ਪੜਚੋਲ ਕਰੋ

ਬਲਿਓਟੂਥ ਔਨ ਰੱਖਿਆ ਤਾਂ ਹੋ ਸਕਦਾ ਅਟੈਕ ਦਾ ਖਤਰਾ!

ਅੰਮ੍ਰਿਤਸਰ: ਮੋਬਾਈਲ ਫੋਨ ਦਾ ਬਲਿਓਟੂਥ ਔਨ ਰੱਖਣਾ ਖ਼ਤਰਨਾਕ ਸਾਬਤ ਹੋ ਸਕਦਾ ਹੈ। ਸਿਕਿਓਰਿਟੀ ਕੰਪਨੀ ਅਰਮੀਸ ਦੇ ਖੋਜਕਰਤਾਵਾਂ ਦੇ ਗਰੁੱਪ ਨੇ ਬੀਤੇ ਮੰਗਲਵਾਰ ਨੂੰ ਅਜਿਹੇ ਮਾਲਵੇਅਰ ਦਾ ਪਤਾ ਲਾਇਆ ਹੈ ਜੋ ਬਲਿਓਟੂਥ ਨਾਲ ਜੁੜੇ ਡਿਵਾਈਸ 'ਤੇ ਹਮਲਾ ਕਰ ਸਕਦਾ ਹੈ। ਇਹ ਸਮਾਰਟਫੋਨ ਹੀ ਨਹੀਂ, ਬਲਕਿ ਸਮਾਰਟ ਟੀਵੀ, ਟੈਬਲੈਟ, ਲੈਪਟਾਪ, ਲਾਊਡ ਸਪੀਕਰ ਤੇ ਕਾਰਾਂ 'ਤੇ ਵੀ ਹਮਲਾ ਕਰ ਸਕਦਾ ਹੈ। ਦੁਨੀਆ ਵਿੱਚ ਕੁੱਲ ਮਿਲਾ ਕੇ 5.3 ਅਰਬ ਡਿਵਾਈਸ ਹੈ ਜੋ ਬਲਿਓਟੂਥ ਦਾ ਇਸਤੇਮਾਲ ਕਰਦੇ ਹਨ। ਇਸ ਮਾਲਵੇਅਰ ਦਾ ਨਾਮ ਬਲਿਓਬਾਰਨ ਹੈ। ਇਸ ਦੇ ਜ਼ਰੀਏ ਹੈਕਰ ਉਨ੍ਹਾਂ ਡਿਵਾਈਸਾਂ ਨੂੰ ਆਪਣੇ ਕੰਟਰੋਲ ਵਿੱਚ ਲੈ ਸਕਦਾ ਹੈ ਜਿਨ੍ਹਾਂ ਦਾ ਬਲਿਓਟੂਥ ਔਨ ਹੋਵੇਗਾ। ਇਸ ਜ਼ਰੀਏ ਤੁਹਾਡਾ ਮੋਬਾਈਲ ਦਾ ਡਾਟਾ ਆਸਾਨੀ ਨਾਲ ਚੋਰੀ ਕੀਤਾ ਜਾ ਸਕਦਾ ਹੈ। ਅਰਮਿਸ ਦਾ ਕਹਿਣਾ ਹੈ, "ਅਸੀਂ ਲੋਕਾਂ ਨੂੰ ਕਹਿੰਦੇ ਹਾਂ ਕਿ ਬਲਿਓਟੂਥ ਡਿਵਾਈਸ ਨਾਲ ਜੁੜੇ ਕਈ ਹੋਰ ਅਜਿਹੇ ਮਾਲਵੇਅਰ ਹੋ ਸਕਦੇ ਹਨ, ਜਿਨ੍ਹਾਂ ਦੀ ਪਛਾਣ ਕੀਤੀ ਜਾਣੀ ਬਾਕੀ ਹੈ।" ਇਸ ਮਾਲਵੇਅਰ ਦੇ ਹਮਲੇ ਕਾਫੀ ਗੰਭੀਰ ਹੋ ਸਕਦੇ ਹਨ। ਇਹ ਬਗ ਬਲਿਓਟੂਥ ਦਾ ਫਾਇਦਾ ਉਠਾ ਕੇ ਹਮਲਾ ਕਰਦਾ ਹੈ। ਬਲਿਓਬਰਨ ਅਜਿਹੀ ਕੈਟਾਗਰੀ ਵਿੱਚ ਆਉਂਦਾ ਹੈ। ਇਸ ਦੇ ਜ਼ਰੀਏ ਹਮਲਾਵਰ ਤੁਹਾਡੇ ਡਿਵਾਈਸ ਵਿੱਚ ਵਾਇਰਸ ਭੇਜ ਕੇ ਤੁਹਾਡਾ ਡਾਟਾ ਚੁਰਾ ਸਕਦੇ ਹਨ। ਬਲਿਓਬਾਰਨ ਨੂੰ ਯੂਜਰਜ਼ ਦੀ ਸਹਿਮਤੀ ਦੀ ਜ਼ਰੂਰਤ ਨਹੀਂ ਹੁੰਦੀ ਤੇ ਉਹ ਕਿਸੇ ਵੀ ਲਿੰਕ ਤੇ ਕਲਿੱਕ ਕਰਨ ਨੂੰ ਵੀ ਨਹੀਂ ਕਹਿ ਸਕਦਾ। ਸਿਰਫ ਦੱਸ ਸੈਕਿੰਡ ਵਿੱਚ ਹੀ ਉਹ ਕਿਸੇ ਐਕਟਿਵ ਬਲਿਓਟੂਥ ਡਿਵਾਈਸ ਨੂੰ ਕੰਟਰੋਲ ਕਰ ਸਕਦਾ ਹੈ। ਆਰਮਿਸ ਨੇ ਇੱਕ ਅਜਿਹਾ ਐਪਲੀਕੇਸ਼ਨ ਬਣਾਇਆ ਹੈ ਜੋ ਇਹ ਪਤਾ ਲਾ ਸਕਦਾ ਹੈ ਕਿ ਤੁਹਾਡੀ ਡਿਵਾਈਸ ਸੁਰੱਖਿਅਤ ਹੈ ਜਾਂ ਨਹੀਂ। ਇਸ ਐਪਲੀਕੇਸ਼ਨ ਦਾ ਨਾਮ ਹੈ 'ਬਲਿਓਬਾਰਨ ਵਲਨਰਬਿਲਟੀ ਸਕੈਨਰ' ਇਹ ਐਪ ਗੂਗਲ ਦੇ ਆਨਲਾਈਨ ਸਟੋਰ ਤੇ ਉਪਲਬਧ ਹੈ। ਦੂਜਾ ਖ਼ਤਰਾ ਹੈ ਬਲਿਓਜੈਕਿੰਗ। ਇਹ ਬਲੂਟੂਥ ਨਾਲ ਜੁੜੇ ਕਈ ਡਿਵਾਈਸ ਨੂੰ ਇੱਕੋ ਸਮੇਂ ਸਪੈਮ ਭੇਜ ਸਕਦਾ ਹੈ। ਇਹ ਵਿਕਾਰਡ (ਪਸਰਨਲ ਇਲੈਕਟ੍ਰਾਨਿਕ ਕਾਰਡ) ਦੇ ਜ਼ਰੀਏ ਮੈਸੇਜ ਭੇਜਦਾ ਹੈ, ਜੋ ਇੱਕ ਨ ਜਾਂ ਫਿਰ ਕੰਨਟੈਕਟ ਨੰਬਰ ਦੇ ਰੂਪ ਵਿੱਚ ਹੁੰਦਾ ਹੈ। ਆਮ ਤੌਰ 'ਤੇ ਇਹ ਬਲੂਟੂਥ ਡਿਵਾਈਸ ਦੇ ਨਾਮ ਤੋਂ ਸਪੈਮ ਭੇਜਦਾ ਹੈ। ਇਹ ਬਲੂਜੈਕਿੰਗ ਤੋਂ ਵਧੇਰੇ ਖ਼ਤਰਨਾਕ ਹੈ। ਇਸ ਜ਼ਰੀਏ ਸੂਚਨਾਵਾਂ ਨੂੰ ਵੀ ਚੋਰੀ ਕੀਤਾ ਜਾ ਸਕਦਾ ਹੈ। ਇਸ ਦਾ ਇਸਤੇਮਾਲ ਮੁੱਖ ਰੂਪ ਵਿੱਚ ਫੋਨਬੁਕ ਤੇ ਡਾਟਾ ਚੋਰੀ ਕਰਨ ਲਈ ਹੁੰਦਾ ਹੈ। ਇਸ ਦੇ ਜ਼ਰੀਏ ਨਿੱਜੀ ਮੈਸੇਜ ਤੇ ਤਸਵੀਰ ਵੀ ਚੁਰਾਈ ਜਾ ਸਕਦੀ ਹੈ ਪਰ ਇਸਦੇ ਲਈ ਹੈਕਰ ਨੂੰ ਯੂਜ਼ਰ ਤੋਂ 10 ਮਿੱਤਰ ਦੇ ਦਾਇਰੇ ਵਿੱਚ ਹੋਣਾ ਜ਼ਰੂਰੀ ਹੈ। ਕਿੱਦਾਂ ਰਹੀਏ ਸੁਰੱਖਿਅਤ? ਮਾਈਕਰੋਸਾਫਟ, ਗੂਗਲ ਤੇ ਲਿੰਕਸ ਨੇ ਬਲੁਬਾਰਨ ਤੋਂ ਯੂਜ਼ਰਸ ਨੂੰ ਬਚਾਉਣ ਲਈ ਪੈਚ ਰਿਲੀਜ਼ ਕੀਤੀ ਹੈ, ਜਿਸ ਨੂੰ ਇੰਸਟਾਲ ਕਰ ਲਵੋ। ਆਧੁਨਿਕ ਉਪਕਰਣਾਂ ਵਿੱਚ ਬਲੂਟੂਥ ਕੁਨੈਕਟਿਵਿਟੀ ਕੋਡ ਜ਼ਰੂਰ ਹੁੰਦਾ ਹੈ, ਇਸ ਦਾ ਇਸਤੇਮਾਲ ਕਰੋ। ਆਪਣੇ ਡਿਵਾਈਸ ਬਲੂਟੂਥ ਨਾਮ ਨੂੰ ਹਿੱਡਣ ਮੋਡ ਵਿੱਚ ਹੀ ਰੱਖੋ। ਇਸਤੇਮਾਲ ਨਹੀਂ ਕੀਤੇ ਜਾਣ ਤੇ ਬਲੂਟੂਥ ਨੂੰ ਬੰਦ ਰੱਖੋ।

ਟਾਪ ਹੈਡਲਾਈਨ

 Amazon Sale 2026  : ਆ ਰਹੀ Amazon ਦੀ ਵੱਡੀ Sale, AC ਤੋਂ TV ਤੱਕ ਮਿਲਣਗੇ ਧਮਾਕੇਦਾਰ ਆਫਰ, 80% ਤੱਕ ਦੀ ਬਚਤ
 Amazon Sale 2026  : ਆ ਰਹੀ Amazon ਦੀ ਵੱਡੀ Sale, AC ਤੋਂ TV ਤੱਕ ਮਿਲਣਗੇ ਧਮਾਕੇਦਾਰ ਆਫਰ, 80% ਤੱਕ ਦੀ ਬਚਤ
Khanna Road Accident : ਟਰੱਕ ਨੇ ਮੋਟਰਸਾਈਕਲ ਸਵਾਰ ਨੂੰ ਕੁਚਲਿਆ, 30 ਸਾਲਾ ਨੌਜਵਾਨ ਦੀ ਮੌਤ
Khanna Road Accident : ਟਰੱਕ ਨੇ ਮੋਟਰਸਾਈਕਲ ਸਵਾਰ ਨੂੰ ਕੁਚਲਿਆ, 30 ਸਾਲਾ ਨੌਜਵਾਨ ਦੀ ਮੌਤ
8th Pay Commission :  8ਵੇਂ ਵੇਤਨ ਕਮਿਸ਼ਨ 'ਚ ਦੇਰੀ ਹੋਈ ਤਾਂ ਕਿੰਨਾ ਮਿਲੇਗਾ ਏਰੀਅਰ ? 50 ਹਜ਼ਾਰ ਬੇਸਿਕ ਵਾਲਿਆਂ ਦਾ ਸਮਝੋ ਪੂਰਾ ਹਿਸਾਬ
