Airtel ਨੇ Jio ਅਤੇ Vodafone ਨੂੰ ਪਾਈ ਮਾਤ, Airtel ਦੇ ਐਕਟਿਵ ਯੂਜ਼ਰਸ ਵਧੇ
ਏਅਰਟੈਲ ਦਾ ਐਕਟਿਵ ਮੋਬਾਇਲ ਯੂਜ਼ਰ ਬੇਸ ਵਧਕੇ 311 ਮਿਲੀਅਨ ਹੋ ਗਿਆ। ਜਦਕਿ ਜਿਓ ਦਾ 310 ਮਿਲੀਅਨ ਅਤੇ ਵੋਡਾਫੋਨ 273 ਰਹਿ ਗਿਆ ਹੈ। TRAI ਨੇ ਕਿਹਾ, ਮਈ 'ਚ ਜਿਓ ਤੋਂ ਪਿੱਛੇ ਹੋਣ ਤੋਂ ਬਾਅਦ ਏਅਰਟੈਲ ਨੇ ਇਕ ਵਾਰ ਫਿਰ ਐਕਟਿਵ ਮੋਬਾਇਲ ਸਬਸਕ੍ਰਾਇਬਰ ਮਾਰਕਿਟ 'ਚ ਨੰਬਰ ਇਕ ਦੀ ਪੋਜੀਸ਼ਨ ਹਾਸਲ ਕੀਤੀ ਹੈ।
ਐਕਟਿਵ ਯੂਜ਼ਰਸ ਦੇ ਮਾਮਲੇ 'ਚ ਏਅਰਟੈਲ ਨੇ ਰਿਲਾਇੰਸ ਜਿਓ ਨੂੰ ਪਿੱਛੇ ਛੱਡ ਦਿੱਤਾ ਹੈ। ਏਅਰਟੈਲ ਦੇ ਜੂਨ ਮਹੀਨੇ 'ਚ 3.7 ਮਿਲੀਅਨ ਐਕਟਿਵ ਮੋਬਾਇਲ ਯੂਜ਼ਰਸ ਰਹੇ। ਰਿਲਾਇੰਸ ਜਿਓ ਇੰਫੋਕੌਮ ਨੇ ਜੂਨ 'ਚ 2.1 ਮਿਲੀਅਨ ਐਕਟਿਵ ਸਬਸਕ੍ਰਾਇਬਰਸ ਗਵਾ ਦਿੱਤੇ। ਇਸ ਤੋਂ ਇਲਾਵਾ ਵੋਡਾਫੋਨ ਆਈਡੀਆ ਨੂੰ ਸਭ ਤੋਂ ਜ਼ਿਆਦਾ ਨੁਕਸਾਨ ਚੁੱਕਣਾ ਪਿਆ। ਕੰਪਨੀ ਨੇ 3.7 ਮਿਲੀਅਨ ਐਕਟਿਵ ਯੂਜ਼ਰਸ ਤੋਂ ਹੱਥ ਧੋ ਦਿੱਤੇ। TRAI ਯਾਨੀ ਟੈਲੀਕੌਮ ਰੈਗੂਲੇਟਰੀ ਅਥਾਰਿਟੀ ਵੱਲੋਂ ਇਹ ਜਾਣਕਾਰੀ ਦਿੱਤੀ ਗਈ।
ਨੰਬਰ ਇਕ ਬਣਿਆ ਏਅਰਟੈਲ:
ਏਅਰਟੈਲ ਦਾ ਐਕਟਿਵ ਮੋਬਾਇਲ ਯੂਜ਼ਰ ਬੇਸ ਵਧਕੇ 311 ਮਿਲੀਅਨ ਹੋ ਗਿਆ। ਜਦਕਿ ਜਿਓ ਦਾ 310 ਮਿਲੀਅਨ ਅਤੇ ਵੋਡਾਫੋਨ 273 ਰਹਿ ਗਿਆ ਹੈ। TRAI ਨੇ ਕਿਹਾ, ਮਈ 'ਚ ਜਿਓ ਤੋਂ ਪਿੱਛੇ ਹੋਣ ਤੋਂ ਬਾਅਦ ਏਅਰਟੈਲ ਨੇ ਇਕ ਵਾਰ ਫਿਰ ਐਕਟਿਵ ਮੋਬਾਇਲ ਸਬਸਕ੍ਰਾਇਬਰ ਮਾਰਕਿਟ 'ਚ ਨੰਬਰ ਇਕ ਦੀ ਪੋਜੀਸ਼ਨ ਹਾਸਲ ਕੀਤੀ ਹੈ।
VLR ਤੋਂ ਮਿਲਦੀ ਹੈ ਅਸਲ ਜਾਣਕਾਰੀ:
ਵਿਜ਼ਿਟਰ ਲੋਕੇਸ਼ਨ ਰਜਿਸਟਰ ਜਾਂ VLR ਜ਼ਰੀਏ ਕਿਸੇ ਮੋਬਾਇਲ ਨੰਬਰ ਦੀ ਵਰਤੋਂ ਕਰ ਰਹੇ ਐਕਟਿਵ ਸਬਸਕ੍ਰਾਇਬਰਸ ਦੇ ਰੀਅਲ ਨੰਬਰ ਦੇ ਬਾਰੇ ਪਤਾ ਲੱਗਾ ਹੈ। TRAI ਦੇ ਲੇਟੈਸਟ ਡਾਟਾ ਦੇ ਮੁਤਾਬਕ ਏਅਰਟੈਲ ਦੇ 98.14 ਫੀਸਦ ਯੂਜ਼ਰਸ ਐਕਟਿਵ ਰਹੇ ਜਦਕਿ Vi ਦੇ 89.49 ਤੇ ਜਿਓ ਦੇ 78.15 ਫੀਸਦ ਯੂਜ਼ਰਸ ਐਕਟਿਵ ਰਹੇ।
ਇਮਰਾਨ ਖਾਨ ਨੇ ਯੂਐਨ 'ਚ ਭਾਰਤ ਖਿਲਾਫ ਉਗਲਿਆ ਜ਼ਹਿਰ, ਕੂਟਨੀਤਿਕ ਲਿਹਾਜ਼ ਤੇ ਮਰਿਆਦਾ ਦੀਆਂ ਉਡਾਈਆਂ ਧੱਜੀਆਂ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