Flipkart Order: 6 ਸਾਲਾਂ ਤੋਂ ਆਰਡਰ ਸੀ ਪੈਂਡਿੰਗ, ਜਦੋਂ FlipKart ਦਾ ਕਾਲ ਆਇਆ ਤਾਂ ਵਿਅਕਤੀ ਦੇ ਉੱਡ ਗਏ ਹੋਸ਼, ਫਿਰ ਜੋ ਹੋਇਆ...
Flipkart Order: ਸੋਸ਼ਲ ਮੀਡੀਆ 'ਤੇ ਇੱਕ ਪੋਸਟ ਵਾਇਰਲ ਹੋ ਰਹੀ ਹੈ। ਦਰਅਸਲ, ਮੁੰਬਈ ਦੇ ਇਕ ਵਿਅਕਤੀ ਨੇ ਐਕਸ 'ਤੇ ਦੱਸਿਆ ਕਿ ਉਸ ਦਾ ਆਰਡਰ 6 ਸਾਲਾਂ ਤੋਂ ਪੈਂਡਿੰਗ ਹੈ, ਜਿਸ ਵਿਚ ਹੁਣ ਤੱਕ ਇਸ ਨੂੰ ਆਊਟ ਆਫ ਡਿਲੀਵਰੀ ਦੱਸਿਆ ਜਾ ਰਿਹਾ ਹੈ।
Flipkart Order: ਸੋਸ਼ਲ ਮੀਡੀਆ 'ਤੇ ਇੱਕ ਪੋਸਟ ਵਾਇਰਲ ਹੋ ਰਹੀ ਹੈ। ਦਰਅਸਲ, ਮੁੰਬਈ ਦੇ ਇਕ ਵਿਅਕਤੀ ਨੇ ਐਕਸ 'ਤੇ ਦੱਸਿਆ ਕਿ ਉਸ ਦਾ ਆਰਡਰ 6 ਸਾਲਾਂ ਤੋਂ ਪੈਂਡਿੰਗ ਹੈ, ਜਿਸ ਵਿਚ ਹੁਣ ਤੱਕ ਇਸ ਨੂੰ ਆਊਟ ਆਫ ਡਿਲੀਵਰੀ ਦੱਸਿਆ ਜਾ ਰਿਹਾ ਹੈ।
ਪਰ ਇਹ ਆਰਡਰ ਹਾਲੇ ਤੱਕ ਉਸ ਕੋਲ ਨਹੀਂ ਪਹੁੰਚਿਆ ਹੈ। ਹੈਰਾਨੀ ਤਾਂ ਉਦੋਂ ਹੋਈ ਜਦੋਂ ਉਸ ਨੂੰ ਇਸ ਆਰਡਰ ਸਬੰਧੀ ਗੱਲ ਕਰਨ ਲਈ ਫਲਿੱਪਕਾਰਟ ਕਸਟਮਰ ਕੇਅਰ ਐਗਜ਼ੀਕਿਊਟਿਵ ਦੀ ਕਾਲ ਆਈ।
ਇਹ ਵੀ ਪੜ੍ਹੋ: Anant Ambani Wedding: ਚਾਂਦੀ ਦਾ ਮੰਦਿਰ, ਸੋਨੇ ਦੀਆਂ ਮੂਰਤੀਆਂ! ਅਨੰਤ-ਰਾਧਿਕਾ ਦੇ ਵਿਆਹ ਦਾ ਸਭ ਤੋਂ ਮਹਿੰਗਾ ਕਾਰਡ ਵਾਇਰਲ
ਅਹਿਸਾਨ ਨਾਮ ਦੇ ਇੱਕ ਯੂਜ਼ਰ ਨੇ ਐਲਨ ਮਸਕ ਦੇ ਐਕਸ ਪਲੇਟਫਾਰਮ (ਪਹਿਲਾਂ ਟਵਿੱਟਰ) 'ਤੇ ਇਸ ਬਾਰੇ ਇੱਕ ਪੋਸਟ ਸ਼ੇਅਰ ਕੀਤੀ ਹੈ। ਇਸ 'ਚ ਉਨ੍ਹਾਂ ਨੇ ਦੱਸਿਆ ਕਿ ਫਲਿੱਪਕਾਰਟ ਨੇ ਉਨ੍ਹਾਂ ਨੂੰ ਇਸ ਆਰਡਰ ਨੂੰ ਲੈ ਕੇ 6 ਸਾਲ ਬਾਅਦ ਕਾਲ ਕੀਤੀ। ਇਸ ਤੋਂ ਬਾਅਦ ਕਸਟਮਰ ਕੇਅਰ ਐਗਜ਼ੀਕਿਊਟਿਵ ਨੇ ਉਸ ਨੂੰ ਪੁੱਛਿਆ ਕਿ ਕੀ ਪਰੇਸ਼ਾਨੀ ਹੋ ਰਹੀ ਹੈ। ਯੂਜ਼ਰ ਨੇ ਇਸ ਆਰਡਰ ਦਾ ਸਕਰੀਨਸ਼ਾਟ ਵੀ ਸ਼ੇਅਰ ਕੀਤਾ ਹੈ। ਦੇਖੋ ਵਾਇਰਲ ਪੋਸਟ।
After 6 yrs @Flipkart called me for this order 😂
— Ahsan (@AHSANKHARBAI) June 25, 2024
Asking me what issue I was facing pic.twitter.com/WLHFrFW8FV
ਯੂਜ਼ਰ ਨੇ ਕਸਟਮਰ ਕੇਅਰ ਐਗਜ਼ੀਕਿਊਟਿਵ ਨੂੰ ਦੱਸਿਆ ਕਿ ਆਰਡਰ 6 ਸਾਲ ਪਹਿਲਾਂ ਦਿੱਤਾ ਗਿਆ ਸੀ ਅਤੇ ਅਜੇ ਤੱਕ ਡਿਲੀਵਰ ਨਹੀਂ ਕੀਤਾ ਗਿਆ ਹੈ। ਇਸ ਤੋਂ ਬਾਅਦ ਕਸਟਮਰ ਕੇਅਰ ਐਗਜ਼ੀਕਿਊਟਿਵ ਨੇ ਉਸ ਤੋਂ ਮੁਆਫੀ ਮੰਗੀ। ਯੂਜ਼ਰ ਦੇ ਅਨੁਸਾਰ, ਇਸ ਆਰਡਰ ਨੂੰ ਪ੍ਰਾਪਤ ਕਰਨ ਲਈ ਉਸਨੇ ਕੈਸ਼ ਆਨ ਡਿਲੀਵਰੀ ਰਾਹੀਂ ਭੁਗਤਾਨ ਕੀਤਾ ਸੀ, ਜਿਸ ਤੋਂ ਬਾਅਦ ਉਨ੍ਹਾਂ ਦਾ ਆਰਡਰ ਪੈਂਡਿੰਗ ਵਿੱਚ ਚਲਾ ਗਿਆ ਸੀ।
ਇਸ ਤੋਂ ਬਾਅਦ ਉਨ੍ਹਾਂ ਨੇ ਇਸ ਆਰਡਰ ਵੱਲ ਜ਼ਿਆਦਾ ਧਿਆਨ ਨਹੀਂ ਦਿੱਤਾ ਅਤੇ ਇਹ ਆਰਡਰ 6 ਸਾਲਾਂ ਤੋਂ ਪੈਂਡਿੰਗ ਵਿੱਚ ਹੀ ਸੀ। ਇਸ ਪੋਸਟ 'ਤੇ ਕਈ ਹੋਰ ਯੂਜ਼ਰਸ ਨੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ ਅਤੇ ਆਨਲਾਈਨ ਸ਼ਾਪਿੰਗ 'ਚ ਹੋਣ ਵਾਲੀਆਂ ਪਰੇਸ਼ਾਨੀਆਂ ਬਾਰੇ ਦੱਸਿਆ ਹੈ। ਇੰਨਾ ਹੀ ਨਹੀਂ, ਇੱਕ ਵਿਅਕਤੀ ਨੇ ਇੱਕ ਸਕ੍ਰੀਨਸ਼ੌਟ ਵੀ ਸ਼ੇਅਰ ਕੀਤਾ ਹੈ, ਜਿਸ ਵਿੱਚ ਉਸ ਦਾ ਸਾਲ 2015 ਵਿੱਚ ਦਿੱਤਾ ਗਿਆ ਆਰਡਰ ਪੈਂਡਿੰਗ ਨਜ਼ਰ ਆ ਰਿਹਾ ਹੈ।
ਇਹ ਵੀ ਪੜ੍ਹੋ: Airtel Tariff Hike: ਜਿਓ ਤੋਂ ਬਾਅਦ ਏਅਰਟੈੱਲ ਨੇ ਪਲਾਨ ਕੀਤੇ ਮਹਿੰਗੇ, 10-21 ਫੀਸਦੀ ਤੱਕ ਹੋਵੇਗਾ ਵਾਧਾ, ਦੇਖੋ ਪੂਰੀ ਲਿਸਟ