ਪੜਚੋਲ ਕਰੋ

ਹਸਪਤਾਲ ਨੇ ਬਣਾਇਆ 1.6 ਕਰੋੜ ਦਾ ਬਿੱਲ, ਪਰਿਵਾਰ ਵਾਲਿਆਂ ਦੇ ਉੱਡੇ ਹੋਸ਼, ਪਰ AI ਨੇ ਗਲਤੀ ਲੱਭ ਘਟਾਇਆ ਬਿੱਲ

AI ਅੱਜ ਸਾਡੀ ਰੋਜ਼ਾਨਾ ਦੀ ਜ਼ਿੰਦਗੀ ਵਿੱਚ ਵੱਖ-ਵੱਖ ਤਰੀਕਿਆਂ ਨਾਲ ਵਰਤੀ ਜਾ ਰਹੀ ਹੈ। ਸੋਸ਼ਲ ਮੀਡੀਆ ਉੱਤੇ AI ਦੀ ਤਾਰੀਫ ਹੋ ਰਹੀ ਹੈ, ਜੀ ਹਾਂ ਇੱਕ ਮਾਮਲੇ ਦੇ ਵਿੱਚ AI ਨੇ ਹਸਪਤਾਲ ਵੱਲੋਂ ਬਣੇ ਮੋਟੇ ਬਿੱਲ ਦੇ ਵਿੱਚ ਇੰਨੀਆਂ ਗਲਤੀਆਂ ਕੱਢੀਆਂ...

AI ਅੱਜ ਸਾਡੀ ਰੋਜ਼ਾਨਾ ਦੀ ਜ਼ਿੰਦਗੀ ਵਿੱਚ ਵੱਖ-ਵੱਖ ਤਰੀਕਿਆਂ ਨਾਲ ਵਰਤੀ ਜਾ ਰਹੀ ਹੈ, ਜਿਵੇਂ ਕਿ ਵਾਇਸ ਅਸਿਸਟੈਂਟ, ਚੈਟਬੌਟ, ਸਿਹਤ ਸੇਵਾਵਾਂ, ਆਟੋਮੇਸ਼ਨ ਅਤੇ ਡਾਟਾ ਵਿਸ਼ਲੇਸ਼ਣ ਵਿੱਚ। AI ਸਾਡਾ ਕੰਮ ਤੇਜ਼ ਅਤੇ ਆਸਾਨ ਬਣਾਉਂਦਾ ਹੈ ਅਤੇ ਨਵੇਂ ਖੇਤਰਾਂ ਵਿੱਚ ਨਵੀਨਤਾ ਨੂੰ ਪ੍ਰੋਤਸਾਹਿਤ ਕਰਦਾ ਹੈ। ਪਰ ਏਆਈ ਨੇ ਇੱਕ ਮਰੀਜ਼ ਦੇ ਮੋਟੇ ਸਾਰੇ ਬਿੱਲ 'ਚੋਂ ਗਲਤੀ ਕੱਢ ਕੇ ਹੈਰਾਨ ਕਰ ਦਿੱਤਾ। ਆਓ ਜਾਣਦੇ ਹਾਂ ਇਹ ਪੂਰਾ ਮਾਮਲਾ ਹੈ ਕੀ? 

ਅਮਰੀਕਾ ਵਿੱਚ ਇੱਕ ਆਦਮੀ ਨੇ AI ਚੈਟਬਾਟ ਦੀ ਮਦਦ ਨਾਲ 1 ਕਰੋੜ ਰੁਪਏ ਤੋਂ ਵੱਧ ਬਚਤ ਕੀਤੀ। ਦਰਅਸਲ, ਉਸਦੇ ਜੀਜਾ ਦਾ ਹਾਰਟ ਐਟੈਕ ਕਾਰਨ ਦੇਹਾਂਤ ਹੋ ਗਿਆ ਸੀ। ਮੌਤ ਤੋਂ ਪਹਿਲਾਂ ਉਸਨੂੰ ਕਰੀਬ ਚਾਰ ਘੰਟੇ ਲਈ ਹਸਪਤਾਲ ਦੇ ICU ਵਿੱਚ ਰੱਖਿਆ ਗਿਆ। ਹਸਪਤਾਲ ਨੇ ਇਸ ਸਮੇਂ ਲਈ 1.6 ਕਰੋੜ ਰੁਪਏ ਦਾ ਬਿੱਲ ਬਣਾਇਆ, ਪਰ ਉਸ ਆਦਮੀ ਨੇ AI ਚੈਟਬਾਟ ਦੀ ਸਹਾਇਤਾ ਨਾਲ ਬਿੱਲ ਦੀ ਨੇਗੋਸੀਏਸ਼ਨ ਕੀਤੀ ਅਤੇ ਸਿਰਫ 29 ਲੱਖ ਰੁਪਏ ਹੀ ਅਦਾਇਗੀ ਕੀਤੀ।

AI ਚੈਟਬਾਟ ਨੇ ਬਿੱਲ ਵਿੱਚ ਗਲਤੀਆਂ ਕੱਢੀਆਂ

ਥ੍ਰੇਡ ‘ਚ nthmonkey ਨਾਮ ਦੇ ਇੱਕ ਯੂਜ਼ਰ ਨੇ ਲਿਖਿਆ ਕਿ ਹਸਪਤਾਲ ਦੇ ਬਿੱਲ ਵਿੱਚ ਕਈ ਗੁੰਝਲਦਾਰ ਅਤੇ ਅਸਪਸ਼ਟ ਚਾਰਜ ਲੱਗੇ ਹੋਏ ਸਨ। ਇਸ ਤੋਂ ਬਾਅਦ ਉਸਨੇ ਐਂਥਰੋਪਿਕ ਦੇ Claude AI ਚੈਟਬਾਟ ਦੀ ਮਦਦ ਲਈ। ਬਿੱਲ ਦਾ ਵਿਸ਼ਲੇਸ਼ਣ ਕਰਨ ਤੋਂ ਬਾਅਦ ਚੈਟਬਾਟ ਨੇ ਪਾਇਆ ਕਿ ਹਸਪਤਾਲ ਨੇ ਇੱਕ ਵਾਰੀ ਓਪਰੇਸ਼ਨ ਦੇ ਪੂਰੇ ਪੈਸੇ ਮੰਗੇ ਅਤੇ ਫਿਰ ਓਪਰੇਸ਼ਨ ਵਿੱਚ ਵਰਤੇ ਗਏ ਹਰ ਸਮਾਨ ਲਈ ਵੱਖਰੇ ਤੌਰ 'ਤੇ ਪੈਸੇ ਸ਼ਾਮਲ ਕੀਤੇ। ਇਸ ਕਾਰਨ ਬਿੱਲ ਵਿੱਚ ਲਗਭਗ 90 ਲੱਖ ਰੁਪਏ ਵਾਧੂ ਸ਼ਾਮਲ ਹੋ ਗਏ ਸਨ। ਇਸ ਤੋਂ ਇਲਾਵਾ ਹਸਪਤਾਲ ਨੇ ਹੋਰ ਕਈ ਗਲਤ ਖਰਚ ਵੀ ਜੋੜੇ ਹੋਏ ਸਨ।

ਹਸਪਤਾਲ ਨੇ ਆਪਣੀ ਗਲਤੀ ਮੰਨ ਲਈ

ਬਿੱਲ ਵਿੱਚ ਗਲਤੀਆਂ ਫੜੀਆਂ ਜਾਣ ਤੋਂ ਬਾਅਦ ਉਸ ਆਦਮੀ ਨੇ AI ਚੈਟਬਾਟ ਦੀ ਮਦਦ ਨਾਲ ਇੱਕ ਪੱਤਰ ਤਿਆਰ ਕੀਤਾ ਅਤੇ ਹਸਪਤਾਲ ਨੂੰ ਭੇਜਿਆ। ਇਸ ਪੱਤਰ ਵਿੱਚ ਬਿੱਲ ਦੀਆਂ ਗਲਤੀਆਂ ਬਾਰੇ ਦੱਸਦੇ ਹੋਏ ਕਾਨੂੰਨੀ ਕਾਰਵਾਈ ਦੀ ਧਮਕੀ ਵੀ ਦਿੱਤੀ ਗਈ ਸੀ। ਇਸ ਤੋਂ ਬਾਅਦ ਹਸਪਤਾਲ ਨੇ ਬਿੱਲ ਘਟਾ ਕੇ ਸਿਰਫ਼ 29 ਲੱਖ ਰੁਪਏ ਦਾ ਨਵਾਂ ਬਿੱਲ ਤਿਆਰ ਕੀਤਾ।

