ਪੜਚੋਲ ਕਰੋ

ਸਾਵਧਾਨ! ਤੁਹਾਡਾ ₹500 ਦਾ ਨੋਟ ਨਕਲੀ ਤਾਂ ਨਹੀਂ? ਸਮਾਰਟਫੋਨ ਨਾਲ ਇੰਝ ਲਗਾਓ ਪਤਾ...ਨਹੀਂ ਤਾਂ ਬਣ ਜਾਓਗੇ ਬੇਵਕੂਫ਼

ਹਾਲ ਦੇ ਵਿੱਚ ਬਾਜ਼ਾਰ ਦੇ ਵਿੱਚ 500 ਰੁਪਏ ਦਾ ਨਕਲੀ ਨੋਟ ਪਾਇਆ ਗਿਆ ਹੈ। ਜਿਸ ਤੋਂ ਬਾਅਦ RBI ਨੇ ਲੋਕਾਂ ਨੂੰ ਨੋਟਾਂ ਨੂੰ ਲੈ ਕੇ ਸੁਚੇਤ ਰਹਿਣ ਲਈ ਕਿਹਾ ਹੈ। ਆਰਬੀਆਈ ਨੇ ਨਕਲੀ ਨੋਟਾਂ ਦੀ ਪਛਾਣ ਲਈ ਇੱਕ ਖਾਸ ਮੋਬਾਈਲ ਐਪ ਤਿਆਰ ਕੀਤਾ ਹੈ।

Beware ₹500 Note Fake: ਇਨ੍ਹਾਂ ਦਿਨਾਂ ਬਾਜ਼ਾਰ ਵਿੱਚ ਨਕਲੀ ਨੋਟ ਤੇਜ਼ੀ ਨਾਲ ਫੈਲ ਰਹੇ ਹਨ, ਖਾਸ ਕਰਕੇ ₹500 ਦੇ ਨਕਲੀ ਨੋਟ। ਇਹ ਨੋਟ ਇੰਨੇ ਸਫਾਈ ਨਾਲ ਤਿਆਰ ਕੀਤੇ ਜਾਂਦੇ ਹਨ ਕਿ ਅਸਲੀ ਤੇ ਨਕਲੀ ਵਿੱਚ ਅੰਤਰ ਕਰਨਾ ਆਮ ਇਨਸਾਨ ਲਈ ਮੁਸ਼ਕਲ ਹੋ ਜਾਂਦਾ ਹੈ। ਇਸੇ ਕਾਰਨ ਸਰਕਾਰ ਵੱਲੋਂ CBI, SEBI ਅਤੇ NIA ਵਰਗੀਆਂ ਏਜੰਸੀਆਂ ਨੂੰ ਅਲਰਟ ਜਾਰੀ ਕੀਤਾ ਗਿਆ ਹੈ।

ਇਸ ਅਲਰਟ 'ਚ ਦੱਸਿਆ ਗਿਆ ਕਿ ਬਾਜ਼ਾਰ ਵਿੱਚ ₹500 ਦੇ ਅਜਿਹੇ ਕਈ ਨਕਲੀ ਨੋਟ ਘੁੰਮ ਰਹੇ ਹਨ ਜਿਨ੍ਹਾਂ ਨੂੰ ਪਹਿਚਾਣਾ ਬਹੁਤ ਔਖਾ ਹੈ। ਪਰ ਘਬਰਾਉਣ ਦੀ ਲੋੜ ਨਹੀਂ। ਜੇ ਤੁਹਾਡੇ ਕੋਲ ਇੱਕ ਸਮਾਰਟਫੋਨ ਹੈ ਤਾਂ ਤੁਸੀਂ ਖੁਦ ਘਰ ਬੈਠੇ, ਕਿਸੇ ਵੀ ਮਾਹਿਰ ਦੀ ਮਦਦ ਲੈਣ ਤੋਂ ਬਿਨਾਂ, ₹500 ਦੇ ਨੋਟ ਦੀ ਅਸਲ ਸੱਚਾਈ ਪਤਾ ਕਰ ਸਕਦੇ ਹੋ। ਚਲੋ ਅਸੀਂ ਦੱਸਦੇ ਹਾਂ ਕਿ ਤੁਸੀਂ ਆਪਣੇ ਫੋਨ ਰਾਹੀਂ ਕਿਵੇਂ ਨੋਟ ਦੀ ਅਸਲ ਪਛਾਣ ਕਰ ਸਕਦੇ ਹੋ।

ਆਰ.ਬੀ.ਆਈ. ਦਾ 'MANI' ਐਪ ਸਭ ਤੋਂ ਆਸਾਨ ਤਰੀਕਾ

ਆਰਬੀਆਈ ਨੇ ਨਕਲੀ ਨੋਟਾਂ ਦੀ ਪਛਾਣ ਲਈ ਇੱਕ ਖਾਸ ਮੋਬਾਈਲ ਐਪ ਤਿਆਰ ਕੀਤਾ ਹੈ, ਜਿਸ ਦਾ ਨਾਂ ਹੈ MANI (Mobile Aided Note Identifier)। ਇਹ ਐਪ ਐਂਡਰਾਇਡ ਅਤੇ ਆਈਫੋਨ ਦੋਹਾਂ ਉੱਤੇ ਉਪਲਬਧ ਹੈ ਅਤੇ ਇਸ ਦਾ ਇਸਤੇਮਾਲ ਕਰਨਾ ਬਹੁਤ ਹੀ ਆਸਾਨ ਹੈ।

ਤੁਹਾਨੂੰ ਸਿਰਫ ਐਪ ਡਾਊਨਲੋਡ ਕਰਕੇ ਆਪਣੇ ਫੋਨ ਦਾ ਕੈਮਰਾ ਚਾਲੂ ਕਰਨਾ ਹੁੰਦਾ ਹੈ ਅਤੇ ₹500 ਦੇ ਨੋਟ ਨੂੰ ਕੈਮਰੇ ਦੇ ਸਾਹਮਣੇ ਲਿਆਉਣਾ ਹੁੰਦਾ ਹੈ। ਐਪ ਆਪਣੇ ਆਪ ਨੋਟ ਨੂੰ ਸਕੈਨ ਕਰਕੇ ਦੱਸ ਦੇਵੇਗਾ ਕਿ ਉਹ ਨੋਟ ਅਸਲੀ ਹੈ ਜਾਂ ਨਕਲੀ। ਸਭ ਤੋਂ ਵਧੀਆ ਗੱਲ ਇਹ ਹੈ ਕਿ ਇਸ ਐਪ ਨੂੰ ਚਲਾਉਣ ਲਈ ਇੰਟਰਨੈੱਟ ਦੀ ਲੋੜ ਨਹੀਂ ਪੈਂਦੀ ਅਤੇ ਇਹ ਐਪ ਫੱਟੇ ਹੋਏ ਨੋਟ ਜਾਂ ਗੰਦੇ ਨੋਟ ਨੂੰ ਵੀ ਪਛਾਣ ਸਕਦਾ ਹੈ।

