Google pay: ਇੰਝ ਬਦਲੋ ਆਪਣੀ UPI ID, ਜਾਣੋ ਪੂਰੀ ਪ੍ਰਕਿਰਿਆ
Google Pay UPI ID: ਅੱਜ ਜ਼ਿਆਦਾਤਰ ਲੋਕ ਔਨਲਾਈਨ ਭੁਗਤਾਨ ਅਤੇ ਪੈਸੇ ਟ੍ਰਾਂਸਫਰ ਲਈ Google Pay ਦੀ ਵਰਤੋਂ ਕਰਦੇ ਹਨ। ਇਸ ਤੋਂ ਇਲਾਵਾ ਔਨਲਾਈਨ ਬਿਲ ਭੁਗਤਾਨ ਲਈ ਵੀ ਗੂਗਲ ਪੇ ਦੀ ਵਰਤੋਂ ਕੀਤੀ ਜਾਂਦੀ ਹੈ। ਉਪਭੋਗਤਾ ਗੂਗਲ ਪੇ ਦੀ ਆਈਡੀ ਬਦਲਣਾ ਚਾਹੁੰਦੇ ਹੋ, ਤਾਂ ਇਸਨੂੰ ਵੀ ਬਦਲਿਆ ਜਾ ਸਕਦਾ ਹੈ, ਜਾਣੋ ਪ੍ਰਕਿਰਿਆ ਬਾਰੇ...
Google Pay UPI ID: ਅੱਜ ਜ਼ਿਆਦਾਤਰ ਲੋਕ ਔਨਲਾਈਨ ਭੁਗਤਾਨ ਅਤੇ ਪੈਸੇ ਟ੍ਰਾਂਸਫਰ ਲਈ Google Pay ਦੀ ਵਰਤੋਂ ਕਰਦੇ ਹਨ। ਇਸ ਤੋਂ ਇਲਾਵਾ ਔਨਲਾਈਨ ਬਿਲ ਭੁਗਤਾਨ ਲਈ ਵੀ ਗੂਗਲ ਪੇ ਦੀ ਵਰਤੋਂ ਕੀਤੀ ਜਾਂਦੀ ਹੈ।
ਗੂਗਲ ਪੇ, ਹੋਰ ਐਪਸ ਦੀ ਤਰ੍ਹਾਂ, ਇੱਕ UPI-ਅਧਾਰਿਤ ਭੁਗਤਾਨ ਐਪ ਹੈ ਜਿਸ ਨੂੰ ਉਪਭੋਗਤਾ ਆਪਣੇ ਬੈਂਕ ਖਾਤਿਆਂ ਨਾਲ ਲਿੰਕ ਕਰ ਸਕਦੇ ਹਨ। ਇਸਦੇ ਲਈ, ਉਪਭੋਗਤਾ ਦੀ ਇੱਕ UPI ID ਜਨਰੇਟ ਕੀਤੀ ਜਾਂਦੀ ਹੈ। ਉਪਭੋਗਤਾਵਾਂ ਦੀ ਯੂਪੀਆਈ ਆਈਡੀ (UPI ID) ਜਿਵੇਂ ਹੀ ਐਪ ਵਿੱਚ ਰਜਿਸਟਰ ਕਰਦੇ ਹਨ ਤਾਂ ਇਹ ਆਪਣੇ ਆਪ ਜਨਰੇਟ ਹੋ ਜਾਂਦੀ ਹੈ। ਪਰ, ਜੇਕਰ ਤੁਸੀਂ ਆਪਣੀ ਆਈਡੀ ਬਦਲਣਾ ਚਾਹੁੰਦੇ ਹੋ, ਤਾਂ ਇਸਨੂੰ ਵੀ ਬਦਲਿਆ ਜਾ ਸਕਦਾ ਹੈ।
ਇੰਜ ਬਦਲੋ ਆਪਣੀ Google Pay ਦੀ UPI ID
- Google Pay ਐਪ ਖੋਲ੍ਹੋ ਅਤੇ ਆਪਣੀ ਪ੍ਰੋਫਾਈਲ ਤਸਵੀਰ 'ਤੇ ਟੈਪ ਕਰੋ।
- ਫਿਰ ਬੈਂਕ ਖਾਤੇ (Bank Accounts) 'ਤੇ ਕਲਿੱਕ ਕਰੋ।
- ਜੇਕਰ ਤੁਹਾਡੇ ਇੱਥੇ ਇੱਕ ਤੋਂ ਵੱਧ ਖਾਤੇ ਜੁੜੇ ਹੋਏ ਹਨ, ਤਾਂ ਉਹਨਾਂ ਦੀ ਜਾਣਕਾਰੀ ਵੀ ਇੱਥੇ ਦਿਖਾਈ ਦੇਵੇਗੀ।
- ਤੁਸੀ ਜਿਸ ਖਾਤੇ ਦੀ ਯੂਪੀਆਈ ਆਈਡੀ (UPI ID) ਬਦਲਣਾ ਚਾਹੁੰਦੇ ਹੋ, ਉਸ ਉਤੇ ਕਲਿੱਕ ਕਰੋ ਅਤੇ ਖਾਤੇ ਦਾ ਵੇਰਵਾ ਸਾਹਮਣੇ ਆ ਜਾਵੇਗਾ।
- ਇੱਥੇ ਮੌਜੂਦ ਵਿਕਲਪਾਂ ਤੋਂ, ਤੁਹਾਨੂੰ Manage UPI ID 'ਤੇ ਟੈਪ ਕਰਨਾ ਹੈ।
- ਇਸ ਤੋਂ ਬਾਅਦ, ਤੁਹਾਨੂੰ UPI ID ਲਈ ਕਈ ਵਿਕਲਪ ਮਿਲਣਗੇ, ਜਿਨ੍ਹਾਂ ਵਿੱਚੋਂ ਆਪਣੀ ਪਸੰਦ ਦੀ ID ਚੁਣੋ ਅਤੇ ਇਸਦੇ ਸਾਹਮਣੇ + ਵਿਕਲਪ ਨੂੰ ਚੁਣੋ।
- ਬੱਸ ਤੁਹਾਡੀ ਨਵੀਂ UPI ID ਆਈਡੀ ਜਨਰੇਟ ਹੋ ਜਾਵੇਗੀ ਅਤੇ ਤੁਸੀਂ ਇਸਦੀ ਵਰਤੋਂ ਭੁਗਤਾਨ ਲਈ ਕਰ ਸਕਦੇ ਹੋ।
ਇਹ ਵੀ ਪੜ੍ਹੋ: Goat Price: ਮੌਲਵੀ ਨੇ ਕਹੀ ਐਸੀ ਗੱਲ ਕਿ ਰਾਤੋ-ਰਾਤ ਬੱਕਰੇ ਦੀ ਕੀਮਤ 16 ਹਜ਼ਾਰ ਤੋਂ 25 ਲੱਖ ਰੁਪਏ ਹੋਈ, ਜਾਣੋ ਪੂਰਾ ਮਾਮਲਾ
ਇਹ ਵੀ ਪੜ੍ਹੋ: ਹੈਰਾਨੀਜਨਕ! ਇਸ ਦੇਸ਼ ਦੀ ਧਰਤੀ ਹਮੇਸ਼ਾ ਚਲਦੀ ਰਹਿੰਦੀ, 1500 ਕਿਲੋਮੀਟਰ ਹੋਰ ਅੱਗੇ ਵਧੇਗੀ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :