(Source: Poll of Polls)
ਸਾਵਧਾਨ! ਮੋਬਾਈਲ 'ਚ ਨਜ਼ਰ ਆ ਰਹੀ ਗ੍ਰੀਨ ਲਾਈਟ? ਸਮਝ ਲਵੋ ਕੋਈ ਸੁਣ ਰਿਹਾ ਤੁਹਾਡੀ ਨਿੱਜੀ ਗੱਲਬਾਤ! ਇੰਝ ਬਚੋ
Hacking signs in Mobile: ਇਸ ਦੇ ਨਾਲ ਹੀ ਸਾਈਬਰ ਅਪਰਾਧੀ ਵੀ ਲੋਕਾਂ ਦੇ ਮੋਬਾਈਲ ਫੋਨ ਹੈਕ ਕਰਨ ਲਈ ਨਿੱਤ ਨਵੀਂ ਤਕਨੀਕ ਦਾ ਫਾਇਦਾ ਉਠਾਉਂਦੇ ਹਨ। ਲੋਕਾਂ ਦਾ ਨਿੱਜੀ ਡਾਟਾ ਲੀਕ ਕਰ ਦਿੰਦੇ ਹਨ। ਅਜਿਹੇ 'ਚ ਅੱਜ ਅਸੀਂ ਤੁਹਾਨੂੰ ਇੱਕ ਅਜਿਹੀ ਟ੍ਰਿਕ ਦੱਸਣ ਜਾ ਰਹੇ ਹਾਂ...
Hacking signs in Mobile: ਤਕਨਾਲੋਜੀ ਦੇ ਇਸ ਯੁੱਗ ਵਿੱਚ ਹਰ ਕੋਈ ਸਮਾਰਟਫੋਨ ਜਾਂ ਮੋਬਾਈਲ ਦੀ ਵਰਤੋਂ ਕਰ ਰਿਹਾ ਹੈ। ਹੁਣ ਪ੍ਰਾਈਵੇਟ ਕਾਲ ਤੋਂ ਲੈ ਕੇ ਲੈਣ-ਦੇਣ ਤੱਕ ਸਭ ਕੁਝ ਮੋਬਾਈਲ ਰਾਹੀਂ ਹੋ ਰਿਹਾ ਹੈ। ਇਸ ਦੇ ਨਾਲ ਹੀ ਸਾਈਬਰ ਅਪਰਾਧੀ ਵੀ ਲੋਕਾਂ ਦੇ ਮੋਬਾਈਲ ਫੋਨ ਹੈਕ ਕਰਨ ਲਈ ਨਿੱਤ ਨਵੀਂ ਤਕਨੀਕ ਦਾ ਫਾਇਦਾ ਉਠਾਉਂਦੇ ਹਨ। ਲੋਕਾਂ ਦਾ ਨਿੱਜੀ ਡਾਟਾ ਲੀਕ ਕਰ ਦਿੰਦੇ ਹਨ। ਅਜਿਹੇ 'ਚ ਅੱਜ ਅਸੀਂ ਤੁਹਾਨੂੰ ਇੱਕ ਅਜਿਹੀ ਟ੍ਰਿਕ ਦੱਸਣ ਜਾ ਰਹੇ ਹਾਂ, ਜਿਸ ਨਾਲ ਤੁਹਾਨੂੰ ਤੁਰੰਤ ਪਤਾ ਲੱਗ ਜਾਵੇਗਾ ਕਿ ਤੁਹਾਡਾ ਮੋਬਾਈਲ ਹੈਕਰਾਂ ਦਾ ਨਿਸ਼ਾਨਾ ਬਣ ਗਿਆ ਹੈ ਜਾਂ ਨਹੀਂ।
ਫੋਨ 'ਤੇ ਜਗਣ ਲੱਗਦੇ ਗ੍ਰੀਨ ਸਿਗਨਲ
ਸਮਾਰਟਫੋਨ 'ਚ ਕਈ ਅਜਿਹੇ ਫੀਚਰਸ ਹਨ, ਜਿਨ੍ਹਾਂ ਦੀ ਵਰਤੋਂ ਕਰਦੇ ਹੋਏ ਯੂਜ਼ਰ ਆਸਾਨੀ ਨਾਲ ਹੈਕਿੰਗ ਦਾ ਪਤਾ ਲਾ ਸਕਦੇ ਹਨ। ਤੁਸੀਂ ਦੇਖਿਆ ਹੋਵੇਗਾ ਕਿ ਜਦੋਂ ਅਸੀਂ ਫੋਨ ਦੇ ਮਾਈਕ ਦੀ ਵਰਤੋਂ ਕਰਦੇ ਹਾਂ ਤਾਂ ਐਂਡਰਾਇਡ ਫੋਨ ਦੇ ਉੱਪਰ ਸੱਜੇ ਪਾਸੇ ਗ੍ਰੀਨ ਡਾਟ ਦਾ ਵਿਕਲਪ ਦਿਖਾਈ ਦੇਣ ਲੱਗਦਾ ਹੈ।
