ਭਾਰਤ 'ਚ ਘੱਟ ਕੀਮਤ ਤੇ ਦਮਦਾਰ ਮਾਈਲੇਜ਼ ਵਾਲੀਆਂ 6 ਕਾਰਾਂ

ਚੰਡੀਗੜ੍ਹ: ਭਾਰਤੀ ਬਜ਼ਾਰ 'ਚ ਗੱਡੀਆਂ ਹੈਚਬੈਕ ਤੋਂ ਲੈ ਕੇ ਐਸਯੂਵੀ ਤੱਕ ਮੌਜੂਦ ਹਨ। ਗਾਹਕ ਆਪਣੇ ਬਜ਼ਟ ਦੇ ਹਿਸਾਬ ਨਾਲ ਕੋਈ ਵੀ ਗੱਡੀ ਖਰੀਦ ਸਕਦੇ ਹਨ। ਬਜ਼ਾਰ 'ਚ ਅਜਿਹੀਆਂ 6 ਗੱਡੀਆਂ ਹਨ ਜਿਨ੍ਹਾਂ ਦੀ ਐਕਸ ਸ਼ੋਅਰੂਮ ਕੀਮਤ 2.28 ਲੱਖ ਤੋਂ ਸ਼ੁਰੂ ਹੋ ਕੇ 3.30 ਲੱਖ ਰੁਪਏ ਹੈ। ਇਹ ਕਾਰਾਂ ਪਾਵਰਫੁਲ ਹੋਣ ਦੇ ਨਾਲ ਹੀ ਬਿਹਤਰ ਮਾਈਲੇਜ਼ ਵੀ ਦਿੰਦੀਆਂ ਹਨ।
ਘੱਟ ਕੀਮਤ ਤੇ ਬਿਹਤਰ ਮਾਈਲੇਜ਼ ਵਾਲੀਆਂ ਗੱਡੀਆਂ ਦੀ ਸੂਚੀ:
ਇਨਾਂ ਸਾਰੀਆਂ ਕਾਰਾਂ ਦੀ ਕੀਮਤ ਭਾਵੇਂ ਘੱਟ ਹੈ ਪਰ ਮਾਈਲੇਜ਼ ਦੇ ਮਾਮਲੇ 'ਚ ਇਹ ਸਭ ਤੋਂ ਅੱਗੇ ਹਨ। ਇੱਕ ਲੀਟਰ ਪੈਟਰੋਲ 'ਚ 26 ਕਿਲੋਮੀਟਰ ਤੱਕ ਦੀ ਜ਼ਬਰਦਸਤ ਮਾਈਲੇਜ਼ ਦਿੰਦੀਆਂ ਹਨ। ਇਨ੍ਹਾਂ ਸਾਰੀਆਂ ਕਾਰਾਂ ਦੀ ਮੈਂਟੇਂਨੈਂਸ ਵੀ ਕਾਫੀ ਘੱਟ ਹੈ।
ਇਸ ਲਿਸਟ 'ਚ Tata Nano, Datsun Redi GO, Maruti Alto 800, Renault KWID, Tata Tiago ਤੇ Maruti Alto K10 ਸ਼ਾਮਲ ਹਨ।






















