ਪੜਚੋਲ ਕਰੋ

OnePlus 9 Series Launch: ਭਾਰਤ 'ਚ ਲਾਂਚ ਹੋਈ ਵਨਪਲੱਸ 9 ਸੀਰੀਜ਼, ਜਾਣੋ ਸਮਾਰਟਫ਼ੋਨ ਦੀ ਖ਼ਾਸੀਅਤ

ਵਨਪਲੱਸ ਨੇ ਆਪਣੇ ਲਾਈਵ ਇਵੈਂਟ 'ਚ ਆਪਣੀ ਪਹਿਲੀ ਘੜੀ OnePlus Watch ਵੀ ਪੇਸ਼ ਕੀਤੀ ਹੈ। ਤੁਸੀਂ ਇਸ ਘੜੀ ਨੂੰ OnePlus TV ਨਾਲ ਵੀ ਜੋੜ ਸਕਦੇ ਹੋ।

ਨਵੀਂ ਦਿੱਲੀ: ਲੰਬੇ ਇੰਤਜ਼ਾਰ ਤੋਂ ਬਾਅਦ ਆਖ਼ਰਕਾਰ OnePlus 9 ਸੀਰੀਜ਼ ਗਲੋਬਲ ਮਾਰਕੀਟ 'ਚ ਲਾਂਚ ਕਰ ਦਿੱਤੀ ਗਈ ਹੈ। ਕੰਪਨੀ ਨੇ ਆਪਣੇ ਲਾਈਵ ਈਵੈਂਟ 'ਚ ਇਸ ਸੀਰੀਜ਼ ਤਹਿਤ OnePlus 9, OnePlus 9 Pro ਅਤੇ OnePlus 9R ਨੂੰ ਲਾਂਚ ਕੀਤਾ ਹੈ। ਇਨ੍ਹਾਂ ਸਮਾਰਟਫ਼ੋਨ ਤੋਂ ਇਲਾਵਾ ਕੰਪਨੀ ਨੇ ਆਪਣੀ ਪਹਿਲੀ ਵਨਪਲੱਸ ਵਾਚ ਵੀ ਪੇਸ਼ ਕੀਤੀ ਹੈ। ਇਹ ਘੜੀ OnePlus TV ਨਾਲ ਵੀ ਕਨੈਕਟ ਕੀਤੀ ਜਾ ਸਕਦੀ ਹੈ, ਜਿਸ ਨਾਲ ਟੀਵੀ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ।

OnePlus 9 ਦੀ ਖ਼ਾਸੀਅਤ

OnePlus 9 'ਚ 6.55 ਇੰਚ ਦੀ ਫੁੱਲ ਐਚਡੀ+Fluid AMOLED ਡਿਸਪਲੇਅ ਹੈ, ਜਿਸ ਦਾ ਰੈਜ਼ੋਲਿਊਸ਼ਨ 2400x1080 ਪਿਕਸਲ ਹੈ। ਪ੍ਰੋਟੈਕਸ਼ਨ ਲਈ ਇਸ 'ਚ ਕਾਰਨਿੰਗ ਗੋਰਿਲਾ ਗਲਾਸ ਦਿੱਤਾ ਗਿਆ ਹੈ। ਪਰਫ਼ਾਰਮੈਂਸ ਲਈ ਇਸ 'ਚ ਕਵਾਲਕੈਮ ਸਨੈਪਡ੍ਰੈਗਨ 888 ਪ੍ਰੋਸੈਸਰ ਦੀ ਵਰਤੋਂ ਕੀਤੀ ਗਈ ਹੈ। ਇਸ 'ਚ 12 ਜੀਬੀ ਰੈਮ ਤੇ 256 ਜੀਬੀ ਇੰਟਰਨਲ ਸਟੋਰੇਜ਼ ਹੈ। ਇਹ ਫ਼ੋਨ ਬਾਜ਼ਾਰ 'ਚ 5ਜੀ ਕਨੈਕਟੀਵਿਟੀ ਸਪੋਰਟ ਨਾਲ ਲਾਂਚ ਕੀਤਾ ਗਿਆ ਹੈ। OnePlus 9 ਦੇ 8 ਜੀਬੀ+128 ਜੀਬੀ ਵੇਰੀਐਂਟ ਦੀ ਕੀਮਤ 49,999 ਰੁਪਏ ਰੱਖੀ ਗਈ ਹੈ। ਜਦਕਿ ਇਸ ਦੇ 12 ਜੀ.ਬੀ+256 ਜੀਬੀ ਵੇਰੀਐਂਟ ਦੀ ਕੀਮਤ 54,999 ਰੁਪਏ ਤੈਅ ਕੀਤੀ ਗਈ ਹੈ।

