Facebook ਦਾ ਵੱਡਾ ਕਦਮ, ਛੇਤੀ ਹੀ ਬੰਦ ਕਰੇਗਾ ਚਿਹਰਾ ਪਛਾਣਨ ਵਾਲਾ ਸਿਸਟਮ, 1 ਅਰਬ ਤੋਂ ਜ਼ਿਆਦਾ ਲੋਕਾਂ ਦਾ ਡਾਟਾ ਹਟੇਗਾ
ਮਸ਼ਹੂਰ ਸੋਸ਼ਲ ਮੀਡੀਆ ਪਲੇਟਫਾਰਮ ਫੇਸਬੁੱਕ ਜਲਦ ਹੀ ਆਪਣਾ ਫੇਸ ਪਛਾਣਨ ਵਾਲਾ ਸਿਸਟਮ ਬੰਦ ਕਰਨ ਜਾ ਰਿਹਾ ਹੈ। ਜਿਸ ਕਾਰਨ 1 ਅਰਬ ਤੋਂ ਵੱਧ ਲੋਕਾਂ ਦੀ ਫੇਸ ਪਛਾਣ ਮਿਟ ਜਾਵੇਗੀ।
Facebook: ਭਾਰਤ ਸਮੇਤ ਦੁਨੀਆਂ 'ਚ ਸਭ ਤੋਂ ਮਸ਼ਹੂਰ ਸੋਸ਼ਲ ਮੀਡੀਆ ਪਲੇਟਫ਼ਾਰਮ ਫੇਸਬੁੱਕ ਲਗਾਤਾਰ ਕਈ ਵੱਡੇ ਕਦਮ ਚੁੱਕ ਰਿਹਾ ਹੈ। ਹਾਲ ਹੀ 'ਚ ਫੇਸਬੁੱਕ ਨੇ ਆਪਣਾ ਨਾਂ ਬਦਲ ਕੇ Meta ਕਰ ਦਿੱਤਾ ਸੀ। ਇਸ ਦੇ ਨਾਲ ਹੀ ਫੇਸਬੁੱਕ ਨੇ ਜਾਣਕਾਰੀ ਦਿੱਤੀ ਹੈ ਕਿ ਉਹ ਚਿਹਰੇ ਦੀ ਪਛਾਣ ਕਰਨ ਵਾਲੇ ਸਿਸਟਮ ਨੂੰ ਬੰਦ ਕਰ ਰਿਹਾ ਹੈ। ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਹੈ ਕਿ ਫੇਸਬੁੱਕ ਹੁਣ 1 ਅਰਬ ਤੋਂ ਜ਼ਿਆਦਾ ਲੋਕਾਂ ਦੇ ਫੇਸ ਰਿਕਗਨਿਸ਼ਨ ਨੂੰ ਮਿਟਾ ਦੇਵੇਗਾ।
ਫੇਸਬੁੱਕ ਦੀ ਨਵੀਂ ਪੇਰੈਂਟ (ਹੋਲਡਿੰਗ) ਕੰਪਨੀ ਮੇਟਾ ਲਈ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਉਪ ਪ੍ਰਧਾਨ ਜੇਰੋਮ ਪੇਸੇਂਟੀ ਨੇ ਮੰਗਲਵਾਰ ਨੂੰ ਇਕ ਬਲਾਗ ਪੋਸਟ 'ਚ ਕਿਹਾ, "ਇਹ ਬਦਲਾਅ ਤਕਨਾਲੋਜੀ ਦੇ ਇਤਿਹਾਸ 'ਚ ਚਿਹਰੇ ਦੀ ਪਛਾਣ ਦੀ ਵਰਤੋਂ 'ਚ ਸਭ ਤੋਂ ਵੱਡੇ ਬਦਲਾਅ ਵਿੱਚੋਂ ਇਕ ਨੂੰ ਦਰਸਾਏਗਾ।"
We’re shutting down the Face Recognition system on Facebook. People who’ve opted in will no longer be automatically recognized in photos and videos and we will delete more than a billion people’s individual facial recognition templates: Meta pic.twitter.com/PspAM1mMOP
