ਪੜਚੋਲ ਕਰੋ
25 ਸਾਲ ਪਹਿਲਾਂ ਜਦੋਂ ਭਾਰਤ 'ਚ ਵਜੀ ਸੀ ਮੋਬਾਈਲ ਫੋਨ ਦੀ ਘੰਟੀ, ਜਾਣੋ ਕਿਸ ਨਾਲ ਹੋਈ ਸੀ ਗੱਲ
ਭਾਰਤੀ ਇਤਿਹਾਸ ਦਾ ਖਾਸ ਦਿਨ 31 ਜੁਲਾਈ। ਦਰਅਸਲ, ਇਸ ਦਿਨ ਦੇਸ਼ ਵਿਚ ਪਹਿਲੀ ਮੋਬਾਈਲ ਘੰਟੀ ਵੱਜੀ। ਯਾਨੀ ਭਾਰਤ ਵਿਚ ਮੋਬਾਈਲ 'ਤੇ ਪਹਿਲੀ ਗੱਲ 31 ਜੁਲਾਈ ਨੂੰ ਹੋਈ ਸੀ।

ਸੰਕੇਤਕ ਤਸਵੀਰ
ਨਵੀਂ ਦਿੱਲੀ: ਅੱਜ ਦੇ ਸਮੇਂ 'ਚ ਅਸੀਂ ਮੋਬਾਈਲ ਤੋਂ ਬਗੈਰ ਜ਼ਿੰਦਗੀ ਦੀ ਕਲਪਨਾ ਵੀ ਨਹੀਂ ਕਰ ਸਕਦੇ। ਮੋਬਾਈਲ ਹਰ ਕਿਸੇ ਲਈ ਵੱਡੀ ਜ਼ਰੂਰਤ ਬਣ ਗਈ ਹੈ। ਮੋਬਾਈਲ ਸਾਡੇ ਜ਼ਮਾਨੇ ਵਿਚ ਇੱਕ ਅਹਿਮ ਭੂਮਿਕਾ ਨਿਭਾ ਰਹੇ ਹਨ। ਬੇਸ਼ੱਕ ਅਸੀਂ ਮੋਬਾਈਲ ਤੋਂ ਪ੍ਰੇਸ਼ਾਨ ਹਾਂ, ਪਰ ਫਿਰ ਵੀ ਇਸ ਨੂੰ ਨਕਾਰਿਆ ਨਹੀਂ ਦਾ ਸਕਦਾ। ਖਾਸ ਕਰਕੇ ਵਿਸ਼ਵਵਿਆਪੀ ਮਹਾਮਾਰੀ ਕੋਰੋਨਾ ਸੰਕਟ ਵਿੱਚ ਮੋਬਾਈਲ ਨੇ ਇੱਕ ਵੱਡੀ ਭੂਮਿਕਾ ਨਿਭਾਈ ਹੈ। ਅਰੋਗਿਆ ਸੇਤੂ ਐਪ ਦੇ ਰਾਹੀਂ ਅਸੀਂ ਆਸਾਨੀ ਨਾਲ ਆਪਣੇ ਆਸ ਪਾਸ ਦੇ ਲੋਕਾਂ ਨੂੰ ਇਸ ਬਿਮਾਰੀ ਨਾਲ ਸੰਕਰਮਿਤ ਲੋਕਾਂ ਦਾ ਪਤਾ ਲਗਾਉਣ ਦੇ ਯੋਗ ਹੋ ਜਾਂਦੇ ਹਾਂ। ਇਹ ਗੱਲ ਤਾਂ ਹੈ ਹੁਣ ਦੇ ਮੋਬਾਈਲ ਦੀ, ਪਰ ਹੁਣ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਕਦੋਂ ਮੋਬਾਈਲ ਪਹਿਲੀ ਵਾਰ ਦੇਸ਼ ਵਿੱਚ ਆਇਆ ਸੀ ਅਤੇ ਇਸ ਘੰਟੀ ਵੱਜੀ, ਜਿਸ 'ਚ ਦੋ ਲੋਕਾਂ ਨੇ ਗੱਲਬਾਤ ਕੀਤੀ ਸੀ। ਦੱਸ ਦਈਏ ਕਿ 25 ਸਾਲ ਪਹਿਲਾਂ 31 ਜੁਲਾਈ 1995 ਨੂੰ ਪੱਛਮੀ ਬੰਗਾਲ ਦੇ ਤਤਕਾਲੀ ਮੁੱਖ ਮੰਤਰੀ ਜੋਤੀ ਬਾਸੂ ਨੇ ਉਸ ਵੇਲੇ ਦੇ ਕੇਂਦਰੀ ਦੂਰਸੰਚਾਰ ਮੰਤਰੀ ਸੁਖਰਾਮ ਨੂੰ ਪਹਿਲੀ ਮੋਬਾਈਲ ਕਾਲ ਕੀਤੀ ਸੀ ਜੋ ਨਵੀਂ ਦਿੱਲੀ ਦੇ ਸੰਚਾਰ ਭਵਨ ਵਿਖੇ ਬੈਠੇ ਸੀ। ਇਸ ਫੋਨ ਕਾਲ ਨਾਲ ਭਾਰਤ ਵਿਚ ਮੋਬਾਈਲ ਕ੍ਰਾਂਤੀ ਦੀ ਸ਼ੁਰੂਆਤ ਹੋਈ, ਜੋ ਬਾਅਦ ਇਹ ਹਰ ਇਕ ਦੀ ਜ਼ਰੂਰਤ ਬਣ ਗਿਆ।
