ਜਲਦ ਲਾਂਚ ਹੋ ਰਿਹਾ ਫੋਲਡੇਬਲ ਡਿਸਪਲੇਅ ਵਾਲਾ Moto RAZR, ਜਾਣੇ ਕੀਮਤ ਤੇ ਖਾਸੀਅਤ
2017 ਪੇਟੈਂਟ ਫਾਈਲਿੰਗ ਦੇ ਅਨੁਸਾਰ, ਜਿਥੇ ਸੈਮਸੰਗ ਦਾ ਗਲੈਕਸੀ ਫੋਲਡ ਜਾਂ ਹੁਆਵੇ ਦੇ ਮੈਟ ਐਕਸ ਫੋਨ ਟੈਬਲੇਟ ਵਿੱਚ ਬਾਹਰ ਵੱਲ ਮੁੜਦੇ ਹਨ, ਇਸ ਦੇ ਉਲਟ, ਮੋਟੋਰੋਲਾ ਦਾ ਫੋਲਡੇਬਲ ਆਪਣੇ ਲੋਕਪ੍ਰਿਯ ਰੇਜ਼ਰ ਫਲਿੱਪ ਫੋਨ ਦੀ ਤਰ੍ਹਾਂ ਅੰਦਰ ਵੱਲ ਮੁੜਨ ਦੀ ਉਮੀਦ ਹੈ।
ਬੀਜਿੰਗ: ਮੋਟੋਰੋਲਾ 2019 ਦੇ ਅੰਤ ਤੋਂ ਪਹਿਲਾਂ ਆਪਣਾ ਰੇਜ਼ਰ ਫੋਲਡੇਬਲ ਫੋਨ ਲਾਂਚ ਕਰੇਗੀ। ਸੈਨੇਟ ਦੀ ਸ਼ੁੱਕਰਵਾਰ ਦੀ ਰਿਪੋਰਟ ਅਨੁਸਾਰ, ਚੀਨੀ ਕੰਊਮਰ ਇਲੈਕਟ੍ਰਾਨਿਕਸ ਦੀ ਦਿੱਗਜ ਕੰਪਨੀ ਲੇਨੋਵੋ ਦੀ ਇਕਾਈ ਮੋਟੋਰੋਲਾ ਇੱਕ ਗੁਪਤ ਫੋਲਡੇਬਲ ਫੋਨ 'ਤੇ ਕੰਮ ਕਰ ਰਹੀ ਹੈ। ਇਹ ਉਮੀਦ ਕੀਤੀ ਜਾ ਰਹੀ ਹੈ ਕਿ ਰੇਜ਼ਰ ਬ੍ਰਾਂਡ ਨੂੰ ਮੁੜ ਸੁਰਜੀਤ ਕਰਨ ਲਈ ਯਤਨ ਕੀਤੇ ਜਾ ਰਹੇ ਹਨ।
2017 ਪੇਟੈਂਟ ਫਾਈਲਿੰਗ ਦੇ ਅਨੁਸਾਰ, ਜਿਥੇ ਸੈਮਸੰਗ ਦਾ ਗਲੈਕਸੀ ਫੋਲਡ ਜਾਂ ਹੁਆਵੇ ਦੇ ਮੈਟ ਐਕਸ ਫੋਨ ਟੈਬਲੇਟ ਵਿੱਚ ਬਾਹਰ ਵੱਲ ਮੁੜਦੇ ਹਨ, ਇਸ ਦੇ ਉਲਟ, ਮੋਟੋਰੋਲਾ ਦਾ ਫੋਲਡੇਬਲ ਆਪਣੇ ਲੋਕਪ੍ਰਿਯ ਰੇਜ਼ਰ ਫਲਿੱਪ ਫੋਨ ਦੀ ਤਰ੍ਹਾਂ ਅੰਦਰ ਵੱਲ ਮੁੜਨ ਦੀ ਉਮੀਦ ਹੈ।
ਹਾਲਾਂਕਿ, ਅਜੇ ਇਹ ਪਤਾ ਨਹੀਂ ਹੈ ਕਿ ਸਟੋਰ 'ਤੇ ਫੋਲਡੇਬਲ ਫੋਨ ਕਦੋਂ ਤਕ ਉਪਲੱਬਧ ਹੋਵੇਗਾ। ਨਵੇਂ ਮੋਟੋ ਰੇਜ਼ਰ 'ਤੇ, ਸਭ ਗੱਲਾਂ ਤੇ ਸਟਾਈਲ 'ਤੇ ਕੰਮ ਕੀਤਾ ਜਾ ਰਿਹਾ ਹੈ। ਇਸਦਾ ਮਤਲਬ ਇਹ ਵੀ ਹੈ ਕਿ ਕਿਸੇ ਨੂੰ ਵੀ ਵੱਡੀ ਬੈਟਰੀ ਦੇ ਬਿਲਟ-ਇਨ ਹੋਣ ਦੀ ਉਮੀਦ ਨਹੀਂ ਕਰਨੀ ਚਾਹੀਦੀ।
ਜੇ ਪਹਿਲੀਆਂ ਰਿਪੋਰਟਾਂ ਦੀ ਮੰਨੀਏ ਤਾਂ ਡਿਵਾਈਸ ਕੁਆਲਕਾਮ ਸਨੈਪ ਡ੍ਰੈਗਨ 710 ਐਸਓਸੀ, 4 ਤੇ 6 ਜੀਬੀ ਰੈਮ, 64/128 ਜੀਬੀ ਸਟੋਰੇਜ ਤੇ 2,730 ਐਮਐਚ ਬੈਟਰੀ ਨਾਲ ਲੈਸ ਹੋਏਗੀ।