ਪੜਚੋਲ ਕਰੋ
Advertisement
ਹੁਣ ਬਿਨਾ ਕਾਰਡ ਤੋਂ ਹੀ ATM ’ਚੋਂ ਨਿਕਲਣਗੇ ਪੈਸੇ
ਚੰਡੀਗੜ੍ਹ: ਕੁਝ ਦਿਨਾਂ ਅੰਦਰ ਸਿਰਫ QR ਕੋਡ ਦੀ ਮਦਦ ਨਾਲ ਹੀ ਏਟੀਐਮ ਤੋਂ ਪੈਸੇ ਕਢਵਾਏ ਜਾ ਸਕਣਗੇ। ਯਾਨੀ ਪੈਸੇ ਕਢਵਾਉਣ ਲਈ ਏਟੀਐਮ ਕਾਰਡ ਨਾਲ ਲੈ ਕੇ ਜਾਣ ਦੀ ਜ਼ਰੂਰਤ ਨਹੀਂ। QR ਕੋਡ ਨੂੰ ਮਸ਼ੀਨ ਦੀ ਸਕਰੀਨ ਦੀ ਮਦਦ ਨਾਲ ਸਕੈਨ ਕੀਤਾ ਜਾਏਗਾ। ਇਹ ਤਕਨਾਲੋਜੀ ਏਜੀਐਸ ਟ੍ਰਾਂਜ਼ੈਕਸ਼ਨ ਤਕਨਾਲੋਜੀ ਰਾਹੀਂ ਸੰਭਵ ਕੀਤੀ ਗਈ ਹੈ। ਇਸ ਕੰਪਨੀ ਨੇ ਅਜਿਹਾ ਹੱਲ ਕੱਢਿਆ ਹੈ ਜਿੱਥੇ ਯੂਪੀਆਈ ਪਲੇਟਫਾਰਮ ਦੀ ਮਦਦ ਨਾਲ ਹੀ ਕੈਸ਼ ਕਢਵਾਇਆ ਜਾ ਸਕੇਗਾ।
ਯੂਪੀਆਈ ਕੈਸ਼ ਸਰਵਿਸ ਲਈ ਵੀ ਸਾਈਨ ਇਨ ਕਰਨ ਦੀ ਜ਼ਰੂਰਤ ਨਹੀਂ ਤੇ ਨਾ ਹੀ ਕਿਸੇ ਐਪ ਨੂੰ ਡਾਊਨਲੋਡ ਕਰਨਾ ਪਏਗਾ। ਇਸ ਲਈ ਸਿਰਫ ਯੂਜ਼ਰ ਕੋਲ ਮੋਬਾਈਲ ਐਪਲੀਕੇਸ਼ਨ ਦੀ ਸਬਸਕ੍ਰਿਪਸ਼ਨ ਹੋਣੀ ਚਾਹੀਦੀ ਹੈ ਜੋ ਪਹਿਲਾਂ ਤੋਂ ਹੀ ਯੂਪੀਆਈ ਵੱਲੋਂ ਬਣੀ ਹੁੰਦੀ ਹੈ। ਇਸ ਤੋਂ ਬਾਅਦ ਯੂਪੀਆਈ ਪੇਮੈਂਟ ਕਰਨ ਲਈ ਯੂਜਰ ਨੂੰ QR ਕੋਡ ਨੂੰ ਸਕੈਨ ਕਰਨਾ ਪਵੇਗਾ।
ਫਿਲਹਾਲ ਇਸ ਸਰਵਿਸ ਨੂੰ ਅਜੇ ਤੱਕ ਨੈਸ਼ਨਲ ਪੇਮੈਂਟਸ ਕਾਰਪੋਰੇਸ਼ਨ ਆਫ ਇੰਡੀਆ ਵੱਲੋਂ ਪ੍ਰਵਾਨਗੀ ਪ੍ਰਾਪਤ ਨਹੀਂ ਦਿੱਤੀ ਗਈ। ਏਜੀਐਸ ਚੀਫ ਟੈਕਨਾਲੌਜੀ ਅਫਸਰ ਨੇ ਕਿਹਾ ਹੈ ਕਿ ਇਸ ਲਈ ਨਾ ਤਾਂ ਜ਼ਿਆਦਾ ਪੈਸਾ ਖਰਚਣਾ ਪਵੇਗਾ ਤੇ ਨਾ ਹੀ ਕੁਝ ਬਦਲਾਅ ਕਰਨਾ ਪਵੇਗਾ। ਬਲਿਕ ਇਸ ਕੰਮ ਲਈ ਸਿਰਫ ਏਟੀਐਮ ਦੇ ਸੌਫਟਵੇਅਰ ਵਿੱਚ ਇੱਕ ਨਿੱਕਾ ਜਿਹਾ ਫੇਰਬਦਲ ਕਰਨਾ ਪਏਗਾ। ਉਨ੍ਹਾਂ ਕਿਹਾ ਕਿ ਕੰਪਨੀ ਪਹਿਲਾਂ ਹੀ ਇਸ ਦਾ ਪ੍ਰੀਖਣ ਕਰ ਚੁੱਕੀ ਹੈ ਤੇ ਬੈਂਕਾਂ ਵਾਲੇ ਇਸ ਪ੍ਰਤੀ ਕਾਫੀ ਉਤਸ਼ਾਹਤ ਹਨ।
Follow ਤਕਨਾਲੌਜੀ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਪੰਜਾਬ
Advertisement