— ANI (@ANI) November 2, 2021
ਉਨ੍ਹਾਂ ਜਾਣਕਾਰੀ ਸਾਂਝੀ ਕਰਦੇ ਹੋਏ ਕਿਹਾ ਕਿ ਫੇਸਬੁੱਕ ਦੇ ਡੇਲੀ ਐਕਟਿਵ ਯੂਜਰਾਂ 'ਚੋਂ ਇਕ ਤਿਹਾਈ ਤੋਂ ਵੱਧ ਲੋਕਾਂ ਨੇ ਫੇਸ ਰਿਕਗਨਿਸ਼ਨ ਸੈਟਿੰਗ ਨੂੰ ਚੁਣਿਆ ਹੈ ਤੇ ਉਨ੍ਹਾਂ ਨੂੰ ਪਛਾਣਿਆ ਜਾ ਸਕਦਾ ਹੈ ਅਤੇ ਇਸ ਨੂੰ ਹਟਾਉਣ ਨਾਲ 1 ਅਰਬ ਤੋਂ ਵੱਧ ਲੋਕਾਂ ਦੇ ਨਿੱਜੀ ਚਿਹਰੇ ਦੀ ਪਛਾਣ ਕਰਨ ਵਾਲੇ ਟੈਂਪਲੇਟਸ ਨੂੰ ਹਟਾ ਦਿੱਤਾ ਜਾਵੇਗਾ।
ਉਨ੍ਹਾਂ ਕਿਹਾ ਕਿ ਕੰਪਨੀ ਵੱਧ ਰਹੇ ਸਮਾਜਿਕ ਚਿੰਤਾਵਾਂ ਦੇ ਵਿਰੁੱਧ ਤਕਨਾਲੋਜੀ ਦੀ ਸਕਾਰਾਤਮਕ ਵਰਤੋਂ ਨੂੰ ਵਧਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਖਾਸ ਤੌਰ 'ਤੇ ਰੈਗੂਲੇਟਰਾਂ ਨੇ ਅਜੇ ਤਕ ਉਨ੍ਹਾਂ ਨੂੰ ਸਪੱਸ਼ਟ ਨਿਯਮ ਪ੍ਰਦਾਨ ਨਹੀਂ ਕੀਤੇ ਹਨ।
ਦੱਸ ਦੇਈਏ ਕਿ ਫੇਸਬੁੱਕ ਦੇ ਰੋਜ਼ਾਨਾ ਐਕਟਿਵ ਯੂਜਰਾਂ ਵਿੱਚੋਂ ਇੱਕ ਤਿਹਾਈ ਤੋਂ ਵੱਧ ਲੋਕਾਂ ਨੇ ਸੋਸ਼ਲ ਨੈਟਵਰਕ ਸਿਸਟਮ ਦੁਆਰਾ ਆਪਣੇ ਚਿਹਰਿਆਂ ਨੂੰ ਪਛਾਣਨ ਦਾ ਵਿਕਲਪ ਚੁਣਿਆ ਹੈ। ਇਹ 640 ਮਿਲੀਅਨ ਦੀ ਗਿਣਤੀ ਦੇ ਨੇੜੇ ਹੈ। ਪੇਸੈਂਟੀ ਨੇ ਕਿਹਾ ਕਿ ਫੇਸ ਰਿਕਗਨਿਸ਼ਨ ਸੈਟਿੰਗ ਨੂੰ ਹਟਾਉਣ ਦਾ ਮਤਲਬ 1 ਅਰਬ ਤੋਂ ਵੱਧ ਲੋਕਾਂ ਦੇ ਨਿੱਜੀ ਚਿਹਰੇ ਦੀ ਪਛਾਣ ਕਰਨ ਵਾਲੇ ਟੈਂਪਲੇਟਾਂ ਨੂੰ ਹਟਾਉਣਾ ਹੋਵੇਗਾ।
ਇਹ ਵੀ ਪੜ੍ਹੋ: ਦੇਸ਼ ਦੇ 35 ਲੱਖ ਜਵਾਨਾਂ ਤੇ ਉਨ੍ਹਾਂ ਦੇ ਪਰਿਵਾਰਾਂ ਲਈ ਵੱਡੀ ਰਾਹਤ, ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕੀਤੀ ਨਵੀਂ ਸ਼ੁਰੂਆਤ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin