ਪੜਚੋਲ ਕਰੋ
ਇਹ ਐਪ ਕਰੋ ਇੰਸਟਾਲ ਤੇ ਪਾਓ 9 ਹਜ਼ਾਰ ਰੁਪਏ

ਚੰਡੀਗੜ੍ਹ: ਐਂਡਰੌਇਡ 'ਤੇ ਉਪਲੱਬਧ ਕਈ ਐਪਸ ਵਿੱਚੋਂ ਜ਼ਿਆਦਾਤਰ ਵਰਤੇ ਜਾਣ ਵਾਲੇ ਐਪਸ ਸਿੱਧੇ ਗੂਗਲ ਦੀ ਮਦਦ ਨਾਲ ਮਿਲਦੇ ਹਨ। ਇਨ੍ਹਾਂ ਵਿੱਚ ਜੀਮੇਲ, ਮੈਪਸ, ਯੂਟਿਊਬ ਤੇ ਹੋਰ ਐਪਸ ਸ਼ਾਮਲ ਹਨ ਪਰ ਬਹੁਤ ਸਾਰੇ ਐਪਸ ਅਜਿਹੇ ਵੀ ਹਨ, ਜੋ ਜ਼ਿਆਦਾ ਮਕਬੂਲ ਨਹੀਂ ਜਾਂ ਲੋਕਾਂ ਨੂੰ ਉਨ੍ਹਾਂ ਬਾਰੇ ਜ਼ਿਆਦਾ ਪਤਾ ਨਹੀਂ, ਜਿਵੇਂ Google Duo ਐਪ। ਭਾਰਤ ਵਿੱਚ ਇਸਦੇ ਪ੍ਰਚਾਰ ਲਈ ਕੰਪਨੀ ਐਪ ਲਈ ਰਿਵਾਰਡ ਪ੍ਰੋਗਰਾਮ ਲੈ ਕੇ ਆਈ ਹੈ, ਜਿਸ ਤਹਿਤ ਯੂਜ਼ਰ ਇਸ ਐਪ ਨੂੰ ਇੰਸਟਾਲ ਕਰਕੇ ਮੁਫ਼ਤ ਵਿੱਚ 9 ਹਜ਼ਾਰ ਰੁਪਏ ਹਾਸਲ ਕਰ ਸਕਦੇ ਹਨ। ਇਸ ਐਪ ਨੂੰ ਦੋ ਸਾਲ ਪਹਿਲਾਂ ਲਾਂਚ ਕੀਤਾ ਗਿਆ ਸੀ। ਇਸ ਨੂੰ ਗੂਗਲ ਹੈਂਗਆਊਟ ਨਾਲ ਰਿਪਲੇਸ ਵੀ ਕੀਤਾ ਗਿਆ ਜੋ ਬਾਈਡਿਫਾਲਟ ਐਂਡਰੌਇਡ ਫੋਨ ਵਿੱਚ ਸ਼ਾਮਲ ਹੁੰਦਾ ਹੈ। ਹਾਲਾਂਕਿ ਗੂਗਲ ਇਸ ਐਪ ਨੂੰ ਲੋਕਾਂ ਤਕ ਪਹੁੰਚਾਉਣ ਲਈ ਪੂਰਾ ਜ਼ੋਰ ਲਾ ਰਿਹਾ ਹੈ। ਗੂਗਲ ਇਸ ਐਪ ਦਾ ਇਸਤੇਮਾਲ ਕਰਨ ਲਈ ਆਪਣੇ ਗਾਹਕਾਂ ਨੂੰ ਆਏ ਦਿਨ ਨਵੇਂ ਨਿਰਦੇਸ਼ ਦੇ ਰਿਹਾ ਹੈ। ਟੀਵੀ ਤੇ ਸੋਸ਼ਲ ਮੀਡੀਆ ਉੱਤੇ ਇਸ ਐਪ ਦੇ ਇਸ਼ਤਿਹਾਰ ਵੀ ਚੱਲ ਰਹੇ ਹਨ ਪਰ ਹੁਣ ਗੂਗਲ ਨੇ ਇਸ ਐਪ ਦੇ ਪ੍ਰਚਾਰ ਲਈ ਰਿਵਾਰਡ ਪ੍ਰੋਗਰਾਮ ਅਨੋਖਾ ਤਰੀਕਾ ਅਪਣਾਇਆ ਹੈ। ਰਿਵਾਰਡ ਪ੍ਰੋਗਰਾਮ ਨਾਲ ਜੁੜਨ ਲਈ ਗੂਗਲ ਡੂਓ ਯੂਜ਼ਰ ਬਣਨਾ ਜ਼ਰੂਰੀ ਹੈ। ਇਨਵਾਈਟ ਲਿੰਕ ਦੀ ਮਦਦ ਨਾਲ ਹੋਰਾਂ ਨੂੰ ਲਿੰਕ ਭੇਜ ਕੇ ਰਿਵਾਰਡ ਪੁਆਇੰਟ ਹਾਸਲ ਕੀਤੇ ਜਾ ਸਕਦੇ ਹਨ। ਜੇ ਤੁਹਾਡੇ ਭੇਜੇ ਗਏ ਲਿੰਕ ਤੋਂ ਅਗਲਾ ਰਿਸੀਵਰ ਐਪ ਇੰਸਟਾਲ ਕਰ ਲੈਂਦਾ ਹੈ ਤਾਂ ਦੋਵਾਂ ਯੂਜ਼ਰਾਂ ਨੂੰ ਕੈਸ਼ ਰਿਵਾਰਡ ਦਿੱਤੀ ਜਾਏਗਾ। ਇੰਝ ਕਰੋ ਇਸਤੇਮਾਲ ਰਿਵਾਰਡ ਹਾਸਲ ਕਰਨ ਲਈ ਤੁਹਾਨੂੰ ਸਭ ਤੋਂ ਪਹਿਲਾਂ Google ਡੂਓ ਨੂੰ ਖੋਲ੍ਹ ਕੇ ਆਪਣੇ ਦੋਸਤਾਂ ਨੂੰ ਇਨਵਾਈਟ ਲਿੰਕ ਭੇਜਣਾ ਪਵੇਗਾ। ਆਪਣੀ ਕਾਨਟੈਕਟ ਲਿਸਟ ਵਿੱਚੋਂ ਲਿੰਕ ਭੇਜਣ ਵਾਲਿਆਂ ਦੇ ਨੰਬਰ ਚੁਣ ਕੇ ਸੈਂਡ ਆਪਸ਼ਨ ’ਤੇ ਕਲਿੱਕ ਕਰੋ। ਜੇ ਯੂਜਰ ਤੁਹਾਡੀ ਕਾਨਟੈਕਟ ਲਿਸਟ ਵਿੱਚ ਨਹੀਂ ਹੈ ਤਾਂ ਲਿੰਕ ਨੂੰ ਸਿੱਧਾ ਸ਼ੇਅਰ ਜਾਂ ਫਾਰਵਰਡ ਕੀਤਾ ਜਾ ਸਕਦਾ ਹੈ। ਜਿਵੇਂ ਹੀ ਅਗਲਾ ਰਿਸੀਵਰ ਤਹਾਡੇ ਭੇਜੇ ਲਿੰਕ ਤੋਂ ਐਪ ਇੰਸਟਾਲ ਕਰੇਗਾ, ਤੁਹਾਡੇ ਕੋਲ ਰਿਵਾਰਡ ਆਏਗਾ ਤੇ ਗੂਗਲ ਡੂਓ ਵੱਲੋਂ ਇੱਕ ਮੈਸੇਜ ਵੀ ਆਏਗਾ ਪੈਸੇ ਹਾਸਲ ਕਰਨ ਲਈ ਗੂਗਲ ਡੂਓ ਨਾਲ ਆਪਣਾ ਖ਼ਾਤਾ ਲਿੰਕ ਕਰਨਾ ਪਏਗਾ। ਰਿਵਾਰਡ ਮਨੀ ਦੀ ਕੁੱਲ ਕੀਮਤ ਇੱਕ ਹਜ਼ਾਰ ਰੁਪਏ ਹੋਏਗੀ ਜੋ ਡਿਜੀਟਲ ਸਕਰੈਚ ਕਾਰਡ ਦੇ ਰੂਪ ਵਿੱਚਤ ਮਿਲੇਗੀ। ਇਸ ਦੇ ਬਾਅਦ ਇਹ ਤੁਹਾਡੇ ਬੈਂਕ ਖ਼ਾਤੇ ਵਿੱਚ ਆ ਜਾਏਗਾ।
Follow ਤਕਨਾਲੌਜੀ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਪੜ੍ਹੋ






















