ਯੁਵਰਾਜ ਸਿੰਘ ਨੇ ਇਕ ਵਾਰ ਫਿਰ ਜੜੇ 6 ਛੱਕੇ, ਪੁਰਾਣੀਆਂ ਯਾਦਾਂ ਹੋਈਆਂ ਤਾਜ਼ਾ
ਇੰਡੀਆ ਲੇਜੈਂਡਸ ਨੇ ਟੌਸ ਹਰਾਉਣ ਤੋਂ ਬਾਅਦ ਪਹਿਲਾਂ ਬੱਲੇਬਾਜ਼ੀ ਕੀਤੀ ਤੇ ਨਿਰਧਾਰਤ 20 ਓਵਰਾਂ 'ਚ ਤਿੰਨ ਵਿਕੇਟ ਤੇ 204 ਦੌੜਾਂ ਬਣਾਈਆਂ।
IND Legends Vs SA Legends: ਭਾਰਤ ਦੇ ਸਾਬਕਾ ਦਿੱਗਜ਼ ਕ੍ਰਿਕਟਰ ਤੇ ਸਿਕਸਰ ਕਿੰਗ ਦੇ ਨਾਂਅ ਨਾਲ ਮਸ਼ਹੂਰ ਯੁਵਰਾਜ ਸਿੰਘ ਨੇ ਇਕ ਵਾਰ ਫਿਰ ਤੋਂ 6 ਛੱਕੇ ਜੜ ਦਿੱਤੇ ਹਨ। ਯੁਵਰਾਜ ਨੇ ਇਸ ਵਾਰ 8 ਗੇਦਾਂ ਦੇ ਫਰਕ ਨਾਲ 6 ਛੱਕੇ ਲਾਏ। ਰੋਡ ਸੇਫਟੀ ਵਰਲਡ ਸੀਰੀਜ਼ 'ਚ ਦੱਖਣੀ ਅਫਰੀਕਾ ਲੇਜੈਂਡਸ ਖਿਲਾਫ ਖੇਡਦਿਆਂ ਯੁਵਰਾਜ ਸਿੰਘ ਨੇ 11 ਗੇਂਦਾਂ 'ਤੇ 52 ਰਨ ਦੀ ਸ਼ਾਨਦਾਰ ਪਾਰੀ ਖੇਡੀ। ਯੁਵਰਾਜ ਸਿੰਘ ਦੀ ਪਾਰੀ ਦੀ ਬਦੌਲਤ ਇੰਡੀਆ ਲੇਜੈਂਡਸ ਨੇ ਦੱਖਣੀ ਅਫਰੀਕਾ ਲੇਜੈਂਡਸ ਨੂੰ 205 ਦੌੜਾਂ ਦਾ ਟਾਰਗੇਟ ਦਿੱਤਾ।
ਇੰਡੀਆ ਲੇਜੈਂਡਸ ਨੇ ਟੌਸ ਹਰਾਉਣ ਤੋਂ ਬਾਅਦ ਪਹਿਲਾਂ ਬੱਲੇਬਾਜ਼ੀ ਕੀਤੀ ਤੇ ਨਿਰਧਾਰਤ 20 ਓਵਰਾਂ 'ਚ ਤਿੰਨ ਵਿਕੇਟ ਤੇ 204 ਦੌੜਾਂ ਬਣਾਈਆਂ। ਇਸ 'ਚ ਸਚਿਨ ਦੇ 60, ਯੁਵਰਾਜ ਦੇ ਨਾਬਾਦ 52 ਦੌੜਾਂ ਤੋਂ ਇਲਾਵਾ ਸੁਬ੍ਰਮਣਿਅਮ ਬਦਰੀਨਾਥ ਦੇ 42 ਰਨ ਸ਼ਾਮਲ ਹਨ। ਯੁਯੂਫ ਪਠਾਨ ਨੇ 23 ਦੌੜਾਂ ਬਣਾਈਆਂ। ਜਦਕਿ ਮਨਪ੍ਰੀਤ ਗੋਨੀ 16 ਦੌੜਾਂ 'ਤੇ ਨਾਬਾਦ ਪਰਤੇ।
ਵੀਰੇਂਦਰ ਸਹਿਵਾਗ ਦੇ ਨਾਲ ਪਾਰੀ ਦੀ ਸ਼ੁਰੂਆਤ ਕਰਨ ਆਏ ਸਚਿਨ ਨੇ ਆਪਣੇ ਪੁਰਾਣੇ ਅੰਦਾਜ਼ 'ਚ ਕਈ ਆਕਰਸ਼ਕ ਸ਼ੌਟਸ ਲਾਕੇ ਕਰੀਬ 30 ਹਜ਼ਾਰ ਦਰਸ਼ਕਾਂ ਦਾ ਮਨੋਰੰਜਨ ਕੀਤਾ। ਬਦਰੀਨਾਥ ਨੇ ਸਚਿਨ ਤੇਂਦੁਲਕਰ ਨਾਲ ਅਹਿਮ ਸਾਂਝੇਦਾਰੀ ਕੀਤੀ।
ਪੁਰਾਣੇ ਅੰਦਾਜ਼ 'ਚ ਦਿਖੇ ਯੁਵਰਾਜ ਸਿੰਘ
ਬਦਰੀ ਦੇ ਜਾਣ ਤੋਂ ਬਾਅਅਦ ਯੁਵਰਾਜ ਤੇ ਯੁਸੂਫ ਨੇ ਤੀਜੇ ਵਿਕੇਟ ਲਈ 40 ਦੌੜਾਂ ਦੀ ਸਾਂਝੇਦਾਰੀ ਕੀਤੀ। ਯੁਯੂਫ 141 ਦੇ ਕੁੱਲ ਯੋਗ 'ਤੇ ਆਊਟ ਹੋਏ। ਯੁਸੂਫ ਨੇ 10 ਗੇਂਦਾ 'ਤੇ ਦੋ ਚੌਕਿਆ ਤੇ ਏਨੇ ਹੀ ਛੱਕਿਆਂ ਦੀ ਮਦਦ ਨਾਲ 23 ਦੌੜਾਂ ਬਣਾਈਆਂ।
ਇਸ ਤੋਂ ਬਾਅਦ ਯੁਵਰਾਜ ਸਿੰਘ ਨੇ ਆਪਣੇ ਬੱਲੇ ਨਾਲ ਕਮਾਲ ਕੀਤਾ। ਪਾਰੀ ਦੇ 18ਵੇਂ ਓਵਰ 'ਚ ਯੁਵਰਾਜ ਸਿੰਘ ਨੇ ਚਾਰ ਗੇਂਦਾਂ 'ਤੇ ਚਾਰ ਛੱਕੇ ਲਾਕੇ ਇਕ ਹੀ ਓਵਰ 'ਚ ਲਾਏ 6 ਛੱਕਿਆਂ ਵਾਲੀ ਪਾਰੀ ਦੀ ਯਾਦ ਦਿਵਾ ਦਿੱਤੀ ਯੁਵਰਾਜ ਸਿੰਘ ਨੇ ਆਪਣੀ 52 ਦੌੜਾਂ ਦੀ ਪਾਰੀ 22 ਗੇਦਾਂ 'ਚ ਖੇਡੀ ਤੇ ਛੇ ਛੱਕਿਆਂ ਤੋਂ ਇਲਾਵਾ ਦੋ ਚੌਕੇ ਵੀ ਲਾਏ।