Elon Musk ਦੀ ਕੰਪਨੀ ਨੇ ਕਰ ਦਿਖਾਇਆ ਅਨੋਖਾ ਕਾਰਨਾਮਾ, ਆਪਣੇ ਦਿਮਾਗ ਨਾਲ ਗੇਮ ਖੇਡ ਰਿਹਾ ਬਾਂਦਰ, ਦੇਖੋ ਵੀਡੀਓ
ਵੀਡੀਓ 'ਚ ਬਾਂਦਰ ਕਲਰ ਬੌਕਸ ਜੁਆਏਸਟਿੱਕ ਦਾ ਇਸਤੇਮਾਲ ਕਰਕੇ ਗੇਮ ਖੇਡਦਾ ਨਜ਼ਰ ਆਉਂਦਾ ਹੈ।
ਇਕ ਬਾਂਦਰ ਦੇ ਵੀਡੀਓ ਗੇਮ ਖੇਡਣ ਦਾ ਵੀਡੀਓ ਵਾਇਰਲ ਹੋ ਰਿਹਾ ਹੈ। ਏਲਨ ਮਸਕ ਦੀ ਕੰਪਨੀ ਨਿਊਰਾਲਿੰਕ ਨੇ ਇਹ ਵੀਡੀਓ ਜਾਰੀ ਕੀਤਾ ਹੈ। ਨਿਊਰਾਲਿੰਕ ਮਨੁੱਖੀ ਦਿਮਾਗ ਨੂੰ ਕੰਪਿਊਟਰ ਨਾਲ ਜੋੜਨ ਲਈ ਇੰਪਲਾਂਟੇਬਲ ਬ੍ਰੇਨ ਮਸ਼ੀਨ ਇੰਟਰਫੇਸ ਵਿਕਸਤ ਕਰ ਰਹੀ ਹੈ। ਇਸ ਵੀਡੀਓ 'ਚ ਇਕ ਬਾਂਦਰ ਨੂੰ ਆਪਣੇ ਦਿਮਾਗ ਦਾ ਇਸਤੇਮਾਲ ਕਰਕੇ ਵੀਡੀਓ ਗੇਮ ਖੇਡਦਿਆਂ ਦਿਖਾਇਆ ਗਿਆ ਹੈ।

Monkey plays Pong with his mind https://t.co/35NIFm4C7T
— Elon Musk (@elonmusk) April 9, 2021

