ਪੜਚੋਲ ਕਰੋ
ਖੂਨੀ ਖੇਡ ਬਲੂ ਵੇਲ੍ਹ 'ਤੇ ਹਾਈਕੋਰਟ ਸਖਤ, ਗੂਗਲ, ਫੇਸਬੁੱਕ ਤੇ ਯਾਹੂ ਨੂੰ ਨੋਟਿਸ

ਨਵੀਂ ਦਿੱਲੀ: ਦਿੱਲੀ ਹਾਈਕੋਰਟ ਨੇ ਪਟੀਸ਼ਨ 'ਤੇ ਨੋਟਿਸ ਜਾਰੀ ਕਰਕੇ ਗੂਗਲ, ਫੇਸਬੁੱਕ ਤੇ ਯਾਹੂ ਤੋਂ ਜਵਾਬ ਮੰਗਿਆ ਹੈ। ਇਸ ਵਿੱਚ ਇੰਟਰਨੈੱਟ ਅਧਾਰਤ ਜਾਨਲੇਵਾ ਖੇਡ ਬਲੂ ਵੇਲ੍ਹ ਚੈਲੇਂਜ ਦੇ ਲਿੰਕ ਹਟਾਉਣ ਦੇ ਨਿਰਦੇਸ਼ ਦੇਣ ਦੀ ਗੱਲ ਕਹੀ ਗਈ ਹੈ। ਇਸ ਖੇਡ ਦੀ ਵਜ੍ਹਾ ਨਾਲ ਦੁਨੀਆ ਭਰ ਵਿੱਚ ਕਈ ਬੱਚਿਆਂ ਦੀ ਮੌਤ ਹੋ ਚੁੱਕੀ ਹੈ। ਕਾਰਜਕਾਰੀ ਚੀਫ ਜਸਟਿਸ ਗੀਤ ਮਿੱਤਲ ਤੇ ਜਸਟਿਸ ਸੀ ਹਰੀਸ਼ੰਕਰ ਦੇ ਬੈਂਚ ਨੇ ਕੇਂਦਰ ਤੇ ਦਿੱਲੀ ਪੁਲਿਸ ਨੂੰ ਵੀ ਨੋਟਿਸ ਜਾਰੀ ਕਰਕੇ ਇਸ ਗੇਮ ਨੂੰ ਲੈ ਕੇ ਚੁੱਕੇ ਕਦਮਾਂ ਦੀ ਜਾਣਕਾਰੀ ਮੰਗੀ ਹੈ।
ਇੰਟਰਨੈੱਟ ਕੰਪਨੀਆਂ ਦੀਆਂ ਭਾਰਤੀ ਇਕਾਈਆਂ ਨੂੰ ਟੋਟਿਸ ਜਾਰੀ ਕਰਦੇ ਹੋਏ ਬੈਂਚ ਨੇ ਉਨ੍ਹਾਂ ਨੂੰ ਨਿਰਦੇਸ਼ ਦਿੱਤੇ ਕਿ ਉਹ ਕੇਂਦਰ ਦੇ ਆਨਲਾਈਨ ਖੇਡ ਬਲੂ ਚੈਲੇਂਜ ਉੱਤੇ ਰੋਕ ਲਾਉਣ ਸਬੰਧੀ ਨਿਰਦੇਸ਼ ਦੇ ਪਾਲਣ ਸਬੰਧ ਚੁੱਕੇ ਗਏ ਕਦਮਾਂ ਉੱਤੇ ਸਥਿਤੀ ਰਿਪੋਰਟ ਵੀ ਦਾਇਰ ਕਰਨ। ਐਡਵੋਕੇਟ ਗੁਰਮੀਤ ਸਿੰਘ ਦੀ ਇਸ ਪਟੀਸ਼ਨ ਵਿੱਚ ਮੰਗ ਕੀਤੀ ਗਈ ਹੈ ਕਿ ਉਸ ਚੁਣੌਤੀ ਵਾਲੀ ਖੇਡ ਨਾਲ ਜੁੜੀ ਕਿਸੇ ਵੀ ਸੱਮਗਰੀ ਨੂੰ ਇੰਟਰਨੈੱਟ ਫਰਮਾਂ ਵੱਲੋਂ ਅਪਲੋਡ ਕੀਤੇ ਜਾਣ ਤੋਂ ਤੱਤਕਾਲ ਰੋਕਣ ਦਾ ਨਿਰਦੇਸ਼ ਦਿੱਤਾ ਜਾਵੇ।
ਇਸ ਦੇ ਪਿੱਛੇ ਭਾਰਤ ਤੇ ਵਿਦੇਸ਼ਾਂ ਵਿੱਚ ਇਸ ਦੀ ਵਜ੍ਹਾ ਨਾਲ ਸਾਹਮਣੇ ਆ ਰੇਹ ਖੁਦਕੁਸ਼ੀ ਦੇ ਮਾਮਲਿਆਂ ਦਾ ਹਵਾਲਾ ਦਿੱਤਾ ਗਿਆ ਸੀ। ਅਦਾਲਤ ਨੇ ਇਸ ਮਾਮਲੇ ਵਿੱਚ ਸੁਣਵਾਈ ਦੀ ਅਗਲੀ ਸੁਣਵਾਈ 28 ਅਗਸਤ ਤੈਅ ਕੀਤੀ ਹੈ। ਸਾਰੇ ਸਬਧੰਤ ਪੱਖਾਂ ਨੂੰ ਉਸ ਸਮੇਂ ਤੱਕ ਜਵਾਬ ਦੇਣਾ ਹੈ।
Follow ਤਕਨਾਲੌਜੀ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਪੜ੍ਹੋ






