OnePlus 9R ਦੀ ਖ਼ਾਸੀਅਤ

OnePlus 9R 'ਚ 6.55 ਇੰਚ ਦੀ ਫੁੱਲ ਐਚਡੀ+Fluid AMOLED ਡਿਸਪਲੇਅ ਹੈ, ਜਿਸ ਦਾ ਰੈਜ਼ੋਲਿਊਸ਼ਨ 1920x1080 ਪਿਕਸਲ ਹੈ। ਫ਼ੋਨ Android v11 ਆਪ੍ਰੇਟਿੰਗ ਸਿਸਟਮ 'ਤੇ ਕੰਮ ਕਰਦਾ ਹੈ। ਇਹ ਫ਼ੋਨ ਕਵਾਲਕੈਮ ਸਨੈਪਡ੍ਰੈਗਨ 870 ਪ੍ਰੋਸੈਸਰ ਨਾਲ ਲੈਸ ਹੈ। ਇਸ ਨੂੰ 5ਜੀ ਕਨੈਕਟੀਵਿਟੀ ਨਾਲ ਲਾਂਚ ਕੀਤਾ ਗਿਆ ਹੈ। ਇਸ ਦੇ 8 ਜੀਬੀ ਰੈਮ+128 ਜੀਬੀ ਇੰਟਰਨਲ ਸਟੋਰੇਜ਼ ਵੇਰੀਐਂਟ ਦੀ ਕੀਮਤ 39,999 ਰੁਪਏ ਰੱਖੀ ਗਈ ਹੈ। ਇਸ ਦੇ ਨਾਲ ਹੀ ਇਸ ਦੇ 12 ਜੀਬੀ ਰੈਮ+256 ਜੀਬੀ ਇੰਟਰਨਲ ਸਟੋਰੇਜ਼ ਵੇਰੀਐਂਟ ਲਈ ਤੁਹਾਨੂੰ 43,999 ਰੁਪਏ ਦਾ ਭੁਗਤਾਨ ਕਰਨਾ ਪਵੇਗਾ।

OnePlus 9 Pro ਦੀ ਖ਼ਾਸੀਅਤ

OnePlus 9 Pro 'ਚ 6.7 ਇੰਚ ਦੀ QHD+ AMOLED ਡਿਸਪਲੇਅ ਹੈ, ਜਿਸ ਦਾ ਰੈਜ਼ੋਲਿਊਸ਼ਨ 1440x3216 ਪਿਕਸਲ ਹੈ। ਇਸ ਫ਼ੋਨ ਦੇ ਪੰਚ-ਹੋਲ ਡਿਜ਼ਾਈਨ 'ਚ ਪਤਲੇ ਬੇਜ਼ਲ ਦਿੱਤੇ ਗਏ ਹਨ। ਫ਼ੋਨ ਐਂਡਰੌਇਡ 11 ਆਪ੍ਰੇਟਿੰਗ ਸਿਸਟਮ ਦੇ ਅਧਾਰ 'ਤੇ Oxygen OS 11 'ਤੇ ਕੰਮ ਕਰਦਾ ਹੈ। ਇਹ ਫ਼ੋਨ ਆਕਟਾ-ਕੋਰ ਸਨੈਪਡ੍ਰੈਗਨ 888 ਪ੍ਰੋਸੈਸਰ ਨਾਲ ਲੈਸ ਹੈ। ਇਸ 'ਚ 12 ਜੀਬੀ ਰੈਮ ਅਤੇ 256 ਜੀਬੀ ਇੰਟਰਨਲ ਸਟੋਰੇਜ਼ ਹੈ। ਇਹ ਫ਼ੋਨ Carbon Black ਅਤੇ Lake Blue ਕਲਰ 'ਚ ਉਪਲੱਬਧ ਹੈ।

