Poco X3 Pro Launch: Poco X3 Pro ਤੇ ਪੋਕੋ F3 ਅੱਜ ਹੋਣਗੇ ਲਾਂਚ, ਮਿਲਣਗੇ ਕਈ ਜ਼ਬਰਦਸਤ ਫ਼ੀਚਰਜ਼
POCO F3 ਬਾਰੇ ਕਿਹਾ ਜਾ ਰਿਹਾ ਹੈ ਕਿ ਇਹ ਰੈਡਮੀ K40 ਦਾ ਰੀਬ੍ਰਾਂਡੇਡ ਵਰਜ਼ਨ ਹੋ ਸਕਦਾ ਹੈ। ਰੈਡਮੀ K40 ਵਿੱਚ 120 Hz ਦੇ ਰੀਫ਼੍ਰੈਸ਼ ਰੇਟ ਨਾਲ 6.67 ਇੰਚ ਦਾ ਫ਼ੁਲ ਐੱਚਡੀ+ AMOLED ਡਿਸਪਲੇਅ ਦਿੱਤਾ ਗਿਆ ਹੈ।
ਪੋਕੋ ਅੱਜ ਆਪਣੇ ਦੋ ਨਵੇਂ ਸਮਾਰਟਫ਼ੋਨ Poco X3 Pro ਤੇ Poco F3 ਨੂੰ ਪੂਰੀ ਦੁਨੀਆ ’ਚ ਲਾਂਚ ਕਰਨ ਜਾ ਰਿਹਾ ਹੈ। ਦੋਵੇਂ ਸਮਾਰਟਫ਼ੋਨ ਪਿਛਲੇ ਕੁਝ ਹਫ਼ਤਿਆਂ ਤੋਂ ਕਾਫ਼ੀ ਚਰਚਾ ਵਿੱਚ ਹਨ। ਇਨ੍ਹਾਂ ਡਿਵਾਈਸਜ਼ ਦੇ ਡਿਜ਼ਾਈਨ ਤੇ ਫ਼ੀਚਰਜ਼ ਬਾਰੇ ਅਹਿਮ ਜਾਣਕਾਰੀਆਂ ਸਾਹਮਣੇ ਆ ਚੁੱਕੀਆਂ ਹਨ। ਅੱਜ ਭਾਰਤੀ ਸਮੇਂ ਮੁਤਾਬਕ ਸ਼ਾਮੀਂ 5:30 ਵਜੇ ਇਨ੍ਹਾਂ ਦੀ ਲਾਂਚਿੰਗ ਹੋਣੀ ਹੈ। ਸੋਸ਼ਲ ਮੀਡੀਆ ਹੈਂਡਲਜ਼ ਉੱਤੇ ਇਸ ਨੂੰ ਪੋਕੋ ਦੇ ਆਫ਼ੀਸ਼ੀਅਲ ਯੂਟਿਊਬ ਚੈਨਲ ਉੱਤੇ ਲਾਈਵ ਵੇਖਿਆ ਜਾ ਸਕੇਗਾ।
POCO X3 Pro ਦੇ ਸੰਭਾਵੀ ਫ਼ੀਚਰ ਤੇ ਸਪੈਸੀਫ਼ਿਕੇਸ਼ਨਜ਼
ਫ਼ੋਨ ’ਚ 120Hz ਦੇ ਰੀਫ਼੍ਰੈਸ਼ ਰੇਟ ਤੇ ਗੋਰੀਲਾ ਗਲਾਸ 6 ਪ੍ਰੋਟੈਕਸ਼ਨ ਨਾਲ 6.67 ਇੰਚ ਦਾ ਫ਼ੁਲ ਐੱਚ+ ਡਿਸਪਲੇਅ ਦਿੱਤਾ ਜਾ ਸਕਦਾ ਹੈ। ਕੰਪਨੀ ਇਸ ਫ਼ੋਨ ਨੂੰ 8 ਜੀਬੀ ਤੱਕ ਦੀ ਰੈਮ ਤੇ 256 ਜੀਬੀ ਤੱਕ ਦੀ UFS3.1 ਸਟੋਰੇਜ ਨਾਲ ਲਾਂਚ ਕਰ ਸਕਦੀ ਹੈ। ਫ਼ੋਨ 1 ਟੀਬੀ ਤੱਕ ਦੇ ਮਾਈਕ੍ਰੋ ਐੱਸਡੀ ਕਾਰਡ ਨੂੰ ਸਪੋਰਟ ਕਰ ਸਕਦਾ ਹੈ। ਪ੍ਰੋਸੈੱਸਰ ਵਜੋਂ ਇਸ ਫ਼ੋਨ ਵਿੱਚ ਸਨੈਪਡ੍ਰੈਗਨ 860 SoC ਦਿੱਤਾ ਜਾ ਸਕਦਾ ਹੈ।
ਫ਼ੋਨ ਦੇ ਰੀਅਰ ’ਚ ਫ਼ੋਟੋਗ੍ਰਾਫ਼ੀ ਲਈ ਚਾਰ ਕੈਮਰੇ ਮਿਲ ਸਕਦੇ ਹਨ; ਜਿਨ੍ਹਾਂ ਵਿੱਚੋਂ ਪ੍ਰਾਇਮਰੀ ਕੈਮਰਾ 48 ਮੈਗਾਪਿਕਸਲ ਦਾ ਹੋ ਸਕਦਾ ਹੈ।
POCO F3 ਦੇ ਸੰਭਾਵੀ ਫ਼ੀਚਰਜ਼ ਤੇ ਸਪੈਸੀਫ਼ਿਕੇਸ਼ਨਜ਼
POCO F3 ਬਾਰੇ ਕਿਹਾ ਜਾ ਰਿਹਾ ਹੈ ਕਿ ਇਹ ਰੈਡਮੀ K40 ਦਾ ਰੀਬ੍ਰਾਂਡੇਡ ਵਰਜ਼ਨ ਹੋ ਸਕਦਾ ਹੈ। ਰੈਡਮੀ K40 ਵਿੱਚ 120 Hz ਦੇ ਰੀਫ਼੍ਰੈਸ਼ ਰੇਟ ਨਾਲ 6.67 ਇੰਚ ਦਾ ਫ਼ੁਲ ਐੱਚਡੀ+ AMOLED ਡਿਸਪਲੇਅ ਦਿੱਤਾ ਗਿਆ ਹੈ। 12GB ਤੱਕ ਦੀ ਰੈਮ ਨਾਲ ਆਉਣ ਵਾਲੇ ਇਸ ਫ਼ੋਨ ਵਿੱਚ ਸਨੈਪਡ੍ਰੈਗਨ ਦਾ 870 ਚਿਪਸੈੱਟ ਲੱਗਾ ਹੋਇਆ ਹੈ। ਫ਼ੋਟੋਗ੍ਰਾਫ਼ੀ ਲਈ ਇਸ ਦੇ ਰੀਅਰ ਵਿੱਚ 48 ਮੈਗਾਪਿਕਸਲ ਦਾ ਕੈਮਰਾ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ: Holi Sale: Amazon ਤੇ Flipkart ਸੇਲ ’ਚ ਖ਼ਰੀਦੋ ਸਸਤੇ ਸਮਾਰਟਫ਼ੋਨਜ਼ ਤੇ ਹੋਰ ਗੈਜੇਟਸ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904