Apple store : ਦਿੱਲੀ-ਮੁੰਬਈ ਤੋਂ ਬਾਅਦ ਐਪਲ ਹੁਣ ਇਨ੍ਹਾਂ ਸ਼ਹਿਰਾਂ 'ਚ ਖੋਲ੍ਹੇਗਾ ਸਟੋਰ, ਦੇਖੋ ਲਿਸਟ 'ਚ ਕਿਹੜੇ-ਕਿਹੜੇ ਨਾਮ ਹਨ ਸ਼ਾਮਿਲ
ਐਪਲ ਨੇ ਅਪ੍ਰੈਲ 2023 ਵਿੱਚ ਭਾਰਤ ਵਿੱਚ ਆਪਣੇ ਪਹਿਲੇ ਦੋ ਸਟੋਰ ਖੋਲ੍ਹੇ ਸਨ - ਮੁੰਬਈ ਵਿੱਚ ਐਪਲ ਬੀਕੇਸੀ ਅਤੇ ਦਿੱਲੀ ਵਿੱਚ ਐਪਲ ਸਾਕੇਤ। ਹੁਣ ਐਪਲ ਭਾਰਤ ਵਿੱਚ..
ਐਪਲ ਦੇ ਉਤਪਾਦਾਂ ਨੂੰ ਭਾਰਤ ਵਿੱਚ ਬਹੁਤ ਪਸੰਦ ਕੀਤਾ ਜਾਂਦਾ ਹੈ। ਲੋਕਾਂ 'ਚ ਆਈਫੋਨ ਦੀ ਕ੍ਰੇਜ਼ ਨੂੰ ਦੇਖਦੇ ਹੋਏ ਐਪਲ ਨੇ ਦਿੱਲੀ ਅਤੇ ਮੁੰਬਈ 'ਚ ਐਪਲ ਸਟੋਰ ਖੋਲ੍ਹੇ ਸਨ ਅਤੇ ਹੁਣ ਕੰਪਨੀ ਹੌਲੀ-ਹੌਲੀ ਦੂਜੇ ਸ਼ਹਿਰਾਂ 'ਚ ਵੀ ਸਟੋਰ ਖੋਲ੍ਹਣ ਦੀ ਤਿਆਰੀ ਕਰ ਰਹੀ ਹੈ।
ਜਾਣਕਾਰੀ ਅਨੁਸਾਰ ਕੰਪਨੀ ਨੂੰ ਪਿਛਲੇ ਸਾਲ ਭਾਰਤ ਵਿੱਚ ਖੋਲ੍ਹੇ ਗਏ ਦੋ ਸਟੋਰਾਂ ਤੋਂ ਬਹੁਤ ਲਾਭ ਮਿਲਿਆ। ਐਪਲ ਨੇ ਅਪ੍ਰੈਲ 2023 ਵਿੱਚ ਭਾਰਤ ਵਿੱਚ ਆਪਣੇ ਪਹਿਲੇ ਦੋ ਸਟੋਰ ਖੋਲ੍ਹੇ ਸਨ - ਮੁੰਬਈ ਵਿੱਚ ਐਪਲ ਬੀਕੇਸੀ ਅਤੇ ਦਿੱਲੀ ਵਿੱਚ ਐਪਲ ਸਾਕੇਤ। ਹੁਣ ਐਪਲ ਭਾਰਤ ਵਿੱਚ ਹੋਰ ਸਟੋਰ ਖੋਲ੍ਹਣ ਦੀ ਯੋਜਨਾ ਬਣਾ ਰਿਹਾ ਹੈ। ਕੰਪਨੀ ਅਗਲੇ ਸਾਲ ਯਾਨੀ 2025 'ਚ ਚਾਰ ਨਵੇਂ ਸਟੋਰ ਖੋਲ੍ਹ ਸਕਦੀ ਹੈ।
ਇਹ ਵੀ ਪੜ੍ਹੋ: ਇਸ ਜਗ੍ਹਾ ਬੰਦਿਆਂ ਨੂੰ 4 ਦਿਨਾਂ ਦੇ ਲਈ ਮਿਲਦੀਆਂ ਪਤਨੀਆਂ, ਸੁਹਾਗਰਾਤ ਤੋਂ ਬਾਅਦ ਲੈ ਲੈਂਦੀਆਂ ਤਲਾਕ
