ਪੜਚੋਲ ਕਰੋ
ਇਕੋ ਸਮੇਂ ਦੋ ਸਮਾਰਟਫੋਨ ‘ਚ ਚੱਲਾ ਸਕਦੇ ਹੋ ਇੱਕ ਵ੍ਹੱਟਸਐਪ ਅਕਾਉਂਟ, ਜਾਣੋ ਕੀ ਹੈ ਟ੍ਰਿਕ
ਇੰਸਟੈਂਟ ਮੈਸੇਜਿੰਗ ਐਪ whatsapp ਮਲਟੀਪਲ ਡਿਵਾਈਸ ਸਪੋਰਟ ਫੀਚਰ 'ਤੇ ਕੰਮ ਕਰ ਰਹੀ ਹੈ। ਜਿਸ ਤੋਂ ਬਾਅਦ ਹੁਣ ਯੂਜ਼ਰਸ ਇੱਕ ਸਮੇਂ 'ਚ ਦੋ ਸਮਾਰਟਫੋਨ' ਤੇ ਵ੍ਹੱਟਸਐਪ ਅਕਾਉਂਟ ਚਲਾ ਸਕਣਗੇ।

ਨਵੀਂ ਦਿੱਲੀ: ਇੰਸਟੈਂਟ ਮੈਸੇਜਿੰਗ ਐਪ whatsapp ਮਲਟੀਪਲ ਡਿਵਾਈਸ ਸਪੋਰਟ ਫੀਚਰ 'ਤੇ ਕੰਮ ਕਰ ਰਹੀ ਹੈ। ਜਿਸ ਤੋਂ ਬਾਅਦ ਹੁਣ ਯੂਜ਼ਰਸ ਇੱਕ ਸਮੇਂ 'ਚ ਦੋ ਸਮਾਰਟਫੋਨ' ਤੇ ਵ੍ਹੱਟਸਐਪ ਅਕਾਉਂਟ ਚਲਾ ਸਕਣਗੇ। ਇਹ ਫੀਚਰ ਫਿਲਹਾਲ ਸਿਰਫ ਐਂਡਰਾਇਡ ਸਮਾਰਟਫੋਨ 'ਚ ਕੰਮ ਕਰੇਗਾ, ਪਰ ਜਲਦੀ ਹੀ ਇਹ ਸਾਰੇ ਸਮਾਰਟਫੋਨਸ ਲਈ ਉਪਲੱਬਧ ਹੋ ਜਾਵੇਗੀ। ਜੇ ਤੁਸੀਂ ਦੋ ਫੋਨਾਂ ਵਿਚ ਵਟਸਐਪ ਅਕਾਉਂਟ ਚਲਾਉਣਾ ਚਾਹੁੰਦੇ ਹੋ, ਤਾਂ ਇੱਕ ਟ੍ਰਿਕ ਹੈ। ਇਸਦੇ ਲਈ, ਤੁਹਾਨੂੰ ਗੂਗਲ ਪਲੇ ਸਟੋਰ ਤੋਂ ਵ੍ਹੱਟਸਐਨ ਪ੍ਰੋ ਨਾਂ ਦੀ ਥਰਡ ਪਾਰਟੀ ਐਪ ਐਪਲੀਕੇਸ਼ਨ ਨੂੰ ਡਾਊਨਲੋਡ ਕਰਨਾ ਪਏਗਾ ਅਤੇ ਜੇ ਤੁਸੀਂ ਐਂਡਰਾਇਡ ਫੋਨ ਦੀ ਵਰਤੋਂ ਕਰਦੇ ਹੋ ਤਾਂ ਤੁਸੀਂ ਇਨ੍ਹਾਂ ਟ੍ਰਿਕਸ ਨੂੰ ਅਜ਼ਮਾ ਸਕਦੇ ਹੋ:
- ਜੇ ਤੁਸੀਂ ਦੋ ਫੋਨ ਵਰਤਦੇ ਹੋ ਅਤੇ ਦੋਵਾਂ ਡਿਵਾਈਸਾਂ 'ਤੇ ਵ੍ਹੱਟਸਐਪ ਅਕਾਉਂਟ ਦੀ ਵਰਤੋਂ ਕਰਨਾ ਚਾਹੁੰਦੇ ਹੋ, ਤਾਂ ਪਹਿਲਾਂ ਆਪਣੇ ਸੈਕੰਡਰੀ ਫੋਨ 'ਤੇ ਵ੍ਹੱਟਸਐਪ ਪ੍ਰੋ ਐਪ ਡਾਊਨਲੋਡ ਕਰੋ। ਫੋਨ ਨੂੰ ਇੱਕ Wi-Fi ਕਨੈਕਸ਼ਨ ਨਾਲ ਕਨੈਕਟ ਕਰੋ।
- ਐਪ ਨੂੰ ਸਟਾਰਟ ਨਾਓ ਆਪਸ਼ਨ 'ਤੇ ਕਲਿਕ ਕਰੋ। ਐਡਜ਼ ਕਰਕੇ ਅਗਲੇ ਪੇਜ ਨੂੰ ਖੋਲ੍ਹਣ ਲਈ ਇੰਤਜ਼ਾਰ ਕਰਨਾ ਪੈ ਸਕਦਾ ਹੈ।
- ਐਪ ਤੁਹਾਨੂੰ ਕਈ ਵਿਕਲਪਾਂ ਵਾਲੇ ਪੰਨੇ 'ਤੇ ਲੈ ਜਾਵੇਗਾ। ਵ੍ਵੱਟਸਐਪ ਆਪਸ਼ਨ ‘ਤੇ ਰਾਈਟ ਕਲਿਕ ਕਰੋ।
- ਆਪਸ਼ਨ 'ਤੇ ਕਲਿਕ ਕਰਨ ਨਾਲ ਤੁਸੀਂ ਇੱਕ ਪੰਨੇਨ'ਤੇ ਲੈ ਜਾਉਗੇ ਜੋ ਕਿ QR ਕੋਡ ਦੇ ਨਾਲ ਬਿਲਕੁਲ ਵ੍ਹੱਟਸਐਪ ਵੈੱਬ ਪੇਜ ਵਰਗਾ ਦਿਖਾਈ ਦੇਵੇਗਾ।
- ਹੁਣ ਆਪਣੇ ਪ੍ਰਾਇਮਰੀ ਫੋਨ ਦੀ ਸੈਟਿੰਗਜ਼ ਮੀਨੂ ‘ਚ ਵ੍ਹੱਟਸਐਪ ਵੈੱਬ ਆਪਸ਼ਨ 'ਤੇ ਜਾਓ।
- ਇਸਨੂੰ ਖੋਲ੍ਹੋ ਅਤੇ ਕਿਉਆਰ ਕੋਡ ਨੂੰ ਸਕੈਨ ਕਰਨ ਲਈ ਇਸਨੂੰ ਸੈਕੰਡਰੀ ਐਂਡਰਾਇਡ ਫੋਨ ‘ਤੇ ਰੱਖੋ।
- ਸਕੈਨ ਕਰਨ ਤੋਂ ਬਾਅਦ ਤੁਹਾਡਾ ਵ੍ਹੱਟਸਐਪ ਅਕਾਉਂਟ ਦੂਜੇ ਫੋਨਾਂ 'ਤੇ ਵੀ ਖੁੱਲ ਜਾਵੇਗਾ ਅਤੇ ਤੁਸੀਂ ਇਸ ਦਾ ਇਸਤੇਮਾਲ ਕਰ ਸਕਦੇ ਹੋ।
Follow ਤਕਨਾਲੌਜੀ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਪੜ੍ਹੋ






