ਕੈਮਰਾ

ਫੋਟੋਗ੍ਰਾਫ਼ੀ ਦੀ ਗੱਲ ਕਰੀਏ ਤਾਂ OnePlus 9 Pro 'ਚ ਕਵਾਡ ਕੈਮਰਾ ਸੈੱਟਅਪ ਦਿੱਤਾ ਗਿਆ ਹੈ। ਇਸ 'ਚ 48 ਮੈਗਾਪਿਕਸਲ ਦਾ ਪ੍ਰਾਇਮਰੀ ਕੈਮਰਾ, 50 ਮੈਗਾਪਿਕਸਲ ਦਾ ਡਿਸਟਾਰਸ਼ਨ ਫ਼ਰੀ ਅਲਟਰਾ-ਵਾਈਡ ਲੈਂਜ਼, 8 ਮੈਗਾਪਿਕਸਲ ਦਾ ਟੈਲੀਫ਼ੋਟੋ ਕੈਮਰਾ ਅਤੇ 2 ਮੈਗਾਪਿਕਸਲ ਦਾ ਡੈਪਥ ਸੈਂਸਰ ਦਿੱਤਾ ਜਾ ਸਕਦਾ ਹੈ। ਸੈਲਫੀ ਤੇ ਵੀਡੀਓ ਕਾਲਿੰਗ ਲਈ ਫ਼ੋਨ 'ਚ 16 ਮੈਗਾਪਿਕਸਲ ਦਾ ਕੈਮਰਾ ਹੈ।

OnePlus 9 Series Launch: ਭਾਰਤ 'ਚ ਲਾਂਚ ਹੋਈ ਵਨਪਲੱਸ 9 ਸੀਰੀਜ਼, ਜਾਣੋ ਸਮਾਰਟਫ਼ੋਨ ਦੀ ਖ਼ਾਸੀਅਤ

ਬੈਟਰੀ ਤੇ ਕੀਮਤ

ਪਾਵਰ ਲਈ OnePlus 9 Pro 'ਚ 4500mAh ਦੀ ਬੈਟਰੀ ਹੈ, ਜੋ ਕਿ 65 ਰੈਪ ਚਾਰਜਿੰਗ ਸਪੋਰਟ ਨਾਲ ਆਉਂਦੀ ਹੈ। ਇਸ 'ਚ ਬਾਇਓਮੈਟ੍ਰਿਕ ਸੁਰੱਖਿਆ ਲਈ ਇਨ-ਡਿਸਪਲੇਅ ਫਿੰਗਰਪ੍ਰਿੰਟ ਸੈਂਸਰ ਵੀ ਹੈ। ਇਹ ਫ਼ੋਨ Winter Mist, Astral Black ਅਤੇ Arctic Sky ਕਲਰ ਆਪਸ਼ਨਜ਼ 'ਚ ਉਪਲਬਧ ਹੈ। OnePlus 9 Pro ਦੀ 8 ਜੀਬੀ ਰੈਮ+128 ਜੀਬੀ ਸਟੋਰੇਜ਼ ਵੇਰੀਐਂਟ ਦੀ ਕੀਮਤ 64,999 ਰੁਪਏ ਹੈ। ਇਸ ਦੇ ਨਾਲ ਹੀ ਇਸ ਦੇ 12 ਜੀਬੀ ਰੈਮ+256 ਜੀਬੀ ਇੰਟਰਨਲ ਸਟੋਰੇਜ਼ ਮਾਡਲ ਦੀ ਕੀਮਤ 69,999 ਰੁਪਏ ਰੱਖੀ ਗਈ ਹੈ।

OnePlus Watch

ਵਨਪਲੱਸ ਨੇ ਆਪਣੇ ਲਾਈਵ ਇਵੈਂਟ 'ਚ ਆਪਣੀ ਪਹਿਲੀ ਘੜੀ OnePlus Watch ਵੀ ਪੇਸ਼ ਕੀਤੀ ਹੈ। ਤੁਸੀਂ ਇਸ ਘੜੀ ਨੂੰ OnePlus TV ਨਾਲ ਵੀ ਜੋੜ ਸਕਦੇ ਹੋ। ਇਸ ਘੜੀ 'ਚ 110 ਤੋਂ ਵੱਧ ਵਰਕਆਊਟ ਮੋਡ ਉਪਲੱਬਧ ਹਨ। ਇਸ 'ਚ ਹੈਂਡਸ ਫ੍ਰੀ ਕਾਲਾਂ ਵੀ ਕੀਤੀਆਂ ਜਾ ਸਕਦੀਆਂ ਹਨ।

OnePlus Watch ਦੀਆਂ ਵਿਸ਼ੇਸ਼ਤਾਵਾਂ

OnePlus ਦੀ ਇਸ ਘੜੀ 'ਚ 1.39 ਇੰਚ ਦੀ HD AMOLED ਡਿਸਪਲੇਅ ਹੈ, ਜਿਸ ਦੀ ਸਕ੍ਰੀਨ ਰੈਜ਼ੋਲਿਊਸ਼ਨ 454x454 ਪਿਕਸਲ ਹੈ। ਇਸ ਦਾ ਆਕਾਰ 44mm ਅਤੇ ਗੋਲ ਡਾਇਲ ਸ਼ੇਪ 'ਚ ਹੈ। ਪਾਵਰ ਲਈ ਇਸ ਘੜੀ 'ਚ 402mAh ਦੀ ਬੈਟਰੀ ਹੈ। ਇਹ ਦਾਅਵਾ ਕੀਤਾ ਗਿਆ ਹੈ ਕਿ ਇਹ ਘੜੀ ਸਿੰਗਲ ਚਾਰਜ 'ਤੇ ਪੰਜ ਦਿਨ ਚੱਲੇਗੀ। ਵਨਪਲੱਸ ਦੀ ਇਸ ਘੜੀ 'ਚ 4 ਜੀਬੀ ਦੀ ਇੰਟਰਨਲ ਸਟੋਰੇਜ਼ ਹੈ। ਇਸ ਦੀ ਘੜੀ ਦੀ ਕੀਮਤ 16,999 ਰੁਪਏ ਰੱਖੀ ਗਈ ਹੈ। ਇਹ ਘੜੀ ਮੂਨਲਾਈਟ ਸਿਲਵਰ ਅਤੇ ਮਿਡਨਾਈਟ ਬਲੈਕ ਕਲਰ ਆਪਸ਼ਨਾਂ 'ਚ ਉਪਲੱਬਧ ਹੈ।

