ਮੋਬਾਈਲ ਚੋਰੀ ਹੋਇਆ ਤਾਂ ਮਿਲਣ ਦੇ ਚਾਂਸ 18%, ਪਰ ਗਾਂ-ਮੱਝ ਚੋਰੀ ਹੋਈ ਤਾਂ ਉਮੀਦ ਦੁੱਗਣੀ
ਸਾਲ 2017 ਦੌਰਾਨ ਦੇਸ਼ ਵਿੱਚ ਜਨਵਰੀ ਤੋਂ ਦਸੰਬਰ ਤੱਕ ਲਗਪਗ 5,002 ਕਰੋੜ ਰੁਪਏ ਦੀ ਚੋਰੀ ਹੋਈ ਸੀ। ਭਾਵ ਔਸਤਨ, ਹਰ ਰੋਜ਼ 14 ਕਰੋੜ ਰੁਪਏ ਦੀ ਚੋਰੀ ਹੋਈ। ਇਹ ਹੈਰਾਨ ਕਰਨ ਵਾਲੀ ਜਾਣਕਾਰੀ ਨੈਸ਼ਨਲ ਕ੍ਰਾਈਮ ਰਿਕਾਰਡ ਬਿਊਰੋ (ਐਨਸੀਆਰਬੀ) ਦੀ ਤਾਜ਼ਾ ਰਿਪੋਰਟ ਵਿੱਚ ਸਾਹਮਣੇ ਆਈ ਹੈ।
ਨਵੀਂ ਦਿੱਲੀ: ਸਾਲ 2017 ਦੌਰਾਨ ਦੇਸ਼ ਵਿੱਚ ਜਨਵਰੀ ਤੋਂ ਦਸੰਬਰ ਤੱਕ ਲਗਪਗ 5,002 ਕਰੋੜ ਰੁਪਏ ਦੀ ਚੋਰੀ ਹੋਈ ਸੀ। ਭਾਵ ਔਸਤਨ, ਹਰ ਰੋਜ਼ 14 ਕਰੋੜ ਰੁਪਏ ਦੀ ਚੋਰੀ ਹੋਈ। ਇਹ ਹੈਰਾਨ ਕਰਨ ਵਾਲੀ ਜਾਣਕਾਰੀ ਨੈਸ਼ਨਲ ਕ੍ਰਾਈਮ ਰਿਕਾਰਡ ਬਿਊਰੋ (ਐਨਸੀਆਰਬੀ) ਦੀ ਤਾਜ਼ਾ ਰਿਪੋਰਟ ਵਿੱਚ ਸਾਹਮਣੇ ਆਈ ਹੈ।
ਦੂਜਾ ਪਹਿਲੂ ਇਹ ਹੈ ਕਿ ਚੋਰੀ ਹੋਈਆਂ ਚੀਜ਼ਾਂ ਦੀ ਰਿਕਵਰੀ, ਯਾਨੀ ਇਸ ਦੀ ਵਾਪਸੀ ਦਾ ਅੰਕੜਾ ਬਹੁਤ ਨਿਰਾਸ਼ਾਜਨਕ ਹੈ ਕਿਉਂਕਿ ਸਿਰਫ 26 ਫੀਸਦੀ ਮਾਮਲਿਆਂ ਵਿੱਚ ਹੀ ਚੋਰੀ ਹੋਈ ਸੰਪਤੀ ਦੀ ਰਿਕਵਰੀ ਹੋ ਸਕੀ। ਦਿਲਚਸਪ ਗੱਲ ਇਹ ਹੈ ਕਿ ਚੋਰੀ ਕੀਤੇ ਮੋਬਾਈਲ ਫੋਨਾਂ ਜਾਂ ਲੈਪਟਾਪਾਂ ਵਰਗੇ ਗੈਜੇਟਸ ਦੀ ਰਿਕਵਰੀ ਦਾ ਅੰਕੜਾ ਮਹਿਜ਼ 18 ਫੀਸਦੀ ਹੈ, ਜਦੋਂਕਿ ਗਾਂ-ਮੱਝ ਵਰਗੇ ਜਾਨਵਰਾਂ ਦੀ ਚੋਰੀ ਦੇ ਬਾਅਦ ਦੀ ਇਨ੍ਹਾਂ ਦੀ ਰਿਕਵਰੀ ਲਗਪਗ ਇਸ ਤੋਂ ਦੁੱਗਣੀ ਹੈ।
ਸਭ ਤੋਂ ਦਿਲਚਸਪ ਅੰਕੜਾ ਚੋਰੀ ਕੀਤੀ ਜਾਇਦਾਦ ਦੀ ਰਿਕਵਰੀ ਨੂੰ ਲੈ ਕੇ ਹੈ। 2017 ਵਿੱਚ ਤਕਰੀਬਨ 5,002 ਕਰੋੜ ਰੁਪਏ ਦੀ ਚੋਰੀ ਹੋਈ, ਜਿਸ ਵਿੱਚੋਂ ਸਿਰਫ 26 ਫੀਸਦੀ ਦੀ ਹੀ ਰਿਕਵਰੀ ਕਰਨ ਵਿੱਚ ਕਾਮਯਾਬੀ ਮਿਲ ਸਕੀ। ਇਸ ਦਾ ਮਤਲਬ ਹੈ ਕਿ ਚੋਰੀ ਮਾਲ ਦੇ 74 ਫੀਸਦੀ ਦਾ ਪਤਾ ਨਹੀਂ ਲਾਇਆ ਜਾ ਸਕਿਆ।
ਹੈਰਾਨੀ ਵਾਲੀ ਗੱਲ ਇਹ ਹੈ ਕਿ ਮੋਬਾਈਲ ਜਾਂ ਲੈਪਟਾਪ ਦੀ ਰਿਕਵਰੀ ਤੋਂ ਇਲਾਵਾ ਗਾਂ-ਮੱਝ ਜਾਂ ਹੋਰ ਜਾਨਵਰਾਂ ਦੀ ਰਿਕਵਰੀ ਵਿੱਚ ਵਧੇਰੇ ਸਫਲਤਾ ਮਿਲੀ ਹੈ। ਰਿਕਵਰੀ ਵਿੱਚ ਸਭ ਤੋਂ ਵੱਧ ਕਾਮਯਾਬੀ ਝਪਟਮਾਰੀ (91%) ਤੇ ਪੁਰਾਣੀਆਂ ਚੀਜ਼ਾਂ (73%) ਵਿੱਚ ਮਿਲੀ। ਹੈਰਾਨੀ ਵਾਲੀ ਗੱਲ ਇਹ ਹੈ ਕਿ ਪ੍ਰਦੂਸ਼ਣ ਦੇ ਇਲਾਵਾ ਚੋਰੀ ਦੇ ਮਾਮਲੇ ਵਿੱਚ ਵੀ ਦਿੱਲੀ ਦੇਸ਼ ਵਿੱਚੋਂ ਅੱਵਲ ਰਹੀ। 2017 ਵਿੱਚ ਦਿੱਲੀ 'ਚ ਚੋਰੀ ਦੇ 1.61 ਲੱਖ ਤੋਂ ਵੱਧ ਮਾਮਲੇ ਸਾਹਮਣੇ ਆਏ।