ਜਡੇਜਾ ਦੀ ਵਾਪਸੀ ਨੇ ਵਧਾਈ ਅਕਸ਼ਰ ਪਟੇਲ ਦੀ ਮੁਸ਼ਕਲ, ਸਟਾਰ ਆਲਰਾਊਂਡਰ ਨੇ ਤੋੜੀ ਚੁੱਪੀ
ਇੰਗਲੈਂਡ ਵਿਰੁੱਧ ਟੈਸਟ ਲੜੀ ਵਿੰਚ ਅਕਸ਼ਰ ਪਟੇਲ ਨੂੰ ਟੀਮ ਵਿੱਚ ਰਵੀਂਦਰ ਜਡੇਜਾ ਦੀ ਰੀਪਲੇਸਮੈਂਟ ਵਜੋਂ ਸ਼ਾਮਲ ਕੀਤਾ ਗਿਆ ਸੀ ਪਰ ਹੁਣ ਫ਼ਾਈਨਲ ਮੁਕਾਬਲੇ ਤੇ ਇੰਗਲੈਂਡ ਲੜੀ ਲਈ ਜਡੇਜਾ ਦੀ ਟੀਮ ਵਿੱਚ ਵਾਪਸੀ ਹੋ ਚੁੱਕੀ ਹੈ।
ਨਵੀਂ ਦਿੱਲੀ: ਇੰਗਲੈਂਡ ਵਿਰੁੱਧ ਫ਼ਰਵਰੀ-ਮਾਰਚ ਦੌਰਾਨ ਖੇਡੀ ਗਈ ਸੀਰੀਜ਼ ’ਚ ਭਾਰਤ ਨੂੰ 1-3 ਨਾਲ ਜਿੱਤ ਦਿਵਾਉਣ ਵਿੱਚ ਅਕਸ਼ਰ ਪਟੇਲ ਨੇ ਅਹਿਮ ਭੂਮਿਕਾ ਨਿਭਾਈ ਸੀ। ਸੀਰੀਜ਼ ਦੇ ਦੂਜੇ ਮੁਕਾਬਲੇ ’ਚ ਡੈਬਿਊ ਕਰਨ ਵਾਲੇ ਲੈਫ਼ਟ ਆਰਮ ਸਪਿੰਨਰ ਅਕਸ਼ਰ ਪਟੇਲ ਨੇ ਤਿੰਨ ਮੈਚਾਂ ਵਿੱਚ 27 ਵਿਕੇਟਾਂ ਲਈਆਂ ਪਰ ਇੰਨੇ ਸ਼ਾਨਦਾਰ ਪ੍ਰਦਰਸ਼ਨ ਦੇ ਬਾਵਜੂਦ ਅਗਲੇ ਮਹੀਨੇ ਖੇਡੇ ਜਾਣ ਵਾਲੇ ਆਈਸੀਸੀ ਟੈਸਟ ਚੈਂਪੀਅਨਸ਼ਿਪ ਫ਼ਾਈਨ ਤੋਂ ਅਕਸ਼ਰ ਪਟੇਲ ਨੂੰ ਬਾਹਰ ਬੈਠਣਾ ਪਵੇਗਾ।
ਦਰਅਸਲ, ਇੰਗਲੈਂਡ ਵਿਰੁੱਧ ਟੈਸਟ ਲੜੀ ਵਿੰਚ ਅਕਸ਼ਰ ਪਟੇਲ ਨੂੰ ਟੀਮ ਵਿੱਚ ਰਵੀਂਦਰ ਜਡੇਜਾ ਦੀ ਰੀਪਲੇਸਮੈਂਟ ਵਜੋਂ ਸ਼ਾਮਲ ਕੀਤਾ ਗਿਆ ਸੀ ਪਰ ਹੁਣ ਫ਼ਾਈਨਲ ਮੁਕਾਬਲੇ ਤੇ ਇੰਗਲੈਂਡ ਲੜੀ ਲਈ ਜਡੇਜਾ ਦੀ ਟੀਮ ਵਿੱਚ ਵਾਪਸੀ ਹੋ ਚੁੱਕੀ ਹੈ। ਜਡੇਜਾ ਦੇ ਸ਼ਾਨਦਾਰ ਪ੍ਰਦਰਸ਼ਨ ਨੂੰ ਵੇਖਦਿਆਂ ਪਲੇਇੰਗ 11 ਵਿੱਚ ਉਨ੍ਹਾਂ ਦੀ ਜਗ੍ਹਾ ਤੈਅ ਮੰਨੀ ਜਾ ਰਹੀ ਹੈ।
ਅਕਸ਼ਰ ਪਟੇਲ ਨੇ ਇਹ ਗੱਲ ਮੰਨੀ ਕਿ ਫ਼ਾਈਨਲ ਮੁਕਾਬਲੇ ’ਚ ਪਲੇਇੰਗ 11 ਵਿੱਚ ਉਨ੍ਹਾਂ ਨੂੰ ਜਗ੍ਹਾ ਨਹੀਂ ਮਿਲੇਗੀ। ਪਟੇਲ ਨੇ ਕਿਹਾ ਅਸ਼ਵਿਨ ਤੇ ਜਡੇਜਾ ਦੀ ਜੋੜੀ ਬਹੁਤ ਵਧੀਆ ਪ੍ਰਦਰਸ਼ਨ ਕਰ ਰਹੀ ਹੈ। ਮੇਰੇ ਲਈ ਪਲੇਇੰਗ 11 ਵਿੱਚ ਜਗ੍ਹਾ ਬਣਾਉਣਾ ਬਹੁਤ ਔਖਾ ਹੋਵੇਗਾ।
ਅਕਸ਼ਰ ਨੇ ਭਾਵੇਂ ਇੰਗਲੈਂਡ ਵਿਰੁੱਧ ਮਿਲੀ ਕਾਮਯਾਬੀ ਦਾ ਰਾਜ਼ ਖੋਲ੍ਹਿਆ ਹੈ। ਪਟੇਲ ਨੇ ਕਿਹਾ,‘ਜੇ ਇੰਗਲਿਸ਼ ਬੱਲੇਬਾਜ਼ਾਂ ਨੂੰ ਸ਼ੱਕ ਹੁੰਦਾ ਹੈ, ਭਾਵੇਂ ਗੇਂਦ ਸਪਿੰਨ ਹੋਵੇ ਜਾਂ ਨਹੀਂ, ਉਹ ਬੱਸ ਸਵੀਪ ਜਾਂ ਰਿਵਰਸ ਸਵੀਪ ਖੇਡਣਾ ਸ਼ੁਰੂ ਕਰ ਦਿੰਦੇ ਹਨ। ਉਹ ਮੇਰੇ ਹੱਥ ਦੀ ਗੇਂਦਦ ਨੂੰ ਸਮਝ ਨਹੀਂ ਸਕੇ ਸਨ। ਉਸ ਸਦੀ ਥਾਂ ਉਨ੍ਹਾਂ ਇਹ ਵੇਖਿਆ ਕਿ ਗੇਂਦ ਕਿੱਥੇ ਟੱਪਾ ਖਾ ਰਹੀ ਹੈ।ਅਕਸ਼ਰ ਪਟੇਲ ਫ਼ਿਲਹਾਲ ਟੀਮ ਇੰਡੀਆ ਦੇ ਕੈਂਪ ਨਾਲ ਮੁੰਬਈ ’ਚ ਹਨ ਤੇ ਇੰਗਲੈਂਡ ਦੌਰੇ ਦੀ ਤਿਆਰੀ ਕਰ ਰਹੇ ਹਨ। ਟੀਮ ਇੰਡੀਆ ਇੰਗਲੈਂਡ ਦੌਰੇ ਲਈ 2 ਜੂਨ ਨੂੰ ਰਵਾਨਾ ਹੋਵੇਗੀ। ਇੰਗਲੈਂਡ ਵਿੱਚ ਟੀਮ ਇੰਡੀਆ ਆਈਸੀਸੀ ਵਰਲਡ ਟੈਸਟ ਚੈਂਪੀਅਨਸ਼ਿਪ ਫ਼ਾਈਨਲ ਤਂ ਇਂਲਾਵਾ ਪੰਜ ਟੈਸਟ ਮੈਚ ਵੀ ਖੇਡੇਗੀ।