ਪੁਲਿਸ ਦੀ ਟੀਮ 'ਚ ਕੁੱਤੇ ਤਾਂ ਹੁੰਦੇ ਪਰ ਬਿੱਲੀਆਂ ਕਿਉਂ ਨਹੀਂ? ਮਸਕ ਦੇ ਸਵਾਲ ‘ਤੇ ਦਿੱਲੀ ਪੁਲਿਸ ਨੇ ਦਿੱਤਾ ਮਜ਼ੇਦਾਰ ਜਵਾਬ
ਐਲਨ ਮਸਕ ਨੇ ਟਵਿਟਰ 'ਤੇ ਇਕ ਸਵਾਲ ਪੁੱਛਿਆ ਸੀ ਜਿਸ 'ਚ ਉਨ੍ਹਾਂ ਲਿਖਿਆ ਕਿ ਪੁਲਿਸ ਟੀਮ 'ਚ ਕੁੱਤੇ ਤਾਂ ਹੁੰਦੇ ਹਨ ਪਰ ਬਿੱਲੀਆਂ ਕਿਉਂ ਨਹੀਂ? ਇਸ ਦੇ ਜਵਾਬ 'ਚ ਦਿੱਲੀ ਪੁਲਿਸ ਨੇ ਮਜ਼ੇਦਾਰ ਜਵਾਬ ਦਿੱਤਾ ਹੈ।
Elon Musk: ਟਵਿੱਟਰ ਦੇ ਸਾਬਕਾ ਸੀਈਓ ਐਲਨ ਮਸਕ ਨੇ ਟਵਿੱਟਰ 'ਤੇ ਇੱਕ ਸਵਾਲ ਲਿਖਿਆ ਜਿਸ ਵਿੱਚ ਉਨ੍ਹਾਂ ਦੇ ਬੇਟਾ ਉਨ੍ਹਾਂ ਨੂੰ ਪੁੱਛਦਾ ਹੈ ਕਿ ਪੁਲਿਸ ਟੀਮ ਵਿੱਚ ਕੁੱਤੇ ਤਾਂ ਹੁੰਦੇ ਹਨ ਪਰ ਬਿੱਲੀਆਂ ਕਿਉਂ ਨਹੀਂ। ਇਸ ਸਵਾਲ ਨੂੰ ਮਸਕ ਨੇ ਟਵਿੱਟਰ 'ਤੇ ਇਦਾਂ ਲਿਖਿਆ- Lil X just asked if there are police cats, since there are police dogs. ਹੁਣ ਇਸ ਦੇ ਜਵਾਬ 'ਚ ਦਿੱਲੀ ਪੁਲਿਸ ਨੇ ਮਸਕ ਨੂੰ ਜਵਾਬ ਦਿੰਦੇ ਹੋਏ ਲਿਖਿਆ ਹੈ ਕਿ ਆਪਣੇ ਬੇਟੇ ਨੂੰ ਦੱਸੋ ਕਿ ਪੁਲਿਸ ਕੋਲ ਬਿੱਲੀਆਂ ਨਹੀਂ ਹੁੰਦੀਆਂ ਹਨ ਕਿਉਂਕਿ ਉਹ feline-y ਅਤੇ 'purr'petration ਲਈ ਬੁੱਕ ਹੋ ਜਾਂਦੀਆਂ ਹਨ।
ਇੱਥੇ ਦਿੱਲੀ ਪੁਲਿਸ ਨੇ ਇਨ੍ਹਾਂ ਦੋ ਸ਼ਬਦਾਂ ਨਾਲ ਵਰਡ ਪਲੇ ਕੀਤਾ ਹੈ ਜਿਸ ਦਾ ਮਤਲਬ ਕ੍ਰਾਈਮ ਹੁੰਦਾ ਹੈ ਅਤੇ ਮਜ਼ਾਕੀਆ ਅੰਦਾਜ਼ ਵਿੱਚ ਕਿਹਾ ਕਿ ਉਹ ਕ੍ਰਾਈਮ ਕਰਨ ‘ਤੇ ਬੁੱਕ ਭਾਵ ਕਿ ਅੰਦਰ ਹੋ ਜਾਂਦੀਆਂ ਹਨ। ਜੇਕਰ ਤੁਸੀਂ ਹਿੰਦੀ ਵਿੱਚ Felony ਅਤੇ perpetration ਦਾ ਮਤਲਬ ਦੇਖੋਗੇ ਤਾਂ ਇਸ ਦਾ ਅਰਥ ਅਪਰਾਧ ਹੈ।
20 ਮਿਲੀਅਨ ਤੋਂ ਵੱਧ ਵਿਊਜ਼
