ਪੜਚੋਲ ਕਰੋ
ਖੁਸ਼ਖਬਰੀ! ਭਾਰਤ 'ਚ ਨੋਕੀਆ ਵੱਲੋਂ 5ਜੀ ਦੀ ਸ਼ੁਰੂਆਤ

ਬੈਂਗਲੁਰੂ: ਫਿਨਲੈਂਡ ਦੀ ਕੰਪਨੀ ਨੋਕੀਆ ਨੇ ਬੁੱਧਵਾਰ ਨੂੰ ਕਿਹਾ ਕਿ ਉਹ ਭਾਰਤ ਵਿੱਚ 5ਜੀ ਮੋਬਾਈਲ ਨੈੱਟਵਰਕ ਤਕਨੀਕ ਵਿਕਸਤ ਕਰੇਗੀ। ਇਸ ਲਈ ਭਾਰਤ ਵਿੱਚ ਆਪਣੇ ਰਿਸਰਚ ਸੈਂਟਰ ਐਂਡ ਡਿਵੈਲਪਮੈਂਟ ਕੇਂਦਰ ਦਾ ਵਿਸਤਾਰ ਕਰੇਗੀ। ਨੋਕੀਆ ਆਰ.ਐਡ.ਡੀ ਕੇਂਦਰ ਦੇ ਮੁਖੀ ਰੂਪਾ ਸੰਤੋਸ਼ ਨੇ ਕਿਹਾ, ''ਨੈਕਸਟ ਜਨਰੇਸ਼ਨ 5ਜੀ ਮੋਬਾਈਲ ਆਰਕੀਟੈਕਚਰ, ਵਾਈਸ ਓਵਰ ਐਲਈਟੀ (ਲੌਂਗ-ਟਰਮ ਇਵੋਲਿਊਸ਼ਨ ਜਾਂ ਮੋਬਾਈਲ ਡਿਵਾਇਸਾਂ ਤੇ ਡੈਟਾ ਟਰਮੀਨਲ ਲਈ ਹਾਈਸਪੀਡ ਵਾਇਰਲੈਸ ਕਮਿਊਨੀਕੇਸ਼ਨ ਦਾ ਸਟੈਂਡਰਡ), ਕਲਾਉਡ ਤੇ ਬਿੱਗ ਡੇਟਾ ਐਨਾਲਿਸਟਿਕ 'ਤੇ ਕੰਮ ਤੇਜ਼ੀ ਨਾਲ ਹੋਵੇਗਾ। ਦੂਰਸੰਚਾਰ ਦੇ ਅਗਲੇ ਸਟੈਂਡਰਡ ਨੂੰ ਪੰਜਵੀਂ ਪੀੜ੍ਹੀ ਦਾ ਨੈਟਵਰਕ ਜਾਂ 5ਜੀ ਮੋਬਾਈਲ ਨੈੱਟਵਰਕ ਕਿਹਾ ਜਾਂਦਾ ਹੈ। ਇਸ ਨੂੰ ਦੁਨੀਆ ਭਰ ਵਿੱਚ ਦੂਰਸੰਚਾਰ ਕੰਪਨੀਆਂ ਵਿਕਸਤ ਕਰਨ ਵਿੱਚ ਲੱਗੀਆਂ ਹੋਈਆਂ ਹਨ। ਇਸ ਨੈੱਟਵਰਕ ਦੇ ਸਾਲ 2020 ਨਾਲ ਸ਼ੁਰੂ ਹੋ ਜਾਣ ਦੀ ਸੰਭਾਵਨਾ ਹੈ, ਜੋ ਵਰਤਮਾਨ ਦੇ 4ਜੀ ਨੈੱਟਵਰਕ ਦੀ ਥਾਂ ਲਾਵੇਗਾ। ਇਸ ਵਿੱਚ ਵਾਈਸ, ਡੇਟਾ ਵੀਡੀਓ ਟ੍ਰੈਫਿਕ ਤੇਜ਼ ਬੈਂਡਵਿਟਥ ਜ਼ਰੀਏ ਜ਼ਿਆਦਾ ਤੇਜ਼ੀ ਨਾਲ ਟਰਾਂਸਫਰ ਹੋ ਸਕੇਗੀ। ਹਾਲਾਂਕਿ ਕੰਪਨੀ ਨੇ ਇਹ ਜਾਣਕਾਰੀ ਨਹੀਂ ਦਿੱਤੀ ਕਿ ਸਾਲ 2018 ਵਿੱਚ ਉਹ ਕਿੰਨੇ ਕਰਮਚਾਰੀਆਂ ਦੀ ਭਰਤੀ ਕਰੇਗੀ।
Follow ਤਕਨਾਲੌਜੀ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਪੜ੍ਹੋ






















