ਪੜਚੋਲ ਕਰੋ
ਸੈਮਸੰਗ ਨੇ ਉਤਾਰਿਆ ਗੈਲੇਕਸੀ 'ਜੀਨ', ਜਾਣੋ ਕੀਮਤ ਤੇ ਫੀਚਰਸ
ਨਵੀਂ ਦਿੱਲੀ: ਸੈਮਸੰਗ ਨੇ ਘਰੇਲੂ ਬਾਜ਼ਾਰ ਵਿੱਚ ਆਪਣਾ ਨਵਾਂ ਸਮਾਰਟਫੋਨ ਗਲੈਕਸੀ ਜੀਨ ਲਾਂਚ ਕਰ ਦਿੱਤਾ ਹੈ। ਗੈਲੇਕਸੀ ਜੀਨ, ਗਲੈਕਸੀ A6+ ਦਾ ਰੀਬਰਾਂਡਿਡ ਮਾਡਲ ਹੈ। ਦੋਵੇਂ ਫੋਨ ਵਿੱਚ ਰੈਮ ਤੇ ਸਟੋਰੇਜ ਵੱਖ-ਵੱਖ ਦਿੱਤੀਆਂ ਗਈਆਂ ਹਨ। ਸੈਮਸੰਗ ਨੇ ਇਸ ਸਾਲ ਦੀ ਸ਼ੁਰੂਆਤ ਵਿੱਚ ਗਲੈਕਸੀ A6+ ਭਾਰਤ ਵਿੱਚ ਉਤਾਰਿਆ ਸੀ।
ਸੈਮਸੰਗ ਜੀਨ ਨੂੰ ਕੰਪਨੀ ਦੀ ਦੱਖਣ ਕੋਰੀਆਈ ਵੈਬਸਾਈਟ ’ਤੇ ਲਿਸਟ ਕੀਤਾ ਗਿਆ ਹੈ। ਇਸ ਲਿਸਟਿੰਗ ਤੋਂ ਸਾਫ ਹੈ ਕਿ ਫੀਚਰਸ ਦੇ ਮਾਮਲੇ ਵਿੱਚ ਇਹ ਫੋਨ ਗਲੈਕਸੀ A6+ ਹੀ ਹੈ, ਪਰ ਇਸ ਦੀ ਰੀਬਰਾਂਡਿੰਗ ਕੀਤੀ ਗਈ ਹੈ।ਬਾਜ਼ਾਰ ਵਿੱਚ ਇਸ ਦੀ ਕੀਮਤ 440,000 ਕੋਰੀਆਈ ਵਾਨ (ਲਗਪਗ 29,500 ਰੁਪਏ) ਰੱਖੀ ਗਈ ਹੈ।
ਸੈਮਸੰਗ ਗਲੈਕਸੀ ਜੀਨ ਦੀਆਂ ਫੀਚਰਸਗਲੈਕਸੀ ਜੀਨ ਡੂਅਲ ਸਿੰਮ ਸਮਾਰਟਫੋਨ ਹੈ ਜੋ ਐਂਡਰਾਇਡ ਓਰੀਓ ਆਪਰੇਟਿੰਗ ਸਿਸਟਮ ’ਤੇ ਚੱਲਦਾ ਹੈ। 1080x2220 ਰਿਜ਼ੋਲਿਊਸ਼ਨ ਵਾਲੀ 6 ਇੰਚ ਦੀ ਸਕਰੀਨ ਦਿੱਤੀ ਗਈ ਹੈ। ਇਮੋਲੇਟਿਡ ਡਿਸਪਲੇਅ 18.5:9ਆਸਪੈਕਟ ਰੇਸ਼ੋ ਨਾਲ ਆਉਂਦਾ ਹੈ। ਇਹ ਫੋਨ 1.8GHz ਦੇ ਕਵਾਲਕਾਮ ਸਨੈਪਡਰੈਗਨ ਪ੍ਰੋਸੈਸਰ, 3 GB ਰੈਮ, 32 GB ਦੀ ਸਟੋਰੇਜ, 256 GB ਐਕਸਪੈਂਡੇਬਲ ਮੈਮਰੀ, 16+5 MP ਦਾ ਡੂਅਲ ਰੀਅਰ ਕੈਮਰਾ ਤੇ ਸੈਲਫੀ ਲਈ 24 MP ਦਾ ਫਰੰਟ ਕੈਮਰੇ ਨਾਲ ਲੈਸ ਹੈ। ਇਸ ਦੇ ਨਾਲ ਹੀ ਫੋਨ ਵਿੱਚ ਕੈਮਰਾ ਐਪ ਵੀ ਦਿੱਤੀ ਗਈ ਹੈ ਜੋ ਲਾਈਵ ਬੋਕੇਹ ਤੇ ਬੈਕਗਰਾਊਂਡ ਬਲੱਰ ਵਰਗੀਆਂ ਸਹੂਲਤਾਂ ਦਿੰਦੀ ਹੈ। ਪਾਵਰ ਲਈ ਫੋਨ ਵਿੱਚ 3500mAh ਦੀ ਬੈਟਰੀ ਲਾਈ ਗਈ ਹੈ। ਇਸ ਦੀ ਰੀਅਰ ਬਾਡੀ ’ਤੇ ਫਿੰਗਰਪ੍ਰਿੰਟ ਸੈਂਸਰ ਵੀ ਦਿੱਤਾ ਗਿਆ ਹੈ। ਗਲੈਕਸੀ ਡੀਨ 32 ਤੇ 64 GB ਇੰਟਰਨਲ ਮੈਮਰੀ ਦੇ ਦੋ ਵੇਰੀਐਂਟਸ ਵਿੱਚ ਉਪਲੱਬਧ ਹੈ।
Follow ਤਕਨਾਲੌਜੀ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਵਿਸ਼ਵ
ਕਾਰੋਬਾਰ
ਪੰਜਾਬ
ਪੰਜਾਬ
Advertisement