ਉਸ ਸਮੇਂ ਆਪਰੇਟਰ ਕੰਪਨੀ ਮੋਦੀ ਟੇਲਸਟ੍ਰਾ ਸੀ ਅਤੇ ਇਸ ਦੀ ਸੇਵਾ ਨੂੰ ਮੋਬਾਈਲ ਨੈੱਟ ਦੇ ਨਾਂ ਨਾਲ ਜਾਣੀ ਜਾਂਦੀ ਸੀ। ਇਹ ਅੱਠ ਕੰਪਨੀਆਂ ਚੋਂ ਇੱਕ ਸੀ ਜੋ ਸੈਲਿਯੂਲਰ ਸੇਵਾਵਾਂ ਪ੍ਰਦਾਨ ਕਰਨ ਲਈ ਲਾਇਸੰਸਸ਼ੁਦਾ ਸੀ। ਇੰਨਕਮਿੰਗ ਕਾਲ ਦੇ ਵੀ ਲਗਦੇ ਸੀ ਪੈਸੇ: ਜਦੋਂ ਮੋਬਾਈਲ ਨੇ 1995 ਵਿਚ ਭਾਰਤ ਵਿਚ ਦਸਤਕ ਦਿੱਤੀ ਸੀ, ਤਾਂ ਇਹ ਸਿਰਫ ਕੁਝ ਚੁਣੇ ਹੋਏ ਲੋਕਾਂ ਦੇ ਹੱਥਾਂ ਵਿਚ ਦਿਖਾਈ ਦਿੱਤਾ ਸੀ। ਖਾਸ ਗੱਲ ਇਹ ਹੈ ਕਿ ਉਸ ਸਮੇਂ ਆਉਟਕਾਲਿੰਗ ਦੇ ਨਾਲ-ਨਾਲ ਇੰਨਕਮਿੰਗ ਕਾਲਾਂ ਦਾ ਵੀ ਭੁਗਤਾਨ ਕਰਨਾ ਪੈਂਦਾ ਸੀ। ਜਦੋਂ ਕਿ ਆਉਟਕਾਲਿੰਗ ਕਾਲਾਂ ਦਾ ਭੁਗਤਾਨ 16 ਰੁਪਏ ਕਰਨਾ ਸੀ, ਇੰਨਕਮਿੰਗ ਕਾਲ ਦੀ ਅਦਾਇਗੀਆਂ 12.5 ਰੁਪਏ ਸੀ। ਹਾਲਾਂਕਿ ਮੈਸੇਡ ਸ਼ੁਰੂ ਵਿੱਚ ਮੁਫਤ ਸੀ, ਬਾਅਦ ਵਿੱਚ ਉਨ੍ਹਾਂ 'ਤੇ ਵੀ ਚਾਰਜ ਲਗਾਇਆ ਗਿਆ। ਸਿਰਫ 5 ਸਾਲਾਂ ਵਿੱਚ 50 ਲੱਖ ਮੋਬਾਈਲ ਗਾਹਕ: 1995 ਵਿਚ ਮੋਬਾਈਲ ਦੀ ਆਮਦ ਦੇ ਨਾਲ ਇਸਦੇ ਗਾਹਕਾਂ ਨੇ ਤੇਜ਼ੀ ਨਾਲ ਵਾਧਾ ਕਰਨਾ ਸ਼ੁਰੂ ਕੀਤਾ। ਸਿਰਫ ਪੰਜ ਸਾਲਾਂ ਵਿੱਚ,ਦੇਸ਼ ਵਿੱਚ 50 ਲੱਖ ਮੋਬਾਈਲ ਗਾਹਕ ਹੋ ਗਏ। ਇਸ ਦੇ ਨਾਲ ਹੀ ਸਾਲ 2015 ਤਕ, ਦੇਸ਼ ਵਿੱਚ 1 ਬਿਲੀਅਨ ਤੋਂ ਵੱਧ ਮੋਬਾਈਲ ਯੂਜ਼ਰਸ ਮਿਲ ਚੁੱਕੇ ਹਨ ਅਤੇ ਇਸ ਤੋਂ ਬਾਅਦ ਇਹ ਗਿਣਤੀ ਹੋਰ ਤੇਜ਼ੀ ਨਾਲ ਵਧਣ ਲੱਗੀ ਹੈ। ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: https://play.google.com/store/apps/details?id=com.winit.starnews.hin https://apps.apple.com/in/app/abp-live-news/id811114904
