ਯੁਵਰਾਜ ਬੋਲੇ, 'ਲੋਕ ਰਿਟਾਇਰ ਹੋ ਬਣਦੇ ਲੀਜੈਂਡ, ਵਿਰਾਟ ਨੇ 30 ਸਾਲਾਂ 'ਚ ਇਹ ਮੁਕਾਮ ਹਾਸਲ ਕੀਤਾ'
ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਖਿਡਾਰੀ ਯੁਵਰਾਜ ਸਿੰਘ ਨੇ ਕਪਤਾਨ ਵਿਰਾਟ ਕੋਹਲੀ ਦੀ ਖੂਬ ਤਾਰੀਫ਼ ਕੀਤੀ ਹੈ। ਉਨ੍ਹਾਂ ਕਿਹਾ ਕਿ ਜਿੱਥੇ ਲੋਕ ਰਿਟਾਇਰ ਹੋ ਕੇ ਲੀਜੈਂਡ ਬਣਦੇ ਹਨ।
Yuvraj on Kohli: ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਖਿਡਾਰੀ ਯੁਵਰਾਜ ਸਿੰਘ ਨੇ ਕਪਤਾਨ ਵਿਰਾਟ ਕੋਹਲੀ ਦੀ ਖੂਬ ਤਾਰੀਫ਼ ਕੀਤੀ ਹੈ। ਉਨ੍ਹਾਂ ਕਿਹਾ ਕਿ ਜਿੱਥੇ ਲੋਕ ਰਿਟਾਇਰ ਹੋ ਕੇ ਲੀਜੈਂਡ ਬਣਦੇ ਹਨ, ਉੱਥੇ ਹੀ ਕੋਹਲੀ ਨੇ 30 ਸਾਲ ਦੀ ਉਮਰ 'ਚ ਪਹੁੰਚਦਿਆਂ ਹੀ ਇਹ ਮੁਕਾਮ ਹਾਸਲ ਕਰ ਲਿਆ ਹੈ।
ਇਸ ਦੇ ਨਾਲ ਹੀ ਯੁਵਰਾਜ ਨੇ ਕਿਹਾ ਕਿ ਜਿਸ ਤਰ੍ਹਾਂ ਕ੍ਰਿਕਟਰ ਵਜੋਂ ਕੋਹਲੀ ਨੇ ਆਪਣੀ ਖੇਡ 'ਚ ਸੁਧਾਰ ਕੀਤਾ ਹੈ, ਉਹ ਸ਼ਲਾਘਾਯੋਗ ਹੈ। ਯੁਵਰਾਜ ਨੇ ਕਿਹਾ ਕਿ ਉਹ ਟੀਮ ਇੰਡੀਆ 'ਚ ਸ਼ੁਰੂਆਤੀ ਦਿਨਾਂ ਤੋਂ ਹੀ ਵਿਰਾਟ ਦੀ ਖੇਡ 'ਚ ਸੁਧਾਰ ਵੇਖ ਰਹੇ ਹਨ। ਆਪਣੇ ਕਰੀਅਰ ਦੀ ਸ਼ੁਰੂਆਤ ਤੋਂ ਹੀ ਕੋਹਲੀ ਟੀਮ ਦੇ ਸਭ ਤੋਂ ਮਿਹਨਤੀ ਖਿਡਾਰੀ ਰਹੇ ਹਨ।
