Inverter ਵਿਚ ਅੱਗ ਲੱਗਣ ਦੇ ਸਾਹਮਣੇ ਆ ਰਹੇ ਮਾਮਲਿਆਂ ਪਿੱਛੋਂ ਮਾਹਿਰਾਂ ਨੇ ਦਿੱਤੀ ਚਿਤਾਵਨੀ, ਨਾ ਕਰੋ ਇਹ ਗਲਤੀਆਂ...
ਗਰਮੀਆਂ ਵਿਚ ਇਲੈਕਟ੍ਰਾਨਿਕ ਸਾਜ਼ੋ-ਸਾਮਾਨ ਵਿਚ ਸ਼ਾਰਟ ਸਰਕਟ ਜਾਂ ਅੱਗ ਲੱਗਣਾ ਬਹੁਤ ਆਮ ਗੱਲ ਹੈ। ਸਾਵਧਾਨ ਰਹਿਣਾ ਬਹੁਤ ਜ਼ਰੂਰੀ ਹੈ ਤਾਂ ਜੋ ਕੋਈ ਘਟਨਾ ਨਾ ਵਾਪਰੇ।
Fire In Inverter: ਗਰਮੀਆਂ ਵਿਚ ਇਲੈਕਟ੍ਰਾਨਿਕ ਸਾਜ਼ੋ-ਸਾਮਾਨ ਵਿਚ ਸ਼ਾਰਟ ਸਰਕਟ ਜਾਂ ਅੱਗ ਲੱਗਣਾ ਬਹੁਤ ਆਮ ਗੱਲ ਹੈ। ਸਾਵਧਾਨ ਰਹਿਣਾ ਬਹੁਤ ਜ਼ਰੂਰੀ ਹੈ ਤਾਂ ਜੋ ਕੋਈ ਘਟਨਾ ਨਾ ਵਾਪਰੇ। ਦਿੱਲੀ ਦੇ ਦਵਾਰਕਾ ਇਲਾਕੇ ਦੇ ਇਕ ਘਰ ਵਿਚ ਮੰਗਲਵਾਰ ਤੜਕੇ ਇਨਵਰਟਰ (Inverter) ਵਿਚ ਸ਼ਾਰਟ ਸਰਕਟ ਹੋ ਗਿਆ। ਅੱਗ ਲੱਗਣ ਕਾਰਨ ਇੱਕੋ ਪਰਿਵਾਰ ਦੇ ਚਾਰ ਜੀਆਂ ਦੀ ਦਮ ਘੁੱਟਣ ਨਾਲ ਮੌਤ ਹੋ ਗਈ ।
ਇਹ ਮਾਮਲਾ ਕਾਫੀ ਦਿਲ ਦਹਿਲਾਉਣ ਵਾਲਾ ਹੈ। ਜਿਸ ਵੀ ਵਿਅਕਤੀ ਦੇ ਘਰ ਵਿਚ ਇਨਵਰਟਰ ਹੈ, ਉਸ ਦੇ ਮਨ ਵਿਚ ਇਹ ਸਵਾਲ ਜ਼ਰੂਰ ਹੋਵੇਗਾ ਕਿ ਅੱਗ ਲੱਗਣ ਦੇ ਕਾਰਨ ਕੀ ਹਨ ਅਤੇ ਸਾਨੂੰ ਕਿਹੜੀਆਂ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਹਨ। ਜਿਸ ਤਰ੍ਹਾਂ ਗਰਮੀਆਂ 'ਚ ਹਰ ਇਲੈਕਟ੍ਰਾਨਿਕ ਚੀਜ਼ ਓਵਰਹੀਟਿੰਗ ਦਾ ਸ਼ਿਕਾਰ ਹੁੰਦੀ ਹੈ, ਉਸੇ ਤਰ੍ਹਾਂ ਜੇਕਰ ਇਨਵਰਟਰ ਦੀ ਸਹੀ ਦੇਖਭਾਲ ਨਾ ਕੀਤੀ ਜਾਵੇ ਤਾਂ ਓਵਰਹੀਟਿੰਗ ਕਾਰਨ ਅੱਗ ਲੱਗਣ ਦਾ ਖਤਰਾ ਬਣਿਆ ਰਹਿੰਦਾ ਹੈ।
ਮਾਹਿਰਾਂ ਦਾ ਕਹਿਣਾ ਹੈ ਕਿ ਜਦੋਂ ਇਨਵਰਟਰ ਦੀ ਚਾਰਜਿੰਗ ਲਾਈਟ ਖਰਾਬ ਹੋ ਜਾਂਦੀ ਹੈ ਤਾਂ ਲੋਕ ਇਸ ਵੱਲ ਖਾਸ ਧਿਆਨ ਨਹੀਂ ਦਿੰਦੇ ਹਨ ਅਤੇ ਇਸ ਨਾਲ ਬੈਟਰੀ ਦੇ ਓਵਰਚਾਰਜ ਹੋਣ ਦਾ ਖਤਰਾ ਵੱਧ ਜਾਂਦਾ ਹੈ। ਓਵਰਚਾਰਜ ਕਰਨ ਨਾਲ ਬੈਟਰੀ ਬਹੁਤ ਤੇਜ਼ੀ ਨਾਲ ਗਰਮ ਹੋ ਜਾਂਦੀ ਹੈ ਅਤੇ ਸ਼ਾਰਟ ਸਰਕਟ ਹੋ ਸਕਦਾ ਹੈ।
ਇਨ੍ਹਾਂ ਗੱਲਾਂ ਦਾ ਧਿਆਨ ਰੱਖੋ ਤਾਂ ਟਲ ਸਕਦਾ ਹੈ ਖ਼ਤਰਾ!
