ਪੜਚੋਲ ਕਰੋ
ਹੁਣ ਦੀਵਾਲੀ ਤੋਂ ਬਾਅਦ ਹੀ ਜੀਓਫੋਨ ਧਮਾਕਾ

ਨਵੀਂ ਦਿੱਲੀ: ਰਿਲਾਇੰਸ ਰਿਟੇਲ ਆਪਣੇ 4ਜੀ ਫੀਚਰ ਫੋਨ ਜੀਓਫੋਨ ਦੀ ਬੁਕਿੰਗ ਦਾ ਦੂਜਾ ਗੇੜ ਦੀਵਾਲੀ ਮਗਰੋਂ ਸ਼ੁਰੂ ਕਰੇਗੀ। ਕੰਪਨੀ ਪਹਿਲੇ ਗੇੜ ਵਿੱਚ ਮਿਲੀ ਤਕਰੀਬਨ 60 ਲੱਖ ਦੀ ਬੁਕਿੰਗ ਦੀ ਪੂਰਤੀ ਫਿਲਹਾਲ ਕਰ ਰਹੀ ਹੈ। ਰਿਲਾਇੰਸ ਰਿਟੇਲ ਦੇ ਚੈਨਲ ਪਾਰਟਨਰ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਜੀਓਫੋਨ ਬੁਕਿੰਗ ਦਾ ਦੂਜਾ ਗੇੜ ਦੀਵਾਲੀ ਤੋਂ ਬਾਅਦ ਸ਼ੁਰੂ ਹੋਏਗਾ। ਇਹ ਅਕਤੂਬਰ ਦੇ ਆਖਰੀ ਹਫਤੇ ਜਾਂ ਫਿਰ ਨਵੰਬਰ ਦੇ ਪਹਿਲੇ ਹਫਤੇ ਤੋਂ ਸ਼ੁਰੂ ਹੋ ਸਕਦਾ ਹੈ। ਜੀਓਫੋਨ ਦੀ ਬੁਕਿੰਗ 24 ਅਗਸਤ ਨੂੰ ਸ਼ੁਰੂ ਹੋਈ ਸੀ ਤੇ ਜਾਣਕਾਰਾਂ ਅਨੁਸਾਰ ਪਹਿਲੇ ਤਿੰਨ ਦਿਨਾਂ ਵਿੱਚ ਹੀ ਤਕਰੀਬਨ 60 ਲੱਖ ਲੋਕਾਂ ਨੇ 500 ਰੁਪਏ ਦਾ ਭੁਗਤਾਨ ਕਰਦੇ ਹੋਏ ਪ੍ਰੀ-ਬੁਕਿੰਗ ਕਰਵਾਈ। ਕੰਪਨੀ ਮੁਤਾਬਕ ਜੀਓਫੋਨ ਦੀ ਕੀਮਤ ਜ਼ੀਰੋ ਹੋਏਗੀ ਪਰ ਉਸ ਨੂੰ ਖਰੀਦਣ ਲਈ 1500 ਰੁਪਏ ਦੀ ਜ਼ਮਾਨਤ ਰਾਸ਼ੀ ਦੇਣੀ ਹੋਏਗੀ ਜੋ ਬਾਅਦ ਵਿੱਚ ਰਿਫੰਡ ਕਰ ਦਿੱਤੀ ਜਾਵੇਗੀ।
Before You Go
iPhone 17 ਦੀ ਸੇਲ ਹੋਈ ਸ਼ੁਰੂ, ਦੇਖੋ, ਨਵੇਂ ਆਈਫੋਨ 17 ਦਾ ਕਮਾਲ
ਟ੍ਰੈਂਡਿੰਗ ਟੌਪਿਕ






















