(Source: ECI/ABP News/ABP Majha)
World Cup 2023 Final: ਅੱਜ ਮਿੱਟ ਸਕਦਾ 16 ਸਾਲ ਪੁਰਾਣਾ ਦਾਗ, ਖਿਤਾਬੀ ਜਿੱਤ ਨਾਲ ਮਿਲੇਗੀ ਰਾਹੁਲ ਦ੍ਰਾਵਿੜ ਨੂੰ ਵਿਦਾਈ?
World Cup 2023: ਭਾਰਤੀ ਕ੍ਰਿਕਟ ਟੀਮ ਦੇ ਕੋਚ ਰਾਹੁਲ ਦ੍ਰਾਵਿੜ ਦਾ ਸਫ਼ਰ ਆਸਾਨ ਨਹੀਂ ਰਿਹਾ। ਕੋਚ ਬਣਨ ਤੋਂ ਬਾਅਦ ਦ੍ਰਾਵਿੜ ਨੂੰ ਕਈ ਵਾਰ ਆਲੋਚਨਾ ਦਾ ਸਾਹਮਣਾ ਕਰਨਾ ਪਿਆ।
World Cup 2023 Final IND vs AUS: ਭਾਰਤੀ ਕ੍ਰਿਕਟ ਟੀਮ ਦੇ ਕੋਚ ਰਾਹੁਲ ਦ੍ਰਾਵਿੜ ਦਾ ਸਫ਼ਰ ਆਸਾਨ ਨਹੀਂ ਰਿਹਾ। ਕੋਚ ਬਣਨ ਤੋਂ ਬਾਅਦ ਦ੍ਰਾਵਿੜ ਨੂੰ ਕਈ ਵਾਰ ਆਲੋਚਨਾ ਦਾ ਸਾਹਮਣਾ ਕਰਨਾ ਪਿਆ। ਉਨ੍ਹਾਂ ਨੂੰ ਸੋਸ਼ਲ ਮੀਡੀਆ 'ਤੇ ਟ੍ਰੋਲ ਵੀ ਕੀਤਾ ਗਿਆ ਪਰ ਹੁਣ ਦ੍ਰਾਵਿੜ ਦੀ ਕੋਚਿੰਗ ਵਿੱਚ ਭਾਰਤੀ ਟੀਮ ਵਿਸ਼ਵ ਕੱਪ 2023 ਦੇ ਫਾਈਨਲ ਵਿੱਚ ਪਹੁੰਚੀ ਹੈ। ਹੁਣ ਪ੍ਰਸ਼ੰਸਕਾਂ ਨੂੰ ਟੀਮ ਇੰਡੀਆ ਤੋਂ ਖਿਤਾਬ ਦੀ ਉਮੀਦ ਹੈ। ਭਾਰਤੀ ਕਪਤਾਨ ਰੋਹਿਤ ਸ਼ਰਮਾ ਖਿਤਾਬ ਜਿੱਤ ਕੇ ਕੋਚ ਦ੍ਰਾਵਿੜ ਨੂੰ ਫੇਅਰਲਵੈੱਲ ਦੇਣਾ ਚਾਹੁਣਗੇ। ਦ੍ਰਾਵਿੜ ਦਾ ਕੋਚ ਵਜੋਂ ਕਾਰਜਕਾਲ ਖਤਮ ਹੋਣ ਵਾਲਾ ਹੈ।
16 ਸਾਲ ਪੁਰਾਣਾ ਦਾਗ ਮਿਟਾਉਣ ਦੀ ਕੋਸ਼ਿਸ਼
ਰਾਹੁਲ ਦ੍ਰਾਵਿੜ ਵਿਸ਼ਵ ਕੱਪ 1999 ਤੇ 2003 ਵਿੱਚ ਟੀਮ ਇੰਡੀਆ ਦਾ ਹਿੱਸਾ ਸਨ। ਉਹ ਇੱਕ ਖਿਡਾਰੀ ਦੇ ਰੂਪ ਵਿੱਚ ਟੀਮ ਵਿੱਚ ਸ਼ਾਮਲ ਰਹੇ। ਇਸ ਤੋਂ ਬਾਅਦ 2007 'ਚ ਉਨ੍ਹਾਂ ਨੂੰ ਕਪਤਾਨ ਬਣਾਇਆ ਗਿਆ ਪਰ ਟੀਮ ਇੰਡੀਆ ਗਰੁੱਪ ਰਾਊਂਡ 'ਚ ਹਾਰ ਕੇ ਟੂਰਨਾਮੈਂਟ ਤੋਂ ਬਾਹਰ ਹੋ ਗਈ। ਇਸ ਤੋਂ ਬਾਅਦ ਦ੍ਰਾਵਿੜ ਦੀ ਕਾਫੀ ਆਲੋਚਨਾ ਹੋਈ ਪਰ 16 ਸਾਲ ਬਾਅਦ ਦ੍ਰਾਵਿੜ ਇੱਕ ਵਾਰ ਫਿਰ ਵਿਸ਼ਵ ਕੱਪ ਵਿੱਚ ਟੀਮ ਇੰਡੀਆ ਦਾ ਹਿੱਸਾ ਹਨ। ਉਨ੍ਹਾਂ ਦੀ ਟੀਮ ਕੋਲ ਹਾਰ ਦਾ ਦਾਗ ਮਿਟਾਉਣ ਦਾ ਮੌਕਾ ਹੈ।
ਵਿਸ਼ਵ ਕੱਪ ਜਿੱਤਣ 'ਤੇ ਦ੍ਰਾਵਿੜ ਬਣਨਗੇ ਦੁਬਾਰਾ ਕੋਚ?