ਪੂਰੇ ਮਾਮਲੇ ਦੀ ਜਾਣਕਾਰੀ ਦਿੰਦਿਆਂ ਉਸ ਆਦਮੀ ਨੇ ਦੱਸਿਆ ਕਿ ਹਸਪਤਾਲ ਆਪਣੀ ਮਰਜ਼ੀ ਨਾਲ ਨਿਯਮ ਅਤੇ ਕੀਮਤਾਂ ਤੈਅ ਕਰ ਰਿਹਾ ਸੀ। ਹਸਪਤਾਲ ਸੋਚ ਰਿਹਾ ਸੀ ਕਿ ਜੋ ਲੋਕ ਸਿਸਟਮ ਨੂੰ ਨਹੀਂ ਸਮਝਦੇ, ਉਨ੍ਹਾਂ ਤੋਂ ਵੱਧ ਪੈਸਾ ਵਸੂਲੀ ਕੀਤਾ ਜਾ ਸਕਦਾ ਹੈ। ਮਾਮਲੇ ਦੀ ਜਾਣਕਾਰੀ ਸਾਹਮਣੇ ਆਉਣ ਤੋਂ ਬਾਅਦ ਲੋਕ ਸੋਸ਼ਲ ਮੀਡੀਆ 'ਤੇ AI ਚੈਟਬਾਟਸ ਦੀ ਤਾਰੀਫ ਕਰ ਰਹੇ ਹਨ।

ਹੋਰ ਪੜ੍ਹੋ
Sponsored Links by Taboola
Advertisement

ਟਾਪ ਹੈਡਲਾਈਨ

ਭਲਕੇ CM ਨੇ ਸੱਦ ਲਈ ਕੈਬਨਿਟ ਦੀ ਮੀਟਿੰਗ, ਲਏ ਜਾ ਸਕਦੇ ਵੱਡੇ ਫੈਸਲੇ
ਭਲਕੇ CM ਨੇ ਸੱਦ ਲਈ ਕੈਬਨਿਟ ਦੀ ਮੀਟਿੰਗ, ਲਏ ਜਾ ਸਕਦੇ ਵੱਡੇ ਫੈਸਲੇ
ਬਿਕਰਮ ਮਜੀਠੀਆ ਦੀਆਂ ਵਧੀਆਂ ਮੁਸ਼ਕਿਲਾਂ, ਲੱਗੀ ਇੱਕ ਹੋਰ ਧਾਰਾ, ਜਾਣੋ ਪੂਰਾ ਮਾਮਲਾ
ਬਿਕਰਮ ਮਜੀਠੀਆ ਦੀਆਂ ਵਧੀਆਂ ਮੁਸ਼ਕਿਲਾਂ, ਲੱਗੀ ਇੱਕ ਹੋਰ ਧਾਰਾ, ਜਾਣੋ ਪੂਰਾ ਮਾਮਲਾ
AAP ਦੀ ਵੱਡੀ ਕਾਰਵਾਈ, ਮੇਅਰ ਨੂੰ ਪਾਰਟੀ 'ਚੋਂ ਕੱਢਿਆ ਬਾਹਰ; ਜਾਣੋ ਪੂਰਾ ਮਾਮਲਾ
AAP ਦੀ ਵੱਡੀ ਕਾਰਵਾਈ, ਮੇਅਰ ਨੂੰ ਪਾਰਟੀ 'ਚੋਂ ਕੱਢਿਆ ਬਾਹਰ; ਜਾਣੋ ਪੂਰਾ ਮਾਮਲਾ
WPL  ‘ਚ ਇਨ੍ਹਾਂ ਪੰਜ ਖਿਡਾਰੀਆਂ ‘ਤੇ ਹੋਵੇਗੀ ਪੈਸਿਆਂ ਦੀ ਬਰਸਾਤ, ਆਕਸਨ ‘ਚ ਟੀਮਾਂ ਲਾ ਸਕਦੀਆਂ ਮੋਟੀ ਬੋਲੀ
WPL ‘ਚ ਇਨ੍ਹਾਂ ਪੰਜ ਖਿਡਾਰੀਆਂ ‘ਤੇ ਹੋਵੇਗੀ ਪੈਸਿਆਂ ਦੀ ਬਰਸਾਤ, ਆਕਸਨ ‘ਚ ਟੀਮਾਂ ਲਾ ਸਕਦੀਆਂ ਮੋਟੀ ਬੋਲੀ
Advertisement

