(Source: ECI/ABP News)
Amazing News: 22 ਸਾਲਾ ਪੰਜਾਬੀ ਨੌਜਵਾਨ ਨੇ ਕੀਤਾ ਕਮਾਲ! ਬਗੈਰ ਪੈਟਰੋਲ-ਡੀਜ਼ਲ ਨਾਲ ਚੱਲਣ ਵਾਲੇ ਬਣਾਏ ਵਾਹਨ
Amazing News: ਸ੍ਰੀ ਮੁਕਤਸਰ ਸਾਹਿਬ ਦੇ 22 ਸਾਲਾ ਨੌਜਵਾਨ ਨੇ ਅਜਿਹੇ ਵਾਹਣ ਬਣਾਏ ਹਨ ਜੋ ਬਗੈਰ ਪੈਟਰੋਲ, ਡੀਜ਼ਲ ਤੇ ਇੰਜਣ ਤੋਂ ਚੱਲਦੇ ਹਨ। ਇਸ ਦੀ ਪਿੰਡ-ਸ਼ਹਿਰ ਵਿੱਚ ਕਾਫੀ ਚਰਚਾ ਹੋ ਰਹੀ ਹੈ। ਇਹ ਨੌਜਵਾਨ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ...
![Amazing News: 22 ਸਾਲਾ ਪੰਜਾਬੀ ਨੌਜਵਾਨ ਨੇ ਕੀਤਾ ਕਮਾਲ! ਬਗੈਰ ਪੈਟਰੋਲ-ਡੀਜ਼ਲ ਨਾਲ ਚੱਲਣ ਵਾਲੇ ਬਣਾਏ ਵਾਹਨ 22-year-old Punjabi youth did a great job! Vehicles made without petrol-diesel Amazing News: 22 ਸਾਲਾ ਪੰਜਾਬੀ ਨੌਜਵਾਨ ਨੇ ਕੀਤਾ ਕਮਾਲ! ਬਗੈਰ ਪੈਟਰੋਲ-ਡੀਜ਼ਲ ਨਾਲ ਚੱਲਣ ਵਾਲੇ ਬਣਾਏ ਵਾਹਨ](https://feeds.abplive.com/onecms/images/uploaded-images/2023/04/14/318a2d378b20b8c32dc0e10f4fc534621681445344583496_original.jpeg?impolicy=abp_cdn&imwidth=1200&height=675)
Amazing News: ਸ੍ਰੀ ਮੁਕਤਸਰ ਸਾਹਿਬ ਦੇ 22 ਸਾਲਾ ਨੌਜਵਾਨ ਨੇ ਅਜਿਹੇ ਵਾਹਣ ਬਣਾਏ ਹਨ ਜੋ ਬਗੈਰ ਪੈਟਰੋਲ, ਡੀਜ਼ਲ ਤੇ ਇੰਜਣ ਤੋਂ ਚੱਲਦੇ ਹਨ। ਇਸ ਦੀ ਪਿੰਡ-ਸ਼ਹਿਰ ਵਿੱਚ ਕਾਫੀ ਚਰਚਾ ਹੋ ਰਹੀ ਹੈ। ਇਹ ਨੌਜਵਾਨ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਅਬੁਲ ਕੋਟਲੀ ਦੇ ਰਹਿਣ ਵਾਲਾ ਹੈ। ਹਾਸਲ ਜਾਣਕਾਰੀ ਮੁਤਾਬਕ 22 ਸਾਲਾ ਨੌਜਵਾਨ ਸਿਮਰਨਜੀਤ ਸਿੰਘ ਬਰਾੜ ਨੇ ਆਪਣੇ ਹੱਥਾਂ ਨਾਲ ਜੀਪ ਮੋਟਰਸਾਈਕਲ ਤੇ ਹੋਰ ਵਾਹਨ ਤਿਆਰ ਕੀਤੇ ਹਨ ਜੋ ਬਿਨਾਂ ਡੀਜ਼ਲ, ਬਿਨਾਂ ਇੰਜਣ ਤੇ ਪੈਟਰੋਲ ਤੋਂ ਬਿਨਾਂ ਚੱਲਦੇ ਹਨ। ਇਹ ਵਹੀਕਲ ਇਲੈਕਟ੍ਰੋਨਿਕ ਹਨ ਤੇ ਬੈਟਰੀ ਤੇ ਚੱਲਦੇ ਹਨ।
