Samsung Galaxy A52 & A72 Launch: Samsung Galaxy A52 ਤੇ Samsung Galaxy A72 ਲਾਂਚ, ਜਾਣੋ ਇਨ੍ਹਾਂ ਦੇ ਫ਼ੀਚਰ ਤੇ ਕੀਮਤਾਂ
Samsung Galaxy A52 5G ਦੀ ਕੀਮਤ 429 ਯੂਰੋ ਭਾਵ ਲਗਭਗ 37,110 ਰੁਪਏ ਹੈ। Samsung Galaxy A52 4G ਵੇਰੀਏਂਟ ਦੀ ਕੀਮਤ ਯੂਰੋਪ ੳਚ 349 ਯੂਰੋ ਭਾਵ 31,180 ਰੁਪਏ ਤੈਅ ਕੀਤੀ ਗਈ ਹੈ।
ਸੈਮਸੰਗ ਨੇ ਆਪਣੀ ਨਵੀਂ ਸਮਾਰਟਫ਼ੋਨ ਸੀਰੀਜ਼ Samsung Galaxy A ਲਾਂਚ ਕਰ ਦਿੱਤੀ ਹੈ। ਇਸ ਸੀਰੀਜ਼ ਤਹਿਤ ਕੰਪਨੀ ਨੇ Samsung Galaxy A52 ਤੇ Samsung Galaxy A72 ਨੂੰ ਬਾਜ਼ਾਰ ’ਚ ਉਤਾਰਿਆ ਹੈ। A52 ਨੂੰ 4G ਤੇ 5G ਦੋਵੇਂ ਨੈੱਟਵਰਕ ਨਾਲ ਲਾਂਚ ਕੀਤਾ ਹੈ। ਹਾਲੇ ਇਸ ਨੂੰ ਯੂਰਪੀਅਨ ਬਾਜ਼ਾਰ ’ਚ ਉਤਾਰਿਆ ਗਿਆ ਹੈ। ਭਾਰਤ ’ਚ ਵੀ ਇਹ ਛੇਤੀ ਲਾਂਚ ਹੋਣਗੇ।
Samsung Galaxy A52 5G ਦੀ ਕੀਮਤ 429 ਯੂਰੋ ਭਾਵ ਲਗਭਗ 37,110 ਰੁਪਏ ਹੈ। Samsung Galaxy A52 4G ਵੇਰੀਏਂਟ ਦੀ ਕੀਮਤ ਯੂਰੋਪ ੳਚ 349 ਯੂਰੋ ਭਾਵ 31,180 ਰੁਪਏ ਤੈਅ ਕੀਤੀ ਗਈ ਹੈ। ਇਸ ਤੋਂ ਇਲਾਵਾ Samsung Galaxy A72 ਨੂੰ 449 ਯੂਰੋ ਭਾਵ 38,830 ਰੁਪਏ ’ਚ ਖ਼ਰੀਦਿਆ ਜਾ ਸਕਦਾ ਹੈ।
Samsung Galaxy A52 ’ਚ 6.5 ਇੰਚ ਐੱਚਡੀ+ ਦਿੱਤੀ ਗਈ ਹੈ। ਇਹ ਫ਼ੋਨ 750G 5G ਪ੍ਰੋਸੈੱਸਰ ਨਾਲ ਲੈਸ ਹੈ। ਇਹ ਫ਼ੋਨ ਐਡ੍ਰਾਇਡ 11 ਆਪਰੇਟਿੰਗ ਸਿਸਟਮ ਉੱਤੇ ਕੰਮ ਕਰਦਾ ਹੈ। ਸੈਮਸੰਗ ਦੇ ਇਸ ਫ਼ੋਨ ਵਿੱਚ 6GB ਰੈਮ ਦਿੱਤੀ ਗਈ ਹੈ। ਇਸ ਵਿੱਚ 128GB ਦੀ ਇੰਟਰਨਲ ਸਟੋਰੇਜ ਹੈ।
Samsung Galaxy A52 ਵਿੱਚ ਕੁਐਡ ਕੈਮਰਾ ਸੈੱਟਅਪ ਹੈ। ਇਸ ਦਾ ਪ੍ਰਾਇਮਰੀ ਕੈਮਰਾ 64 ਮੈਗਾਪਿਕਸਲ, 12 ਮੈਗਾਪਿਕਸਲ ਦਾ ਅਲਟ੍ਰਾਵਾਈਡ ਲੈਨਜ਼, 5 ਮੈਗਾਪਿਕਸਲ ਦਾ ਡੈਪਥ ਸੈਂਸਰ ਤੇ 5 ਮੈਗਾਪਿਕਸਲ ਦਾ ਮੈਕ੍ਰੋ ਲੈਨਜ਼ ਦਿੱਤਾ ਗਿਆ ਹੈ। ਸੈਲਫ਼ੀ ਤੇ ਵਿਡੀਓ ਕਾੱਲਿੰਗ ਲਈ ਫ਼ੋਨ ਵਿੱਚ 32 ਮੈਗਾਪਿਕਸਲ ਦਾ ਫ਼੍ਰੰਟ ਕੈਮਰਾ ਹੈ। ਇਸ ਵਿੱਚ ਕੁਨੈਕਟੀਵਿਟੀ ਲਈ 4G LTE, Wi-Fi, ਬਲੂਟੁੱਥ 5.0, GPS/A-GPS, NFC, USB Type-C ਪੋਰਟ ਤੇ 3.5mm ਹੈੱਡਫ਼ੋਨ ਜਿਹੇ ਫ਼ੀਚਰਜ਼ ਹਨ।
Samsung Galaxy A72 ਵਿੱਚ 6.7 ਇੰਚ ਦਾ full HD + AMOLED ਡਿਸਪਲੇਅ ਹੈ, ਜਿਸ ਦਾ ਡਿਸਪਲੇਅ ਰੀਫ਼੍ਰੈਸ਼ ਰੇਟ 90 ਹਰਟਜ਼ ਹੈ। ਇਹ ਫ਼ੋਨ ਐਂਡ੍ਰਾਇਡ 11 ਆਪਰੇਟਿੰਗ ਸਿਸਟਮ ਉੱਤੇ ਕੰਮ ਕਰਦਾ ਹੈ। ਇਸ ਫ਼ੋਨ ਵਿੱਚ 5000mAh ਦੀ ਬੈਟਰੀ ਦਿੱਤੀ ਜਾ ਸਕਦੀ ਹੈ। ਇਸ ਵਿੱਚ ਕੁਐਡ ਰੀਅਰ ਕੈਮਰਾ ਸੈੱਟਅਪ ਦਿੱਤਾ ਜਾ ਸਕਦਾ ਹੈ; ਜਿਸ ਵਿੱਚ 64 ਮੈਗਾਪਿਕਸਲ ਦੇ ਪ੍ਰਾਇਮਰੀ ਕੈਮਰੇ ਨਾਲ 12 ਮੈਗਾਪਿਕਸਲ ਦਾ ਸੁਪਰਵਾਈਡ ਲੈਨਜ਼ ਹੈ।
ਇਹ ਵੀ ਪੜ੍ਹੋ: ਕੀ ਤੁਹਾਨੂੰ ਪਤਾ ਹੈ Whatsapp 'ਚ ਦਿਲ ਵਾਲੀ ਇਮੋਜੀਆਂ ਦਾ ਕੀ ਹੁੰਦਾ ਹੈ ਮਤਲਬ, ਜੇਕਰ ਨਹੀਂ ਪਤਾ ਤਾਂ ਇੱਥੇ ਜਾਣੋ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904