ਐਲਨ ਮਸਕ ਵਲੋਂ ਪੁੱਛੇ ਗਏ ਇਸ ਸਵਾਲ 'ਤੇ 2 ਕਰੋੜ ਤੋਂ ਜ਼ਿਆਦਾ ਵਿਊਜ਼ ਆ ਚੁੱਕੇ ਹਨ ਅਤੇ ਲੋਕ ਵੱਖ-ਵੱਖ ਪ੍ਰਤੀਕਿਰਿਆਵਾਂ ਦੇ ਰਹੇ ਹਨ। ਦਿੱਲੀ ਪੁਲਿਸ ਦੇ ਇਸ ਜਵਾਬ ਤੋਂ ਬਾਅਦ ਯੂਜ਼ਰਸ ਵੀ ਦਿੱਲੀ ਪੁਲਿਸ ਦੀ ਤਾਰੀਫ਼ ਕਰ ਰਹੇ ਹਨ ਅਤੇ ਦਿੱਲੀ ਪੁਲਿਸ ਦੇ ਟਵਿਟਰ ਹੈਂਡਲ ਨੂੰ ਚਲਾਉਣ ਵਾਲੇ ਵਿਅਕਤੀ ਨੂੰ ਪ੍ਰਮੋਟ ਕਰਨ ਲਈ ਕਹਿ ਰਹੇ ਹਨ। ਮਸਕ ਦੇ ਟਵੀਟ ਵਿੱਚ 11 ਤੋਂ ਵੱਧ ਰੀ-ਟਵੀਟਸ, 1,687 ਤੋਂ ਵੱਧ ਹਵਾਲੇ ਰੀ-ਟਵੀਟਸ, 176.3K ਤੋਂ ਵੱਧ ਪਸੰਦ ਹਨ ਅਤੇ 753 ਲੋਕਾਂ ਦੁਆਰਾ ਬੁੱਕਮਾਰਕ ਕੀਤਾ ਗਿਆ ਹੈ।
ਇਹ ਵੀ ਪੜ੍ਹੋ: iPhone ਬਣਾਉਣ ਵਾਲੀ ਕੰਪਨੀ ਭਾਰਤ 'ਚ ਲੈ ਕੇ ਆਈ ਬੰਪਰ ਨੌਕਰੀਆਂ! ਭਾਰਤ 'ਚ ਇਸ ਮਹੀਨੇ ਤੋਂ ਬਣਾਏ ਜਾਣਗੇ ਫੋਨ
ਮਸਕ ਟਵਿੱਟਰ 'ਤੇ ਸਭ ਤੋਂ ਵੱਧ ਫੋਲੋ ਕੀਤੇ ਜਾਣ ਵਾਲੇ ਵਿਅਕਤੀ ਹਨ
ਦੱਸ ਦਈਏ ਕਿ ਐਲਨ ਮਸਕ ਟਵਿਟਰ 'ਤੇ ਕਾਫੀ ਐਕਟਿਵ ਰਹਿੰਦੇ ਹਨ। ਉਹ ਇਕੱਲੇ ਅਜਿਹੇ ਵਿਅਕਤੀ ਹਨ ਜਿਨ੍ਹਾਂ ਨੂੰ ਟਵਿੱਟਰ 'ਤੇ ਸਭ ਤੋਂ ਵੱਧ ਲੋਕ ਫੋਲੋ ਕਰਦੇ ਹਨ। ਟਵਿੱਟਰ ਦੇ ਸਾਬਕਾ ਸੀਈਓ ਨੂੰ 141 ਮਿਲੀਅਨ ਤੋਂ ਵੱਧ ਲੋਕ ਫੋਲੋ ਕਰਦੇ ਹਨ। ਹਾਲ ਹੀ ਵਿੱਚ, ਉਨ੍ਹਾਂ ਨੇ ਟਵਿੱਟਰ ਦੇ ਸੀਈਓ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ ਅਤੇ ਇਸ ਦੀ ਕਮਾਨ ਸਾਬਕਾ ਐਨਬੀਸੀ ਯੂਨੀਵਰਸਲ ਐਡਵਰਟਾਈਜ਼ਿੰਗ ਚੀਫ ਲਿੰਡਾ ਯਾਕਾਰਿਨੋ ਨੂੰ ਸੌਂਪ ਦਿੱਤੀ ਹੈ। ਮਸਕ ਹੁਣ ਕੰਪਨੀ ਵਿੱਚ ਪ੍ਰੋਡਕਟ ਨਾਲ ਸਬੰਧਤ ਕੰਮਕਾਜ ਦੇਖਦੇ ਹਨ।
ਇਹ ਵੀ ਪੜ੍ਹੋ: ITR ਭਰਨ ਵੇਲੇ ਨਾ ਕਰੋ ਇਹ ਗਲਤੀਆਂ, ਮਿਲ ਸਕਦਾ ਇਨਕਮ ਟੈਕਸ ਦਾ ਨੋਟਿਸ