ਕੈਮਰੇ ਨਾਲ ਦੇਖੋ ਸਿਕਿਊਰਿਟੀ ਫੀਚਰ

ਹਰ ਅਸਲੀ ਨੋਟ ਉੱਤੇ ਕੁਝ ਖਾਸ ਪਛਾਣ ਹੁੰਦੀ ਹੈ, ਜਿਵੇਂ ਕਿ ਸਿਕਿਊਰਿਟੀ ਥ੍ਰੇਡ, ਵਾਟਰਮਾਰਕ, ਅਤੇ ਕਲਰ ਸ਼ਿਫਟਿੰਗ ਇੰਕ। ਤੁਸੀਂ ਆਪਣੇ ਫੋਨ ਦੇ ਕੈਮਰੇ ਨਾਲ ਇਹ ਫੀਚਰ ਪਛਾਣ ਸਕਦੇ ਹੋ। ਉਦਾਹਰਨ ਲਈ, ₹500 ਦੇ ਨੋਟ ਵਿੱਚ ਵਿਚਕਾਰ ਇੱਕ ਚਮਕਦਾਰ ਲਾਈਨ ਹੁੰਦੀ ਹੈ, ਜਿਸ 'ਤੇ ‘ਭਾਰਤ’ ਅਤੇ ‘RBI’ ਲਿਖਿਆ ਹੁੰਦਾ ਹੈ। ਜਦੋਂ ਤੁਸੀਂ ਨੋਟ ਨੂੰ ਥੋੜਾ ਟੇਢਾ ਕਰਦੇ ਹੋ, ਤਾਂ ਇਹ ਲਾਈਨ ਰੰਗ ਬਦਲਦੀ ਹੈ। ਇਸਦੇ ਨਾਲ ਨਾਲ, ਗਾਂਧੀ ਜੀ ਦੀ ਤਸਵੀਰ ਦੇ ਨੇੜੇ ਇੱਕ ਵਾਟਰਮਾਰਕ ਹੁੰਦਾ ਹੈ, ਜੋ ਰੌਸ਼ਨੀ ਵਿੱਚ ਸਾਫ਼ ਦਿਖਾਈ ਦਿੰਦਾ ਹੈ।

ਕਦੇ ਵੀ ਸ਼ੱਕ ਹੋਵੇ, ਤਾਂ ਇਸ ਤਰੀਕੇ ਨਾਲ ਤੁਸੀਂ ਅਸਲੀ ਅਤੇ ਨਕਲੀ ਨੋਟ ਵਿੱਚ ਫਰਕ ਪਾ ਸਕਦੇ ਹੋ

ਫੋਨ ਦੀ ਟਾਰਚ ਨਾਲ ਕਰੋ UV ਟੈਸਟ

ਜੇ ਤੁਹਾਡੇ ਫੋਨ ਦੀ ਫਲੈਸ਼ ਲਾਈਟ ਤੀਬਰ ਹੈ, ਤਾਂ ਤੁਸੀਂ ਇੱਕ ਛੋਟਾ ਜਿਹਾ UV ਟੈਸਟ ਵੀ ਕਰ ਸਕਦੇ ਹੋ। ਇਸ ਲਈ, ਤੁਸੀਂ ਕਿਸੇ ਪਾਰਦਰਸ਼ੀ ਨੀਲੇ ਜਾਂ ਬੈਂਗਨੀ ਪਲਾਸਟਿਕ ਦੇ ਟੁਕੜੇ ਨੂੰ ਫਲੈਸ਼ ਦੇ ਉਪਰ ਲਗਾਓ। ਹੁਣ ਇਸ ‘ਜੁਗਾੜੂ UV ਲਾਈਟ’ ਨੂੰ ਨੋਟ ਉੱਤੇ ਰੱਖ ਕੇ ਦੇਖੋ। ਅਸਲੀ ਨੋਟ ਉੱਤੇ ਬਣੇ ਨੰਬਰ ਅਤੇ ਥ੍ਰੇਡ ਹਲਕੀ ਨੀਲੀ ਜਾਂ ਹਰੀ ਰੋਸ਼ਨੀ ਵਿੱਚ ਚਮਕਦੇ ਹਨ। ਹਾਲਾਂਕਿ, ਇਹ ਤਰੀਕਾ ਅਸਲੀ UV ਲਾਈਟ ਦੀ ਤਰ੍ਹਾਂ ਸਟੀਕ ਨਹੀਂ ਹੈ, ਇਸ ਲਈ ਤੁਸੀਂ ਚਾਹੋ ਤਾਂ ਆਨਲਾਈਨ ਸਸਤੇ UV ਲਾਈਟ ਵੀ ਖਰੀਦ ਸਕਦੇ ਹੋ।

