Apple ਲੌਂਚ ਕਰੇਗਾ iPhone 12 ਸੀਰੀਜ਼, ਕੀਮਤ ਤੋਂ ਲੈਕੇ ਫੀਚਰਸ ਦੀ ਹਰ ਜਾਣਕਾਰੀ
ਇਨ੍ਹਾਂ 'ਚ iPhone 12, iPhone 12 Max, iPhone 12 Pro , ਅਤੇ iPhone 12 Pro Max ਸ਼ਾਮਲ ਹਨ। ਇਸ ਸੀਰੀਜ਼ ਦੀ ਕੀਮਤ ਆਈਫੋਨ 11 ਸੀਰੀਜ਼ ਤੋਂ ਜ਼ਿਆਦਾ ਹੋ ਸਕਦੀ ਹੈ।
ਨਵੀਂ ਦਿੱਲੀ: ਦਿੱਗਜ਼ ਸਮਾਰਟਫੋਨ ਕੰਪਨੀ Apple ਇਸ ਸਾਲ ਆਪਣਾ ਨਵਾਂ iPhone 12 ਲਾਂਚ ਕਰ ਸਕਦੀ ਹੈ। TrendForce ਦੀ ਇਕ ਰਿਪੋਰਟ ਮੁਤਾਬਕ ਆਈਫੋਨ ਦੀ ਸੀਰੀਜ਼ 12 ਇਸ ਅਕਤਬੂਰ 'ਚ ਲੌਂਚ ਹੋ ਸਕਦੀ ਹੈ। ਆਈਫੋਨ ਨੇ ਇਸ ਲਈ ਚਾਰ ਮਾਡਲ ਲਾਈਨਅਪ ਕੀਤੇ ਹਨ।
ਇਨ੍ਹਾਂ 'ਚ iPhone 12, iPhone 12 Max, iPhone 12 Pro , ਅਤੇ iPhone 12 Pro Max ਸ਼ਾਮਲ ਹਨ। ਇਸ ਸੀਰੀਜ਼ ਦੀ ਕੀਮਤ ਆਈਫੋਨ 11 ਸੀਰੀਜ਼ ਤੋਂ ਜ਼ਿਆਦਾ ਹੋ ਸਕਦੀ ਹੈ। TrendForce ਦੀ ਇਕ ਰਿਪੋਰਟ ਦੱਸਦੀ ਹੈ ਕਿ 2020 ਦੇ ਦੂਜੇ ਤਿਮਾਹੀ ਦੇ ਅੰਤ ਤਕ ਸਮਾਰਟਫੋਨ ਦੇ ਉਤਪਾਦਨ 'ਚ ਸਾਲ ਦਰ ਸਾਲ ਗਿਰਾਵਟ ਬਾਰੇ ਦੱਸਿਆ ਗਿਆ ਹੈ। ਉਹੀ ਰਿਪੋਰਟ 'ਚ ਕਿਹਾ ਗਿਆ ਕਿ ਪਿਛਲੀ ਤਿਮਾਹੀ ਦੇ ਮੁਕਾਬਲੇ ਦੂਜੀ ਤਿਮਾਹੀ 'ਚ Apple ਦੇ iPhone ਉਤਪਾਦਨ 'ਚ 8 ਫੀਸਦ ਵਾਧਾ ਹੋਇਆ ਹੈ।
iPhone 12 ਦੇ ਫੀਚਰਸ:
ਰਿਪੋਰਟ 'ਚ ਦੱਸਿਆ ਗਿਆ ਕਿ iPhone 12 ਸੀਰੀਜ਼ ਦੇ ਸਮਾਰਟਫੋਨ ਨੂੰ AMOLED ਡਿਸਪਲੇਅ ਨਾਲ ਲੌਂਚ ਕੀਤਾ ਜਾ ਸਕਦਾ ਹੈ। ਜਿਸ ਨੂੰ A14 SoC ਪ੍ਰੋਸੈਸਰ ਨਾਲ ਚਲਾਇਆ ਜਾਵੇਗਾ। iPhone 12 ਅਤੇ iPhone 12 Max ਨੂੰ 4GB LPDDR4X ਰੈਮ ਹੋਰ ਦੋ ਰੀਅਰ ਕੈਮਰਾ ਸੈਟਅਪ ਸਮੇਤ ਦੋ 12-ਮੈਗਾਪਿਕਸਲ ਸੈਂਸਰ ਨਾਲ ਆਉਣ ਦੀ ਉਮੀਦ ਹੈ। ਇਸ ਤੋਂ ਇਲਾਵਾ iPhone 12 Pro ਅਤੇ iPhone 12 Pro Max 6GB LPDDR4X ਰੈਮ ਨਾਲ ਆ ਸਕਦੇ ਹਨ।
iPhone 12 ਦੀ ਕੀਮਤ:
ਸ਼ੁਰੂਆਤੀ ਕੀਮਤਾਂ ਮੁਤਾਬਕ iPhone 12 ਸੀਰੀਜ਼ ਦੀ ਕੀਮਤ 699 ਡਾਲਰ ਯਾਨੀ ਕਰੀਬ 51,200 ਰੁਪਏ ਹੋਣ ਦੀ ਉਮੀਦ ਹੈ। iPhone 12 Max ਦੀ ਕੀਮਤ 799 ਡਾਲਰ ਯਾਨੀ ਕਰੀਬ 58,500 ਰੁਪਏ ਤੇ 62,200 ਰੁਪਏ ਦੇ ਵਿਚਾਲੇ ਹੋ ਸਕਦੀ ਹੈ। iPhone 12 Pro ਦੀ ਕੀਮਤ 1,049 ਡਾਲਰ ਯਾਨੀ 76,800 ਰੁਪਏ ਤੋਂ 80,500 ਦੇ ਕਰੀਬ ਹੋ ਸਕਦੀ ਹੈ। iPhone 12 Pro Max ਦੀ ਕੀਮਤ 84,100 ਤੋਂ 87,800 ਰੁਪਏ ਤਕ ਹੋ ਸਕਦੀ ਹੈ।
Apple ਵੱਲੋਂ ਅਕਤੂਬਰ 'ਚ iPhone 12 ਸੀਰੀਜ਼ ਲਾਂਚ ਕਰਨ ਦੀ ਉਮੀਦ ਹੈ। ਹਾਲਾਂਕਿ ਕੰਪਨੀ ਨੇ ਰਿਲੀਜ਼ ਦੀ ਤਾਰੀਖ ਦੀ ਪੁਸ਼ਟੀ ਨਹੀਂ ਕੀਤੀ।
'ਕੌਮੀ ਖੇਡ ਦਿਵਸ' 'ਤੇ ਖੇਡਾਂ 'ਚ ਮੱਲਾਂ ਮਾਰਨ ਵਾਲੇ ਖਿਡਾਰੀ 'ਰਾਸ਼ਟਰੀ ਖੇਡ ਪੁਰਸਕਾਰ' ਨਾਲ ਸਨਮਾਨਤ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