ਵੋਲਟੇਜ- ਜੇਕਰ ਘਰ ਵਿੱਚ ਜ਼ਿਆਦਾ ਵੋਲਟੇਜ ਹੋਵੇ ਤਾਂ ਇਨਵਰਟਰ ਦਾ ਸਰਕਟ ਸ਼ਾਰਟ ਹੋ ਸਕਦਾ ਹੈ, ਜਿਸ ਕਾਰਨ ਅੱਗ ਲੱਗ ਸਕਦੀ ਹੈ।
ਵਾਇਰਿੰਗ- ਜੇਕਰ ਇਨਵਰਟਰ ਦੀ ਵਾਇਰਿੰਗ ਬਹੁਤ ਪੁਰਾਣੀ ਹੈ ਜਾਂ ਚੰਗੀ ਕੁਆਲਿਟੀ ਦੀ ਨਹੀਂ ਹੈ ਤਾਂ ਇਸ ਨਾਲ ਤਾਰ ਦੇ ਸ਼ਾਰਟ ਹੋਣ ਦਾ ਖਤਰਾ ਵੱਧ ਜਾਂਦਾ ਹੈ।
ਬੈਟਰੀ ਪਾਣੀ- ਬੈਟਰੀ ਵਿੱਚ ਪਾਣੀ ਦੇ ਪੱਧਰ ਦੀ ਜਾਂਚ ਕਰਨ ਲਈ ਇੱਕ ਸੂਚਕ ਹੁੰਦਾ ਹੈ। ਇਸ ਨੂੰ ਨਿਯਮਿਤ ਤੌਰ ਉਤੇ ਚੈੱਕ ਕਰਦੇ ਰਹੋ ਕਿਉਂਕਿ ਜੇਕਰ ਬੈਟਰੀ 'ਚ ਪਾਣੀ ਘੱਟ ਗਿਆ ਹੈ ਤਾਂ ਇਸ ਕਾਰਨ ਲੋਡ ਵਧ ਸਕਦਾ ਹੈ ਅਤੇ ਬੈਟਰੀ ਫਟ ਵੀ ਸਕਦੀ ਹੈ।
ਸਫ਼ਾਈ- ਜੇਕਰ ਤੁਸੀਂ ਕਿਸੇ ਵੀ ਵਸਤੂ ਦੀ ਉਮਰ ਵਧਾਉਣਾ ਚਾਹੁੰਦੇ ਹੋ ਤਾਂ ਸਫ਼ਾਈ ਜ਼ਰੂਰੀ ਹੈ। ਜੇਕਰ ਕੋਈ ਰੱਖ-ਰਖਾਅ ਨਾ ਹੋਵੇ, ਤਾਂ ਇਨਵਰਟਰ ਦੇ ਅੰਦਰ ਧੂੜ ਅਤੇ ਗੰਦਗੀ ਜਮ੍ਹਾਂ ਹੋ ਜਾਂਦੀ ਹੈ, ਜਿਸ ਨਾਲ ਸ਼ਾਰਟ ਸਰਕਟ ਹੋ ਸਕਦਾ ਹੈ। ਇਹ ਵੀ ਦੇਖੋ ਕਿ ਜਿੱਥੇ ਤੁਸੀਂ ਇਨਵਰਟਰ ਅਤੇ ਬੈਟਰੀ ਰੱਖੀ ਹੋਈ ਹੈ ਉੱਥੇ ਹਵਾ ਦਾ ਸੰਚਾਰ ਹੈ। ਤਾਂ ਕਿ ਬੈਟਰੀ ਗਰਮ ਨਾ ਹੋਵੇ।
ਇਨਵਰਟਰ ਨੂੰ ਕਦੇ ਵੀ ਅਜਿਹੀ ਜਗ੍ਹਾ 'ਤੇ ਨਾ ਰੱਖੋ ਜਿੱਥੇ ਸਿੱਧੀ ਧੁੱਪ ਹੋਵੇ। ਇਸ ਨਾਲ ਗਰਮੀਆਂ 'ਚ ਜ਼ਿਆਦਾ ਸਮੱਸਿਆ ਹੋ ਸਕਦੀ ਹੈ।