ਦ੍ਰਾਵਿੜ ਨੂੰ 2021 ਵਿੱਚ ਭਾਰਤੀ ਕ੍ਰਿਕਟ ਟੀਮ ਦਾ ਮੁੱਖ ਕੋਚ ਬਣਾਇਆ ਗਿਆ ਸੀ। ਹੁਣ ਉਨ੍ਹਾਂ ਦਾ ਕਾਰਜਕਾਲ ਖਤਮ ਹੋਣ ਵਾਲਾ ਹੈ। ਦ੍ਰਾਵਿੜ ਤੋਂ ਪਹਿਲਾਂ ਰਵੀ ਸ਼ਾਸਤਰੀ ਟੀਮ ਇੰਡੀਆ ਦੇ ਕੋਚ ਸਨ। ਸ਼ਾਸਤਰੀ 2017 ਤੋਂ 2021 ਤੱਕ ਕੋਚ ਰਹੇ। ਜੇਕਰ ਟੀਮ ਇੰਡੀਆ ਵਿਸ਼ਵ ਕੱਪ ਜਿੱਤਦੀ ਹੈ ਤਾਂ ਦ੍ਰਾਵਿੜ ਨੂੰ ਫਿਰ ਤੋਂ ਕੋਚ ਬਣਾਉਣ ਦੀ ਮੰਗ ਉੱਠ ਸਕਦੀ ਹੈ। ਭਾਰਤੀ ਕ੍ਰਿਕਟ ਕੰਟਰੋਲ ਬੋਰਡ ਉਨ੍ਹਾਂ ਨੂੰ ਕੋਚ ਬਣਾ ਸਕਦਾ ਹੈ।
ਵਿਸ਼ਵ ਕੱਪ 2023 ਵਿੱਚ ਟੀਮ ਇੰਡੀਆ ਦਾ ਹੁਣ ਤੱਕ ਦਾ ਸਫ਼ਰ
ਭਾਰਤ ਨੇ ਸੈਮੀਫਾਈਨਲ ਤੋਂ ਪਹਿਲਾਂ ਇਸ ਵਿਸ਼ਵ ਕੱਪ ਵਿੱਚ ਕੁੱਲ 9 ਮੈਚ ਖੇਡੇ ਤੇ ਸਾਰੇ ਜਿੱਤੇ। ਇਸ ਤੋਂ ਬਾਅਦ ਉਸ ਨੇ ਸੈਮੀਫਾਈਨਲ 'ਚ ਨਿਊਜ਼ੀਲੈਂਡ ਨੂੰ ਹਰਾਇਆ। ਵਿਰਾਟ ਕੋਹਲੀ ਨੇ ਸੈਮੀਫਾਈਨਲ 'ਚ ਸੈਂਕੜਾ ਲਗਾਇਆ। ਸ਼੍ਰੇਅਸ ਅਈਅਰ ਨੇ ਵੀ 105 ਦੌੜਾਂ ਦੀ ਅਹਿਮ ਪਾਰੀ ਖੇਡੀ। ਕੋਹਲੀ ਇਸ ਟੂਰਨਾਮੈਂਟ ਵਿੱਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਹਨ। ਰੋਹਿਤ ਸ਼ਰਮਾ ਵੀ ਟਾਪ 5 'ਚ ਸ਼ਾਮਲ ਹਨ। ਹੁਣ ਫਾਈਨਲ 'ਚ ਭਾਰਤ ਦਾ ਸਾਹਮਣਾ ਆਸਟ੍ਰੇਲੀਆ ਨਾਲ ਹੋਵੇਗਾ।