ਉਸ ਸਮੇਂ ਆਪਰੇਟਰ ਕੰਪਨੀ ਮੋਦੀ ਟੇਲਸਟ੍ਰਾ ਸੀ ਅਤੇ ਇਸ ਦੀ ਸੇਵਾ ਨੂੰ ਮੋਬਾਈਲ ਨੈੱਟ ਦੇ ਨਾਂ ਨਾਲ ਜਾਣੀ ਜਾਂਦੀ ਸੀ। ਇਹ ਅੱਠ ਕੰਪਨੀਆਂ ਚੋਂ ਇੱਕ ਸੀ ਜੋ ਸੈਲਿਯੂਲਰ ਸੇਵਾਵਾਂ ਪ੍ਰਦਾਨ ਕਰਨ ਲਈ ਲਾਇਸੰਸਸ਼ੁਦਾ ਸੀ। ਇੰਨਕਮਿੰਗ ਕਾਲ ਦੇ ਵੀ ਲਗਦੇ ਸੀ ਪੈਸੇ: ਜਦੋਂ ਮੋਬਾਈਲ ਨੇ 1995 ਵਿਚ ਭਾਰਤ ਵਿਚ ਦਸਤਕ ਦਿੱਤੀ ਸੀ, ਤਾਂ ਇਹ ਸਿਰਫ ਕੁਝ ਚੁਣੇ ਹੋਏ ਲੋਕਾਂ ਦੇ ਹੱਥਾਂ ਵਿਚ ਦਿਖਾਈ ਦਿੱਤਾ ਸੀ। ਖਾਸ ਗੱਲ ਇਹ ਹੈ ਕਿ ਉਸ ਸਮੇਂ ਆਉਟਕਾਲਿੰਗ ਦੇ ਨਾਲ-ਨਾਲ ਇੰਨਕਮਿੰਗ ਕਾਲਾਂ ਦਾ ਵੀ ਭੁਗਤਾਨ ਕਰਨਾ ਪੈਂਦਾ ਸੀ। ਜਦੋਂ ਕਿ ਆਉਟਕਾਲਿੰਗ ਕਾਲਾਂ ਦਾ ਭੁਗਤਾਨ 16 ਰੁਪਏ ਕਰਨਾ ਸੀ, ਇੰਨਕਮਿੰਗ ਕਾਲ ਦੀ ਅਦਾਇਗੀਆਂ 12.5 ਰੁਪਏ ਸੀ। ਹਾਲਾਂਕਿ ਮੈਸੇਡ ਸ਼ੁਰੂ ਵਿੱਚ ਮੁਫਤ ਸੀ, ਬਾਅਦ ਵਿੱਚ ਉਨ੍ਹਾਂ 'ਤੇ ਵੀ ਚਾਰਜ ਲਗਾਇਆ ਗਿਆ। ਸਿਰਫ 5 ਸਾਲਾਂ ਵਿੱਚ 50 ਲੱਖ ਮੋਬਾਈਲ ਗਾਹਕ: 1995 ਵਿਚ ਮੋਬਾਈਲ ਦੀ ਆਮਦ ਦੇ ਨਾਲ ਇਸਦੇ ਗਾਹਕਾਂ ਨੇ ਤੇਜ਼ੀ ਨਾਲ ਵਾਧਾ ਕਰਨਾ ਸ਼ੁਰੂ ਕੀਤਾ। ਸਿਰਫ ਪੰਜ ਸਾਲਾਂ ਵਿੱਚ,ਦੇਸ਼ ਵਿੱਚ 50 ਲੱਖ ਮੋਬਾਈਲ ਗਾਹਕ ਹੋ ਗਏ। ਇਸ ਦੇ ਨਾਲ ਹੀ ਸਾਲ 2015 ਤਕ, ਦੇਸ਼ ਵਿੱਚ 1 ਬਿਲੀਅਨ ਤੋਂ ਵੱਧ ਮੋਬਾਈਲ ਯੂਜ਼ਰਸ ਮਿਲ ਚੁੱਕੇ ਹਨ ਅਤੇ ਇਸ ਤੋਂ ਬਾਅਦ ਇਹ ਗਿਣਤੀ ਹੋਰ ਤੇਜ਼ੀ ਨਾਲ ਵਧਣ ਲੱਗੀ ਹੈ। ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: https://play.google.com/store/apps/details?id=com.winit.starnews.hin https://apps.apple.com/in/app/abp-live-news/id811114904 Follow ਤਕਨਾਲੌਜੀ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਪੜ੍ਹੋ






















