(Source: ECI/ABP News/ABP Majha)
iPhone Smuggling: ਸਿੰਗਾਪੁਰ ਤੋਂ ਤਸਕਰੀ ਕਰ ਲਈ ਲਿਆਂਦੇ ਜਾ ਰਹੇ ਹਜ਼ਾਰਾਂ ਆਈਫੋਨ ਜ਼ਬਤ, ਕਰੋੜਾਂ ਤੋਂ ਵੱਧ ਦੀ ਕੀਮਤ
iPhone Smuggling: ਰੈਵੇਨਿਊ ਇੰਟੈਲੀਜੈਂਸ ਡਾਇਰੈਕਟੋਰੇਟ ਨੇ ਕਿਹਾ ਕਿ ਮੁੰਬਈ ਹਵਾਈ ਅੱਡੇ 'ਤੇ 3,646 ਆਈਫੋਨ-13 ਸਮਾਰਟਫ਼ੋਨ ਜ਼ਬਤ ਕੀਤੇ ਗਏ, ਜੋ 26 ਨਵੰਬਰ ਨੂੰ ਸਿੰਗਾਪੁਰ ਤੋਂ ਦੋ ਖੇਪਾਂ ਵਿੱਚ ਭਾਰਤ ਵਿੱਚ ਤਸਕਰੀ ਕੀਤੇ ਜਾ ਰਹੇ ਸੀ।
iPhone Smuggling: ਡਾਇਰੈਕਟੋਰੇਟ ਆਫ ਰੈਵੇਨਿਊ ਇੰਟੈਲੀਜੈਂਸ (DRI) ਨੇ ਦੇਸ਼ ਵਿੱਚ ਤਸਕਰੀ ਕੀਤੇ ਜਾ ਰਹੇ ਕਰੋੜਾਂ ਰੁਪਏ ਦੇ ਆਈਫੋਨ ਜ਼ਬਤ ਕੀਤੇ ਹਨ। ਡਾਇਰੈਕਟੋਰੇਟ ਆਫ ਰੈਵੇਨਿਊ ਇੰਟੈਲੀਜੈਂਸ ਨੇ ਕਿਹਾ ਕਿ ਮੁੰਬਈ ਹਵਾਈ ਅੱਡੇ 'ਤੇ 3,646 ਆਈਫੋਨ-13 ਜ਼ਬਤ ਕੀਤੇ ਗਏ, ਜਿਨ੍ਹਾਂ ਦੀ 26 ਨਵੰਬਰ ਨੂੰ ਸਿੰਗਾਪੁਰ ਤੋਂ ਦੋ ਖੇਪਾਂ ਵਿੱਚ ਭਾਰਤ ਵਿੱਚ ਤਸਕਰੀ ਕੀਤੀ ਜਾ ਰਹੀ ਸੀ। ਡੀਆਰਆਈ ਨੇ ਦੱਸਿਆ ਕਿ ਇਨ੍ਹਾਂ ਆਈਫੋਨਾਂ ਦੀ ਕੀਮਤ 42.86 ਕਰੋੜ ਰੁਪਏ ਹੈ।
ਦੱਸ ਦੇਈਏ ਕਿ ਆਈਫੋਨ 13 ਮਾਡਲ ਸਤੰਬਰ 2021 ਤੋਂ ਭਾਰਤ ਵਿੱਚ ਵਿਕਰੀ ਲਈ ਉਪਲਬਧ ਹੈ। iPhone 13 ਦੇ 128GB ਮਾਡਲ ਦੀ ਕੀਮਤ 79,900 ਰੁਪਏ ਹੈ। ਇਸ ਦੇ ਨਾਲ ਹੀ iPhone-13 ਦੇ 256GB ਮਾਡਲ ਦੀ ਕੀਮਤ 89,900 ਰੁਪਏ ਹੈ। ਆਈਫੋਨ 13 ਮਿਨੀ ਦਾ 128GB ਮਾਡਲ 69,900 ਰੁਪਏ ਅਤੇ 256GB ਮਾਡਲ 79,900 ਰੁਪਏ ਵਿੱਚ ਲਾਂਚ ਕੀਤਾ ਗਿਆ ਸੀ। ਉਧਰ ਭਾਰਤ ਵਿੱਚ ਮੋਬਾਈਲ ਫੋਨਾਂ ਦੀ ਦਰਾਮਦ 'ਤੇ ਲਗਪਗ 44 ਪ੍ਰਤੀਸ਼ਤ ਦੀ ਪ੍ਰਭਾਵੀ ਕਸਟਮ ਡਿਊਟੀ ਲੱਗਦੀ ਹੈ।
42 ਕਰੋੜ ਦੇ ਸੋਨੇ ਦੀ ਹੋ ਰਹੀ ਸੀ ਤਸਕਰੀ