ਵੀਡੀਓਜ਼

ਹੜ੍ਹਾਂ ਕਾਰਨ ਆਪਣੇ ਘਰ ਗੁਆ ਬੈਠੇ ਪਰਿਵਾਰਾਂ ਦੇ ਪੱਕੇ ਮਕਾਨ ਬਣਾਉਣ ਜਾ ਰਹੀ ਸਰਕਾਰ |Cm Bhagwant Mann | Abp Sanjha
Kangana Ranaut Statement :ਅਦਾਕਾਰਾ ਕੰਗਨਾ ਰਣੌਤ ਦਾ ਤਿੱਖਾ ਬਿਆਨ! ਕਿਸਨੂੰ ਕਿਸਨੂੰ ਕਿਹਾ ਘੁਸਪੈਠੀਏ?| Abp Sanjha
Asim Munir & ISI Killed Imran Khan?:ਸਾਬਕਾ PM ਇਮਰਾਨ ਖਾਨ ਦੀ ਹੱਤਿਆ?ਕਿੱਥੇ ਰੱਖੀ ਲਾਸ਼ ਖੁੱਲ੍ਹੇਗਾ ਵੱਡਾ ਰਾਜ਼!
Police ਦੀ ਗੱਡੀ ਦੇਖ ਘਬਰਾ ਕੇ ਜਦੋਂ ਲੱਗਾ ਭੱਜਣ ਵੱਡੀਆਂ ਵਾਰਦਾਤਾਂ ਨੂੰ ਅੰਜ਼ਾਮ ਦੇਣ ਵਾਲਾ ਆਰੋਪੀ | Abp Sanjha
Moga Chori News | ਮੋਗਾ ਪੁਲਿਸ ਵਲੋਂ ਚੋਰ ਨੂੰ ਦਿੱਤੀ ਅਜਿਹੀ ਸਜ਼ਾ;ਕੈਸ਼ ਸਮੇਤ ਸਾਮਾਨ ਕੀਤਾ ਬਰਾਮਦ | Abp Sanjha
Advertisement

