ਪੜਚੋਲ ਕਰੋ
ਮਹਿੰਦਰਾ ਤੇ ਫੋਰਡ ਨੇ ਮਿਲਾਇਆ ਹੱਥ, ਰਲ ਕੇ ਬਣਾਉਣਗੀਆਂ ਦਮਦਾਰ ਐਸਯੂਵੀ ਕਾਰ
ਮਹਿੰਦਰਾ ਐਂਡ ਮਹਿੰਦਰਾ ਤੇ ਫੋਰਡ ਮੋਟਰ ਕੰਪਨੀਆਂ ਮਿਲਕੇ ਭਾਰਤ ਤੇ ਉੱਭਰਦੇ ਮੋਟਰ ਮਾਰਕਿਟ ਲਈ ਮਿੱਡ ਐਸਯੂਵੀ ਕਾਰ ਬਣਾਉਣਗੀਆਂ। ਇਸ ਨੂੰ ਲੈ ਕੇ ਦੋਵੇਂ ਕੰਪਨੀਆਂ ਨੇ ਸਮਝੌਤਾ ਕੀਤਾ ਹੈ।

ਨਵੀਂ ਦਿੱਲੀ: ਮਹਿੰਦਰਾ ਐਂਡ ਮਹਿੰਦਰਾ ਤੇ ਫੋਰਡ ਮੋਟਰ ਕੰਪਨੀਆਂ ਮਿਲਕੇ ਭਾਰਤ ਤੇ ਉੱਭਰਦੇ ਮੋਟਰ ਮਾਰਕਿਟ ਲਈ ਮਿੱਡ ਐਸਯੂਵੀ ਕਾਰ ਬਣਾਉਣਗੀਆਂ। ਇਸ ਨੂੰ ਲੈ ਕੇ ਦੋਵੇਂ ਕੰਪਨੀਆਂ ਨੇ ਸਮਝੌਤਾ ਕੀਤਾ ਹੈ। ਦੋਵੇਂ ਕੰਪਨੀਆਂ ਨੇ ਸਤੰਬਰ 2017 ‘ਚ ਰਣਨੀਤਕ ਸਾਂਝੇਦਾਰੀ ਦਾ ਐਲਾਨ ਕੀਤਾ ਸੀ। ਕੰਪਨੀਆਂ ਵੱਲੋਂ ਇਸ ਸਾਂਝੇਦਾਰੀ ਨੂੰ ਅੱਗੇ ਵਧਾਉਣ ਲਈ ਇਹ ਨਵੀਂ ਕੜੀ ਹੈ। ਮਹਿੰਦਰਾ ਦੇ ਐਮਡੀ ਪਵਨ ਗੋਇਨਕਾ ਨੇ ਜਾਣਕਾਰੀ ਦਿੱਤੀ ਕਿ ਦੋਵੇਂ ਕੰਪਨੀਆਂ ਇੱਕੋ ਪਲੇਟਫਾਰਮ ਦਾ ਇਸਤੇਮਾਲ ਕਰ ਇਕੱਠੇ ਇੱਕ ਪ੍ਰੋਡਕਟ ਬਣਾਉਣਗੀਆਂ। ਅੱਗੇ ਵੀ ਕੰਪਨੀਆਂ ਕੰਮ ਕਰਨਾ ਜਾਰੀ ਰੱਖਣਗੀਆਂ ਜਿਸ ਨਾਲ ਨਵੀਆਂ ਗੱਡੀਆਂ ਨੂੰ ਬਣਾਉਣ ‘ਤੇ ਲਾਗਤ ਘੱਟ ਆਵੇਗੀ। ਉਧਰ ਮਹਿੰਦਰਾ ਦੇ ਪ੍ਰੈਸੀਡੈਂਟ ਜਿਮ ਫਾਰਲੇ ਨੇ ਕਿਹਾ ਕਿ ਮਹਿੰਦਰਾ ਦੇ ਕਾਮਯਾਬ ਆਪਰੇਟਿੰਗ ਮਾਡਲ ਤੇ ਦਮਦਾਰ ਪ੍ਰੋਡਕਟਸ ਨਾਲ ਫੋਰਡ ਦੀ ਤਕੀਨੀਕ ਦਾ ਮੇਲ ਨਾਲ ਅਸੀਂ ਇੱਕ ਅਜਿਹੀ ਗੱਡੀ ਬਣਾਉਣ ‘ਚ ਮਦਦ ਮਿਲੇਗੀ ਜਿਸ ਨਾਲ ਭਾਰਤ ਤੇ ਹੋਰ ਦੇਸ਼ਾਂ ਦੇ ਗਾਹਕਾਂ ਦੀ ਲੋੜ ਨੂੰ ਪੂਰਾ ਕਰੇਗੀ।
Follow ਤਕਨਾਲੌਜੀ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਪੜ੍ਹੋ






