ਇਹ ਵੀ ਪੜ੍ਹੋ: ਪੰਜਾਬ ਨਾਲ ਕੁਦਰਤ ਵੀ ਰੁੱਸੀ! ਉੱਤਰ-ਪੱਛਮੀ ਭਾਰਤ 'ਚ ਆਮ ਨਾਲ 66% ਘੱਟ ਬਾਰਸ਼

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904

ਟਾਪ ਹੈਡਲਾਈਨ

Billionaire : ਰਾਤੋ-ਰਾਤ ਖਾਤੇ 'ਚ ਆਏ 3,500 ਕਰੋੜ ਰੁਪਏ! ਆਮ ਆਦਮੀ ਬਣ ਗਿਆ ਅਰਬਪਤੀ, ਫਿਰ ਜੋ ਹੋਇਆ...
Billionaire : ਰਾਤੋ-ਰਾਤ ਖਾਤੇ 'ਚ ਆਏ 3,500 ਕਰੋੜ ਰੁਪਏ! ਆਮ ਆਦਮੀ ਬਣ ਗਿਆ ਅਰਬਪਤੀ, ਫਿਰ ਜੋ ਹੋਇਆ...
ਪੀਰੀਅਡਜ਼ ਤੋਂ ਪਹਿਲਾਂ ਸਰੀਰ ਕਿਉਂ ਦਿੰਦਾ ਹੈ ਅਜੀਬ ਸੰਕੇਤ? ਜਾਣੋ ਕਿਹੜੇ ਬਦਲਾਅ ਹਨ ਨਾਰਮਲ
ਪੀਰੀਅਡਜ਼ ਤੋਂ ਪਹਿਲਾਂ ਸਰੀਰ ਕਿਉਂ ਦਿੰਦਾ ਹੈ ਅਜੀਬ ਸੰਕੇਤ? ਜਾਣੋ ਕਿਹੜੇ ਬਦਲਾਅ ਹਨ ਨਾਰਮਲ
Free LPG Cylinder :  ਚੋਣਾਂ ਤੋਂ ਪਹਿਲਾਂ ਸਰਕਾਰ ਦਾ ਵੱਡਾ ਐਲਾਨ, ਹੋਲੀ-ਦੀਵਾਲੀ ’ਤੇ ਮਿਲਣਗੇ 2 ਮੁਫ਼ਤ LPG ਸਿਲੰਡਰ
Free LPG Cylinder :  ਚੋਣਾਂ ਤੋਂ ਪਹਿਲਾਂ ਸਰਕਾਰ ਦਾ ਵੱਡਾ ਐਲਾਨ, ਹੋਲੀ-ਦੀਵਾਲੀ ’ਤੇ ਮਿਲਣਗੇ 2 ਮੁਫ਼ਤ LPG ਸਿਲੰਡਰ
Punjab News : ਪੰਜਾਬ ਸਰਕਾਰ ਨੇ ਸੱਦਿਆ ਵਿਧਾਨ ਸਭਾ ਸੈਸ਼ਨ , 22 ਅਕਤੂਬਰ ਤੋਂ ਹੋਵੇਗਾ ਸ਼ੁਰੂ
Punjab News : ਪੰਜਾਬ ਸਰਕਾਰ ਨੇ ਸੱਦਿਆ ਵਿਧਾਨ ਸਭਾ ਸੈਸ਼ਨ , 22 ਅਕਤੂਬਰ ਤੋਂ ਹੋਵੇਗਾ ਸ਼ੁਰੂ