ਜੂਮ ਕਰਕੇ ਵੇਖੋ ਮਾਈਕ੍ਰੋ-ਲੇਟਰਿੰਗ

ਭਾਰਤ ਦੇ ਨੋਟਾਂ ਉੱਤੇ ਬਹੁਤ ਹੀ ਬਾਰੀਕ ਅੱਖਰਾਂ ਵਿੱਚ ਕੁਝ ਸ਼ਬਦ ਛਪੇ ਹੁੰਦੇ ਹਨ, ਜਿਨ੍ਹਾਂ ਨੂੰ ਮਾਈਕ੍ਰੋ-ਲੇਟਰਿੰਗ ਕਿਹਾ ਜਾਂਦਾ ਹੈ। ਨਕਲੀ ਨੋਟਾਂ ਵਿੱਚ ਅਕਸਰ ਇਹ ਸਹੀ ਤਰੀਕੇ ਨਾਲ ਨਹੀਂ ਬਣਦੇ। ਤੁਸੀਂ ਆਪਣੇ ਮੋਬਾਈਲ ਕੈਮਰੇ ਨੂੰ ਜੂਮ ਮੋਡ ਵਿੱਚ ਲਾ ਕੇ ਧਿਆਨ ਨਾਲ ਨੋਟ ਦੇ ਹਿੱਸਿਆਂ ਨੂੰ ਵੇਖੋ, ਜਿਵੇਂ ਗਾਂਧੀ ਜੀ ਦੇ ਚਸ਼ਮੇ ਦੇ ਨਜ਼ਦੀਕ ਜਾਂ ਨੰਬਰ ਦੇ ਆਸ-ਪਾਸ। ਇੱਥੇ ਛੋਟੇ-ਛੋਟੇ ਅੱਖਰਾਂ ਵਿੱਚ 'RBI', 'ਭਾਰਤ' ਅਤੇ '500' ਜਿਵੇਂ ਸ਼ਬਦ ਛਪੇ ਹੁੰਦੇ ਹਨ। ਜੇ ਇਹ ਸਾਫ਼ ਨਜ਼ਰ ਆਉਂਦੇ ਹਨ, ਤਾਂ ਨੋਟ ਸਹੀ ਹੈ।

ਅੱਜ ਦੇ ਦੌਰ ਵਿੱਚ ਟੈਕਨੋਲੋਜੀ ਦੀ ਮਦਦ ਨਾਲ ਤੁਸੀਂ ਖੁਦ ਨਕਲੀ ਨੋਟਾਂ ਦੀ ਪਹਿਚਾਣ ਕਰ ਸਕਦੇ ਹੋ। ਤੁਹਾਨੂੰ ਸਿਰਫ ਥੋੜਾ ਧਿਆਨ ਦੇਣਾ ਹੈ ਅਤੇ ਸਮਾਰਟਫੋਨ ਨੂੰ ਸਹੀ ਤਰੀਕੇ ਨਾਲ ਇਸਤੇਮਾਲ ਕਰਨਾ ਹੈ। ਅਗਲੀ ਵਾਰ ਜਦੋਂ ਤੁਹਾਡੇ ਹੱਥ ਵਿੱਚ 500 ਦਾ ਨੋਟ ਆਵੇ, ਤਾਂ ਇਨ੍ਹਾਂ ਆਸਾਨ ਤਰੀਕਿਆਂ ਨਾਲ ਉਸਦੀ ਜਾਂਚ ਜਰੂਰ ਕਰੋ।

ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

ਹੁਣ ਜਨਵਰੀ ਤੋਂ 10 ਲੱਖ ਦਾ ਮਿਲੇਗਾ ਮੁਫ਼ਤ ਇਲਾਜ, 3 ਕਰੋੜ ਪੰਜਾਬੀਆਂ ਲਈ CM ਮਾਨ ਦਾ ਵੱਡਾ ਐਲਾਨ
ਹੁਣ ਜਨਵਰੀ ਤੋਂ 10 ਲੱਖ ਦਾ ਮਿਲੇਗਾ ਮੁਫ਼ਤ ਇਲਾਜ, 3 ਕਰੋੜ ਪੰਜਾਬੀਆਂ ਲਈ CM ਮਾਨ ਦਾ ਵੱਡਾ ਐਲਾਨ
ਪੰਜਾਬ ਦੇ ਰਾਜਪਾਲ ਕਟਾਰੀਆ ਨੂੰ ਮਿਲੀ ਧਮਕੀ, ਲਿਖਿਆ- ਜਿੱਥੇ ਵੀ ਮਿਲੇ ਮਾਰੋ; ਜਾਣੋ ਪੂਰਾ ਮਾਮਲਾ
ਪੰਜਾਬ ਦੇ ਰਾਜਪਾਲ ਕਟਾਰੀਆ ਨੂੰ ਮਿਲੀ ਧਮਕੀ, ਲਿਖਿਆ- ਜਿੱਥੇ ਵੀ ਮਿਲੇ ਮਾਰੋ; ਜਾਣੋ ਪੂਰਾ ਮਾਮਲਾ
ਸ਼ਰਾਬ ਪੀਣ ਵਾਲਿਆਂ ਲਈ ਬੂੂਰੀ ਖ਼ਬਰ! ਇੱਕ ਪੈੱਗ ਨਾਲ ਹੋ ਸਕਦਾ ਮੂੰਹ ਦਾ ਕੈਂਸਰ, ਰਿਸਰਚ 'ਚ ਹੋਇਆ ਡਰਾਉਣਾ ਖੁਲਾਸਾ
ਸ਼ਰਾਬ ਪੀਣ ਵਾਲਿਆਂ ਲਈ ਬੂੂਰੀ ਖ਼ਬਰ! ਇੱਕ ਪੈੱਗ ਨਾਲ ਹੋ ਸਕਦਾ ਮੂੰਹ ਦਾ ਕੈਂਸਰ, ਰਿਸਰਚ 'ਚ ਹੋਇਆ ਡਰਾਉਣਾ ਖੁਲਾਸਾ
ਪੰਜਾਬ 'ਚ ਵੱਡੀ ਵਾਰਦਾਤ, ਪਿਓ ਨੇ ਆਪਣੀ ਨਾਬਾਲਗ ਧੀ ਨੂੰ ਉਤਾਰਿਆ ਮੌਤ ਦੇ ਘਾਟ; ਮਾਮਲਾ ਸੁਣ ਕੇ ਉੱਡ ਜਾਣਗੇ ਹੋਸ਼
ਪੰਜਾਬ 'ਚ ਵੱਡੀ ਵਾਰਦਾਤ, ਪਿਓ ਨੇ ਆਪਣੀ ਨਾਬਾਲਗ ਧੀ ਨੂੰ ਉਤਾਰਿਆ ਮੌਤ ਦੇ ਘਾਟ; ਮਾਮਲਾ ਸੁਣ ਕੇ ਉੱਡ ਜਾਣਗੇ ਹੋਸ਼

ਵੀਡੀਓਜ਼

ਘਰ ਵਿੱਚ ਸਿਰਫ਼ ਪੱਖਾ ਤੇ ਦੋ ਲਾਈਟਾਂ ,ਫਿਰ ਵੀ ਆਇਆ 68 ਹਜ਼ਾਰ ਦਾ ਬਿੱਲ
ਕਿਸਾਨ ਸਾੜ ਰਹੇ ਬਿਜਲੀ ਬਿਲਾਂ ਦੀਆ ਕਾਪੀਆਂ , ਉਗਰਾਹਾਂ ਨੇ ਵੀ ਕਰ ਦਿੱਤਾ ਵੱਡਾ ਐਲਾਨ
ਇੰਡੀਗੋ ਨੇ ਕਰ ਦਿੱਤਾ ਬੁਰਾ ਹਾਲ, ਰੋ ਰੋ ਕੇ ਸੁਣਾਏ ਲੋਕਾਂ ਨੇ ਹਾਲਾਤ
Kanchanpreet Kaur Arrest :Akali Dal ਲੀਡਰ ਕੰਚਨਪ੍ਰੀਤ ਕੌਰ ਗ੍ਰਿਫ਼ਤਾਰ, ਪੰਜਾਬ ਸਰਕਾਰ 'ਤੇ ਭੜ੍ਹਕੇ ਵਲਟੋਹਾ!
Sangrur Prtc Protest | ਸੰਗਰੂਰ ਵਿੱਚ PRTC ਮੁਲਾਜ਼ਮਾਂ ਦਾ ਵਿਦਰੋਹ, ਆਤਮਦਾਹ ਦੀ ਧਮਕੀ! | Abp Sanjha