ਐਪਲ ਦੇ ਇਕ ਅਧਿਕਾਰੀ ਨੇ ਕਿਹਾ ਕਿ "ਸਾਡੇ ਸਟੋਰ ਬਹੁਤ ਵਧੀਆ ਹਨ ਅਤੇ ਇੱਥੇ ਆ ਕੇ ਤੁਸੀਂ ਐਪਲ ਬਾਰੇ ਬਹੁਤ ਕੁਝ ਜਾਣ ਸਕਦੇ ਹੋ। ਅਸੀਂ ਭਾਰਤ ਵਿੱਚ ਬਹੁਤ ਸਾਰੇ ਲੋਕਾਂ ਨੂੰ ਮਿਲੇ ਹਾਂ ਅਤੇ ਸਾਨੂੰ ਇਹ ਬਹੁਤ ਵਧੀਆ ਲੱਗਿਆ। ਹੁਣ ਅਸੀਂ ਭਾਰਤ ਵਿੱਚ ਹੋਰ ਸਟੋਰ ਖੋਲ੍ਹਣ ਦੀ ਯੋਜਨਾ ਬਣਾ ਰਹੇ ਹਾਂ। ਕਿਉਂਕਿ ਅਸੀਂ ਭਾਰਤ ਦੇ ਲੋਕਾਂ ਦੀ ਰਚਨਾਤਮਕਤਾ ਅਤੇ ਜਨੂੰਨ ਨੂੰ ਪਿਆਰ ਕਰਦੇ ਹਾਂ।"
ਉਨ੍ਹਾਂ ਅੱਗੇ ਕਿਹਾ, 'ਅਸੀਂ ਚਾਹੁੰਦੇ ਹਾਂ ਕਿ ਭਾਰਤ ਦੇ ਲੋਕਾਂ ਨੂੰ ਸਾਡੇ ਚੰਗੇ ਉਤਪਾਦਾਂ ਅਤੇ ਸੇਵਾਵਾਂ ਨੂੰ ਦੇਖਣ ਅਤੇ ਖਰੀਦਣ ਦੇ ਹੋਰ ਮੌਕੇ ਮਿਲਣ। ਨਾਲ ਹੀ, ਸਾਡੇ ਜਾਣਕਾਰ ਕਰਮਚਾਰੀਆਂ ਨੂੰ ਮਿਲ ਸਕਣ।" ਰਿਪੋਰਟਾਂ ਦੇ ਮੁਤਾਬਕ, ਛੇਤੀ ਹੀ ਬੈਂਗਲੁਰੂ, ਪੁਣੇ, ਦਿੱਲੀ-ਐਨਸੀਆਰ ਅਤੇ ਮੁੰਬਈ ਵਿੱਚ ਐਪਲ ਦੇ ਨਵੇਂ ਸਟੋਰ ਖੁੱਲ੍ਹਣਗੇ।
ਨੋਟ : ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।
ABP Sanjha ਦੇ WhatsApp Channel ਨਾਲ ਵੀ ਤੁਸੀਂ ਇਸ ਲਿੰਕ ਰਾਹੀਂ ਜੁੜ ਸਕਦੇ ਹੋ -
https://whatsapp.com/channel/0029Va7Nrx00VycFFzHrt01l.
Join Our Official Telegram Channel: https://t.me/abpsanjhaofficial
ਇੱਥੇ ਪੜ੍ਹੋ ਪੰਜਾਬ ਅਤੇ ਦੇਸ਼ ਦੁਨਿਆ ਨਾਲ ਜੁੜੀਆਂ ਹੋਰ ਖ਼ਬਰਾਂ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