ਪੜਚੋਲ ਕਰੋ
Advertisement
ਸਟੇਟ ਬੈਂਕ ਦੇ ATM ਵਰਤਣ ਵਾਲਿਆਂ ਨੂੰ ਚੇਤਾਵਨੀ !
ਚੰਡੀਗੜ੍ਹ: ਭਾਰਤੀ ਸਟੇਟ ਬੈਂਕ ਨੇ ਏਟੀਐਮ ਕਾਰਡ ਧਾਰਕਾਂ ਨੂੰ ਧੋਖਾਧੜੀ ਤੋਂ ਬਚਣ ਲਈ ਚੇਤਾਵਨੀ ਜਾਰੀ ਕੀਤੀ ਹੈ। ਬੈਂਕ ਮੁਤਾਬਕ ਪਿਛਲੇ ਕੁਝ ਸਮੇਂ ’ਚ ਏਟੀਐਮ ਫਰਾਡ ਦੇ ਕੇਸ ਵਧ ਗਏ ਹਨ। ਏਟੀਐਮ ਕਾਰਡ ਸਕੀਮਿੰਗ ਨਾਲ ਲੜਨ ਲਈ ਬੈਂਕ ਨੇ ਕੈਸ਼ ਨਿਕਾਸੀ ਦੀ ਹੱਦ ਘਟਾ ਕੇ 20 ਹਜ਼ਾਰ ਰੁਪਏ ਪ੍ਰਤੀ ਦਿਨ ਕਰ ਦਿੱਤੀ ਸੀ। ਭਾਰਤੀ ਰਿਜ਼ਰਵ ਬੈਂਕ ਨੇ ਵੀ ਹਾਲ ਹੀ ਵਿੱਚ ਨਵੇਂ ਨਿਯਮ ਲਾਗੂ ਕੀਤੇ ਹਨ ਜਿਨ੍ਹਾਂ ਤਹਿਤ ਸਾਰੇ ਏਟੀਐਮ ਧਾਰਕਾਂ ਨੂੰ ਪੁਰਾਣੇ ਮੈਗਸਟ੍ਰਿਪ ਕਾਰਡਾਂ ਨੂੰ ਨਵੇਂ ਚਿਪ-ਆਧਾਰਤ ਕਾਰਡਾਂ ਨਾਲ ਬਦਲਣਾ ਜ਼ਰੂਰੀ ਹੋ ਗਿਆ ਹੈ।
ਕਿਵੇਂ ਹੁੰਦੀ ATM ਸਕੀਮਿੰਗ
ਦਰਅਸਲ ਹੈਕਰ ਸਕੀਮਿੰਗ ਨੂੰ ਅੰਜਾਮ ਦੇਣ ਲਈ ATM ਮਸ਼ੀਨ ਦੇ ਕਾਰਡ ਸਲੌਟ ਅੰਦਰ ਸਕੀਮਰ ਨਾਂ ਦਾ ਡਿਵਾਈਸ ਲਾ ਦਿੰਦੇ ਹਨ। ਇਸ ਸਕੀਮਰ ਦੀ ਮਦਦ ਨਾਲ ਕਾਰਡ ਦੀ ਮੈਗਨੈਟਿਕ ਸਟ੍ਰਿਪ ਤੋਂ ਸਾਰੀ ਜਾਣਕਾਰੀ ਚੋਰੀ ਕਰ ਲਈ ਜਾਂਦੀ ਹੈ। ਇਸ ਦੇ ਨਾਲ ਹੀ ਹੈਕਰ ATM ਦੇ ਕੀਪੈਡ ਉੱਪਰ ਇੱਕ ਕੈਮਰਾ ਲਾ ਦਿੰਦੇ ਹਨ। ਇਸ ਤੋਂ ਉਨ੍ਹਾਂ ਨੂੰ ATM ਯੂਜ਼ਰ ਦੇ ਪਿਨ ਸਬੰਧੀ ਸਾਰੀ ਜਾਣਕਾਰੀ ਮਿਲ ਜਾਂਦੀ ਹੈ। ਇਸ ਦੇ ਇਲਾਵਾ ATM ਦੇ ਕੀਪੈਡ ’ਤੇ ਪਤਲੀ ਫਿਲਮ ਲਾ ਲਈ ਜਾਂਦੀ ਹੈ ਜਿਸ ਤੋਂ ਕੀਪੈਡ ’ਤੇ ਉਂਗਲੀ ਦੇ ਨਿਸ਼ਾਨ ਲੱਗ ਜਾਂਦੇ ਹਨ। ਇਸ ਸਾਰੀ ਜਾਣਕਾਰੀ ਦੀ ਮਦਦ ਨਾਲ ਹੈਕਰ ਕਲੋਨ ਤਿਆਰ ਕਰ ਲੈਂਦੇ ਹਨ ਤੇ ਗਾਹਕ ਦੇ ਖ਼ਾਤੇ ਨਾਲ ਹੇਰ-ਫੇਰ ਕਰਦੇ ਹਨ।
ਬੈਂਕ ਦੀ ਚੇਤਾਵਨੀ ਮੁਤਾਬਕ ਏਟੀਐਮ ਤੋਂ ਪੈਸੇ ਕਢਵਾਉਂਦੇ ਸਮੇਂ ਕੁਝ ਗੱਲਾਂ ਦਾ ਧਿਆਨ ਰੱਖ ਕੇ ਫਰਾਡ ਤੋਂ ਬਚਿਆ ਜਾ ਸਕਦਾ ਹੈ-
- ਜਦੋਂ ਵੀ ਏਟੀਐਮ ਜਾਓ ਤਾਂ ਧਿਆਨ ਰੱਖੋ ਕਿ ਕੈਮਰਾ ਕਿੱਥੇ ਲੱਗਾ ਹੈ। ਜੇ ਕੈਮਰਾ ਅਜਿਹਾ ਥਾਂ ਲੱਗਾ ਹੈ ਜਿੱਥੋਂ ਕੀਪੈਡ ਦਿੱਸਦਾ ਹੈ ਤਾਂ ਉੱਥੋਂ ਪੈਸੇ ਨਾ ਕਢਵਾਓ।
- ਜੇਕਰ ਏਟੀਐਮ ਦਾ ਕਾਰਡ ਸਲੌਟ (ਜਿਸ ਥਾਂ ATM ਕਾਰਡ ਲਾਇਆ ਜਾਂਦਾ ਹੈ) ਆਮ ਨਾਲੋਂ ਜ਼ਿਆਦਾ ਲੰਮਾ ਜਾਂ ਢਿੱਲਾ ਲੱਗੇ ਤਾਂ ਪੈਸੇ ਨਾ ਕਢਵਾਓ।
- ATM ਤੋਂ ਪੈਸੇ ਕਢਵਾਉਂਦੇ ਸਮੇਂ ਕੀਪੈਡ ਨੂੰ ਆਪਣੇ ਹੱਥ ਨਾਲ ਲੁਕਾ ਲਓ।
- ਪੈਸੇ ਕੱਢਣ ਬਾਅਦ ATM ਰਸੀਦ ਨੂੰ ਇੱਧਰ-ਉੱਧਰ ਨਾ ਸੁੱਟੋ।
- ਪੈਸੇ ਕੱਢਣ ਬਾਅਦ ਜੇ ਹੋ ਸਕੇ ਤਾਂ ਫੋਨ ’ਤੇ ਕੈਸ਼ ਵਿਦਡ੍ਰਾਅਲ ਦਾ ਮੈਸੇਜ ਆਉਣ ਤਕ ਉਡੀਕ ਕਰੋ।
- ਜੇ ਲੱਗੇ ਕਿ ਤੁਹਾਡੇ ATM ਦੀ ਜਾਣਕਾਰੀ ਲੀਕ ਹੋ ਗਈ ਹੈ ਤਾਂ ਤੁਰੰਤ ਬੈਂਕ ਨੂੰ ਇਸ ਬਾਰੇ ਜਾਣਕਾਰੀ ਦਿਓ।
- ਕਾਰਡ ਗੁਆਚ ਜਾਣ ’ਤੇ ਫੌਰਨ ਬੈਂਕ ਨੂੰ ਇਸ ਦੀ ਜਾਣਕਾਰੀ ਦਿਉ।
Follow ਤਕਨਾਲੌਜੀ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਚੰਡੀਗੜ੍ਹ
ਚੰਡੀਗੜ੍ਹ
ਪੰਜਾਬ
Advertisement