ਪੜਚੋਲ ਕਰੋ
IGTV 'ਤੇ ਵੇਖੋ ਪੂਰੀ ਮੂਵੀ, Youtube ਨੂੰ ਸਿੱਧੀ ਟੱਕਰ

ਨਵੀਂ ਦਿੱਲੀ: ਸੋਸ਼ਲ ਮੀਡੀਆ ਪਲੇਟਫਾਰਮ ਇਸਟਾਗ੍ਰਾਮ ਨੇ ਆਪਣਾ ਨਵਾਂ ਐਪ ਆਈਜੀਟੀਵੀ (IGTV) ਲਾਂਚ ਕਰ ਦਿੱਤਾ ਹੈ ਜੋ ਸਿੱਧੇ ਯੂਟਿਊਬ ਨੂੰ ਟੱਕਰ ਦੇਵੇਗਾ। ਇਸ ਐਪ ਨੂੰ ਸਾਨਫਰਾਂਸਿਸਕੋ ਵਿੱਚ ਕਰਾਏ ਪ੍ਰੋਗਰਾਮ ਵਿੱਚ ਲਾਂਚ ਕੀਤਾ ਗਿਆ। ਇਸ ਦੇ ਇਲਾਵਾ ਕੰਪਨੀ ਨੇ ਐਲਾਨ ਕੀਤਾ ਕੇ ਇੰਸਟਾਗ੍ਰਾਮ ਨੇ ਇੱਕ ਬਿਲੀਅਨ ਐਕਟਿਵ ਯੂਜ਼ਰਸ ਦਾ ਅੰਕੜਾ ਪਾਰ ਕਰ ਲਿਆ ਹੈ।
ਇੰਸਟਾਗ੍ਰਾਮ ਦੀ ਸਟੋਰੀ ਵਿੱਚ ਪਹਿਲਾਂ ਸਿਰਫ 30 ਸਕਿੰਟ ਤੇ ਅਕਾਊਂਟ ਤੇ ਸਿਰਫ ਇੱਕ ਮਿੰਟ ਦੀ ਵੀਡੀਓ ਅਪਲੋਡ ਕੀਤੀ ਜਾ ਸਕਦੀ ਸੀ। ਕਿਸੇ ਹੋਰ ਵੀਡੀਓ ਨੂੰ ਵੀ ਸਿਰਫ ਇੱਕ ਮਿੰਟ ਲਈ ਹੀ ਵੇਖਿਆ ਜਾ ਸਕਦਾ ਸੀ। ਇਸ ਨਿਯਮ ਕਰਕੇ ਲੋਕਾਂ ਨੇ ਕਈ ਵਾਰ ਇੰਸਟਾਗ੍ਰਾਮ ਨੂੰ ਸ਼ਿਕਾਇਤਾਂ ਕੀਤੀਆਂ ਜਿਸ ਦੇ ਮੱਦੇਨਜ਼ਰ ਹੁਣ ਆਖ਼ਰਕਾਰ ਇੰਸਟਾਗਰਾਮ ਨੇ ਵੀਡੀਓ ਸਬੰਧੀ ਇਹ ਵੱਡਾ ਕਦਮ ਚੁੱਕਿਆ ਹੈ।
ਕੀ ਹੈ IGTV?IGTV ਐਪ ਦੀ ਮਦਦ ਨਾਲ ਯੂਜ਼ਰ ਨੇ ਜਿਨ੍ਹਾਂ ਲੋਕਾਂ ਨੂੰ ਫੌਲੋ ਕੀਤਾ ਹੋਏਗਾ, ਉਨ੍ਹਾਂ ਦੀਆਂ ਵਰਟੀਕਲ ਵੀਡੀਓਜ਼ ਆਪਣੇ ਆਪ ਪਲੇਅ ਹੋ ਜਾਣਗੀਆਂ। ਇਹ ਐਪ iOS ਲਈ ਵੀ ਉਪਲੱਭਧ ਹੈ। ਕੰਪਨੀ ਨੇ ਦੱਸਿਆ ਕਿ ਇਸ ਐਪ ਨੂੰ ਇਸ ਤਰੀਕੇ ਨਾਲ ਬਣਾਇਆ ਗਿਆ ਹੈ ਕਿ ਫੋਨ ’ਤੇ ਵੀਡੀਓਜ਼ ਨੂੰ ਆਸਾਨੀ ਨਾਲ ਲੱਭਿਆ ਤੇ ਪਲੇਅ ਕੀਤਾ ਜਾ ਸਕਦਾ ਹੈ।
Follow ਤਕਨਾਲੌਜੀ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਪੜ੍ਹੋ






















