ਪੜਚੋਲ ਕਰੋ
Advertisement
ਫੇਸਬੁਕ ਅਕਾਊਂਟ ਹੈਕ ਹੋਣ ਦਾ ਖ਼ਤਰਾ, ਇੰਝ ਕਰੋ ਸਕਿਓਰ
ਨਵੀਂ ਦਿੱਲੀ: ਦੋ ਦਿਨ ਪਹਿਲਾਂ ਹੈਕਰਾਂ ਨੇ ਫੇਸਬੁੱਕ ਦੀ ਸਕਿਉਰਟੀ ਤੋੜ ਕੇ ਪੰਜ ਕਰੋੜ ਖ਼ਾਤੇ ਹੈਕ ਕਰ ਲਏ। ਇਸ ਖ਼ਬਰ ਤੋਂ ਬਾਅਦ ਪੂਰੀ ਦੁਨੀਆ ਵਿੱਚ ਫੇਸਬੁੱਕ ਦੀ ਸਕਿਉਰਟੀ ਸਬੰਧੀ ਸਵਾਲ ਉਠਾਏ ਜਾ ਰਹੇ ਹਨ। ਜੇ ਤੁਸੀਂ ਆਪਣੇ ਫੇਸਬੁੱਕ ਖ਼ਾਤੇ ਨੂੰ ਸਕਿਓਰ ਕਰਨਾ ਚਾਹੁੰਦੇ ਹੋ ਤਾਂ ਫੇਸਬੁੱਕ ਦੇ ਟੂ ਫੈਕਟਰ ਅਥੈਂਨਟੀਕੇਸ਼ਨ ਦਾ ਇਸਤੇਮਾਲ ਕੀਤਾ ਜਾ ਸਕਦਾ ਹੈ। ਅਜਿਹਾ ਕਰਨ ਲਈ ਕੁਝ ਸਟੈਪਸ ਫਾਲੋ ਕਰਨੇ ਹੋਣਗੇ।
- ਸਭ ਤੋਂ ਪਹਿਲਾਂ ਫੇਸਬੁੱਕ ਖ਼ਾਤਾ ਖੋਲ੍ਹ ਕੇ ਸੈਟਿੰਗਸ ਵਿੱਚ ਜਾਓ।
- ਫਿਰ ਸਕਿਉਰਟੀ ਤੇ ਲਾਗਇਨ ਵਿੱਚ ਜਾਓ।
- ਇੱਥੇ ਚੇਂਜ ਪਾਸਵਰਡ ਦੀ ਆਪਸ਼ਨ ਦਿੱਸੇਗੀ। ਇਸ ਪਿੱਛੋਂ ਤੁਸੀਂ ਆਪਣੀ ਪ੍ਰੋਫਾਈਲ ਫੋਟੋ ਦੀ ਮਦਦ ਨਾਲ ਲਾਗਇਨ ਕਰ ਸਕਦੇ ਹੋ। ਲਾਗਇਨ ਕਰਕੇ ਟੂ ਸਟੈਪ ਅਥੈਂਟੀਕੇਸ਼ਨ ਵਿਕਲਪ ਚੁਣੋ।
- ਇਸ ਪਿੱਛੋਂ ਫੇਸਬੁੱਕ ਦੋ ਤਰੀਕੇ ਦਏਗਾ ਜਿਸ ਨਾਲ ਟੂ ਸਟੈਪ ਅਥੈਂਟੀਕੇਸ਼ਨ ਸੈਟਅਪ ਕੀਤਾ ਜਾ ਸਕਦਾ ਹੈ। ਪਹਿਲਾ ਟੈਕਸਟ ਮੈਸੇਜ ਤੇ ਦੂਜਾ ਐਪ ਜ਼ਰੀਏ, ਯਾਨੀ ਗੂਗਲ ਤੇ ਡੂਓ ਮੋਬਾਈਲ।
- ਇਸ ਆਪਸ਼ਨ ਨੂੰ ਕਲਿੱਕ ਕਰਨ ਬਾਅਦ ਤੁਹਾਡੇ ਰਜਿਸਟਰਡ ਮੋਬਾਈਲ ’ਤੇ ਵੈਰੀਫਿਕੇਸ਼ਨ ਕੋਡ ਆਏਗਾ
- ਮੋਬਾਈਲ ਨੰਬਰ ’ਤੇ ਆਏ ਹੋਏ ਕੋਡ ਨੂੰ ਐਟਰ ਕਰੋ।
- ਇਸ ਪਿੱਛੋਂ ਤੁਹਾਡੇ ਕੋਲ ਟੂ ਸਟੈਪ ਅਥੈਂਟੀਕੇਸ਼ਨ ਦਾ ਕਨਫਰਮੇਸ਼ਨ ਮੈਸੇਜ ਆ ਜਾਏਗਾ।
- ਜੇ ਫੋਨ ਨੰਬਰ ਰਜਿਸਟਰ ਨਹੀਂ ਕੀਤਾ ਤਾਂ ਇਸ ਲਈ ਅਥੈਂਟੀਕੇਸ਼ਨ ਐਪ ਡਾਊਨਲੋਡ ਕੀਤੀ ਜਾ ਸਕਦੀ ਹੈ।
- ਹੁਣ ਸਕਰੀਨ ’ਤੇ ਦਿੱਤੇ ਗਏ QR ਕੋਡ ਨੂੰ ਸਕੈਨ ਕਰੋ ਤੇ ਕੋਡ ਐਂਟਰ ਕਰੋ।
- ਤੁਹਾਡੀ ਐਪ ’ਤੇ ਹੁਣ ਨਵਾਂ ਕੋਡ ਆਏਗਾ। ਇਸਦਾ ਇਸਤੇਮਾਲ ਕਰੋ। ਇਸਦੇ ਬਾਅਦ ਤੁਹਾਡਾ ਟੂ ਫੈਕਟਰ ਅਥੈਂਟੀਕੇਸ਼ਨ ਐਕਟੀਵੇਟ ਹੋ ਜਾਏਗਾ।
Follow ਤਕਨਾਲੌਜੀ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਦੇਸ਼
ਰਾਸ਼ੀਫਲ
ਕ੍ਰਿਕਟ
ਪੰਜਾਬ
Advertisement