ਨਵੇਂ ਆਏ ਆਈਫੋਨਾਂ 'ਚ ਆਈ ਵੱਡੀ ਸਮੱਸਿਆ
ਨਵੀਂ ਦਿੱਲੀ: ਆਈਫੋਨਸ 12 ਦੇ ਅਪਡੇਟ ਤੋਂ ਬਾਅਦ ਕਈ ਸਾਰੇ ਆਈਫੋਨ ਡਿਵਾਇਸਸ ‘ਚ ਚਾਰਜਿੰਗ ਦੀ ਸਮੱਸਿਆ ਸਾਹਮਣੇ ਆਉਣ ਲੱਗੀ ਹੈ। ਕੁਝ ਯੂਜ਼ਰਸ ਦਾ ਮੰਨਣਾ ਹੈ ਕਿ ਇਹ ਦਿੱਕਤ ਨਵੇਂ ਆਈਫੋਨ XS ਮੈਕਸ ‘ਚ ਹੈ। ਇੱਕ ਆਈਫੋਨ XS ਮੈਕਸ ਯੂਜ਼ਰ ਨੇ ਕਿਹਾ ਕਿ ਇਹ ਦਿੱਕਤ ਉਦੋਂ ਸਾਹਮਣੇ ਆ ਰਹੀ ਹੈ ਜਦੋਂ ਲਾਇਟਨਿੰਗ ਕੇਬਲ ਨੂੰ ਚਾਰਜ ਪੋਰਟ ਨਾਲ ਕੌਮਨ ਵਾਲ ਚਾਰਜਰ ਦੀ ਮਦਦ ਨਾਲ ਕਨੈਕਟ ਕੀਤਾ ਜਾ ਰਿਹਾ ਹੈ।
ਹਾਲਾਂਕਿ ਕਈ ਵਾਰ ਆਈਫੋਨ ਨਾਰਮਲ ਫੰਕਸ਼ਨ ਕਰ ਰਿਹਾ ਹੈ ਤੇ ਡਿਵਾਇਸ ਨੂੰ ਚਾਰਜ ਕਰਨਾ ਸ਼ੁਰੂ ਕਰ ਦਿੰਦਾ ਹੈ। ਹਾਲਾਂਕਿ ਫੋਨ ਚਾਰਜ ਲਾਉਣ ਤੋਂ ਬਾਅਦ ਚਾਰਜਿੰਗ ਦਾ ਸਾਈਨ ਨਹੀਂ ਦਿਖਾਈ ਦੇ ਰਿਹਾ। ਇੱਕ ਯੂਜ਼ਰ ਨੇ ਕਿਹਾ ਕਿ 10-15 ਸੈਕਿੰਡ ਤੱਕ ਡਿਵਾਇਸ ਨੂੰ ਰੱਖਣ ਤੋਂ ਬਾਅਦ ਚਾਰਜਿੰਗ ਸਾਈਨ ਦਿਖਾਈ ਦਿੰਦਾ ਹੈ। ਇੱਕ ਹੋਰ ਯੂਜ਼ਰ ਨੇ ਕਿਹਾ ਕਿ ਜਦੋਂ ਫੋਨ ਚਾਰਜਿੰਗ ਲਾਉਣ ‘ਤੇ ਹੈਂਗ ਹੋ ਜਾਂਦਾ ਹੈ ਤੇ ਫੋਨ ਚਾਰਜਿੰਗ ਤੋਂ ਹਟਾਉਣ ਤੋਂ ਬਾਅਦ ਠੀਕ ਹੁੰਦਾ ਹੈ।
ਜ਼ਿਕਰਯੋਗ ਹੈ ਕਿ ਜ਼ਿਆਦਾਤਰ ਚਾਰਜਿੰਗ ਦੀ ਦਿੱਕਤ ਨਵੇਂ ਆਈਫੋਨ XS ਮੈਕਸ ‘ਚ ਹੋ ਰਹੀ ਹੈ। ਐਪਲਇੰਸਾਇਡਰ ਦੀ ਇੱਕ ਰਿਪੋਰਟ ਮੁਤਾਬਕ ਇਹ ਦਿੱਕਤ ਆਈਫੋਨ 7 ਤੇ 12.9 ਇੰਚ ਵਾਲੇ ਪਹਿਲੇ ਜੈਨਰੇਸ਼ਨ ਆਈਪੈਡ ਪ੍ਰੋ ‘ਚ ਵੀ ਹੋ ਰਹੀ ਹੈ। ਰਿਪੋਰਟ ‘ਚ ਇਸ ਗੱਲ ਦਾ ਖੁਲਾਸਾ ਕੀਤਾ ਗਿਆ ਹੈ ਕਿ ਇਹ ਦਿੱਕਤ ਯੂਐਸਬੀ ਨਾਲ ਹੋ ਸਕਦੀ ਹੈ। ਇਸ ਨੂੰ ਐਪਲ ਨੇ ਆਈਫੋਨ ਦੇ ਡਾਟਾ ਸਿਕਿਓਰ ਲਈ ਬਣਾਇਆ ਹੈ ਤਾਂ ਕਿ ਕਿਸੇ ਦੇ ਫੋਨ ਦੇ ਡਾਟਾ ਨੂੰ ਚੋਰੀ ਨਾ ਕੀਤਾ ਜਾ ਸਕੇ।