ਫੋਟੋਗੈਲਰੀ

ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਹੁਣ ਜਨਵਰੀ ਤੋਂ 10 ਲੱਖ ਦਾ ਮਿਲੇਗਾ ਮੁਫ਼ਤ ਇਲਾਜ, 3 ਕਰੋੜ ਪੰਜਾਬੀਆਂ ਲਈ CM ਮਾਨ ਦਾ ਵੱਡਾ ਐਲਾਨ
ਹੁਣ ਜਨਵਰੀ ਤੋਂ 10 ਲੱਖ ਦਾ ਮਿਲੇਗਾ ਮੁਫ਼ਤ ਇਲਾਜ, 3 ਕਰੋੜ ਪੰਜਾਬੀਆਂ ਲਈ CM ਮਾਨ ਦਾ ਵੱਡਾ ਐਲਾਨ
ਪੰਜਾਬ ਦੇ ਰਾਜਪਾਲ ਕਟਾਰੀਆ ਨੂੰ ਮਿਲੀ ਧਮਕੀ, ਲਿਖਿਆ- ਜਿੱਥੇ ਵੀ ਮਿਲੇ ਮਾਰੋ; ਜਾਣੋ ਪੂਰਾ ਮਾਮਲਾ
ਪੰਜਾਬ ਦੇ ਰਾਜਪਾਲ ਕਟਾਰੀਆ ਨੂੰ ਮਿਲੀ ਧਮਕੀ, ਲਿਖਿਆ- ਜਿੱਥੇ ਵੀ ਮਿਲੇ ਮਾਰੋ; ਜਾਣੋ ਪੂਰਾ ਮਾਮਲਾ
ਸ਼ਰਾਬ ਪੀਣ ਵਾਲਿਆਂ ਲਈ ਬੂੂਰੀ ਖ਼ਬਰ! ਇੱਕ ਪੈੱਗ ਨਾਲ ਹੋ ਸਕਦਾ ਮੂੰਹ ਦਾ ਕੈਂਸਰ, ਰਿਸਰਚ 'ਚ ਹੋਇਆ ਡਰਾਉਣਾ ਖੁਲਾਸਾ
ਸ਼ਰਾਬ ਪੀਣ ਵਾਲਿਆਂ ਲਈ ਬੂੂਰੀ ਖ਼ਬਰ! ਇੱਕ ਪੈੱਗ ਨਾਲ ਹੋ ਸਕਦਾ ਮੂੰਹ ਦਾ ਕੈਂਸਰ, ਰਿਸਰਚ 'ਚ ਹੋਇਆ ਡਰਾਉਣਾ ਖੁਲਾਸਾ
ਪੰਜਾਬ 'ਚ ਵੱਡੀ ਵਾਰਦਾਤ, ਪਿਓ ਨੇ ਆਪਣੀ ਨਾਬਾਲਗ ਧੀ ਨੂੰ ਉਤਾਰਿਆ ਮੌਤ ਦੇ ਘਾਟ; ਮਾਮਲਾ ਸੁਣ ਕੇ ਉੱਡ ਜਾਣਗੇ ਹੋਸ਼
ਪੰਜਾਬ 'ਚ ਵੱਡੀ ਵਾਰਦਾਤ, ਪਿਓ ਨੇ ਆਪਣੀ ਨਾਬਾਲਗ ਧੀ ਨੂੰ ਉਤਾਰਿਆ ਮੌਤ ਦੇ ਘਾਟ; ਮਾਮਲਾ ਸੁਣ ਕੇ ਉੱਡ ਜਾਣਗੇ ਹੋਸ਼
Patiala ਪੁਲਿਸ ਦਾ ਲੱਕੀ ਪਟਿਆਲ ਗੈਂਗ ਖਿਲਾਫ ਵੱਡਾ ਐਕਸ਼ਨ! ਸ਼ੂਟਰ ਨਾਲ ਮੁਕਾਬਲਾ; ਇਸ ਮਾਮਲੇ 'ਚ ਕੀਤੀ ਵੱਡੀ ਕਾਰਵਾਈ
Patiala ਪੁਲਿਸ ਦਾ ਲੱਕੀ ਪਟਿਆਲ ਗੈਂਗ ਖਿਲਾਫ ਵੱਡਾ ਐਕਸ਼ਨ! ਸ਼ੂਟਰ ਨਾਲ ਮੁਕਾਬਲਾ; ਇਸ ਮਾਮਲੇ 'ਚ ਕੀਤੀ ਵੱਡੀ ਕਾਰਵਾਈ
ਜਲੰਧਰ 'ਚ ਨਸ਼ੇ 'ਚ ਧੁੱਤ ASI ਦਾ ਵੀਡੀਓ ਵਾਇਰਲ, ਬੱਸ ਲੇਟ ਹੋਣ 'ਤੇ ਕੱਢੀਆਂ ਗਾਲਾਂ
ਜਲੰਧਰ 'ਚ ਨਸ਼ੇ 'ਚ ਧੁੱਤ ASI ਦਾ ਵੀਡੀਓ ਵਾਇਰਲ, ਬੱਸ ਲੇਟ ਹੋਣ 'ਤੇ ਕੱਢੀਆਂ ਗਾਲਾਂ
ਸਾਲ 2026 'ਚ ਕਿੰਨੇ ਦਿਨ ਬੰਦ ਰਹੇਗੀ Stock Market? ਦੇਖੋ ਪੂਰੀ ਲਿਸਟ
ਸਾਲ 2026 'ਚ ਕਿੰਨੇ ਦਿਨ ਬੰਦ ਰਹੇਗੀ Stock Market? ਦੇਖੋ ਪੂਰੀ ਲਿਸਟ
Death: ਦੁਖਦ ਖਬਰ, ਕੈਂਸਰ ਤੋਂ ਜੰਗ ਹਾਰੀ ਮਸ਼ਹੂਰ ਹਸਤੀ; ਸਾਲ ਦੇ ਆਖਰੀ ਹਫ਼ਤੇ ਸਿਨੇਮਾ ਜਗਤ ਨੂੰ ਵੱਡਾ ਘਾਟਾ...
Death: ਦੁਖਦ ਖਬਰ, ਕੈਂਸਰ ਤੋਂ ਜੰਗ ਹਾਰੀ ਮਸ਼ਹੂਰ ਹਸਤੀ; ਸਾਲ ਦੇ ਆਖਰੀ ਹਫ਼ਤੇ ਸਿਨੇਮਾ ਜਗਤ ਨੂੰ ਵੱਡਾ ਘਾਟਾ...
Embed widget