ਮੈਡਲ ਜਿੱਤੇ ਹਨ, ਪਰ ਸਰਕਾਰ ਵੱਲੋਂ ਉਸਨੂੰ ਕੋਈ ਸਹਾਇਤਾ ਨਹੀਂ ਮਿਲੀ ਹੈ। ਮਲਿਕਾ ਹਾਂਡਾ ਨੇ ਹੁਣ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਸ ਨੂੰ ਕੋਚ ਅਤੇ ਸਰਕਾਰੀ ਨੌਕਰੀ ਦਿੱਤੀ ਜਾਵੇ।
ਜ਼ਿਕਰਯੋਗ ਹੈ ਕਿ ਹਾਂਡਾ ਨੇ ਸਾਲ 2017 ਵਿੱਚ ਵਿਸ਼ਵ ਡੈਫ ਸ਼ਤਰੰਜ ਚੈਂਪੀਅਨਸ਼ਿਪ ਵਿੱਚ ਸੋਨ ਤਗਮਾ ਅਤੇ ਸ਼ਤਰੰਜ ਵਿੱਚ ਏਸ਼ੀਅਨ ਚੈਂਪੀਅਨਸ਼ਿਪ ਵਿੱਚ ਚਾਂਦੀ ਦਾ ਤਗਮਾ ਜਿੱਤਿਆ ਸੀ। ਉਹ ਸੱਤ ਵਾਰ ਰਾਸ਼ਟਰੀ ਚੈਂਪੀਅਨ ਰਹੀ ਹੈ।
ਹਾਲਾਂਕਿ, ਹਾਂਡਾ, ਜੋ ਪਿਛਲੇ ਦਸ ਸਾਲਾਂ ਤੋਂ ਸ਼ਤਰੰਜ ਖੇਡ ਰਹੀ ਹੈ, ਨੂੰ ਰਾਜ ਸਰਕਾਰ ਤੋਂ ਕੋਈ ਵਿੱਤੀ ਸਹਾਇਤਾ ਨਹੀਂ ਮਿਲੀ ਹੈ। ਪਿਛਲੇ ਸੱਤ ਸਾਲਾਂ ਤੋਂ, ਉਸਨੇ ਵਾਰ ਵਾਰ ਰਾਜ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਸਨੂੰ ਨੌਕਰੀ ਦਿੱਤੀ ਜਾਵੇ।ਟੋਕੀਓ ਵਿਖੇ ਭਾਰਤੀ ਖਿਡਾਰੀਆਂ ਦੇ ਹੁਣ ਤੱਕ ਦੇ ਸਭ ਤੋਂ ਵਧੀਆ ਓਲੰਪਿਕ ਪ੍ਰਦਰਸ਼ਨ ਤੋਂ ਬਾਅਦ, ਉਸਨੇ ਟਵੀਟ ਕੀਤਾ ਅਤੇ ਪੰਜਾਬ ਦੇ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਅਤੇ ਕੇਂਦਰੀ ਖੇਡ ਮੰਤਰੀ ਅਨੁਰਾਗ ਠਾਕੁਰ ਨੂੰ ਨੌਕਰੀ ਦੀ ਅਪੀਲ ਕੀਤੀ ਅਤੇ ਕਿਹਾ ਕਿ ਉਹ ਦਿਨੋ ਦਿਨ ਨਿਰਾਸ਼ ਹੋ ਰਹੀ ਹੈ।
ਹਾਂਡਾ ਨੇ ਇੱਕ ਟਵੀਟ ਵਿੱਚ ਲਿਖਿਆ, "@iranasodhi ਸਰ ਮੈਂ ਆਪਣੀ ਸ਼ਤਰੰਜ ਦੀ ਖੇਡ ਵਿੱਚ ਵਿਸ਼ਵ ਚੈਂਪੀਅਨ ਹਾਂ।ਕਿਉਂ ਪੰਜਾਬ ਸਰਕਾਰ ਮੈਨੂੰ ਨਜ਼ਰ ਅੰਦਾਜ਼ ਕਰ ਰਹੀ ਹੈ ?? ਅਸੀਂ 8 ਸਾਲ ਤੋਂ ਬਹੁਤ ਉਡੀਕ ਕਰ ਰਹੇ ਹਾਂ ਕਿਉਂਕਿ ਮੇਰੇ ਕੋਲ ਕੋਈ ਨੌਕਰੀ ਨਹੀਂ ਹੈ ਅਤੇ ਨਾ ਹੀ ਕੋਈ ਨਕਦ ਪੁਰਸਕਾਰ ਮਿਲਿਆ ਹੈ।ਮੈਂ ਘਰ ਬੈਠ ਬੈਠ ਦਿਨ ਪ੍ਰਤੀ ਦਿਨ ਨਿਰਾਸ਼ ਹੋ ਰਹੀ ਹਾਂ, ਕੋਈ ਵੀ ਮੇਰੀ ਮਿਹਨਤ ਨੂੰ ਨਹੀਂ ਵੇਖਦਾ, ”
