Realmi ਨੇ ਲਾਂਚ ਕੀਤਾ ਸਭ ਤੋਂ ਸਸਤਾ ਸਮਾਰਟਫੋਨ, ਫੋਨ 'ਚ ਕਮਾਲ ਫੀਚਰ
ਚੀਨ ਦੀ ਸਮਾਰਟਫੋਨ ਕੰਪਨੀ ਰੀਅਲਮੇ ਨੇ Realme C11 (2021) ਸਮਾਰਟਫੋਨ ਨੂੰ ਰੂਸ ਤੇ ਫਿਲਪੀਨਜ਼ ਵਿੱਚ ਲਾਂਚ ਕਰ ਦਿੱਤਾ ਹੈ। Realme C11 ਨੂੰ ਪਿਛਲੇ ਸਾਲ ਲਾਂਚ ਕੀਤਾ ਸੀ।
Realme C11: ਚੀਨ ਦੀ ਸਮਾਰਟਫੋਨ ਕੰਪਨੀ ਰੀਅਲਮੇ ਨੇ Realme C11 (2021) ਸਮਾਰਟਫੋਨ ਨੂੰ ਰੂਸ ਤੇ ਫਿਲਪੀਨਜ਼ ਵਿੱਚ ਲਾਂਚ ਕਰ ਦਿੱਤਾ ਹੈ। Realme C11 ਨੂੰ ਪਿਛਲੇ ਸਾਲ ਲਾਂਚ ਕੀਤਾ ਸੀ। ਇਸ ਸਾਲ ਅਪਗ੍ਰੇਡ ਵਰਜ਼ਨ ਨਾਲ ਲਾਂਚ ਕੀਤਾ ਗਿਆ ਹੈ। ਇਹ ਫੋਨ 8 ਮੈਗਾਪਿਕਸਲ ਦਾ ਰੀਅਰ ਕੈਮਰਾ ਤੇ ਸ਼ਾਨਦਾਰ ਵਿਸ਼ੇਸ਼ਤਾਵਾਂ ਦੇ ਨਾਲ ਲਾਂਚ ਕੀਤਾ ਗਿਆ ਹੈ। ਜਲਦੀ ਹੀ ਇਸ ਨੂੰ ਭਾਰਤ ਵਿੱਚ ਵੀ ਲਾਂਚ ਕੀਤਾ ਜਾ ਸਕਦਾ ਹੈ।
Realme C11 (2021) ਫਿਲਪੀਨਜ਼ ਵਿੱਚ 4990 ਪੀਐਚਪੀ ਭਾਵ ਭਾਰਤੀ ਕਰੰਸੀ ਦੇ ਅਨੁਸਾਰ 7600 ਰੁਪਏ ਵਿਚ ਖਰੀਦਿਆ ਜਾ ਸਕਦਾ ਹੈ। ਇਸ 'ਚ 2 ਜੀਬੀ ਰੈਮ + 32 ਜੀਬੀ ਸਟੋਰੇਜ ਮਿਲੇਗੀ। ਰੂਸ ਵਿੱਚ ਇਸ ਨੂੰ 7,415 ਆਰਯੂਬੀ (7327) ਰੁਪਏ ਵਿਚ ਖਰੀਦਿਆ ਜਾ ਸਕਦਾ ਹੈ।
ਸਪੈਸੀਫਿਕੇਸ਼ਨ ਦੀ ਗੱਲ ਕਰੀਏ ਤਾਂ Realme C11 (2021) 'ਚ 6.50 ਇੰਚ ਦੀ ਡਿਸਪਲੇਅ ਦਿੱਤੀ ਹੈ। ਇਸ ਸਮਾਰਟਫੋਨ 'ਚ ਔਕਟਾ ਕੋਰ Unisoc SC9863 ਪ੍ਰੋਸੈਸਰ ਹੈ। ਇਸ ਵਿਚ 2 ਜੀਬੀ ਰੈਮ ਤੇ 32 ਜੀਬੀ ਸਟੋਰੇਜ ਦੇਵੇਗੀ। ਦੱਸ ਦਈਏ ਕਿ ਮਾਈਕ੍ਰੋ ਐਸਡੀ ਕਾਰਡ ਦੇ ਜ਼ਰੀਏ, ਇਸ ਦੀ ਸਟੋਰੇਜ ਨੂੰ 256 ਜੀਬੀ ਤੱਕ ਵਧਾਇਆ ਜਾ ਸਕਦਾ ਹੈ।
ਬੈਟਰੀ ਬੈਕਅਪ ਦੀ ਗੱਲ ਕਰੀਏ ਤਾਂ ਇਸ ਵਿੱਚ 5000mAh ਦੀ ਬੈਟਰੀ ਦਿੱਤੀ ਗਈ ਹੈ। ਇਹ 10W ਚਾਰਜਰ ਨਾਲ ਚਾਰਜ ਕੀਤਾ ਜਾ ਸਕਦਾ ਹੈ। ਇਸ 'ਚ 8 ਮੈਗਾਪਿਕਸਲ ਦਾ ਰਿਅਰ ਕੈਮਰਾ ਵੀ ਹੈ। ਇਸ ਸਮਾਰਟਫੋਨ 'ਚ 5 ਮੈਗਾਪਿਕਸਲ ਦਾ ਫਰੰਟ ਕੈਮਰਾ ਹੈ।
ਇਹ ਸਮਾਰਟ ਫੋਨ ਵੀ ਕਰੋ ਟਰਾਈ
ਰੈਡਮੀ ਦਾ 9i ਸਮਾਰਟਫੋਨ ਬਹੁਤ ਜਬਰਦਸਤ ਹੈ। ਇਸ ਦੀ ਕੀਮਤ ਕਰੀਬ 8,000 ਰੁਪਏ ਹੈ। ਇਸ 'ਚ 6.53 ਇੰਚ ਦੀ ਡਿਸਪਲੇਅ ਦਿੱਤੀ ਗਈ ਹੈ। ਇਸ 'ਚ 4GB ਜੀਬੀ ਰੈਮ ਅਤੇ 64GB ਜੀਬੀ ਸਟੋਰੇਜ ਹੈ। ਇਸ ਤੋਂ ਇਲਾਵਾ 13 MP ਰਿਅਰ ਕੈਮਰਾ ਸੈੱਟਅਪ ਤੇ 5 ਮੈਗਾਪਿਕਸਲ ਦਾ ਫਰੰਟ ਕੈਮਰਾ ਦਿੱਤਾ ਗਿਆ ਹੈ। ਫੋਨ 'ਚ 5000 mAh ਦੀ ਬੈਟਰੀ ਹੈ।
ਇੰਫਿਨਿਕਸ ਸਮਾਰਟ 5 ਸਮਾਰਟਫੋਨ ਸਿਰਫ 7,200 ਰੁਪਏ ਵਿੱਚ ਮਿਲ ਰਿਹਾ ਹੈ। ਇਸ 'ਚ 2GB ਰੈਮ ਤੇ 32 GB ਸਟੋਰੇਜ ਹੈ। ਸਮਾਰਟਫੋਨ 'ਚ 13MP ਦਾ ਰਿਅਰ ਕੈਮਰਾ ਤੇ 8 ਮੈਗਾਪਿਕਸਲ ਦਾ ਫਰੰਟ ਕੈਮਰਾ ਹੈ, ਜਿਸ 'ਚ ਵੱਡੀ 6.82 ਇੰਚ ਦੀ ਡਿਸਪਲੇਅ ਹੈ। ਇਸ ਸਮਾਰਟਫੋਨ 'ਚ 6000 mAh ਦੀ ਬੈਟਰੀ ਹੈ।
ਇਹ ਵੀ ਪੜ੍ਹੋ: ਦੇਸ਼ ਨੂੰ ਚਾਹੀਦਾ ਨਵਾਂ ਪ੍ਰਧਾਨ ਮੰਤਰੀ! Swara Bhaskar ਦੇ ਟਵੀਟ ਨੇ ਛੇੜੀ ਚਰਚਾ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin