Maria Sharapova Pregnancy: ਮਾਰੀਆ ਸ਼ਾਰਾਪੋਵਾ ਦਾ 35ਵੇਂ ਜਨਮ ਦਿਨ ਮੌਕੇ ਐਲਾਨ, 'ਮੈਂ ਪਹਿਲੇ ਬੱਚੇ ਦੀ ਮਾਂ ਬਣਨ ਵਾਲੀ'
Maria Sharapova Pregnancy: ਵਿਸ਼ਵ ਦੀ ਸਾਬਕਾ ਨੰਬਰ ਵਨ ਟੈਨਿਸ ਖਿਡਾਰਨ ਮਾਰੀਆ ਸ਼ਾਰਾਪੋਵਾ ਨੇ ਆਪਣੇ 35ਵੇਂ ਜਨਮ ਦਿਨ ਮੌਕੇ 'ਤੇ ਇਹ ਐਲਾਨ ਕੀਤਾ ਕਿ ਉਹ ਆਪਣੇ ਪਹਿਲੇ ਬੱਚੇ ਨੂੰ ਜਨਮ ਦੇਣ ਵਾਲੀ ਹੈ।
ਲਾਸ ਏਂਜਲਸ: ਵਿਸ਼ਵ ਦੀ ਸਾਬਕਾ ਨੰਬਰ ਵਨ ਟੈਨਿਸ ਖਿਡਾਰਨ ਮਾਰੀਆ ਸ਼ਾਰਾਪੋਵਾ ਨੇ ਆਪਣੇ 35ਵੇਂ ਜਨਮ ਦਿਨ ਮੌਕੇ 'ਤੇ ਇਹ ਐਲਾਨ ਕੀਤਾ ਕਿ ਉਹ ਆਪਣੇ ਪਹਿਲੇ ਬੱਚੇ ਨੂੰ ਜਨਮ ਦੇਣ ਵਾਲੀ ਹੈ। ਰੂਸ ਦੀ ਪੰਜ ਵਾਰ ਦੀ ਗਰੈਂਡ ਸਲੈਮ ਚੈਂਪੀਅਨ, ਜਿਸ ਨੇ 2020 ਵਿੱਚ ਖੇਡ ਤੋਂ ਸੰਨਿਆਸ ਲੈ ਲਿਆ ਸੀ, ਨੇ ਆਪਣੇ 42 ਲੱਖ ਫੌਲੋਅਰਜ਼ ਨਾਲ ਇੰਸਟਾਗ੍ਰਾਮ 'ਤੇ ਇਹ ਖਬ਼ਰ ਸਾਂਝੀ ਕੀਤੀ।
View this post on Instagram
ਉਸ ਨੇ ਬੀਚ 'ਤੇ ਖੜੇ ਹੋ ਕੇ ਮੁਸਕਰਾਉਂਦੇ ਹੋਏ ਆਪਣੀ ਫੋਟੋ ਸ਼ੇਅਰ ਕੀਤੀ ਹੈ। ਦਸੰਬਰ ਵਿੱਚ ਸ਼ਾਰਾਪੋਵਾ ਤੇ ਬਰਤਾਨਵੀ ਕਾਰੋਬਾਰੀ ਅਲੈਗਜ਼ੈਂਡਰ ਗਿਲਕਸ ਨੇ ਖੁਲਾਸਾ ਕੀਤਾ ਸੀ ਕਿ ਉਨ੍ਹਾਂ ਨੇ ਮੰਗਣੀ ਕਰ ਲਈ ਹੈ। ਸ਼ਾਰਾਪੋਵਾ ਅਮਰੀਕਾ ਵਿੱਚ ਰਹਿੰਦੀ ਹੈ।
35 ਸਾਲਾ ਸਾਬਕਾ ਵਿਸ਼ਵ ਨੰਬਰ-1 ਟੈਨਿਸ ਸਟਾਰ ਮਾਰੀਆ ਸ਼ਾਰਾਪੋਵਾ ਸੋਸ਼ਲ ਮੀਡੀਆ 'ਤੇ ਆਪਣੇ ਪ੍ਰਸ਼ੰਸਕਾਂ ਨਾਲ ਆਪਣੀਆਂ ਨਵੀਆਂ ਵੀਡੀਓਜ਼ ਅਤੇ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ। ਮਾਰੀਆ ਸ਼ਾਰਾਪੋਵਾ ਟੈਨਿਸ ਦੀ ਦੁਨੀਆ ਦਾ ਇੱਕ ਵੱਡਾ ਨਾਮ ਹੈ।
ਸ਼ਾਰਾਪੋਵਾ ਨੇ 17 ਸਾਲ ਦੀ ਉਮਰ ਵਿੱਚ 2004 ਵਿੱਚ ਵਿੰਬਲਡਨ ਵਿੱਚ ਆਪਣਾ ਪਹਿਲਾ ਗ੍ਰੈਂਡ ਸਲੈਮ ਖਿਤਾਬ ਜਿੱਤਿਆ ਅਤੇ 2012 ਵਿੱਚ ਫਰੈਂਚ ਓਪਨ ਵਿੱਚ ਕਰੀਅਰ ਸਲੈਮ ਜਿੱਤ ਵੀ ਪੂਰੀ ਕੀਤੀ ਸੀ।
ਮਾਰੀਆ ਸ਼ਾਰਾਪੋਵਾ ਨੇ ਸਾਲ 2020 ਵਿੱਚ ਟੈਨਿਸ ਕੋਰਟ ਤੋਂ ਸੰਨਿਆਸ ਲੈਣ ਦਾ ਐਲਾਨ ਕੀਤਾ ਸੀ। ਸ਼ਾਰਾਪੋਵਾ ਨੇ 5 ਵਾਰ ਗ੍ਰੈਂਡ ਸਲੈਮ ਖਿਤਾਬ ਜਿੱਤਿਆ ਹੈ।
ਮਾਰੀਆ ਸ਼ਾਰਾਪੋਵਾ ਨੇ ਦਸੰਬਰ 2020 ਵਿੱਚ ਬ੍ਰਿਟਿਸ਼ ਕਰੋੜਪਤੀ ਅਲੈਗਜ਼ੈਂਡਰ ਗਿਲਕੇਸ ਨਾਲ ਮੰਗਣੀ ਕੀਤੀ ਸੀ। ਖਬਰਾਂ ਮੁਤਾਬਕ ਗਿਲਕੇਸ ਦੇ ਪ੍ਰਿੰਸ ਹੈਰੀ ਨਾਲ ਰਿਸ਼ਤੇ ਕਾਫੀ ਚੰਗੇ ਹਨ। ਉਹ ਪ੍ਰਿੰਸ ਵਿਲੀਅਮ ਅਤੇ ਕੇਟ ਮਿਡਲਟਨ ਦੇ ਵਿਆਹ ਵਿੱਚ ਮਹਿਮਾਨ ਵਜੋਂ ਸ਼ਾਮਲ ਹੋਏ ਸਨ।