ਏਐਨਆਈ ਨਾਲ ਗੱਲ ਕਰਦਿਆਂ, ਖਿਡਾਰੀ ਦੀ ਮਾਂ ਰੇਨੂ ਹਾਂਡਾ ਨੇ ਕਿਹਾ ਕਿ ਉਸਦੀ ਧੀ ਨੂੰ ਸੱਤ ਵਾਰ ਦੀ ਰਾਸ਼ਟਰੀ ਚੈਂਪੀਅਨ ਬਣਨ ਦੇ ਬਾਵਜੂਦ ਰਾਜ ਸਰਕਾਰ ਤੋਂ ਕੋਈ ਪ੍ਰਸ਼ੰਸਾ ਨਹੀਂ ਮਿਲੀ ਹੈ।
ਰੇਣੂ ਹਾਂਡਾ ਨੇ ਕਿਹਾ, “ਮੇਰੀ ਬੇਟੀ ਪਿਛਲੇ ਦਸ ਸਾਲਾਂ ਤੋਂ ਸ਼ਤਰੰਜ ਖੇਡ ਰਹੀ ਹੈ। ਉਸਨੇ ਦੇਸ਼ ਲਈ ਬਹੁਤ ਸਾਰੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਮੈਡਲ ਜਿੱਤੇ ਹਨ।ਉਹ ਅੰਤਰਰਾਸ਼ਟਰੀ ਡੈਫ ਅਤੇ ਡੰਬ ਸ਼ਤਰੰਜ ਚੈਂਪੀਅਨਸ਼ਿਪ ਵਿੱਚ ਸੋਨ ਤਗਮਾ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ ਹੈ। ਉਸ ਨੂੰ ਪਿਛਲੇ ਸਾਲ ਰਾਸ਼ਟਰਪਤੀ ਤੋਂ ਰਾਸ਼ਟਰੀ ਪੁਰਸਕਾਰ ਵੀ ਮਿਲਿਆ ਸੀ। ਸੱਤ ਵਾਰ ਦੀ ਰਾਸ਼ਟਰੀ ਚੈਂਪੀਅਨ ਹੋਣ ਦੇ ਬਾਵਜੂਦ ਉਸ ਨੂੰ ਸਰਕਾਰ ਤੋਂ ਕੋਈ ਪ੍ਰਸ਼ੰਸਾ ਨਹੀਂ ਮਿਲੀ। ”
ਉਸ ਦੀ ਮਾਂ ਨੇ ਕਿਹਾ ਕਿ ਉਨ੍ਹਾਂ ਨੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਸ ਦੀ ਧੀ ਇਸ ਸਭ ਦੇ ਬਾਅਦ ਡਿਪਰੈਸ਼ਨ ਵਿੱਚ ਚਲੀ ਗਈ ਅਤੇ ਸਰਕਾਰ ਉਸ ਦੀ ਦੇਖਭਾਲ ਨਹੀਂ ਕਰ ਰਹੀ।
ਉਸਦੀ ਮਾਂ ਨੇ ਕਿਹਾ, “ਪੰਜਾਬ ਸਰਕਾਰ ਮੇਰੀ ਧੀ ਨੂੰ ਕੋਚ ਵੀ ਨਹੀਂ ਦੇ ਰਹੀ। ਉਸਨੇ ਦੇਸ਼ ਲਈ ਬਹੁਤ ਸਾਰੇ ਤਗਮੇ ਜਿੱਤੇ ਹਨ, ਅਜੇ ਵੀ ਸਰਕਾਰ ਵੱਲੋਂ ਉਸਨੂੰ ਨਜ਼ਰ ਅੰਦਾਜ਼ ਕੀਤਾ ਜਾਂਦਾ ਹੈ।ਅਸੀਂ ਇੱਕ ਮੱਧ ਵਰਗੀ ਪਰਿਵਾਰ ਨਾਲ ਸੰਬੰਧਤ ਹਾਂ ਅਤੇ ਹੁਣ, ਅਸੀਂ ਉਸਦੀ ਖੇਡ ਨੂੰ ਜਾਰੀ ਰੱਖਣ ਲਈ ਉਸਦੀ ਸਹਾਇਤਾ ਨਹੀਂ ਕਰ ਸਕਦੇ।ਪਰ ਵਿਸ਼ਵ ਪੱਧਰ 'ਤੇ ਖੇਡਣ ਲਈ ਸਾਨੂੰ ਸਰਕਾਰੀ ਸਹਾਇਤਾ ਦੀ ਲੋੜ ਹੈ।”