1 ਮਹੀਨੇ ਵਾਲੇ ਸਸਤੇ ਰੀਚਾਰਜ, ਜਾਣੋ Jio, Airtel, BSNL ਤੇ VI ਦੇ ਪਲੈਨਜ਼ ਦੀ ਪੂਰੀ ਡਿਟੇਲ
ਜੇ ਤੁਸੀਂ ਹਰ ਮਹੀਨੇ ਆਪਣਾ ਫ਼ੋਨ ਰੀਚਾਰਜ ਕਰਵਾਉਂਦੇ ਹੋ, ਤਾਂ ਅੱਜ ਅਸੀਂ ਤੁਹਾਨੁੰ Jio, Airtel, BSNL ਤੇ Vodafone-Idea ਦੇ ਇੱਕ ਮਹੀਨੇ ਵਾਲੇ ਸਸਤੇ ਰੀਚਾਰਜ ਪਲੈਨ ਦੱਸ ਰਹੇ ਹਾਂ। ਇੱਕ ਮਹੀਨੇ ਦੀ ਵੈਲੀਡਿਟੀ ਵਾਲੇ ਪ੍ਰੀਪੇਡ ਪਲੈਨ ਵਿੱਚ ਜ਼ਿਆਦਾਤਰ ਸਾਰੀਆਂ ਕੰਪਨੀਆਂ ਤੁਹਾਨੂੰ ਡਾਟਾ, ਅਨਲਿਮਿਟੇਡ ਕਾੱਲਿੰਗ ਤੇ ਐਸਐਮਐਸ ਦੀ ਸਹੂਲਤ ਦੇ ਰਹੀਆਂ ਹਨ।
ਜੇ ਤੁਸੀਂ ਹਰ ਮਹੀਨੇ ਆਪਣਾ ਫ਼ੋਨ ਰੀਚਾਰਜ ਕਰਵਾਉਂਦੇ ਹੋ, ਤਾਂ ਅੱਜ ਅਸੀਂ ਤੁਹਾਨੁੰ Jio, Airtel, BSNL ਤੇ Vodafone-Idea ਦੇ ਇੱਕ ਮਹੀਨੇ ਵਾਲੇ ਸਸਤੇ ਰੀਚਾਰਜ ਪਲੈਨ ਦੱਸ ਰਹੇ ਹਾਂ। ਇੱਕ ਮਹੀਨੇ ਦੀ ਵੈਲੀਡਿਟੀ ਵਾਲੇ ਪ੍ਰੀਪੇਡ ਪਲੈਨ ਵਿੱਚ ਜ਼ਿਆਦਾਤਰ ਸਾਰੀਆਂ ਕੰਪਨੀਆਂ ਤੁਹਾਨੂੰ ਡਾਟਾ, ਅਨਲਿਮਿਟੇਡ ਕਾੱਲਿੰਗ ਤੇ ਐਸਐਮਐਸ ਦੀ ਸਹੂਲਤ ਦੇ ਰਹੀਆਂ ਹਨ।
Jio – ਜੀਓ ਦੇ ਗਾਹਕਾਂ ਲਈ 24 ਦਿਨਾਂ ਦੀ ਵੈਲੀਡਿਟੀ ਵਾਲਾ ਪਲੈਨ 149 ਰੁਪਏ ’ਚ ਮਿਲ ਜਾਵੇਗਾ। ਇਸ ਵਿੱਚ ਤੁਹਾਨੂੰ ਰੋਜ਼ਾਨਾ 1 ਜੀਬੀ ਡਾਟਾ ਤੇ ਅਨਲਿਮਿਟੇਡ ਕਾਲਿੰਗ ਦੀ ਸਹੂਲਤ ਮਿਲਦੀ ਹੈ। ਇਸ ਤੋਂ ਇਲਾਵਾ ਰੋਜ਼ਾਨਾ 100 SMS ਮਿਲਣਗੇ। ਜੇ ਤੁਸੀਂ 28 ਦਿਨਾਂ ਦੀ ਵੈਲੀਡਿਟੀ ਵਾਲਾ ਪਲੈਨ ਚਾਹੁੰਦੇ ਹੋ, ਤਾਂ ਤੁਹਾਨੂੰ 199 ਰੁਪਏ ਖ਼ਰਚ ਕਰਨੇ ਹੋਣਗੇ। ਇਸ ਪਲੈਨ ਵਿੱਚ ਤੁਹਾਨੂੰ ਰੋਜ਼ਾਨਾ 1.5ਜੀਬੀ ਇੰਟਰਨੈੱਟ ਡਾਟਾ, ਅਨਲਿਮਿਟੇਡ ਕਾੱਇਲੰਗ ਤੇ ਡੇਲੀ 100 ਐਸਐਮਐਸ ਮਿਲਣਗੇ।
Airtel – ਏਅਰਟੈਲ ਵਿੱਚ ਤੁਹਾਨੂੰ 149 ਰੁਪਏ ਦਾ ਪਲੈਨ ਮਿਲ ਜਾਵੇਗਾ ਪਰ ਇਸ ਪਲੈਨ ਵਿੱਚ ਤੁਹਾਨੁੰ ਕੁੱਲ 2 ਜੀਬੀ ਇੰਟਰਨੈੱਟ ਡਾਟਾ ਦਿੱਤਾ ਜਾਂਦਾ ਹੈ। ਪਲੈਨ ਦੀ ਵੈਲੀਡਿਟੀ 28 ਦਿਨਾਂ ਦੀ ਹੈ ਤੇ ਇਸ ਵਿੱਚ ਅਨਲਿਮਿਟੇਡ ਕਾਲਿੰਗ ਤੇ ਡੇਲੀ 300 SMS ਮਿਲ ਰਹੇ ਹਨ। ਤੁਸੀਂ 219 ਰੁਪਏ ਵਾਲਾ ਪਲੈਨ ਵੀ ਲੈ ਸਕਦੇ ਹੋ; ਇਸ ਵਿੱਚ ਰੋਜ਼ਾਨਾ 1 ਜੀਬੀ ਇੰਟਰਨੈੱਟ ਡਾਟਾ ਤੇ 100 SMS, 28 ਦਿਨਾਂ ਦੀ ਵੈਲੀਡਿਟੀ ਤੇ ਅਨਲਿਮਿਟੇਡ ਕਾਲਿੰਗ ਵੀ ਮਿਲ ਰਹੀ ਹੈ।
Vodafone Idea – ਇਸ ਵਿੱਚ ਤੁਹਾਨੂੰ 149 ਰੁਪਏ ਵਾਲਾ ਪਲੈਨ ਮਿਲ ਜਾਵੇਗਾ। ਇਸ ਵਿੱਚ 28 ਦਿਨਾਂ ਦੀ ਵੈਲੀਡਿਟੀ, ਕੁੱਲ 3ਜੀਬੀ ਡਾਟਾ, ਅਨਲਿਮਿਟੇਡ ਕਾਲਿੰਗ ਤੇ ਡੇਲੀ 300 SMS ਮਿਲ ਰਹੇ ਹਨ। ਤੁਸੀਂ 199 ਰੁਪਏ ਵਾਲੇ ਪਲੈਨ ਦਾ ਲਾਭ ਵੀ ਲੈ ਸਕਦੇ ਹੋ। ਇਸ ਵਿੱਚ ਅਨਲਮਿਟੇਡ ਕਾਲਿੰਗ, ਰੋਜ਼ਾਨਾ 1 ਜੀਬੀ ਇੰਟਰਨੈੱਟ ਡਾਟਾ ਤੇ 100 SMS ਦਿੱਤੇ ਜਾ ਰਹੇ ਹਨ ਪਰ ਪਲੈਨ ਦੀ ਵੈਲੀਡਿਟੀ 24 ਦਿਨਾਂ ਦੀ ਹੀ ਹੈ।
BSNL – ਤੁਹਾਨੂੰ BSNL ਦਾ 187 ਰੁਪਏ ਦਾ ਰੀਚਾਰਜ ਪਲੈਨ ਮਿਲ ਜਾਵੇਗਾ, ਜਿਸ ਵਿੱਚ 28 ਦਿਨਾਂ ਦੀ ਵੈਲੀਡਿਟੀ, ਰੋਜ਼ਾਨਾ 2GB ਡਾਟਾ ਤੇ ਅਨਲਿਮਿਟੇਡ ਕਾਲਿੰਗ ਦੀ ਸਹੂਲਤ ਦਿੱਤੀ ਜਾ ਰਹੀ ਹੈ। ਇਹ ਪਲੈਨ MTNL ਇਲਾਕਿਆਂ ਜਿਵੇਂ ਦਿੱਲੀ ਤੇ ਮੁੰਬਈ ’ਚ ਵੀ ਪੂਰੀ ਤਰ੍ਹਾਂ ਕੰਮ ਕਰੇਗਾ।