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Billionaire : ਰਾਤੋ-ਰਾਤ ਖਾਤੇ 'ਚ ਆਏ 3,500 ਕਰੋੜ ਰੁਪਏ! ਆਮ ਆਦਮੀ ਬਣ ਗਿਆ ਅਰਬਪਤੀ, ਫਿਰ ਜੋ ਹੋਇਆ...
Billionaire : ਰਾਤੋ-ਰਾਤ ਖਾਤੇ 'ਚ ਆਏ 3,500 ਕਰੋੜ ਰੁਪਏ! ਆਮ ਆਦਮੀ ਬਣ ਗਿਆ ਅਰਬਪਤੀ, ਫਿਰ ਜੋ ਹੋਇਆ...
ਪੀਰੀਅਡਜ਼ ਤੋਂ ਪਹਿਲਾਂ ਸਰੀਰ ਕਿਉਂ ਦਿੰਦਾ ਹੈ ਅਜੀਬ ਸੰਕੇਤ? ਜਾਣੋ ਕਿਹੜੇ ਬਦਲਾਅ ਹਨ ਨਾਰਮਲ
ਪੀਰੀਅਡਜ਼ ਤੋਂ ਪਹਿਲਾਂ ਸਰੀਰ ਕਿਉਂ ਦਿੰਦਾ ਹੈ ਅਜੀਬ ਸੰਕੇਤ? ਜਾਣੋ ਕਿਹੜੇ ਬਦਲਾਅ ਹਨ ਨਾਰਮਲ
Free LPG Cylinder :  ਚੋਣਾਂ ਤੋਂ ਪਹਿਲਾਂ ਸਰਕਾਰ ਦਾ ਵੱਡਾ ਐਲਾਨ, ਹੋਲੀ-ਦੀਵਾਲੀ ’ਤੇ ਮਿਲਣਗੇ 2 ਮੁਫ਼ਤ LPG ਸਿਲੰਡਰ
Free LPG Cylinder :  ਚੋਣਾਂ ਤੋਂ ਪਹਿਲਾਂ ਸਰਕਾਰ ਦਾ ਵੱਡਾ ਐਲਾਨ, ਹੋਲੀ-ਦੀਵਾਲੀ ’ਤੇ ਮਿਲਣਗੇ 2 ਮੁਫ਼ਤ LPG ਸਿਲੰਡਰ
Punjab News : ਪੰਜਾਬ ਸਰਕਾਰ ਨੇ ਸੱਦਿਆ ਵਿਧਾਨ ਸਭਾ ਸੈਸ਼ਨ , 22 ਅਕਤੂਬਰ ਤੋਂ ਹੋਵੇਗਾ ਸ਼ੁਰੂ
Punjab News : ਪੰਜਾਬ ਸਰਕਾਰ ਨੇ ਸੱਦਿਆ ਵਿਧਾਨ ਸਭਾ ਸੈਸ਼ਨ , 22 ਅਕਤੂਬਰ ਤੋਂ ਹੋਵੇਗਾ ਸ਼ੁਰੂ
Punjab News : CM ਮਾਨ ਤੇ ਸੁਖਬੀਰ ਬਾਦਲ ਖ਼ਿਲਾਫ਼ ਚੋਣ ਲੜ ਸਕਦੇ ਹਨ ਅੰਮ੍ਰਿਤਪਾਲ ਸਿੰਘ ! 2 ਸੀਟਾਂ ਤੋਂ ਭਰਨਗੇ ਨਾਮਜ਼ਦਗੀ
Punjab News : CM ਮਾਨ ਤੇ ਸੁਖਬੀਰ ਬਾਦਲ ਖ਼ਿਲਾਫ਼ ਚੋਣ ਲੜ ਸਕਦੇ ਹਨ ਅੰਮ੍ਰਿਤਪਾਲ ਸਿੰਘ ! 2 ਸੀਟਾਂ ਤੋਂ ਭਰਨਗੇ ਨਾਮਜ਼ਦਗੀ
 Punjab News : ਪੰਜਾਬ ਦੇ ਇਨ੍ਹਾਂ ਸ਼ਹਿਰਾਂ ’ਚ ਲੱਗੀਆਂ ਸਖ਼ਤ ਪਾਬੰਦੀਆਂ, ਜ਼ਿਲ੍ਹਾ ਮੈਜਿਸਟ੍ਰੇਟਾਂ ਨੇ ਜਾਰੀ ਕੀਤੇ ਹੁਕਮ
 Punjab News : ਪੰਜਾਬ ਦੇ ਇਨ੍ਹਾਂ ਸ਼ਹਿਰਾਂ ’ਚ ਲੱਗੀਆਂ ਸਖ਼ਤ ਪਾਬੰਦੀਆਂ, ਜ਼ਿਲ੍ਹਾ ਮੈਜਿਸਟ੍ਰੇਟਾਂ ਨੇ ਜਾਰੀ ਕੀਤੇ ਹੁਕਮ
ਪੰਜਾਬ ਪੁਲਿਸ ਨੂੰ ਮਿਲਿਆ ਪੱਕਾ DGP, ਗੌਰਵ ਯਾਦਵ ਨੂੰ ਮਿਲੀ ਅਹਿਮ ਜ਼ਿੰਮੇਵਾਰੀ
ਪੰਜਾਬ ਪੁਲਿਸ ਨੂੰ ਮਿਲਿਆ ਪੱਕਾ DGP, ਗੌਰਵ ਯਾਦਵ ਨੂੰ ਮਿਲੀ ਅਹਿਮ ਜ਼ਿੰਮੇਵਾਰੀ
ਤਰਨਤਾਰਨ 'ਚ ਨੰਬਰਦਾਰ ਦੇ ਘਰ 'ਤੇ ਫਾਈਰਿੰਗ, ਬਾਈਕ 'ਤੇ ਆਏ 2 ਬਦਮਾਸ਼, ਗੇਟ 'ਤੇ 5-6 ਗੋਲੀਆਂ ਚਲਾਈਆਂ; ਜਾਣੋ ਪੂਰਾ ਮਾਮਲਾ
ਤਰਨਤਾਰਨ 'ਚ ਨੰਬਰਦਾਰ ਦੇ ਘਰ 'ਤੇ ਫਾਈਰਿੰਗ, ਬਾਈਕ 'ਤੇ ਆਏ 2 ਬਦਮਾਸ਼, ਗੇਟ 'ਤੇ 5-6 ਗੋਲੀਆਂ ਚਲਾਈਆਂ; ਜਾਣੋ ਪੂਰਾ ਮਾਮਲਾ
Embed widget