ਪੜਚੋਲ ਕਰੋ

ਕਿਤੇ ਤੁਹਾਡਾ Personal Data ਖਤਰੇ 'ਚ ਤਾਂ ਨਹੀਂ? DeepSeek ਦਾ Use ਕਰਨ ਵਾਲੇ ਹੋ ਜਾਓ ਸਾਵਧਾਨ!

DeepSeek: ਚੀਨੀ AI ਮਾਡਲ DeepSeek ਨੇ ਲਾਂਚ ਹੁੰਦਿਆਂ ਹੀ ਟੈਕ ਲਵਰਸ ਅਤੇ ਡੈਵਲਪਰਸ ਵਿੱਚ ਆਪਣੀ ਖਾਸ ਜਗ੍ਹਾ ਬਣਾ ਲਈ, ਪਰ ਹੁਣ ਇਸ ਦੀ ਪ੍ਰਾਈਵੇਸੀ ਪਾਲਿਸੀ ਨੂੰ ਲੈ ਕੇ ਚਿੰਤਾਵਾਂ ਜਤਾਈਆਂ ਜਾ ਰਹੀਆਂ ਹਨ।

DeepSeek: ਚੀਨੀ AI ਮਾਡਲ DeepSeek ਨੇ ਹਲਚਲ ਮਚਾ ਦਿੱਤੀ ਹੈ। ਐਪ ਸਟੋਰ 'ਤੇ Open AI ਦੇ ਚੈਟਜੀਪੀਟੀ ਦਾ ਮੁਕਾਬਲਾ ਕਰਦਿਆਂ ਹੋਇਆਂ ਇਹ ਡਾਊਨਲੋਡਸ ਦੇ ਮਾਮਲੇ ਵਿੱਚ ਸਿਖਰ 'ਤੇ ਪਹੁੰਚ ਗਿਆ ਹੈ। ਇਸ ਦੀ ਸਭ ਤੋਂ ਵੱਡੀ ਖਾਸੀਅਤ ਇਹ ਹੈ ਕਿ ਇਹ ਹਰ ਕਿਸੇ ਲਈ ਮੁਫ਼ਤ ਹੈ। ਸਾਰੀਆਂ ਵਿਸ਼ੇਸ਼ਤਾਵਾਂ ਦੇ ਬਾਵਜੂਦ, ਜੇਕਰ ਅਸੀਂ ਡੀਪਸੀਕ ਦੀ ਪ੍ਰਾਈਵੇਸੀ ਪਾਲਿਸੀ 'ਤੇ ਨਜ਼ਰ ਮਾਰੀਏ, ਤਾਂ ਸਾਨੂੰ ਪਤਾ ਲੱਗਦਾ ਹੈ ਕਿ ਇਸ ਦਾ ਰਜਿਸਟਰਡ ਦਫ਼ਤਰ ਚੀਨ ਵਿੱਚ ਹੈ।

ਤੁਹਾਡੀ ਇਹ ਜਾਣਕਾਰੀ ਚੀਨ ਦੇ ਹੱਥਾਂ ਵਿੱਚ ਜਾ ਰਹੀ 
ਕੀ ਤੁਸੀਂ ਜਾਣਦੇ ਹੋ ਕਿ ਡੀਪਸੀਕ (DeepSeek) ਆਪਣੇ ਉਪਭੋਗਤਾਵਾਂ ਦੀ ਪ੍ਰੋਫਾਈਲ ਜਾਣਕਾਰੀ ਜਿਵੇਂ ਕਿ ਨਾਮ, ਫੋਨ ਨੰਬਰ, ਪਾਸਵਰਡ ਅਤੇ ਜਨਮ ਮਿਤੀ ਕਿੱਥੇ ਸਟੋਰ ਕਰਦਾ ਹੈ? ਡੀਪਸੀਕ ਦੇ FAQ ਪੇਜ 'ਤੇ ਦਿੱਤੀ ਗਈ ਜਾਣਕਾਰੀ ਦੇ ਅਨੁਸਾਰ, ਇਹ ਤੁਹਾਡੇ IP ਐਡਰੈੱਸ, ਭੁਗਤਾਨ ਵੇਰਵੇ, ਡਿਵਾਈਸ ਆਈਡੀ, ਕੂਕੀਜ਼ ਅਤੇ AI ਚੈਟਬੋਟਸ ਨਾਲ ਗੱਲਬਾਤ ਨੂੰ ਟਰੈਕ ਕਰਦਾ ਹੈ। ਇਸ ਤੋਂ ਇਲਾਵਾ, ਡੀਪਸੀਕ ਤੁਹਾਡੀਆਂ ਔਨਲਾਈਨ ਗਤੀਵਿਧੀਆਂ ਨੂੰ ਟਰੈਕ ਕਰਨ ਲਈ ਕੂਕੀਜ਼ ਅਤੇ ਵੈੱਬ ਬੀਕਨ ਦੀ ਵਰਤੋਂ ਕਰਦਾ ਹੈ।