ਉਨ੍ਹਾਂ ਨੇ ਕਿਹਾ, "ਲੋਕ ਜਦੋਂ ਰਿਟਾਇਰ ਹੋ ਜਾਂਦੇ ਹਨ, ਉਦੋਂ ਲੀਜੈਂਡ ਬਣਦੇ ਹਨ ਪਰ ਵਿਰਾਟ ਨੇ 30 ਸਾਲ ਦੀ ਉਮਰ 'ਚ ਪਹੁੰਚਦਿਆਂ ਹੀ ਬਹੁਤ ਕੁਝ ਹਾਸਲ ਕਰ ਲਿਆ ਤੇ ਉਹ ਉਮਰ ਦੇ ਇਸ ਪੜਾਅ 'ਚ ਹੀ ਲੀਜੈਂਡ ਬਣ ਗਏ ਹਨ। ਇਕ ਕ੍ਰਿਕਟਰ ਹੋਣ ਦੇ ਨਾਤੇ ਉਨ੍ਹਾਂ ਨੂੰ ਅੱਗੇ ਵੱਧਦਾ ਵੇਖਣਾ ਬਹੁਤ ਵਧੀਆ ਲੱਗਦਾ ਹੈ। ਉਨ੍ਹਾਂ ਕੋਲ ਬਹੁਤ ਸਾਰਾ ਸਮਾਂ ਬਚਿਆ ਹੈ। ਮੈਂ ਉਮੀਦ ਕਰਦਾ ਹਾਂ ਕਿ ਉਹ ਆਪਣੇ ਕਰੀਅਰ ਦੀ ਸਮਾਪਤੀ ਤਕ ਇਸੇ ਤਰ੍ਹਾਂ ਪ੍ਰਦਰਸ਼ਨ ਕਰਦੇ ਰਹਿਣਗੇ ਅਤੇ ਕਈ ਰਿਕਾਰਡ ਆਪਣੇ ਨਾਂਅ ਕਰਨਗੇ।"
ਸ਼ੁਰੂ ਤੋਂ ਹੀ ਉਨ੍ਹਾਂ ਨੇ ਪ੍ਰਤਿਭਾ ਨਾਲ ਪ੍ਰਭਾਵਿਤ ਕੀਤਾ
ਯੁਵਰਾਜ ਸਿੰਘ ਨੇ ਕਿਹਾ, "ਵਿਰਾਟ ਨੇ ਆਪਣੀ ਪ੍ਰਤਿਭਾ ਨਾਲ ਸਾਰਿਆਂ ਨੂੰ ਪ੍ਰਭਾਵਿਤ ਕੀਤਾ, ਜਦੋਂ ਉਹ ਟੀਮ ਇੰਡੀਆ 'ਚ ਪਹਿਲੀ ਵਾਰ ਚੁਣੇ ਗਏ ਸਨ। ਜਦੋਂ ਵੀ ਵਿਰਾਟ ਨੂੰ ਮੌਕਾ ਮਿਲਿਆ ਤਾਂ ਉਨ੍ਹਾਂ ਨੇ ਪੂਰਾ ਫ਼ਾਇਦਾ ਲਿਆ। ਆਪਣੇ ਸ਼ਾਨਦਾਰ ਪ੍ਰਦਰਸ਼ਨ ਸਦਕਾ ਉਨ੍ਹਾਂ ਨੇ ਜੂਨੀਅਰ ਵਿਸ਼ਵ ਕੱਪ ਜਿੱਤਿਆ।
ਭਾਰਤੀ ਟੀਮ 'ਚ ਜਗ੍ਹਾ ਬਣਾਈ, ਜਦਕਿ ਉਸ ਸਮੇਂ ਉਨ੍ਹਾਂ ਦੀ ਉਮਰ ਬਹੁਤ ਘੱਟ ਸੀ। ਉਸ ਸਮੇਂ ਟੀਮ 'ਚ ਜਗ੍ਹਾ ਲਈ ਉਨ੍ਹਾਂ ਤੇ ਰੋਹਿਤ ਵਿਚਾਲੇ ਮੁਕਾਬਲਾ ਸੀ। ਵਿਰਾਟ ਨੇ ਆਪਣੀ ਜਗ੍ਹਾ ਬਣਾ ਲਈ। ਵਿਰਾਟ ਉਸ ਸਮੇਂ ਵੱਧ ਤੋਂ ਵੱਧ ਦੌੜਾਂ ਬਣਾ ਰਹੇ ਸਨ। ਇਸ ਲਈ ਅੰਤ 'ਚ ਵਿਸ਼ਵ ਕੱਪ ਲਈ ਟੀਮ ਇੰਡੀਆ 'ਚ ਉਨ੍ਹਾਂ ਨੇ ਆਪਣੀ ਥਾਂ ਬਣਾਈ।"
