Digital drugs: ਸ਼ਰਾਬ, ਕੋਕੀਨ, ਭੰਗ, ਚਰਸ, ਗਾਂਜਾ ਮਗਰੋਂ ਡਿਜੀਟਲ ਡਰੱਗਜ਼ ਵੱਲ ਨੌਜਵਾਨਾਂ ਦੀ ਰੁਝਾਨ, ਦੁਨੀਆਂ ਭਰ ਦੇ ਵਿਗਿਆਨੀ ਖੋਜ 'ਚ ਜੁਟੇ
Digital drugs: ਸ਼ਰਾਬ, ਕੋਕੀਨ, ਭੰਗ, ਚਰਸ, ਗਾਂਜਾ ਤੇ ਐਲਐਸਡੀ ਵਰਗੇ ਨਸ਼ੀਲੇ ਪਦਾਰਥਾਂ ਦਾ ਵੀ ਆਨਲਾਈਨ ਸੋਲਿਊਸ਼ਨ ਆ ਗਿਆ ਹੈ। ਹੁਣ ਲੋਕ ਮਾਨਸਿਕ ਰਾਹਤ ਲਈ ਡਿਜੀਟਲ ਡਰੱਗਜ਼ ਲੈਣ ਲੱਗ ਪਏ ਹਨ।
Digital drugs: ਸ਼ਰਾਬ, ਕੋਕੀਨ, ਭੰਗ, ਚਰਸ, ਗਾਂਜਾ ਤੇ ਐਲਐਸਡੀ ਵਰਗੇ ਨਸ਼ੀਲੇ ਪਦਾਰਥਾਂ ਦਾ ਵੀ ਆਨਲਾਈਨ ਸੋਲਿਊਸ਼ਨ ਆ ਗਿਆ ਹੈ। ਹੁਣ ਲੋਕ ਮਾਨਸਿਕ ਰਾਹਤ ਲਈ ਡਿਜੀਟਲ ਡਰੱਗਜ਼ ਲੈਣ ਲੱਗ ਪਏ ਹਨ। ਹਾਲ ਹੀ 'ਚ ਨੌਜਵਾਨਾਂ 'ਚ ਇਹ ਰੁਝਾਨ ਇੰਨਾ ਵਧ ਗਿਆ ਹੈ ਕਿ ਦੁਨੀਆਂ ਭਰ ਦੇ ਵਿਗਿਆਨੀ ਇਸ 'ਤੇ ਖੋਜ ਕਰ ਰਹੇ ਹਨ। ਆਓ ਜਾਣਦੇ ਹਾਂ ਡਿਜੀਟਲ ਡਰੱਗ ਕੀ ਹੈ ਤੇ ਇਹ ਕਿਵੇਂ ਕੰਮ ਕਰਦੀ ਹੈ।
ਦਰਅਸਲ ਜਿਸ ਡਿਜੀਟਲ ਡਰੱਗ ਦੀ ਚਰਚਾ ਹੋ ਰਹੀ ਹੈ, ਉਸ ਦਾ ਵਿਗਿਆਨਕ ਨਾਮ ਬਾਇਨੋਰਲ ਬੀਟਸ ਹੈ। ਇਹ ਮਿਊਜ਼ਿਕ ਦੀ ਇੱਕ ਕੈਟਾਗਰੀ ਹੈ, ਜੋ YouTube ਤੇ Spotify ਵਰਗੇ ਮੀਡੀਆ ਪਲੇਟਫ਼ਾਰਮਾਂ 'ਤੇ ਆਸਾਨੀ ਨਾਲ ਉਪਲੱਬਧ ਹੈ। ਮਤਲਬ ਹੁਣ ਤੁਹਾਨੂੰ ਸਿਰਫ਼ ਮੋਬਾਈਲ, ਹੈੱਡਫ਼ੋਨ ਤੇ ਇੰਟਰਨੈੱਟ ਕੁਨੈਕਸ਼ਨ ਦੀ ਲੋੜ ਹੈ। ਅਜਿਹੇ ਆਡੀਓ ਟ੍ਰੈਕ ਸੁਣ ਕੇ ਲੋਕ ਅਜੀਬ ਨਸ਼ੇ ਨਾਲ ਚਾਰਜ਼ ਹੋ ਰਹੇ ਹਨ।
ਦਰਅਸਲ, ਬਾਇਨੋਰਲ ਦਾ ਸ਼ਾਬਦਿਕ ਮਤਲਬ ਹੈ ਦੋ ਕੰਨ ਤੇ ਬੀਟਸ ਦਾ ਮਤਲਬ ਹੈ ਆਵਾਜ਼। ਬਾਈਨੋਰਲ ਬੀਟਸ ਇੱਕ ਵਿਸ਼ੇਸ਼ ਕਿਸਮ ਦੀ ਆਵਾਜ਼ ਹੈ ਜਿਸ 'ਚ ਤੁਸੀਂ ਦੋਹਾਂ ਕੰਨਾਂ 'ਚ ਵੱਖ-ਵੱਖ ਫ੍ਰੀਕੁਐਂਸੀ ਦੀਆਂ ਆਵਾਜ਼ਾਂ ਸੁਣਦੇ ਹੋ। ਇਹ ਤੁਹਾਡੇ ਦਿਮਾਗ ਨੂੰ ਉਲਝਾ ਦਿੰਦੀ ਹੈ ਤੇ ਦੋਵਾਂ ਆਵਾਜ਼ਾਂ ਨੂੰ ਇੱਕ ਬਣਾਉਣ ਦੀ ਕੋਸ਼ਿਸ਼ ਕਰਦੀ ਹੈ। ਅਜਿਹਾ ਕਰਨ ਨਾਲ ਦਿਮਾਗ਼ 'ਚ ਇੱਕ ਤੀਜੀ ਆਵਾਜ਼ ਆਪਣੇ ਆਪ ਪੈਦਾ ਹੋ ਜਾਂਦੀ ਹੈ, ਜਿਸ ਨੂੰ ਸਿਰਫ਼ ਅਸੀਂ ਹੀ ਸੁਣ ਸਕਦੇ ਹਾਂ। ਦਿਮਾਗ ਦੀ ਇਸ ਗਤੀਵਿਧੀ ਕਾਰਨ ਲੋਕ ਆਪਣੇ ਆਪ ਨੂੰ ਸ਼ਾਂਤ, ਗੁਆਚਿਆ ਤੇ ਨਸ਼ੇ ਦੀ ਹਾਲਤ 'ਚ ਪਾਉਂਦੇ ਹਨ।
ਡਰੱਗ ਐਂਡ ਅਲਕੋਹਲ ਰਿਵਿਊ ਜਰਨਲ 'ਚ ਪ੍ਰਕਾਸ਼ਿਤ ਖੋਜ 'ਚ ਵਿਗਿਆਨੀਆਂ ਨੇ ਬਾਇਨੋਰਲ ਬੀਟਸ ਦੇ ਪ੍ਰਭਾਵ ਨੂੰ ਸਮਝਣ ਦੀ ਕੋਸ਼ਿਸ਼ ਕੀਤੀ। 30 ਹਜ਼ਾਰ ਲੋਕਾਂ 'ਤੇ ਕੀਤੇ ਗਏ ਇਸ ਸਰਵੇਖਣ 'ਚ ਪਾਇਆ ਗਿਆ ਕਿ 5.3 ਫ਼ੀਸਦੀ ਲੋਕ ਬਾਈਨੋਰਲ ਬੀਟਸ ਦੀ ਵਰਤੋਂ ਕਰਨਾ ਪਸੰਦ ਕਰਦੇ ਹਨ। ਉਨ੍ਹਾਂ ਦੀ ਔਸਤ ਉਮਰ 27 ਸਾਲ ਸੀ ਤੇ ਉਨ੍ਹਾਂ ਵਿੱਚੋਂ 60.5% ਮਰਦ ਸਨ। ਨਤੀਜਿਆਂ ਮੁਤਾਬਕ ਇਨ੍ਹਾਂ ਵਿੱਚੋਂ ਤਿੰਨ ਚੌਥਾਈ ਲੋਕ ਇਨ੍ਹਾਂ ਆਵਾਜ਼ਾਂ ਨੂੰ ਸੁਣ ਕੇ ਆਰਾਮਦਾਇਕ ਨੀਂਦ ਲੈਂਦੇ ਹਨ। ਉੱਥੇ ਹੀ 34.7% ਲੋਕ ਆਪਣੇ ਮੂਡ ਨੂੰ ਬਦਲਣ ਲਈ ਤੇ 11.7% ਲੋਕ ਫ਼ਿਜੀਕਲ ਡਰੱਗਸ ਦੇ ਅਸਰ ਨੂੰ ਰੈਪਲੀਕੇਟ ਕਰਨ ਲਈ ਬਾਇਨੋਰਲ ਬੀਟ ਸੁਣਦੇ ਹਨ।
ਕੁਝ ਭਾਗੀਦਾਰ ਤਾਂ ਇਹ ਵੀ ਕਹਿੰਦੇ ਹਨ ਕਿ ਉਨ੍ਹਾਂ ਨੂੰ ਬਾਇਨੋਰਲ ਬੀਟਸ ਰਾਹੀਂ ਮਨਚਾਹੇ ਸੁਪਨੇ ਆਉਂਦੇ ਹਨ ਤੇ ਡੀਐਮਟੀ ਵਰਗੇ ਡਰੱਗਸ ਦੇ ਅਸਰ ਨੂੰ ਵਧਾਉਣ ਲਈ ਇੱਕ ਡਿਜੀਟਲ ਡਰੱਗ ਦੇ ਸਪਲੀਮੈਂਟ ਵਜੋਂ ਲੈਂਦੇ ਹਨ। ਜਿੱਥੇ ਲਗਭਗ 50% ਲੋਕ ਇਸ ਆਡੀਓ ਨੂੰ 1 ਘੰਟੇ ਲਈ ਸੁਣਦੇ ਹਨ, ਉੱਥੇ ਹੀ 12% ਲੋਕ 2 ਘੰਟਿਆਂ ਤੋਂ ਵੱਧ ਸਮੇਂ ਲਈ ਡਿਜੀਟਲ ਡਰੱਗਸ 'ਚ ਗੁਆਚਣਾ ਪਸੰਦ ਕਰਦੇ ਹਨ। ਫਿਲਹਾਲ ਇਹ ਟਰੈਂਡ ਸਭ ਤੋਂ ਵੱਧ ਅਮਰੀਕਾ, ਮੈਕਸੀਕੋ, ਬ੍ਰਾਜ਼ੀਲ, ਰੋਮਾਨੀਆ, ਪੋਲੈਂਡ ਤੇ ਯੂਕੇ 'ਚ ਦੇਖਿਆ ਜਾ ਰਿਹਾ ਹੈ।