ਸਾਵਧਾਨ! ਕੀ ਤੁਸੀਂ ਵੀ ਘਰ 'ਚ ਵਰਤ ਰਹੇ ਸਮਾਰਟ ਸਪੀਕਰ? ਪ੍ਰਾਈਵੇਸੀ ਤੇ ਨਿੱਜੀ ਡਾਟਾ ਹੋ ਸਕਦਾ ਲੀਕ
Smart Speakers may leak Personal data: ਅੱਜਕੱਲ੍ਹ ਕਈ ਤਰ੍ਹਾਂ ਦੇ ਸਮਾਰਟ ਗੈਜੇਟਸ ਆ ਰਹੇ ਹਨ। ਹੈਕਰ ਇਸ ਟੈਕਨਾਲੋਜੀ ਦੇ ਜ਼ਰੀਏ ਹੈਕਿੰਗ ਦੇ ਨਵੇਂ-ਨਵੇਂ ਤਰੀਕੇ ਲੱਭ ਲੈਂਦੇ ਹਨ ਅਤੇ ਉਪਭੋਗਤਾਵਾਂ ਦੀ ਨਿੱਜੀ ਜਾਣਕਾਰੀ ਲੀਕ ਕਰਦੇ ਹਨ।
Smart Speakers may leak Personal data: ਅੱਜਕੱਲ੍ਹ ਕਈ ਤਰ੍ਹਾਂ ਦੇ ਸਮਾਰਟ ਗੈਜੇਟਸ ਆ ਰਹੇ ਹਨ। ਇਨ੍ਹਾਂ ਸਮਾਰਟ ਗੈਜੇਟਸ 'ਚ ਨਿੱਤ ਨਵੀਂ ਤਕਨੀਕ ਦੀ ਵਰਤੋਂ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਹੈਕਰ ਵੀ ਟੈਕਨਾਲੋਜੀ ਦੀ ਜ਼ਰੀਏ ਇਨ੍ਹਾਂ ਗੈਜੇਟਸ ਨੂੰ ਹੈਕਿੰਗ ਦੇ ਨਵੇਂ-ਨਵੇਂ ਤਰੀਕੇ ਲੱਭ ਲੈਂਦੇ ਹਨ। ਇਨ੍ਹਾਂ ਗੈਜੇਟਸ ਦੇ ਜ਼ਰੀਏ ਉਹ ਉਪਭੋਗਤਾਵਾਂ ਦੀ ਨਿੱਜੀ ਜਾਣਕਾਰੀ ਲੀਕ ਕਰਦੇ ਹਨ।
ਹੁਣ ਇੱਕ ਖੋਜ ਵਿੱਚ ਸਾਹਮਣੇ ਆਇਆ ਹੈ ਕਿ ਹੈਕਰ ਸਮਾਰਟ ਸਪੀਕਰਾਂ ਰਾਹੀਂ ਉਪਭੋਗਤਾਵਾਂ ਦਾ ਨਿੱਜੀ ਡੇਟਾ ਜਿਵੇਂ ਪਾਸਵਰਡ ਤੇ ਪਿੰਨ ਨੰਬਰ ਵੀ ਹੈਕ ਕਰ ਸਕਦੇ ਹਨ। ਬਹੁਤ ਸਾਰੇ ਉਪਭੋਗਤਾ ਗੂਗਲ ਜਾਂ ਅਲੈਕਸਾ ਦੇ ਸਮਾਰਟ ਸਪੀਕਰਾਂ ਦੀ ਵਰਤੋਂ ਕਰਦੇ ਹਨ। ਸਾਈਬਰ ਅਪਰਾਧੀ ਜਾਂ ਹੈਕਰ ਇਨ੍ਹਾਂ ਸਪੀਕਰਾਂ ਰਾਹੀਂ ਤੁਹਾਡੇ ਪਾਸਵਰਡ ਪ੍ਰਾਪਤ ਕਰਕੇ ਤੁਹਾਡੇ ਬੈਂਕ ਖਾਤੇ ਖਾਲੀ ਕਰ ਸਕਦੇ ਹਨ।
ਕੀ-ਪੈਡ ਦੀ ਆਵਾਜ਼ ਰਿਕਾਰਡ ਕਰ ਲੈਂਦੇ
