ਆਈਫੋਨ 8 'ਚ ਆਈ ਦਿੱਕਤ, ਕੰਪਨੀ ਕਰੇਗੀ ਮੁਫਤ ਰਿਪੇਅਰ
ਚੰਡੀਗੜ੍ਹ: ਐਪਲ ਨੇ ਆਈਫੋਨ 8 ਦੇ ਉਨ੍ਹਾਂ ਯੂਨਿਟਸ ਨੂੰ ਮੁਫਤ 'ਚ ਰਿਪੇਅਰ ਕਰਨ ਦਾ ਫੈਸਲਾ ਕੀਤਾ ਹੈ ਜਿਨ੍ਹਾਂ 'ਚ ਲਾਜਿਕ ਬੋਰਡ ਦਿੱਕਤ ਆ ਰਹੀ ਹੈ। ਕੰਪਨੀ ਸਤੰਬਰ 2017 ਤੋਂ ਮਾਰਚ 2018 ਦਰਮਿਆਨ ਭਾਰਤ 'ਚ ਖਰੀਦੇ ਗਏ ਲਾਜਿਕ ਬੋਰਡ ਦਿੱਕਤ ਵਾਲੇ ਆਈਫੋਨ 8 ਨੂੰ ਰਿਪੇਅਰ ਕਰਨ ਲਈ ਸਪੈਸ਼ਲ ਪ੍ਰੋਗਰਾਮ ਚਲਾਏਗੀ। ਲਾਜਿਕ ਬੋਰਡ ਦੀ ਸਮੱਸਿਆ ਨਾਲ ਆਈਫੋਨ 'ਚ ਆਪਣੇ ਆਪ ਰੀ-ਸਟਾਰਟ ਤੇ ਫ੍ਰੋਜਨ ਡਿਸਪਲੇਅ ਜਿਹੀ ਸਮੱਸਿਆ ਆਉਂਦੀ ਹੈ।
ਐਪਲ ਮੁਤਾਬਕ ਆਈਫੋਨ 8 ਦੀ ਇਸ ਸਮੱਸਿਆ ਵਾਲੇ ਕੁਝ ਯੂਨਿਟਸ ਸਤੰਬਰ, 2017 ਤੋਂ ਮਾਰਚ 2019 ਦਰਮਿਆਨ ਆਸਟਰੇਲੀਆ, ਚੀਨ, ਹਾਂਗ ਕਾਂਗ, ਭਾਰਤ, ਜਾਪਾਨ, ਨਿਊਜ਼ੀਲੈਂਡ ਤੇ ਇੰਗਲੈਂਡ 'ਚ ਵੇਚੇ ਗਏ ਹਨ। ਹਾਲਾਂਕਿ ਐਪਲ ਨੇ ਇਹ ਵੀ ਕਿਹਾ ਕਿ ਬਹੁਤ ਘੱਟ ਆਈਫੋਨਸ 'ਚ ਇਹ ਸਮੱਸਿਆ ਆ ਰਹੀ ਹੈ। ਐਪਲ ਨੇ ਸਾਫ ਕੀਤਾ ਹੈ ਕਿ ਇਨ੍ਹਾਂ ਸਾਰੇ ਆਈਫੋਨਸ ਦੀ ਬਿਨਾਂ ਕਿਸੇ ਕੀਮਤ ਰਿਪੇਅਰ ਕੀਤੀ ਜਾਵੇਗੀ।
ਜੇਕਰ ਤੁਸੀਂ ਇਹ ਚੈਕ ਕਰਨਾ ਹੈ ਕਿ ਤੁਹਾਡਾ ਫੋਨ ਐਪਲ 8 ਲਾਜਿਕ ਬੋਰਡ ਰਿਪਲੇਸਮੈਂਟ ਪ੍ਰੋਗਰਾਮ 'ਚ ਆਉਂਦਾ ਹੈ ਜਾਂ ਨਹੀਂ ਤਾਂ ਤੁਸੀਂ ਐਪਲ ਬੋਰਡ ਦੀ ਵੈਬਸਾਈਟ 'ਤੇ ਫੋਨ ਦਾ ਸੀਰੀਅਲ ਨੰਬਰ ਪਾ ਕੇ ਇਹ ਜਾਣ ਸਕਦੇ ਹੋ। ਐਪਲ ਨੇ ਇਹ ਵੀ ਕਿਹਾ ਹੈ ਕਿ ਜੇਕਰ ਆਈਫਓਨ 8 'ਚ ਕਿਸੇ ਤਰ੍ਹਾਂ ਦਾ ਡੈਮੇਜ਼ ਹੋਵੇਗਾ ਤਾਂ ਪਹਿਲਾਂ ਤਹਾਨੂੰ ਉਹ ਠੀਕ ਕਰਵਾਉਣਾ ਪਏਗਾ।