ਫੋਟੋਗੈਲਰੀ

Advertisement
ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਭਲਕੇ CM ਨੇ ਸੱਦ ਲਈ ਕੈਬਨਿਟ ਦੀ ਮੀਟਿੰਗ, ਲਏ ਜਾ ਸਕਦੇ ਵੱਡੇ ਫੈਸਲੇ
ਭਲਕੇ CM ਨੇ ਸੱਦ ਲਈ ਕੈਬਨਿਟ ਦੀ ਮੀਟਿੰਗ, ਲਏ ਜਾ ਸਕਦੇ ਵੱਡੇ ਫੈਸਲੇ
ਬਿਕਰਮ ਮਜੀਠੀਆ ਦੀਆਂ ਵਧੀਆਂ ਮੁਸ਼ਕਿਲਾਂ, ਲੱਗੀ ਇੱਕ ਹੋਰ ਧਾਰਾ, ਜਾਣੋ ਪੂਰਾ ਮਾਮਲਾ
ਬਿਕਰਮ ਮਜੀਠੀਆ ਦੀਆਂ ਵਧੀਆਂ ਮੁਸ਼ਕਿਲਾਂ, ਲੱਗੀ ਇੱਕ ਹੋਰ ਧਾਰਾ, ਜਾਣੋ ਪੂਰਾ ਮਾਮਲਾ
AAP ਦੀ ਵੱਡੀ ਕਾਰਵਾਈ, ਮੇਅਰ ਨੂੰ ਪਾਰਟੀ 'ਚੋਂ ਕੱਢਿਆ ਬਾਹਰ; ਜਾਣੋ ਪੂਰਾ ਮਾਮਲਾ
AAP ਦੀ ਵੱਡੀ ਕਾਰਵਾਈ, ਮੇਅਰ ਨੂੰ ਪਾਰਟੀ 'ਚੋਂ ਕੱਢਿਆ ਬਾਹਰ; ਜਾਣੋ ਪੂਰਾ ਮਾਮਲਾ
WPL  ‘ਚ ਇਨ੍ਹਾਂ ਪੰਜ ਖਿਡਾਰੀਆਂ ‘ਤੇ ਹੋਵੇਗੀ ਪੈਸਿਆਂ ਦੀ ਬਰਸਾਤ, ਆਕਸਨ ‘ਚ ਟੀਮਾਂ ਲਾ ਸਕਦੀਆਂ ਮੋਟੀ ਬੋਲੀ
WPL ‘ਚ ਇਨ੍ਹਾਂ ਪੰਜ ਖਿਡਾਰੀਆਂ ‘ਤੇ ਹੋਵੇਗੀ ਪੈਸਿਆਂ ਦੀ ਬਰਸਾਤ, ਆਕਸਨ ‘ਚ ਟੀਮਾਂ ਲਾ ਸਕਦੀਆਂ ਮੋਟੀ ਬੋਲੀ
PM Kisan 21st Installment: ਇਨ੍ਹਾਂ ਕਿਸਾਨਾਂ ਦੇ ਖਾਤਿਆਂ 'ਚ ਨਹੀਂ ਆਈ 21ਵੀਂ ਕਿਸ਼ਤ, ਜਾਣੋ ਕਿਉਂ ਅਟਕੇ ਪੈਸੇ? ਜਲਦੀ ਪੂਰੇ ਕਰੋ ਇਹ 3 ਕੰਮ... 
ਇਨ੍ਹਾਂ ਕਿਸਾਨਾਂ ਦੇ ਖਾਤਿਆਂ 'ਚ ਨਹੀਂ ਆਈ 21ਵੀਂ ਕਿਸ਼ਤ, ਜਾਣੋ ਕਿਉਂ ਅਟਕੇ ਪੈਸੇ? ਜਲਦੀ ਪੂਰੇ ਕਰੋ ਇਹ 3 ਕੰਮ... 
ਜਲੰਧਰ 'ਚ ਬੱਚੀ ਦੇ ਕਤਲ 'ਤੇ ਜਥੇਦਾਰ ਗੜਗੱਜ ਦਾ ਵੱਡਾ ਐਲਾਨ! ਦੋਸ਼ੀ ਨੂੰ ਦਿੱਤੀ ਜਾਏ ਫਾਂਸੀ, ਇਨਸਾਫ਼ ਦੀ ਲੜਾਈ 'ਚ ਪਰਿਵਾਰ ਦੇ ਨਾਲ ਖੜੇ ਹਾਂ!
ਜਲੰਧਰ 'ਚ ਬੱਚੀ ਦੇ ਕਤਲ 'ਤੇ ਜਥੇਦਾਰ ਗੜਗੱਜ ਦਾ ਵੱਡਾ ਐਲਾਨ! ਦੋਸ਼ੀ ਨੂੰ ਦਿੱਤੀ ਜਾਏ ਫਾਂਸੀ, ਇਨਸਾਫ਼ ਦੀ ਲੜਾਈ 'ਚ ਪਰਿਵਾਰ ਦੇ ਨਾਲ ਖੜੇ ਹਾਂ!
Former Prime Minister: ਸਾਬਕਾ ਪ੍ਰਧਾਨ ਮੰਤਰੀ ਨੂੰ ਲੈ ਦੂਜਾ ਵੱਡਾ ਫੈਸਲਾ, 21 ਸਾਲ ਕੱਟਣੀ ਪਏਗੀ ਜੇਲ੍ਹ, ਪਹਿਲਾਂ ਮੌਤ ਦੀ ਸਜ਼ਾ ਦਾ ਹੋਇਆ ਸੀ ਐਲਾਨ; ਹੁਣ ਵੱਖ-ਵੱਖ ਮਾਮਲਿਆਂ 'ਚ...
ਸਾਬਕਾ ਪ੍ਰਧਾਨ ਮੰਤਰੀ ਨੂੰ ਲੈ ਦੂਜਾ ਵੱਡਾ ਫੈਸਲਾ, 21 ਸਾਲ ਕੱਟਣੀ ਪਏਗੀ ਜੇਲ੍ਹ, ਪਹਿਲਾਂ ਮੌਤ ਦੀ ਸਜ਼ਾ ਦਾ ਹੋਇਆ ਸੀ ਐਲਾਨ; ਹੁਣ ਵੱਖ-ਵੱਖ ਮਾਮਲਿਆਂ 'ਚ...
ਧੂੰਆਂ ਧੂੰਆਂ ਹੋਇਆ ਹਾਂਗਕਾਂਗ, ਇਮਾਰਤਾਂ ‘ਚ ਲੱਗੀ ਭਿਆਨਕ ਅੱਗ, 55 ਦੀ ਮੌਤ; ਡਰਾਉਣੀ ਵੀਡੀਓ ਆਈ ਸਾਹਮਣੇ
ਧੂੰਆਂ ਧੂੰਆਂ ਹੋਇਆ ਹਾਂਗਕਾਂਗ, ਇਮਾਰਤਾਂ ‘ਚ ਲੱਗੀ ਭਿਆਨਕ ਅੱਗ, 55 ਦੀ ਮੌਤ; ਡਰਾਉਣੀ ਵੀਡੀਓ ਆਈ ਸਾਹਮਣੇ
Embed widget