ਏਲਨ ਮਸਕ ਨੇ ਵੀ ਟਵਿਟਰ 'ਤੇ ਬਾਂਦਰ ਦੇ Pong ਖੇਡਣ ਦਾ ਵੀਡੀਓ ਸ਼ੇਅਰ ਕੀਤਾ ਹੈ। 9 ਸਾਲ ਦੇ ਬਾਂਦਰ ਨੂੰ ਵੀਡੀਓ ਫਿਲਮਾਏ ਜਾਣ ਤੋਂ ਕਰੀਬ ਛੇ ਹਫਤੇ ਪਹਿਲਾਂ ਨਿਊਰਾਲਿੰਕ ਚਿਪ ਲਾਇਆ ਗਿਆ ਸੀ। ਉਸ ਨੂੰ ਪਹਿਲਾਂ ਜੁਆਏਸਟਿੱਕ ਦੇ ਨਾਲ ਆਨ-ਸਕ੍ਰੀਨ ਗੇਮ ਖੇਡਣਾ ਸਿਖਾਇਆ ਗਿਆ ਸੀ।
ਵੀਡੀਓ 'ਚ ਬਾਂਦਰ ਕਲਰ ਬੌਕਸ ਜੁਆਏਸਟਿੱਕ ਦਾ ਇਸਤੇਮਾਲ ਕਰਕੇ ਗੇਮ ਖੇਡਦਾ ਨਜ਼ਰ ਆਉਂਦਾ ਹੈ। ਨਿਊਰਾਲਿੰਕ ਨੇ ਮਸ਼ੀਨ ਲਰਨਿੰਗ ਦੇ ਉਪਯੋਗ ਤੋਂ ਇਹ ਅੰਦਾਜ਼ਾ ਲਾ ਲਿਆ ਸੀ ਕਿ ਬਾਂਦਰ ਕਲਰ ਬੌਕਸ ਨੂੰ ਕਿੱਥੇ ਲੈਕੇ ਜਾਵੇਗਾ ਤੇ ਉਸ ਦੇ ਹੱਥ ਦੇ ਮੂਵਮੈਂਟ ਦਾ ਵੀ ਪਹਿਲਾਂ ਹੀ ਅੰਦਾਜਾ ਲਾ ਲਿਆ। ਆਖਿਰਕਾਰ ਕੁਝ ਸਮੇਂ ਬਾਅਦ ਜੁਆਏਸਟਿੱਕ ਨੂੰ ਕੰਪਿਊਟਰ ਨਾਲ ਡਿਸਕਨੈਕਟ ਕਰ ਦਿੱਤਾ ਗਿਆ। ਪਰ ਬਾਂਦਰ ਨੇ ਆਪਣੇ ਦਿਮਾਗ ਦਾ ਇਸਤੇਮਾਲ ਕਰਕੇ ਪੋਂਗ ਖੇਡਣਾ ਜਾਰੀ ਰੱਖਿਆ।
ਏਲਨ ਮਸਕ ਨੇ ਟਵਿਟਰ ਤੇ ਯੂਟਿਊਬ ਵੀਡੀਓ ਦਾ ਲਿੰਕ ਸ਼ੇਅਰ ਕਰਦਿਆਂ ਲਿਖਿਆ, 'ਬਾਂਦਰ ਆਪਣੇ ਦਿਮਾਗ ਨਾਲ ਪੋਂਗ ਖੇਡਦੇ ਹਨ। ਏਲਨ ਨੇ ਅੱਗੇ ਲਿਖਿਆ ਕਿ ਇਹ ਬਾਂਦਰ ਬ੍ਰੇਨ ਚਿੱਪ ਦਾ ਇਸਤੇਮਾਲ ਕਰਕੇ ਵੀਡੀਓ ਗੇਮ ਖੇਡ ਰਿਹਾ ਹੈ।' ਉਨ੍ਹਾਂ ਕੋਲ ਇਸ ਟਵੀਟ 'ਤੇ 1.20 ਲੱਖ ਤੋਂ ਜ਼ਿਆਦਾ ਲਾਈਕ ਤੇ ਹਜ਼ਾਰਾਂ ਰੀਐਕਸ਼ਨ ਆਏ।

First @Neuralink product will enable someone with paralysis to use a smartphone with their mind faster than someone using thumbs
— Elon Musk (@elonmusk) April 9, 2021

ਪੈਰਾਲਿਸਸ ਪੀੜਤਾਂ ਲਈ ਵੀ ਬਣਾ ਰਹੇ ਪ੍ਰੋਡਕਟ
ਇਕ ਹੋਰ ਟਵੀਟ 'ਚ ਏਲਨ ਮਸਕ ਨੇ ਕਿਹਾ ਕਿ ਨਿਊਰਾਲਿੰਕ ਪ੍ਰੋਡਕਟ ਪੈਰਾਲਿਸਸ ਨਾਲ ਪੀੜਤ ਵਿਅਕਤੀ ਨੂੰ ਆਪਣੇ ਦਿਮਾਗ ਨਾਲ ਸਮਾਰਟਫੋਨ ਦਾ ਉਪਯੋਗ ਕਰਨ ਦੇ ਯੋਗ ਬਣਾਵੇਗਾ ਤੇ ਇਹ ਕਿਸੇ ਵਿਅਕਤੀ ਨੂੰ ਅੰਗੂਠੇ ਦਾ ਉਪਯੋਗ ਕਰਨ ਦੇ ਮੁਕਾਬਲੇ ਤੇਜ਼ੀ ਨਾਲ ਕੰਮ ਕਰੇਗਾ।