ਬ੍ਰਿਟੇਨ ਦੀ ਯੂਨੀਵਰਸਿਟੀ ਆਫ ਕੈਮਬ੍ਰਿਜ ਦੇ ਖੋਜਕਾਰਾਂ ਨੇ ਇਸ 'ਤੇ ਖੋਜ ਕੀਤੀ ਹੈ। ਇਸ ਰਿਸਰਚ 'ਚ ਇਹ ਗੱਲ ਸਾਹਮਣੇ ਆਈ ਹੈ ਕਿ ਜਦੋਂ ਸਮਾਰਟਫੋਨ 'ਤੇ ਕੀ-ਪੈਡ ਦੀ ਵਰਤੋਂ ਕੀਤੀ ਜਾਂਦੀ ਹੈ ਤਾਂ ਸਮਾਰਟ ਸਪੀਕਰ ਕੀ-ਪੈਡ ਦੀ ਆਵਾਜ਼ ਨੂੰ ਰਿਕਾਰਡ ਕਰ ਲੈਂਦੇ ਹਨ। ਖੋਜਕਰਤਾਵਾਂ ਨੇ ਸਮਾਰਟ ਸਪੀਕਰ ਰਾਹੀਂ ਹੈਕਿੰਗ ਦਾ ਪਤਾ ਲਾਉਣ ਲਈ ਸਮਾਰਟ ਸਪੀਕਰ ਤਿਆਰ ਕੀਤਾ ਸੀ। ਇਸ 'ਚ ਗੈਜੇਟਸ ਸਮਾਰਟਫੋਨ ਦੇ ਕੀ-ਬੋਰਡ ਨੂੰ ਦਬਾਉਣ ਦੀ ਆਵਾਜ਼ ਰਿਕਾਰਡ ਕੀਤੀ ਗਈ ਸੀ।
ਹੈਕਰ ਇਸ ਤਰ੍ਹਾਂ ਪਾਸਵਰਡ ਪ੍ਰਾਪਤ ਕਰਦੇ
ਇਸ ਤੋਂ ਬਾਅਦ ਖੋਜਕਰਤਾਵਾਂ ਨੇ ਕੀ-ਬੋਰਡ ਨੂੰ ਦਬਾਉਣ ਦੀ ਆਵਾਜ਼ ਨੂੰ ਕੰਪਿਊਟਰ ਨਾਲ ਜੋੜਿਆ। ਪਤਾ ਲੱਗਾ ਕਿ ਜਦੋਂ ਸਮਾਰਟਫੋਨ 'ਤੇ ਕੁਝ ਟਾਈਪ ਕੀਤਾ ਜਾਂਦਾ ਸੀ ਤਾਂ ਸਮਾਰਟ ਸਪੀਕਰ ਤੋਂ ਵਾਈਬ੍ਰੇਸ਼ਨ ਦੇ ਨਾਲ ਆਵਾਜ਼ ਆ ਰਹੀ ਸੀ। ਅਜਿਹੀ ਸਥਿਤੀ ਵਿੱਚ ਹੈਕਰ ਜਾਂ ਸਾਈਬਰ ਅਪਰਾਧੀ ਸਪੀਕਰ ਰਾਹੀਂ ਉਨ੍ਹਾਂ ਸ਼ਬਦਾਂ ਦੁਆਰਾ ਖੋਜਿਆ ਗਿਆ ਗੁਪਤ ਕੋਡ ਜਾਂ ਪਾਸਵਰਡ ਪ੍ਰਾਪਤ ਕਰ ਸਕਦੇ ਹਨ। ਅੱਜਕੱਲ੍ਹ ਜ਼ਿਆਦਾਤਰ ਲੋਕ ਡਿਜੀਟਲ ਭੁਗਤਾਨ ਲਈ ਮੋਬਾਈਲ ਦੀ ਵਰਤੋਂ ਕਰਦੇ ਹਨ। ਦੱਸ ਦਈਏ ਕਿ ਅੱਜਕੱਲ੍ਹ ਲੋਕ ਸਮਾਰਟਫੋਨ 'ਚ ਵੀ ਮੋਬਾਇਲ ਬੈਂਕਿੰਗ ਦੀ ਵਰਤੋਂ ਕਰਦੇ ਹਨ। ਅਜਿਹੇ 'ਚ ਹੈਕਰਸ ਸਮਾਰਟ ਸਪੀਕਰਾਂ ਰਾਹੀਂ ਬੈਂਕ ਖਾਤਿਆਂ ਨੂੰ ਸੰਨ੍ਹ ਲਾ ਸਕਦੇ ਹਨ।
ਸਪੀਕਰ ਆਸਾਨੀ ਨਾਲ ਸ਼ਬਦਾਂ ਨੂੰ ਫੜ ਸਕਦਾ
ਪ੍ਰਮੁੱਖ ਖੋਜਕਾਰ ਪ੍ਰੋ. ਇਲਿਆ ਸ਼ੁਮਾਲੀਓਵ ਦਾ ਕਹਿਣਾ ਸੀ ਕਿ ਸਮਾਰਟ ਸਪੀਕਰ ਦੀ ਰਿਕਾਰਡਿੰਗ ਰਾਹੀਂ ਹੈਕਰ ਪਿੰਨ ਕੋਡ ਤੇ ਰਿਕਾਰਡ ਕੀਤੇ ਸੰਦੇਸ਼ਾਂ ਰਾਹੀਂ ਗੁਪਤ ਸੰਦੇਸ਼ਾਂ ਦਾ ਪਤਾ ਲਗਾ ਸਕਦੇ ਹਨ। ਇਹ ਸਮਾਰਟ ਸਪੀਕਰ ਸ਼ਬਦਾਂ ਨੂੰ ਬਹੁਤ ਆਸਾਨੀ ਨਾਲ ਫੜ ਲੈਂਦੇ ਹਨ। ਜੇਕਰ ਸਮਾਰਟ ਸਪੀਕਰ 'ਚ ਬਟਨ ਦਬਾਉਣ ਦੀ ਆਵਾਜ਼ ਰਿਕਾਰਡ ਕੀਤੀ ਜਾਂਦੀ ਹੈ, ਤਾਂ ਇਸ ਦੀ ਮਦਦ ਨਾਲ ਹੈਕਰ ਤੁਹਾਡੇ ਕਿਸੇ ਵੀ ਨਿੱਜੀ ਜਾਂ ਡਿਜੀਟਲ ਬੈਂਕ ਖਾਤੇ ਤੱਕ ਪਹੁੰਚ ਕਰ ਸਕਦੇ ਹਨ।
ਪ੍ਰਾਈਵੇਸੀ ਵੀ ਖਤਰੇ ਵਿੱਚ
ਦੱਸ ਦਈਏ ਕਿ ਸਮਾਰਟ ਸਪੀਕਰ ਕਾਰਨ ਨਾ ਸਿਰਫ ਤੁਹਾਡਾ ਡੇਟਾ ਬਲਕਿ ਤੁਹਾਡੀ ਪ੍ਰਾਈਵੇਸੀ ਵੀ ਖਤਰੇ ਵਿੱਚ ਪੈ ਸਕਦੀ ਹੈ। ਸਾਲ 2020 'ਚ ਖਬਰ ਆਈ ਸੀ ਕਿ ਅਮੇਜ਼ਨ ਦੇ ਸਮਾਰਟ ਸਪੀਕਰ Amazon Echo ਨੇ ਪਤੀ-ਪਤਨੀ ਦੀ ਨਿੱਜੀ ਗੱਲਬਾਤ ਲੀਕ ਕਰ ਦਿੱਤੀ ਸੀ। ਇਸ ਸਮਾਰਟ ਸਪੀਕਰ ਨੇ ਪੋਰਟਲੈਂਡ ਤੋਂ ਪਤੀ-ਪਤਨੀ ਦੀ ਗੱਲਬਾਤ ਰਿਕਾਰਡ ਕਰਕੇ ਕਿਸੇ ਤੀਜੇ ਵਿਅਕਤੀ ਨੂੰ ਭੇਜੀ ਸੀ।
ਇਸ ਮਾਮਲੇ 'ਚ ਅਮੇਜ਼ਨ ਨੇ ਸਪੱਸ਼ਟੀਕਰਨ ਦਿੰਦੇ ਹੋਏ ਕਿਹਾ ਸੀ ਕਿ ਪਤੀ-ਪਤਨੀ ਦੀ ਗੱਲਬਾਤ ਦੌਰਾਨ ਅਲੈਕਸਾ ਨੂੰ ਗਲਤਫਹਿਮੀ ਹੋਈ ਸੀ ਤੇ ਉਸ ਨੇ ਇਹ ਰਿਕਾਰਡਿੰਗ ਵਾਸ਼ਿੰਗਟਨ ਦੇ ਸਿਆਟਲ 'ਚ ਰਹਿਣ ਵਾਲੇ ਇੱਕ ਵਿਅਕਤੀ ਨੂੰ ਭੇਜ ਦਿੱਤੀ ਸੀ। ਅਮੇਜ਼ਨ ਨੇ ਕਿਹਾ ਕਿ ਗੱਲਬਾਤ ਦੌਰਾਨ ਅਲੈਕਸਾ ਨੇ ਗਲਤੀ ਨਾਲ ਇੱਕ ਸ਼ਬਦ ਨੂੰ ਵਾਇਸ ਕਮਾਂਡ ਸਮਝ ਲਿਆ ਤੇ ਐਕਟਿਵ ਹੋ ਗਿਆ। ਇਸ ਤੋਂ ਬਾਅਦ ਅਲੈਕਸਾ ਨੂੰ ਮੈਸੇਜ ਭੇਜਣ ਦੀ ਕਮਾਂਡ ਮਿਲਣ ਦੀ ਗਲਤੀ ਹੋ ਗਈ।