ਯੁਵਰਾਜ ਨੇ ਕਿਹਾ, "ਮੈਂ ਉਨ੍ਹਾਂ ਨੂੰ ਆਪਣੇ ਸਾਹਮਣੇ ਅੱਗੇ ਵੱਧਦਾ ਵੇਖਿਆ ਹੈ। ਉਹ ਟੀਮ ਦੇ ਸਭ ਤੋਂ ਮਿਹਨਤੀ ਖਿਡਾਰੀ ਸੀ ਅਤੇ ਪੂਰੇ ਅਨੁਸ਼ਾਸਨ ਨਾਲ ਟ੍ਰੇਨਿੰਗ ਕਰਦੇ ਸਨ। ਜਦੋਂ ਉਹ ਦੌੜਾਂ ਬਣਾ ਰਹੇ ਹੁੰਦੇ ਹਨ, ਤਾਂ ਤੁਸੀਂ ਮਹਿਸੂਸ ਕਰ ਸਕਦੇ ਹੋ ਕਿ ਉਹ ਦੁਨੀਆਂ ਦੇ ਬੈਸਟ ਪਲੇਅਰ ਬਣਨਾ ਚਾਹੁੰਦੇ ਹਨ। ਖੇਡ ਦੌਰਾਨ ਸਰਬੋਤਮ ਮੁਕਾਮ ਹਾਸਿਲ ਕਰਨਾ ਉਨ੍ਹਾਂ ਦਾ ਨਜ਼ਰੀਆ ਹੁੰਦਾ ਹੈ। ਇਹੀ ਉਨ੍ਹਾਂ ਦੀ ਖੇਡ ਦਾ 'ਸਵੈਗ' ਵੀ ਹੈ।
ਕਪਤਾਨ ਬਣਨ ਤੋਂ ਬਾਅਦ ਖੇਡ 'ਚ ਹੋਰ ਨਿਖਾਰ ਆਇਆ
ਨਾਲ ਹੀ ਯੁਵਰਾਜ ਅਨੁਸਾਰ ਕੋਹਲੀ ਦੀ ਬੈਟਿੰਗ 'ਤੇ ਕਪਤਾਨੀ ਦਾ ਦਬਾਅ ਕਦੇ ਵੀ ਹਾਵੀ ਨਹੀਂ ਹੋਇਆ ਹੈ। ਉਨ੍ਹਾਂ ਕਿਹਾ, "ਜਦੋਂ ਉਹ ਅੰਤਰਰਾਸ਼ਟਰੀ ਕ੍ਰਿਕਟ 'ਚ ਲਗਾਤਾਰ ਦੌੜਾਂ ਬਣਾ ਰਹੇ ਸਨ, ਉਦੋਂ ਉਨ੍ਹਾਂ ਨੂੰ ਟੀਮ ਇੰਡੀਆ ਦਾ ਕਪਤਾਨ ਚੁਣਿਆ ਗਿਆ। ਕਈ ਵਾਰ ਕਪਤਾਨੀ ਦਾ ਦਬਾਅ ਤੁਹਾਡੀ ਖੇਡ 'ਤੇ ਦਿਖਣਾ ਸ਼ੁਰੂ ਹੋ ਜਾਂਦਾ ਹੈ। ਪਰ ਵਿਰਾਟ ਦੇ ਮਾਮਲੇ 'ਚ ਅਜਿਹਾ ਨਹੀਂ ਹੋਇਆ। ਉਨ੍ਹਾਂ ਵੱਲੋਂ ਦੌੜਾਂ ਬਣਾਉਣ ਦੀ ਇਕਸਾਰਤਾ ਹੋਰ ਬਿਹਤਰ ਹੋਈ ਹੈ। 30 ਸਾਲ ਦੀ ਉਮਰ 'ਚ ਪਹੁੰਚ ਕੇ ਉਨ੍ਹਾਂ ਨੇ ਬਹੁਤ ਕੁਝ ਹਾਸਲ ਕਰ ਲਿਆ ਸੀ।"
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :