ਰੀਅਲ ਮੀ ਦੀ ਸੇਲ 'ਚ ਕੁਝ ਮਿੰਟ ਬਾਕੀ, ਜਾਣੋ ਕਿਵੇਂ ਲੈ ਸਕਦੇ 4200 ਰੁਪਏ ਕੈਸ਼ਬੈਕ
ਨਵੀਂ ਦਿੱਲੀ: ਚੀਨੀ ਮੋਬਾਈਲ ਕੰਪਨੀ ਓਪੋ ਦਾ 'ਰੀਅਲ ਮੀ 2' ਸਮਾਰਟਫੋਨ ਅੱਜ ਫਲਿਪਕਾਰਟ 'ਤੇ ਵਿਕਰੀ ਲਈ ਉਪਲਬਧ ਹੋਵੇਗਾ। ਸਮਾਰਟਫੋਨ ਦੀ ਸਭ ਤੋਂ ਵੱਡੀ ਖੂਬੀ ਇਸ ਦਾ ਗਲਾਸ ਡਿਜ਼ਾਇਨ ਤੇ 10 ਹਜ਼ਾਰ ਤੋਂ ਘੱਟ ਕੀਮਤ 'ਚ ਡਿਊਲ ਸੈੱਟਅਪ ਹੈ।
ਫਲਿਪਕਾਰਟ 'ਤੇ ਇਸ ਸਮਾਰਟਫੋਨ ਦੀ ਸੇਲ ਦੁਪਹਿਰ 12 ਵਜੇ ਸ਼ੁਰੂ ਹੋਵੇਗੀ। ਸਮਾਰਟਫੋਨ ਦੇ 3ਜੀਬੀ ਰੈਮ ਵੇਰੀਏਂਟ ਦੀ ਕੀਮਤ 8,990 ਰੁਪਏ ਜਦਕਿ 4ਜੀਬੀ ਰੈਮ ਦੀ ਕੀਮਤ 10,990 ਰੁਪਏ ਹੈ। ਇਸ ਤੋਂ ਇਲਾਵਾ HDFC ਦੇ ਕ੍ਰੈਡਿਟ ਕਾਰਡ ਜਾਂ ਡੈਬਿਟ ਕਾਰਡ ਨਾਲ ਫੋਨ ਖਰੀਦਣ 'ਤੇ 750 ਰੁਪਏ ਦੀ ਵਾਧੂ ਛੋਟ ਮਿਲੇਗੀ। ਰਿਲਾਇੰਸ ਜੀਓ ਦੇ ਯੂਜ਼ਰਸ ਨੂੰ ਇਹ ਫੋਨ ਖਰੀਦਣ 'ਤੇ 4200 ਰੁਪਏ ਕੈਸ਼ਬੈਕ ਤੇ 120ਜੀਬੀ 4ਜੀ ਡਾਟਾ ਮੁਫਤ ਦਿੱਤਾ ਜਾਵੇਗਾ।
ਸਮਾਰਟਫੋਨ ਦੀ ਖਾਸੀਅਤ:
ਰੀਅਲ ਮੀ 2 'ਚ 6.2 ਇੰਚ ਦਾ IPS LCD ਡਿਸਪਲੇਅ ਹੈ ਨਾਲ ਹੀ ਫੋਨ 'ਚ ਨੌਚ ਸੁਵਿਧਾ ਵੀ ਹੈ। ਫੋਨ ਦੀ ਸਕਰੀਨ ਆਸਪੈਕਟ ਰੇਸ਼ੋ 19:9 ਹੈ ਜੋ ਕੁਆਲਕਮ ਸਨੈਪਡ੍ਰੈਗਨ 450 ਪ੍ਰਸੈਸਰ 'ਤੇ ਕੰਮ ਕਰਦਾ ਹੈ। ਇਸ 'ਚ ਐਂਡਰਾਇਡ ਅੋਰੀਓ 8.1 ਦਿੱਤਾ ਗਿਆ ਹੈ। ਬੈਟਰੀ 4230mAh ਹੈ।
ਫੋਨ 'ਚ ਮਾਇਕ੍ਰੋ ਐਸਡੀ ਦੀ ਮਦਦ ਨਾਲ ਸਟੋਰੇਜ ਵਧਾਈ ਜਾ ਸਕਦੀ ਹੈ। ਕੈਮਰੇ ਦੀ ਗੱਲ ਕਰੀਏ ਤਾਂ 13 ਤੇ 2 ਮੈਗਾਪਿਕਸਲ ਦਾ ਡਿਊਲ ਰੀਅਰ ਕੈਮਰਾ ਸੈਟਅਪ ਹੈ। ਸੈਲਫੀ ਲੈਣ ਲਈ 8 ਮੈਗਾਪਿਕਸਲ ਫਰੰਟ ਕੈਮਰਾ ਦਿੱਤਾ ਗਿਆ ਹੈ।