ਇਸ ਬਾਰੇ ਸਿਮਰਨਜੀਤ ਸਿੰਘ ਨੇ ਦੱਸਿਆ ਕਿ ਵਹੀਕਲ ਇੱਕ ਵਾਰ ਚਾਰਜ ਕਰਨ 'ਤੇ 50 ਤੋਂ 100 ਕਿਲੋਮੀਟਰ ਤੱਕ ਜਾ ਸਕਦੇ ਹਨ ਤੇ 50 ਤੋਂ 70 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਨਾਲ ਦੌੜ ਸਕਦੇ ਹਨ। ਇਹ ਵਾਹਨ ਮੋਬਾਈਲ ਤੋਂ ਵੀ ਸਟਾਰਟ ਹੁੰਦੇ ਹਨ ਤੇ ਸੈਂਟਰਲ ਲੌਕ ਦੀ ਸਹੂਲਤ ਵੀ ਹੈ। ਉਸ ਨੇ ਦੱਸਿਆ ਕਿ ਇਹ ਵਾਹਨ ਇੰਨੇ ਤਾਕਤਵਰ ਹਨ ਕਿ ਇੱਕ ਟਰੈਕਟਰ ਨੂੰ ਧੱਕ ਕੇ ਵੀ ਸਟਾਰਟ ਕੀਤਾ ਜੇ ਸਕਦੇ ਹਨ। ਇਸ ਇੱਕ ਵਹੀਕਲ ਨੂੰ ਤਿਆਰ ਕਰਨ ਲਈ ਢਾਈ ਤੋਂ 3 ਲੱਖ ਰੁਪਏ ਖਰਚਾ ਆਉਂਦਾ ਹੈ।
ਸਿਮਰਨਜੀਤ ਸਿੰਘ ਨੇ ਪਹਿਲਾਂ ਮੋਟਰਸਾਈਕਲ ਤਿਆਰ ਕੀਤਾ ਜੋ ਬੈਟਰੀ ਤੇ ਚੱਲਦਾ ਸੀ, ਜਿਸ ਨੂੰ ਲੋਕਾਂ ਦਾ ਭਰਪੂਰ ਸਹਿਯੋਗ ਮਿਲਿਆ, ਜਿਸ ਕਾਰਨ ਉਸ ਦਾ ਹੌਸਲਾ ਵਧਿਆ ਤੇ ਹੁਣ ਉਸ ਨੇ 3 ਜੀਪਾਂ ਬਣਾਈਆਂ ਹਨ ਜੋ ਇਲੈਕਟ੍ਰੋਨਿਕ ਹਨ। ਸਿਮਰਨਜੀਤ ਸਿੰਘ ਬਰਾੜ ਨੇ ਦੱਸਿਆ ਕਿ ਇਨ੍ਹਾਂ ਚਾਰ ਪਹੀਆ ਵਾਹਨਾਂ 'ਚ ਕੁਝ ਅਜਿਹੇ ਪਾਰਟਸ ਹਨ, ਜਿਨ੍ਹਾਂ ਨੂੰ ਨਹੀਂ ਬਣਾਇਆ ਜਾ ਸਕਦਾ, ਜੋ ਉਸ ਨੇ ਬਣੇ ਬਣਾਏ ਲਿਆਂਦੇ ਹਨ। ਇਸ ਤੋਂ ਬਿਨਾਂ ਉਸ ਨੇ ਆਪਣੇ ਹੱਥਾਂ ਨਾਲ ਸਭ ਕੁਝ ਬਣਾਇਆ ਹੈ, ਜਿਸ ਨੂੰ ਲੋਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਲੋਕ ਅਜਿਹੇ ਵਾਹਨ ਬਣਵਾਉਣ ਲਈ ਅੱਗੇ ਆ ਰਹੇ ਹਨ।
ਇਹ ਵੀ ਪੜ੍ਹੋ: Weather Update: ਦਿੱਲੀ-NCR 'ਚ ਚੜ੍ਹਨ ਲੱਗਾ ਪਾਰਾ, ਇਨ੍ਹਾਂ 4 ਸੂਬਿਆਂ 'ਚ ਗਰਮੀ ਦਾ ਕਹਿਰ, ਬੰਗਾਲ 'ਚ IMD ਦਾ ਆਰੇਂਜ ਅਲਰਟ
ਸਿਮਰਨਜੀਤ ਸਿੰਘ ਬਰਾੜ ਨੇ ਦੱਸਿਆ ਕਿ ਜਦੋਂ ਮੈਂ ਇਹ ਕੰਮ ਸ਼ੁਰੂ ਕੀਤਾ ਤਾਂ ਮੇਰੇ ਕੋਲ 130 ਰੁਪਏ ਸਨ ਤੇ ਉਸ ਦੇ ਚਾਚੇ ਨੇ ਇਸ ਕੰਮ ਵਿੱਚ ਉਸ ਦਾ ਸਾਥ ਦਿੱਤਾ। ਉਸ ਨੇ ਇਹ ਕੰਮ ਸ਼ੁਰੂ ਕੀਤਾ ਤੇ ਅੱਜ ਲੋਕ ਉਸ ਦੀ ਗੱਡੀ ਖਰੀਦਣ ਲਈ ਉਤਾਵਲੇ ਹਨ। ਉਹ ਹੁਣ ਟਰੈਕਟਰ ਬਣਾਉਣ ਜਾ ਰਹੇ ਹਨ ਜੋ ਇਲੈਕਟ੍ਰੋਨਿਕ ਹੋਵੇਗਾ ਤੇ ਟਰੈਕਟਰਾਂ ਦੇ ਨਾਲ-ਨਾਲ ਇਨ੍ਹਾਂ ਵਹੀਕਲਾਂ ਵਿੱਚ ਏ ਸੀ ਤੇ ਵੀ ਕੰਮ ਕਰ ਰਹੇ ਹਨ ਤਾਂ ਕਿ ਗਰਮੀ ਦੇ ਵਿੱਚ ਇਸ ਦੀ ਵਰਤੋਂ ਕੀਤੀ ਜਾਵੇ।
ਇਹ ਵੀ ਪੜ੍ਹੋ: Amritpal Singh: ਅੰਮ੍ਰਿਤਪਾਲ ਸਿੰਘ ਦੀ ਗ੍ਰਿਫਤਾਰੀ ਪੁਲਿਸ ਦਾ ਨਵਾਂ ਪੈਂਤੜਾ, ਬਟਾਲਾ ਤੇ ਅੰਮ੍ਰਿਤਸਰ ਮਗਰੋਂ ਹੁਣ ਪਟਿਆਲਾ 'ਚ ਪੋਸਟਰ
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)