ਪੜਚੋਲ ਕਰੋ
ਇੰਸਟਾਗ੍ਰਾਮ ‘ਤੇ ਵੀਡੀਓ ਨੂੰ ਕੀਤਾ ਜਾ ਸਕਦਾ ਰਿਵਾਇੰਡ, ਫੀਚਰ ਇੰਜ ਕਰੇਗਾ ਕੰਮ

ਨਵੀਂ ਦਿੱਲੀ: ਇੰਸਟਾਗ੍ਰਾਮ ਹੁਣ ਆਪਣੇ ਯੂਜ਼ਰਸ ਲਈ ਜ਼ਰੂਰੀ ਫੀਚਰ ਲੈ ਕੇ ਆ ਰਿਹਾ ਹੈ। ਇਸ ‘ਚ ਜੇਕਰ ਤੁਸੀਂ ਕਿਸੇ ਵੀ ਵੀਡੀਓ ਨੂੰ ਦੇਖ ਰਹੇ ਹੋ ਤਾਂ ਉਸ ਨੂੰ ਆਸਾਨੀ ਨਾਲ ਰਿਵਾਇੰਡ ਕੀਤਾ ਜਾ ਸਕਦਾ ਹੈ। ਅਜੇ ਇਹ ਫੀਚਰ ਇਸਤੇਮਾਲ ‘ਚ ਨਹੀਂ ਹੈ। ਜੇਕਰ ਹੁਣ ਕਿਸੇ ਵੀਡੀਓ ਦਾ ਮਿਸ ਹੋਇਆ ਹਿੱਸਾ ਦੇਖਣਾ ਹੈ ਤਾਂ ਸਾਰੀ ਵੀਡੀਓ ਪਲੇਅ ਕਰਨੀ ਪੈਂਦੀ ਹੈ। ‘ਵੀਡੀਓ ਸੀਕ ਬਾਰ’ ਦੀ ਮਦਦ ਨਾਲ ਵੀਡੀਓ ਕਿਸੇ ਵੀ ਸੈਕਿੰਡ ਤੋਂ ਦੇਖੀ ਜਾ ਸਕੇਗੀ। ਇਸ ਦਾ ਖੁਲਾਸਾ apk ਫਾਈਲ ‘ਚ @wongmjane ਦੇ ਡੇਵੈਲਪਰ ਨੇ ਕੀਤਾ ਹੈ। ਵੋਂਗ ਨੇ ਨਵੇਂ ਫੀਚਰ ਵਾਲੇ ਵੀਡੀਓ ਨੂੰ ਜਿਸ ਫਾਰਮੇਟ ‘ਚ ਪਾਇਆ ਹੈ ਤੇ ਲਿਖਿਆ ਹੈ ਕਿ ਇੰਸਟਾਗ੍ਰਾਮ ਵੀਡੀਓ ਸੀਕ ਬਾਰ ਟੈਸਟ ਕਰ ਰਿਹਾ ਹੈ। ਇਸ ਫੀਚਰ ਦਾ ਨੁਕਸਾਨ ਉਨ੍ਹਾਂ ਯੂਜ਼ਰਸ ਨੂੰ ਹੋਵੇਗਾ ਜਿਨ੍ਹਾਂ ਦੇ ਵੀਡੀਓ ‘ਤੇ ਯੂਜ਼ਰਸ ਕਾਫੀ ਦੇਰ ਤਕ ਰੁਕਦੇ ਸੀ।
ਇੰਸਟਾਗ੍ਰਾਮ ਲਗਾਤਾਰ ਆਪਣੇ ਯੂਜ਼ਰਸ ਲਈ ਬਿਹਤਰੀਨ ਫੀਰਚਸ ਲੈ ਕੇ ਆ ਰਿਹਾ ਹੈ। ਹੁਣ ਸਭ ਨੂੰ ਇੰਸਟਾਗ੍ਰਾਮ ਦੇ ਇਸ ਨਵੇਂ ਫੀਚਰ ਦੇ ਰੋਲਆਊਟ ਹੋਣ ਦਾ ਬੇਸਬਰੀ ਨਾਲ ਇੰਤਜ਼ਾਰ ਹੈ।Instagram is testing video seekbar pic.twitter.com/gyIZZhrh2y
— Jane Manchun Wong (@wongmjane) March 27, 2019
Follow ਤਕਨਾਲੌਜੀ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਪੜ੍ਹੋ






