ਓਪਰੇਟਿੰਗ ਸਿਸਟਮ ਦੀ ਜਾਣਕਾਰੀ ਵੀ ਚੀਨ ਕੋਲ ਪਹੁੰਚ ਰਹੀ

DeepSeek ਰਾਹੀਂ ਤੁਹਾਡੇ ਡਿਵਾਈਸ ਮਾਡਲ, ਇੱਥੋਂ ਤੱਕ ਕਿ ਤੁਹਾਡੇ ਓਪਰੇਟਿੰਗ ਸਿਸਟਮ ਦੀ ਜਾਣਕਾਰੀ ਵੀ ਚੀਨ ਦੇ ਹੱਥਾਂ ਵਿੱਚ ਜਾ ਰਹੀ ਹੈ। ਐਪ 'ਤੇ ਉਪਭੋਗਤਾਵਾਂ ਦਾ ਡੇਟਾ ਚੀਨੀ ਸਰਵਰ 'ਤੇ ਸਟੋਰ ਕੀਤਾ ਜਾਂਦਾ ਹੈ। ਡੀਪਸੀਕ ਦੀ ਵੈੱਬਸਾਈਟ 'ਤੇ ਉਪਲਬਧ ਜਾਣਕਾਰੀ ਦੇ ਅਨੁਸਾਰ ਤੁਹਾਡੇ ਤੋਂ ਇਕੱਠੀ ਕੀਤੀ ਗਈ ਨਿੱਜੀ ਜਾਣਕਾਰੀ ਪੀਪਲਜ਼ ਰੀਪਬਲਿਕ ਆਫ਼ ਚਾਈਨਾ ਵਿੱਚ ਸਥਿਤ ਇੱਕ ਸੁਰੱਖਿਅਤ ਸਰਵਰ ਵਿੱਚ ਸਟੋਰ ਕੀਤੀ ਜਾਂਦੀ ਹੈ।

ਉਪਭੋਗਤਾਵਾਂ ਵਿੱਚ ਡੀਪਸੀਕ ਦਾ ਬਹੁਤ ਜ਼ਿਆਦਾ ਕ੍ਰੇਜ਼
ਭਾਰਤ ਵਿੱਚ ਡੀਪਸੀਕ ਦੀ ਪ੍ਰਸਿੱਧੀ ਬਾਰੇ ਅਜੇ ਕੋਈ ਸਪੱਸ਼ਟ ਜਾਣਕਾਰੀ ਨਹੀਂ ਹੈ, ਪਰ ਅਮਰੀਕਾ ਵਿੱਚ ਇਸ ਬਾਰੇ ਬਹੁਤ ਜ਼ਿਆਦਾ ਕ੍ਰੇਜ਼ ਹੈ। ਇਸ ਦਾ ਮਤਲਬ ਹੈ ਕਿ ਅਮਰੀਕੀ ਆਪਣੀ ਜਾਣਕਾਰੀ ਚੀਨੀ ਸਰਵਰਾਂ ਨੂੰ ਦੇ ਰਹੇ ਹਨ। ਤੁਹਾਨੂੰ ਦੱਸ ਦਈਏ ਕਿ ਚੀਨੀ ਐਪ TikTok ਨੂੰ 2020 ਵਿੱਚ ਭਾਰਤ ਵਿੱਚ ਬੈਨ ਕਰ ਦਿੱਤਾ ਗਿਆ ਸੀ। ਉਸ ਸਮੇਂ ਵੀ, ਇਹ ਕਾਰਵਾਈ ਸੁਰੱਖਿਆ ਅਤੇ ਨਿੱਜਤਾ ਲਈ ਖਤਰੇ ਨੂੰ ਦੇਖਦਿਆਂ ਹੋਇਆਂ ਕੀਤੀ ਗਈ ਸੀ।

ਕੀ ਹੈ DeepSeek?

ਹਾਂਗਜ਼ੂ-ਬੇਸਡ DeepSeek 2023 ਤੋਂ ਇੱਕ AI ਮਾਡਲ 'ਤੇ ਕੰਮ ਕਰ ਰਿਹਾ ਹੈ। ਇਸ ਕੰਪਨੀ ਦੀ ਨੀਂਹ ਲਿਆਨ ਵੇਨਫੇਂਗ ਨੇ ਰੱਖੀ ਸੀ। ਮੰਨਿਆ ਜਾ ਰਿਹਾ ਹੈ ਕਿ ਇਸ ਨੂੰ AI ਚੈਟਬੋਟ ਚੈਟਜੀਪੀਟੀ ਨਾਲ ਮੁਕਾਬਲਾ ਕਰਨ ਲਈ ਲਾਂਚ ਕੀਤਾ ਗਿਆ ਹੈ। ਹੋਰ ਅਮਰੀਕੀ ਕੰਪਨੀਆਂ ਦੇ ਮੁਕਾਬਲੇ ਇਹ ਸਸਤਾ ਹੈ ਅਤੇ ਡੇਟਾ ਵੀ ਘੱਟ ਵਰਤਿਆ ਜਾਂਦਾ ਹੈ। ਖੋਜਕਰਤਾਵਾਂ ਦੇ ਅਨੁਸਾਰ, ਇਸ ਨੂੰ ਵਿਕਸਤ ਕਰਨ ਵਿੱਚ ਸਿਰਫ 6 ਮਿਲੀਅਨ ਡਾਲਰ ਲੱਗੇ, ਜਦੋਂ ਕਿ ਅਮਰੀਕੀ ਤਕਨੀਕੀ ਕੰਪਨੀਆਂ ਨੇ AI 'ਤੇ ਬਹੁਤ ਸਾਰਾ ਪੈਸਾ ਖਰਚ ਕੀਤਾ। ਡੀਪਸੀਕ ਕੋਲ ਇਸ ਵੇਲੇ ਦੋ ਮਾਡਲ ਹਨ - R1  ਅਤੇ R1 Zero । ਫਿਲਹਾਲ,, ਉਪਭੋਗਤਾ ਸਿਰਫ਼ R1 ਮਾਡਲ ਦੀ ਵਰਤੋਂ ਕਰ ਸਕਦੇ ਹਨ।

ਟਾਪ ਹੈਡਲਾਈਨ

Smartphone Camera : ਫੋਨ 'ਚ 3 -4 ਕੈਮਰੇ ਕਿਉਂ ਹੁੰਦੇ ਹਨ? ਜਾਣੋ ਹਰ ਕੈਮਰੇ ਦਾ ਕੰਮ
Smartphone Camera : ਫੋਨ 'ਚ 3 -4 ਕੈਮਰੇ ਕਿਉਂ ਹੁੰਦੇ ਹਨ? ਜਾਣੋ ਹਰ ਕੈਮਰੇ ਦਾ ਕੰਮ
Airtel ਦਾ ਝਟਕਾ! ਬੰਦ ਕਰ ਦਿੱਤਾ ਆਪਣਾ ਸਸਤਾ ਪ੍ਰੀਪੇਡ ਪਲਾਨ
Airtel ਦਾ ਝਟਕਾ! ਬੰਦ ਕਰ ਦਿੱਤਾ ਆਪਣਾ ਸਸਤਾ ਪ੍ਰੀਪੇਡ ਪਲਾਨ
 iPhone 17 Pro ਦੀ ਕੀਮਤ 'ਚ ਮਿਲੇਗਾ iPhone 17 Pro Max, ਇੰਝ ਬਚਣਗੇ ਹਜ਼ਾਰਾਂ ਰੁਪਏ
 iPhone 17 Pro ਦੀ ਕੀਮਤ 'ਚ ਮਿਲੇਗਾ iPhone 17 Pro Max, ਇੰਝ ਬਚਣਗੇ ਹਜ਼ਾਰਾਂ ਰੁਪਏ
Jio ਯੂਜ਼ਰਾਂ ਲਈ ਵੱਡੀ ਖੁਸ਼ਖਬਰੀ ! ਇੱਕੋ ਪਲਾਨ 'ਚ ਮਿਲਣਗੀਆਂ ਕਈ ਪ੍ਰੀਮੀਅਮ ਸੇਵਾਵਾਂ  
Jio ਯੂਜ਼ਰਾਂ ਲਈ ਵੱਡੀ ਖੁਸ਼ਖਬਰੀ ! ਇੱਕੋ ਪਲਾਨ 'ਚ ਮਿਲਣਗੀਆਂ ਕਈ ਪ੍ਰੀਮੀਅਮ ਸੇਵਾਵਾਂ  

ਵੀਡੀਓਜ਼

ਆਂਗਣਵਾੜੀ ਵਰਕਰਾਂ ਦਾ ਸਰਕਾਰ ਖਿਲਾਫ਼ ਹੱਲਾ ਬੋਲ! ਮੰਤਰੀ ਦੇ ਦਫ਼ਤਰ ਅੱਗੇ ਧਰਨਾ
ਕਾਂਗਰਸ 'ਚ ਫਿਰ ਦਿਖੀ ਖਿੱਚੋਤਾਣ! ਵੜਿੰਗ ਦੇ ਭਾਸ਼ਣ ਦੌਰਾਨ ਗੂੰਜੇ ਚੰਨੀ ਦੇ ਨਾਅਰੇ
ਕੈਨੇਡਾ 'ਚ ਸੈਂਕੜੇ ਵਿਦਿਆਰਥੀਆਂ ਦਾ ਭਵਿੱਖ ਖ਼ਤਰੇ 'ਚ? PGWP ਨੂੰ ਲੈ ਕੇ ਵੱਡੀ ਚਿੰਤਾ
CM ਮਾਨ ਦਾ ਤਿੱਖਾ ਵਾਰ! 'ਵਿਰੋਧੀ ਲੋਕਾਂ ਨੂੰ ਭੜਕਾ ਰਹੇ ਹਨ'
CM ਮਾਨ ਦਾ ਦਾਅਵਾ! 'ਆਪ ਸਰਕਾਰ ਨੇ ਹਰ ਵਾਅਦਾ ਪੂਰਾ ਕੀਤਾ'

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Influencer Shot Dead: ਸੋਸ਼ਲ ਮੀਡੀਆ ਇੰਨਫਲੂਇੰਸਰ ਦਾ ਗੋਲੀਆਂ ਮਾਰ ਕਤਲ, ਵਾਰਦਾਤ ਦਾ LIVE ਵੀਡੀਓ ਇੰਟਰਨੈੱਟ 'ਤੇ ਵਾਇਰਲ, ਫੈਲੀ ਦਹਿਸ਼ਤ...
ਸੋਸ਼ਲ ਮੀਡੀਆ ਇੰਨਫਲੂਇੰਸਰ ਦਾ ਗੋਲੀਆਂ ਮਾਰ ਕਤਲ, ਵਾਰਦਾਤ ਦਾ LIVE ਵੀਡੀਓ ਇੰਟਰਨੈੱਟ 'ਤੇ ਵਾਇਰਲ, ਫੈਲੀ ਦਹਿਸ਼ਤ...
Big News: ਵੱਡੀ ਵਾਰਦਾਤ, ਥਾਣੇ ਦੇ ਸਾਹਮਣੇ ਅੰਨ੍ਹੇਵਾਹ ਚੱਲੀਆਂ ਗੋਲੀਆਂ, 7 ਲੋਕ ਗੰਭੀਰ ਜ਼ਖਮੀ; ਪ੍ਰਸ਼ਾਸਨ 'ਚ ਮੱਚਿਆ ਹੜਕੰਪ...
ਵੱਡੀ ਵਾਰਦਾਤ, ਥਾਣੇ ਦੇ ਸਾਹਮਣੇ ਅੰਨ੍ਹੇਵਾਹ ਚੱਲੀਆਂ ਗੋਲੀਆਂ, 7 ਲੋਕ ਗੰਭੀਰ ਜ਼ਖਮੀ; ਪ੍ਰਸ਼ਾਸਨ 'ਚ ਮੱਚਿਆ ਹੜਕੰਪ...
 Home Loan ਲੈਣ ਤੋਂ ਪਹਿਲਾਂ ਬੈਂਕ ਨੂੰ ਜ਼ਰੂਰ ਪੁੱਛੋ ਇਹ ਇੱਕ ਸਵਾਲ, ਸਿੱਧੇ ਬਚ ਸਕਦੇ ਹਨ 25 ਲੱਖ ਰੁਪਏ, ਜਾਣੋ ਪੂਰਾ ਹਿਸਾਬ
 Home Loan ਲੈਣ ਤੋਂ ਪਹਿਲਾਂ ਬੈਂਕ ਨੂੰ ਜ਼ਰੂਰ ਪੁੱਛੋ ਇਹ ਇੱਕ ਸਵਾਲ, ਸਿੱਧੇ ਬਚ ਸਕਦੇ ਹਨ 25 ਲੱਖ ਰੁਪਏ, ਜਾਣੋ ਪੂਰਾ ਹਿਸਾਬ
Kanwar Yatra ਤੋਂ ਵਾਪਸ ਆਉਂਦੇ ਹੀ ਸਰੀਰਕ ਸੰਬੰਧ ਬਣਾਉਣਾ ਠੀਕ ਜਾਂ ਗਲਤ? ਜਾਣੋ ਸ਼ਾਸਤਰਾਂ ਦੇ ਨਿਯਮ ਅਤੇ ਇਸ ਦੇ ਪਿੱਛੇ ਦਾ ਵੱਡਾ ਕਾਰਨ
Kanwar Yatra ਤੋਂ ਵਾਪਸ ਆਉਂਦੇ ਹੀ ਸਰੀਰਕ ਸੰਬੰਧ ਬਣਾਉਣਾ ਠੀਕ ਜਾਂ ਗਲਤ? ਜਾਣੋ ਸ਼ਾਸਤਰਾਂ ਦੇ ਨਿਯਮ ਅਤੇ ਇਸ ਦੇ ਪਿੱਛੇ ਦਾ ਵੱਡਾ ਕਾਰਨ
Love Marriage Tips : ਲਵ ਮੈਰਿਜ ਲਈ ਘਰਵਾਲੇ ਨਹੀਂ ਮੰਨ ਰਹੇ? ਇਹ 5 ਤਰੀਕੇ ਤੁਹਾਡਾ ਰਿਸ਼ਤਾ ਬਣਾ ਸਕਦੇ ਹਨ ਮਜ਼ਬੂਤ 
Love Marriage Tips : ਲਵ ਮੈਰਿਜ ਲਈ ਘਰਵਾਲੇ ਨਹੀਂ ਮੰਨ ਰਹੇ? ਇਹ 5 ਤਰੀਕੇ ਤੁਹਾਡਾ ਰਿਸ਼ਤਾ ਬਣਾ ਸਕਦੇ ਹਨ ਮਜ਼ਬੂਤ 
Ludhiana News: ਪੰਜਾਬ 'ਚ ਮੀਂਹ ਦਾ ਕਹਿਰ, ਲੁਧਿਆਣਾ 'ਚ ਧੱਸੀ ਸੜਕ, 20 ਫੁੱਟ ਡੂੰਘਾ ਟੋਆ; ਲੋਕਾਂ 'ਤੇ ਮੰਡਰਾ ਰਿਹਾ ਵੱਡਾ ਖਤਰਾ, ਆਸ-ਪਾਸ ਦੀਆਂ ਇਮਾਰਤਾਂ...
ਪੰਜਾਬ 'ਚ ਮੀਂਹ ਦਾ ਕਹਿਰ, ਲੁਧਿਆਣਾ 'ਚ ਧੱਸੀ ਸੜਕ, 20 ਫੁੱਟ ਡੂੰਘਾ ਟੋਆ; ਲੋਕਾਂ 'ਤੇ ਮੰਡਰਾ ਰਿਹਾ ਵੱਡਾ ਖਤਰਾ, ਆਸ-ਪਾਸ ਦੀਆਂ ਇਮਾਰਤਾਂ...
PM Kisan Yojana : ਇਸ ਦਿਨ ਆ ਸਕਦੀ ਹੈ ਅਗਲੀ ਕਿਸ਼ਤ, ਤੁਰੰਤ ਚੈੱਕ ਕਰੋ ਆਪਣਾ ਸਟੇਟਸ
PM Kisan Yojana : ਇਸ ਦਿਨ ਆ ਸਕਦੀ ਹੈ ਅਗਲੀ ਕਿਸ਼ਤ, ਤੁਰੰਤ ਚੈੱਕ ਕਰੋ ਆਪਣਾ ਸਟੇਟਸ
Punjab News: ਪੰਜਾਬ ਕਾਂਗਰਸ ਆਗੂ ਦੇ ਪੁੱਤਰ 'ਤੇ ਜਾਨਲੇਵਾ, ਹਸਪਤਾਲ ਮਿਲਣ ਪਹੁੰਚੇ ਰਾਜਾ ਵੜਿੰਗ, ਬੋਲੇ- ਬੇਰਹਿਮ ਹਮਲਾ ਕੀਤਾ, ਕਾਨੂੰਨ ਦਾ ਕੋਈ ਡਰ ਨਹੀਂ...
ਪੰਜਾਬ ਕਾਂਗਰਸ ਆਗੂ ਦੇ ਪੁੱਤਰ 'ਤੇ ਜਾਨਲੇਵਾ, ਹਸਪਤਾਲ ਮਿਲਣ ਪਹੁੰਚੇ ਰਾਜਾ ਵੜਿੰਗ, ਬੋਲੇ- ਬੇਰਹਿਮ ਹਮਲਾ ਕੀਤਾ, ਕਾਨੂੰਨ ਦਾ ਕੋਈ ਡਰ ਨਹੀਂ...
Embed widget