ਹਾਲ ਹੀ ਵਿੱਚ ਡਾਇਰੈਕਟੋਰੇਟ ਆਫ ਰੈਵੇਨਿਊ ਇੰਟੈਲੀਜੈਂਸ ਨੇ ਕਰੀਬ 42 ਕਰੋੜ ਰੁਪਏ ਦੀ ਕੀਮਤ ਦਾ 85.535 ਕਿਲੋ ਸੋਨਾ ਜ਼ਬਤ ਕੀਤਾ ਹੈ। ਮਸ਼ੀਨੀ ਪੁਰਜ਼ਿਆਂ ਵਜੋਂ ਤਸਕਰੀ ਕੀਤੇ ਗਏ ਸੋਨੇ ਨੂੰ ਸਥਾਨਕ ਬਾਜ਼ਾਰ ਵਿੱਚ ਵੇਚਣ ਤੋਂ ਪਹਿਲਾਂ ਪਿਘਲਾ ਕੇ ਬਾਰਾਂ ਜਾਂ ਸਿਲੰਡਰਾਂ ਦੀ ਸ਼ਕਲ ਦਿੱਤੀ ਜਾ ਰਹੀ ਸੀ।
ਡੀਆਰਆਈ ਨੇ ਦੱਸਿਆ ਕਿ ਦਿੱਲੀ ਦੇ ਛੱਤਰਪੁਰ ਅਤੇ ਹਰਿਆਣਾ ਦੇ ਗੁਰੂਗ੍ਰਾਮ ਵਿੱਚ ਕਈ ਥਾਵਾਂ 'ਤੇ ਤਲਾਸ਼ੀ ਮੁਹਿੰਮ ਚਲਾਈ ਗਈ। ਇਸ ਦੌਰਾਨ ਚਾਰ ਵਿਦੇਸ਼ੀ ਨਾਗਰਿਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਇਨ੍ਹਾਂ ਚੋਂ ਦੋ ਦੱਖਣੀ ਕੋਰੀਆ ਦੇ ਨਾਗਰਿਕ ਸੀ, ਜਦੋਂ ਕਿ ਇੱਕ-ਇੱਕ ਚੀਨ ਅਤੇ ਤਾਈਵਾਨ ਦਾ ਸੀ।
390 ਕਿਲੋ ਗਾਂਜੇ ਦੀ ਤਸਕਰੀ ਦੇ ਦੋਸ਼ 'ਚ 2 ਗ੍ਰਿਫ਼ਤਾਰ
ਹਾਲ ਹੀ 'ਚ ਛੱਤੀਸਗੜ੍ਹ ਦੇ ਮਹਾਸਮੁੰਦ ਜ਼ਿਲੇ 'ਚ ਪੁਲਸ ਨੇ ਕੱਦੂ ਦੇ ਹੇਠਾਂ ਛੁਪਾ ਕੇ 390 ਕਿਲੋ ਗਾਂਜੇ ਦੀ ਤਸਕਰੀ ਕਰਨ ਦੇ ਦੋਸ਼ 'ਚ ਦੋ ਲੋਕਾਂ ਨੂੰ ਗ੍ਰਿਫਤਾਰ ਕੀਤਾ। ਗਾਂਜੇ ਦੀ ਕੀਮਤ 78 ਲੱਖ ਰੁਪਏ ਦੱਸੀ ਗਈ ਹੈ। ਜ਼ਿਲ੍ਹੇ ਦੇ ਪੁਲਿਸ ਅਧਿਕਾਰੀਆਂ ਨੇ ਦੱਸਿਆ ਸੀ ਕਿ ਪੁਲਿਸ ਨੇ ਸੋਮਵਾਰ ਨੂੰ ਸਿਘੌਂਡਾ ਥਾਣਾ ਖੇਤਰ ਦੇ ਅਧੀਨ ਪੈਂਦੇ ਪਿੰਡ ਬਟਕੀ ਨੇੜੇ ਇੱਕ ਵਾਹਨ ਤੋਂ 390 ਕਿਲੋ ਗਾਂਜਾ ਬਰਾਮਦ ਕੀਤਾ। ਪੁਲਿਸ ਨੇ ਇਸ ਮਾਮਲੇ ਵਿੱਚ ਜੈ ਪ੍ਰਸਾਦ ਰਾਜਵਾੜੇ ਅਤੇ ਅਰਵਿੰਦ ਰਾਜਵਾੜੇ ਨੂੰ ਗ੍ਰਿਫ਼ਤਾਰ ਕੀਤਾ ਸੀ। ਦੋਵੇਂ ਮੁਲਜ਼ਮ ਸਰਗੁਜਾ ਜ਼ਿਲ੍ਹੇ ਦੇ ਰਹਿਣ ਵਾਲੇ ਸੀ।
ਇਹ ਵੀ ਪੜ੍ਹੋ: ਪਰਿਵਾਰ ਦੀ ਸੁਰੱਖਿਆ ਦਾ ਖਿਆਲ ਹੈ ਤਾਂ ਖਰੀਦੋ ਸਿਰਫ ਇਹ ਭਾਰਤ ਦੀਆਂ 5 ਸਟਾਰ ਰੇਟਿੰਗ ਕਾਰਾਂ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin