ਪੜਚੋਲ ਕਰੋ
ਹੁਣ ਮੋਬਾਈਲਾਂ 'ਚ ਐਂਡ੍ਰਾਇਡ 8.0 ਓਰੀਓ ਮਚਾਏਗਾ ਧਮਾਲ
ਚੰਡੀਗੜ੍ਹ: ਗੂਗਲ ਨੇ ਆਪਣੇ ਨਵੇਂ ਐਂਡ੍ਰਾਇਡ ਆਪਰੇਟਿੰਗ ਸਿਸਟਮ ਐਂਡ੍ਰਾਇਡ ਓ ਨੂੰ ਆਫਿਸ਼ੀਅਲ ਲਾਂਚ ਕਰ ਦਿੱਤਾ ਹੈ। ਇਸ ਨਾਲ ਹੀ ਗੂਗਲ ਨੇ 11 ਹਾਰਡਵੇਅਰ ਪਾਰਟਨਰਜ਼ ਨੂੰ ਸੂਚੀਬੱਧ ਕੀਤਾ ਹੈ ਜਿਨ੍ਹਾਂ ਦੇ ਸਮਾਰਟਫੋਨ ਨੂੰ ਨਿਕਟ ਭਵਿੱਖ 'ਚ ਐਂਡ੍ਰਾਇਡ 8.0 ਓਰੀਓ ਮਿਲੇਗਾ।
ਐਂਡਰਾਇਡ 8.0 ਵਰਜਨ ਵਿੱਚ ਨਵੀਂ ਪਿਕਚਰ, ਇੰਨ ਪਿਕਚਰ ਮੋਡ, ਨਵੀਂ ਨੋਟੀਫ਼ਿਕੇਸ਼ਨ ਡਾਟ ਤੇ ਬਲਿਊਟੁੱਥ ਆਡੀਓ ਪਲ਼ੇਅ ਬੈਕ ਵਿੱਚ ਨਵੇਂ ਫ਼ੀਚਰ ਜੋੜੋ ਗਏ ਹਨ। ਨਵੇਂ ਅੰਕੜੇ ਮੁਤਾਬਕ ਐਂਡਰਾਇਡ ਉੱਤੇ ਚੱਲਣ ਵਾਲੀ 85 ਫ਼ੀਸਦੀ ਡਿਵਾਈਸ ਹਾਲੇ ਤੱਕ ਪਿਛਲੇ ਸਾਲ ਜਾਰੀ ਐਂਡਰਾਇਡ ਨੌਗਟ ਦਾ ਵੀ ਅੱਪਡੇਟ ਨਹੀਂ ਕਰ ਪਾਈ ਹੈ।
ਅਧਿਕਾਰਤ ਤੌਰ 'ਤੇ ਆਪਣੇ ਨਵੇਂ ਸਿਸਟਮ ਦੇ ਐਲਾਨ ਦੇ ਕੁਝ ਹੀ ਸਮੇਂ ਬਾਅਦ ਇਸ ਗੱਲ ਦਾ ਐਲਾਨ ਕੀਤਾ ਗਿਆ। ਇਸ ਸੂਚੀ 'ਚ ਪਹਿਲਾ ਨਾਂ ਐਂਡ੍ਰਾਇਡ ਸਹਿ-ਨਿਰਮਾਤਾ ਐਂਡੀ ਰੂਬੀਨ ਵੱਲੋਂ ਸਥਾਪਤ ਸਟਾਟਰਅਪ ਦਾ ਨਾਂ ਹੈ, ਜਿਸ ਨੇ ਹਾਲ ਹੀ 'ਚ ਆਪਣਾ ਪਹਿਲਾ 5ssential P8-1 ਸਮਾਰਟ ਫ਼ੋਨ ਲਾਂਚ ਕੀਤਾ ਸੀ। ਫ਼ਿਲਹਾਲ ਕੰਪਨੀ ਦਾ ਸਿਰਫ਼ ਇੱਕ ਹੀ ਹੈਂਡਸੈੱਟ ਹੈ, ਜਿਸ ਨੂੰ ਐਂਡ੍ਰਾਇਡ 8.0 ਓਰੀਓ 'ਚ ਅਪਗ੍ਰੇਡ ਕੀਤਾ ਜਾਵੇਗਾ।
ਐਚ.ਐਮ.ਡੀ. ਗਲੋਬਲ ਵੀ ਆਪਣੇ ਐਂਡ੍ਰਾਇਡ ਨੋਕੀਆ ਹੈਂਡਸੈੱਟ 'ਚ ਇਸ ਨਵੇਂ ਆਪਰੇਟਿੰਗ ਸਿਸਟਮ ਨੂੰ ਪੇਸ਼ ਕਰਨਗੇ। ਕੰਪਨੀ ਦਾ ਫਲੈਗਸ਼ਿਪ ਸਮਾਰਟਫ਼ੋਨ ਨੋਕੀਆ 8 'ਚ ਸਭ ਤੋਂ ਪਹਿਲਾਂ ਐਂਡ੍ਰਾਇਡ ਓ ਦਾ ਅੱਪਡੇਟ ਦਿੱਤੇ ਜਾਵੇ।
ਕੰਪਨੀ ਦੇ ਸਾਰੇ ਹੈਂਡਸੈੱਟ, ਜਿਨ੍ਹਾਂ ਨੂੰ ਹਾਲ ਹੀ 'ਚ ਲਾਂਚ ਕੀਤਾ ਗਿਆ ਹੈ, ਉਹ ਐਂਡ੍ਰਾਇਡ ਦੇ ਕਰੀਬ ਸਟਾਕ ਵਰਜਨ ਵੱਲੋਂ ਸੰਚਾਲਤ ਹੈ। ਇਸ ਨਾਲ ਹੀ ਸੈਮਸੰਗ ਵੀ ਗੂਗਲ ਦੇ ਹਾਰਡਵੇਅਰ ਸਾਂਝਦਾਰੀ ਦੀ ਸੂਚੀ 'ਚ ਹੈ ਤੇ ਸੰਭਵ: Galaxy S8 ਤੇ Galaxy S8 Plus ਨਾਲ ਆਉਣ ਵਾਲਾ Galaxy Note 8 'ਚ ਐਂਡ੍ਰਾਇਡ ਓ ਦਾ ਅੱਪਡੇਟ ਦਿੱਤਾ ਜਾਵੇਗਾ।
Follow ਤਕਨਾਲੌਜੀ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਪੜ੍ਹੋ






