ਇਸ ਦੇ ਨਾਲ ਹੀ ਜੇਕਰ ਤੁਸੀਂ ਫੋਨ ਦੀ ਵਰਤੋਂ ਨਹੀਂ ਕਰ ਰਹੇ ਹੋ ਜਾਂ ਮਾਈਕ ਅਕਸੈਸ ਨਹੀਂ ਕਰ ਰਹੇ ਹੋ ਤਾਂ ਵੀ ਜੇਕਰ ਉੱਪਰ ਸੱਜੇ ਪਾਸੇ ਕੋਈ ਗ੍ਰੀਨ ਡੌਟ ਜਾਂ ਛੋਟਾ ਮਾਈਕ ਆਈਕਨ ਦਿਖਾਈ ਦੇ ਰਿਹਾ ਹੈ, ਤਾਂ ਇਸ ਦਾ ਸਿੱਧਾ ਮਤਲਬ ਹੈ ਕਿ ਕੋਈ ਤੁਹਾਡੀ ਗੱਲ ਸੁਣ ਰਿਹਾ ਹੈ। ਉਹ ਤੁਹਾਡੀਆਂ ਨਿੱਜੀ ਕਾਲਾਂ ਤੇ ਪ੍ਰਾਈਵੇਟ ਗੱਲਬਾਤ ਵੀ ਸੁਣ ਸਕਦਾ ਹੈ।
ਹੈਕਿੰਗ ਦੇ ਸੰਕੇਤ
ਸਮਾਰਟਫੋਨ ਹੈਕਿੰਗ ਦਾ ਪਤਾ ਲਾਉਣ ਦੇ ਹੋਰ ਵੀ ਕਈ ਤਰੀਕੇ ਹਨ। ਸਮਾਰਟਫੋਨ ਦੀ ਬੈਟਰੀ ਦਾ ਤੇਜ਼ੀ ਨਾਲ ਖਤਮ ਹੋਣਾ ਵੀ ਹੈਕਿੰਗ ਦੀ ਨਿਸ਼ਾਨੀ ਹੈ, ਕਿਉਂਕਿ ਹੈਕਿੰਗ ਦੌਰਾਨ ਬੈਟਰੀ 'ਤੇ ਲੋਡ ਵੱਧ ਜਾਂਦਾ ਹੈ। ਇਸ ਦੇ ਨਾਲ ਹੀ ਮੋਬਾਈਲ ਦੀ ਪਰਫਾਰਮੈਂਸ ਦਾ ਘੱਟ ਜਾਣਾ ਜਾਂ ਮੋਬਾਈਲ ਦੀ ਸਪੀਡ ਅਚਾਨਕ ਹੌਲੀ ਹੋ ਜਾਣਾ ਵੀ ਹੈਕਿੰਗ ਦੀ ਨਿਸ਼ਾਨੀ ਹੈ। ਜੇਕਰ ਕਿਸੇ ਫ਼ੋਨ ਕਾਲ ਦੌਰਾਨ ਰੁਕ-ਰੁਕ ਕੇ ਬੀਪ ਵੱਜਦੀ ਹੈ ਜਾਂ ਕਿਸੇ ਹੋਰ ਇਲੈਕਟ੍ਰਾਨਿਕ ਮਸ਼ੀਨ ਦੀ ਆਵਾਜ਼ ਆਉਂਦੀ ਹੈ, ਤਾਂ ਸਮਝੋ ਹੈਕਿੰਗ ਹੋ ਗਈ ਹੈ।
ਇਸ ਤਰ੍ਹਾਂ ਦੀ ਹੈਕਿੰਗ ਤੋਂ ਬਚੋ
ਆਪਣੇ ਆਪ ਨੂੰ ਹੈਕਿੰਗ ਤੋਂ ਸੁਰੱਖਿਅਤ ਰੱਖਣ ਲਈ, ਪਹਿਲਾਂ ਫੋਨ ਤੋਂ ਜਾਸੂਸੀ ਐਪ ਹਟਾਓ। ਜਾਸੂਸੀ ਐਪਸ ਅਕਸਰ ਲੁਕ-ਛਿਪ ਕੇ ਕੰਮ ਕਰਦੇ ਹਨ। ਅਜਿਹੇ 'ਚ ਤੁਸੀਂ ਮੋਬਾਈਲ ਦੀ ਸੈਟਿੰਗ 'ਚ ਜਾ ਕੇ ਮਾਈਕ ਜਾਂ ਕੈਮਰੇ ਦੀ ਪ੍ਰਮੀਸ਼ਨ ਚੈੱਕ ਕਰ ਸਕਦੇ ਹੋ। ਜੇਕਰ ਕੋਈ ਐਪ ਬੇਲੋੜੀਆਂ ਪ੍ਰਮੀਸ਼ਨਾਂ ਨੂੰ ਅਕਸੈਸ ਕਰਦੀ ਹੈ, ਤਾਂ ਇਸ ਨੂੰ ਤੁਰੰਤ ਅਨਇੰਸਟੌਲ ਕਰ ਦਿਓ।