8th Pay Commission :  8ਵੇਂ ਵੇਤਨ ਕਮਿਸ਼ਨ 'ਚ ਦੇਰੀ ਹੋਈ ਤਾਂ ਕਿੰਨਾ ਮਿਲੇਗਾ ਏਰੀਅਰ ? 50 ਹਜ਼ਾਰ ਬੇਸਿਕ ਵਾਲਿਆਂ ਦਾ ਸਮਝੋ ਪੂਰਾ ਹਿਸਾਬ
Trending : ਪਤੀ ਲੱਭਣ ਲਈ ਮਹਿਲਾ ਨੇ ਬਣਾਇਆ ਅਨੋਖਾ ਪਲਾਨ, ਆਈਆਂ 2400 ਤੋਂ ਵੱਧ ਅਰਜ਼ੀਆਂ
Trending : ਪਤੀ ਲੱਭਣ ਲਈ ਮਹਿਲਾ ਨੇ ਬਣਾਇਆ ਅਨੋਖਾ ਪਲਾਨ, ਆਈਆਂ 2400 ਤੋਂ ਵੱਧ ਅਰਜ਼ੀਆਂ

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
 Amazon Sale 2026  : ਆ ਰਹੀ Amazon ਦੀ ਵੱਡੀ Sale, AC ਤੋਂ TV ਤੱਕ ਮਿਲਣਗੇ ਧਮਾਕੇਦਾਰ ਆਫਰ, 80% ਤੱਕ ਦੀ ਬਚਤ
 Amazon Sale 2026  : ਆ ਰਹੀ Amazon ਦੀ ਵੱਡੀ Sale, AC ਤੋਂ TV ਤੱਕ ਮਿਲਣਗੇ ਧਮਾਕੇਦਾਰ ਆਫਰ, 80% ਤੱਕ ਦੀ ਬਚਤ
Khanna Road Accident : ਟਰੱਕ ਨੇ ਮੋਟਰਸਾਈਕਲ ਸਵਾਰ ਨੂੰ ਕੁਚਲਿਆ, 30 ਸਾਲਾ ਨੌਜਵਾਨ ਦੀ ਮੌਤ
Khanna Road Accident : ਟਰੱਕ ਨੇ ਮੋਟਰਸਾਈਕਲ ਸਵਾਰ ਨੂੰ ਕੁਚਲਿਆ, 30 ਸਾਲਾ ਨੌਜਵਾਨ ਦੀ ਮੌਤ
8th Pay Commission :  8ਵੇਂ ਵੇਤਨ ਕਮਿਸ਼ਨ 'ਚ ਦੇਰੀ ਹੋਈ ਤਾਂ ਕਿੰਨਾ ਮਿਲੇਗਾ ਏਰੀਅਰ ? 50 ਹਜ਼ਾਰ ਬੇਸਿਕ ਵਾਲਿਆਂ ਦਾ ਸਮਝੋ ਪੂਰਾ ਹਿਸਾਬ
8th Pay Commission :  8ਵੇਂ ਵੇਤਨ ਕਮਿਸ਼ਨ 'ਚ ਦੇਰੀ ਹੋਈ ਤਾਂ ਕਿੰਨਾ ਮਿਲੇਗਾ ਏਰੀਅਰ ? 50 ਹਜ਼ਾਰ ਬੇਸਿਕ ਵਾਲਿਆਂ ਦਾ ਸਮਝੋ ਪੂਰਾ ਹਿਸਾਬ
Trending : ਪਤੀ ਲੱਭਣ ਲਈ ਮਹਿਲਾ ਨੇ ਬਣਾਇਆ ਅਨੋਖਾ ਪਲਾਨ, ਆਈਆਂ 2400 ਤੋਂ ਵੱਧ ਅਰਜ਼ੀਆਂ
Trending : ਪਤੀ ਲੱਭਣ ਲਈ ਮਹਿਲਾ ਨੇ ਬਣਾਇਆ ਅਨੋਖਾ ਪਲਾਨ, ਆਈਆਂ 2400 ਤੋਂ ਵੱਧ ਅਰਜ਼ੀਆਂ
iPhone 18 Pro Max 'ਚ ਆਈ ਵੱਡੀ ਖਰਾਬੀ, Apple ਨੇ ਵੀ ਮੰਨੀ ਗੱਲ
iPhone 18 Pro Max 'ਚ ਆਈ ਵੱਡੀ ਖਰਾਬੀ, Apple ਨੇ ਵੀ ਮੰਨੀ ਗੱਲ
Punjab News : ਚੰਨੀ ਦੇ ਬੇਟੇ ਦੀ ‘ਗੁੱਡਾ-ਗੁੱਡੀ’ ਵਾਲੀ ਪੋਸਟ ਚਰਚਾ ’ਚ, ਵੜਿੰਗ ਦੇ ਅਸਤੀਫ਼ੇ ਮਗਰੋਂ ਬਘੇਲ ’ਤੇ ਤੰਜ?
Punjab News : ਚੰਨੀ ਦੇ ਬੇਟੇ ਦੀ ‘ਗੁੱਡਾ-ਗੁੱਡੀ’ ਵਾਲੀ ਪੋਸਟ ਚਰਚਾ ’ਚ, ਵੜਿੰਗ ਦੇ ਅਸਤੀਫ਼ੇ ਮਗਰੋਂ ਬਘੇਲ ’ਤੇ ਤੰਜ?
 Mad Sandhu ਦੇ ਕਤਲ ਮਗਰੋਂ ਅਰੂਪ੍ਰੀਤ ਨੂੰ ਦਿੱਤੀ ਧਮਕੀ , ਕਿਹਾ - “ਅਗਲਾ ਨੰਬਰ ਤੇਰਾ ਆ”
 Mad Sandhu ਦੇ ਕਤਲ ਮਗਰੋਂ ਅਰੂਪ੍ਰੀਤ ਨੂੰ ਦਿੱਤੀ ਧਮਕੀ , ਕਿਹਾ - “ਅਗਲਾ ਨੰਬਰ ਤੇਰਾ ਆ”
Punjabi News : ਪੰਜਾਬੀ ਇੰਫਲੂਐਂਸਰ ਮੈਡ ਸੰਧੂ ਦੀ ਹੋਣੀ ਸੀ ‘ਬਿੱਗ ਬੌਸ’ ’ਚ ਐਂਟਰੀ! ਦੋਸਤ ਦਾ ਦਾਅਵਾ- 29 ਅਕਤੂਬਰ ਨੂੰ ਜਾਣਾ ਸੀ
Punjabi News : ਪੰਜਾਬੀ ਇੰਫਲੂਐਂਸਰ ਮੈਡ ਸੰਧੂ ਦੀ ਹੋਣੀ ਸੀ ‘ਬਿੱਗ ਬੌਸ’ ’ਚ ਐਂਟਰੀ! ਦੋਸਤ ਦਾ ਦਾਅਵਾ- 29 ਅਕਤੂਬਰ ਨੂੰ ਜਾਣਾ ਸੀ
Embed widget