ਪੜਚੋਲ ਕਰੋ
ਤਿੰਨ ਰੰਗਾਂ ’ਚ ਉਪਲੱਬਧ ਹੋਣਗੇ ਨਵੇਂ iPhones, ਫੋਟੋਆਂ ਲੀਕ

ਨਵੀਂ ਦਿੱਲੀ: 21 ਸਤੰਬਰ ਨੂੰ ਲਾਂਚ ਹੋਣ ਵਾਲੇ ਨਵੇਂ ਆਈਫੋਨਾਂ ਪ੍ਰਤੀ ਲੋਕਾਂ ਦੀ ਉਤਸੁਕਤਾ ਵਧਦੀ ਜਾ ਰਹੀ ਹੈ। ਕਿਹਾ ਜਾ ਰਿਹਾ ਹੈ ਕਿ ਇਸ ਵਾਰ ਆਈਫੋਨ XS ਪਿਛਲੇ ਫੋਨ ਤੋਂ ਕਾਫੀ ਅਲੱਗ ਹੋਏਗਾ। ਫੋਨ ਦੇ ਡਿਜ਼ਾਈਨ ਵਿੱਚ ਕਾਫੀ ਬਦਲਾਅ ਕੀਤਾ ਗਿਆ ਹੈ। ਸਲੈਸ਼ਲੀਕਸ ਨੇ ਇੱਕ ਫੋਟੋ ਸ਼ੇਅਰ ਕੀਤੀ ਹੈ ਜਿਸ ਵਿੱਚ 6.1 ਇੰਚ ਦੀ LCD ਸਕਰੀਨ ਵਾਲਾ ਆਈਫੋਨ ਤਿੰਨ ਰੰਗਾਂ ਦੇ ਵਰਸ਼ਨਾਂ ਵਿੱਚ ਦਿਖਾਇਆ ਗਿਆ ਹੈ। ਰੰਗਾਂ ਦੀ ਗੱਲ ਕੀਤੀ ਜਾਏ ਤਾਂ ਫੋਨ ਲਾਲ, ਸਫੈਦ ਤੇ ਨੀਲੇ ਰੰਗ ਵਿੱਚ ਹੋਏਗਾ। ਹਾਲਾਂਕਿ ਸਫੈਦ ਰੰਗ ਦਾ ਇਸਤੇਮਾਲ ਆਈਫੋਨ X ਵਿੱਚ ਪਹਿਲਾਂ ਹੀ ਕੀਤਾ ਜਾ ਚੁੱਕਾ ਹੈ। ਤਸਵੀਰ ਇਸ ਗੱਲ ਦਾ ਖ਼ੁਲਾਸਾ ਕਰਦੀ ਹੈ ਕਿ 6.1 ਇੰਚ ਵਾਲੇ ਆਈਫੋਨ ਵਿੱਚ ਸਿੰਗਲ ਰੀਅਰ ਕੈਮਰਾ ਦਿੱਤਾ ਜਾਏਗਾ। ਇਸਦੇ ਹੇਠਾਂ ਵੱਖ-ਵੱਖ ਪਾਸੇ ਦੋ ਸਪੀਕਰ ਦਿੱਤੇ ਗਏ ਹਨ ਜਿਨ੍ਹਾਂ ਵਿੱਚ ਦੋ ਪੋਰਟ ਦੀ ਸੁਵਿਧਾ ਦਿੱਤੀ ਗਈ ਹੈ। ਰੀਅਰ ਕੈਮਰੇ ਦਾ ਬੰਪ ਹਾਲ਼ੇ ਵੀ ਫੋਨ ’ਤੇ ਮੌਜੂਦ ਹੈ। ਫੋਨ ਦੀ ਸੱਜੇ ਪਾਸੇ ਪਾਵਰ ਬਟਨ ਤੇ ਸਿੰਮ ਕਾਰਡ ਸਲੌਟ ਦਿੱਤੀ ਗਈ ਹੈ। ਵਾਲਿਊਮ ਤੇ ਮਿਊਟ ਬਟਨ ਖੱਬੇ ਪਾਸੇ ਦਿੱਤੇ ਗਏ ਹਨ। ਸਭਤੋਂ ਮਜ਼ੇਦਾਰ ਚੀਜ਼ ਇਹ ਹੈ ਕਿ ਇੱਕ ਸਿੰਮ ਟਰੇਅ ਵਿੱਚ ਦੋ ਸਿੰਮ ਕਾਰਡ ਸਲੌਟ ਦੀ ਸੁਵਿਧਾ ਦਿੱਤੀ ਗਈ ਹੈ। ਇਸ ਸਬੰਧੀ ਅਫ਼ਵਾਹਾਂ ਤਾਂ ਕਾਫੀ ਆ ਰਹੀਆਂ ਹਨ ਪਰ ਅਸਲੀ ਗੱਲ ਤਾਂ 12 ਸਤੰਬਰ ਨੂੰ ਫੋਨ ਦੇ ਲਾਂਚ ਹੋਣ ਬਾਅਦ ਹੀ ਪਤਾ ਲੱਗੇਗੀ। ਸਿੰਗਲ ਸਿੰਮ ਵਾਲੇ ਆਈਫੋਨ ਦੀ ਕੀਮਤ 40 ਹਜ਼ਾਰ ਰੁਪਏ ਤੋਂ ਲੈ ਕੇ 46 ਹਜ਼ਾਰ ਰੁਪਏ ਤਕ ਹੋਏਗੀ। ਡੂਅਲ ਸਿੰਮ ਵਾਲੇ 6.1 ਇੰਚ ਦੇ LCD ਆਈਫੋਨ ਦੀ ਕੀਮਤ 46 ਤੋਂ 52 ਹਜ਼ਾਰ ਰੁਪਏ ਵਿੱਚ ਹੋ ਸਕਦੀ ਹੈ। ਮੰਨਿਆ ਜਾ ਰਿਹਾ ਹੈ ਕਿ ਡੂਅਲ ਸਿੰਮ ਵਾਲੇ ਆਈਫੋਨ ਸਭਤੋਂ ਜ਼ਿਆਦਾ ਭਾਰਤ ਤੇ ਚੀਨ ਵਿੱਚ ਵਿਕਣਗੇ।
Follow ਤਕਨਾਲੌਜੀ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਪੜ੍ਹੋ






















